Sunday, 5 August 2018
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ - ਗੁਰਦੇਵ ਸਿੰਘ ਸੱਧੇਵਾਲੀਆ
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਜਾਤਾਂ ਦੇ ਗਰਭ ਮੂਰਖ ਅਤੇ ਗਵਾਰ ਲੋਕ ਕਰਦੇ ਹਨ। ਸਿਆਣਾ ਬੰਦਾ ਕਿਉਂ ਕਰੂ ਜਾਤ ਦਾ ਗਰਭ। ਜਾਤ ਹੈ ਹੀ ਕਿਥੇ ਉਸ ਲਈ। ਉਸ ਲਈ ਕੌਣ ਜੱਟ, ਬ੍ਰਾਹਮਣ ਜਾਂ ਚਮਾਰ! ਬੰਦੇ ਵਰਗੇ ਸਭ ਬੰਦੇ, ਮਨੁੱਖਾਂ ਵਰਗੇ ਸਭ ਮਨੁੱਖ। ਕਿਸੇ ਦੇ ਚਾਰ ਅੱਖਾਂ ਨਹੀਂ ਤੇ ਕਿਸੇ ਦੇ ਲਹੂ ਦਾ ਰੰਗ ਦੁੱਧ ਦਾ ਨਹੀਂ। ਕਿਸੇ ਉੱਚੀ ਜਾਤ ਵਾਲੇ ਦੀਆਂ ਅੱਠ ਬਾਹਵਾਂ ਨਹੀਂ, ਨਾ ਚਾਰ ਲੱਤਾਂ। ਉਹੀ ਅੰਨ ਜੱਟ ਜਾਂ ਬ੍ਰਾਹਮਣ ਖਾਂਦਾ, ਉਹੀ ਚਮਾਰ ਜਾਂ ਚੂਹੜਾ। ਨਾ ਉੱਚੀ ਜਾਤ ਵਾਲੇ ਦੇ ਸਿੰਗ ਲੱਗੇ, ਨਾ ਛੋਟੀ ਵਾਲੇ ਦੇ ਪੂਛ! ਜਿਹੜਾ ਚੰਮ ਚਮਾਰ ਦਾ, ਉਹੀ ਬ੍ਰਾਹਮਣ ਦਾ। ਤਾਂ ਫਿਰ ਜਾਤ ਦਾ ਅਰਥ ਹੀ ਕੀ ਰਹਿ ਗਿਆ? ਜਾਤ ਦਾ ਹੰਕਾਰ ਮੂਰਖਾਂ ਦੇ ਕਰਨ ਦਾ ਹੈ, ਦਾਨਿਆਂ ਤੇ ਸੂਝਵਾਨਾਂ ਦਾ ਨਹੀਂ।
ਕੋਈ ਦੱਸੇ ਕਿ ਜੇ ਮੈਂ ਆਪਣਾ ਨਾਂ ਜੱਟ ਜਾਂ ਬ੍ਰਾਹਮਣ ਨਾਲ ਜੋੜ ਲਿਆ ਤਾਂ ਇਸ ਨਾਲ ਮੈਂ ਵੱਡਾ ਕਿਵੇਂ ਹੋ ਗਿਆ ਤੇ ਬਾਕੀ ਛੋਟੇ? ਕੁੱਝ ਵੀ ਤਾਂ ਅਲਹਿਦਾ ਨਹੀਂ, ਨਾ ਤਾਂ ਫਿਰ ਮਾਣ ਕਾਹਦਾ? ਕਾਹਦਾ ਹੰਕਾਰ? ਪਰ ਇਹ ਮੈਂ ਕਰ ਰਿਹਾ ਹਾਂ ਤੇ ਸਦੀਆਂ ਤੋਂ ਕਰ ਰਿਹਾ ਹਾਂ। ਸਦੀਆਂ ਤੋਂ ਮੇਰੇ ਸਿਰ ਵਿਚ ਠੂਸ ਦਿੱਤਾ ਗਿਆ ਹੈ ਕਿ ਇਹ ਬ੍ਰਾਹਮਣ, ਇਹ ਸ਼ੂਦਰ!
ਬਾਬਾ ਜੀ ਅਪਣਿਆਂ ਬੜਾ ਮੱਥਾ ਮਾਰਿਆ ਮੇਰੇ ਨਾਲ। 239 ਸਾਲ ਠੀਕਰੀਆਂ ਭੰਨੀਆਂ ਗੁਰੂ ਸਾਹਿਬਾਨਾਂ ਮੇਰੇ ਨਾਲ, ਪਰ ਮੈਂ ਫਿਰ ਉਥੇ ਦਾ ਉਥੇ! ਮੈਂ ਨਾ ਮਨੁੱਖ ਬਣ ਸਕਿਆ, ਸਿੱਖ ਤਾਂ ਬਣਨਾ ਹੀ ਕੀ ਸੀ, ਪਰ ਮੈਂ ਜੋ ਬਣਿਆ ਉਹ ਸੀ ਜੱਟ, ਤਰਖਾਣ, ਛੀਂਬਾ, ਨਾਈ, ਝਿਉਰ, ਚਮਾਰ ਜਾਂ ਚੂਹੜਾ? ਯਾਣੀ ਬੰਦਾ, ਬੰਦਾ ਹੀ ਨਾ ਰਿਹਾ! ਜਿਸ ਰੱਬ ਅਗੇ ਮੈਂ ਰੋਜ ਕੌਡਾ ਹੁੰਨਾ, ਉਸ ਤਾਂ ਇਦਾਂ ਦਾ ਕੁੱਝ ਵੀ ਨਹੀਂ ਸੀ ਬਣਾਇਆ। ਫਿਰ ਰੱਬ ਅਗੇ ਲੰਮੇ ਪੈਣ ਦੇ ਖੇਖਨ ਕਾਹਦੇ, ਜੇ ਉਸ ਦੇ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਣਾ।
ਮੈਂ ਗੁਰਦੁਆਰੇ ਗਿਆ, ਪਾਠ ਕਰਾਏ, ਕੀਰਤਨ ਕਰਾਏ, ਕਈ ਪਾਪੜ ਵੇਲੇ, ਪਰ ਮਨੁੱਖ ਹੋਣ ਵਲ ਕੋਈ ਕਦਮ ਨਾ ਪੁੱਟਿਆ। ਮੇਰੀ ਛੱਡੋ ਨਿੱਤ ਮੂਰਤੀਆਂ ਸਜਾ ਕੇ ਭੋਗ ਲਵਾਉਂਣ ਵਾਲੇ ਸਭ ਤੋਂ ਜਿਆਦਾ ਪੀੜਤ ਇਸ ਬਿਮਾਰੀ ਤੋਂ। ਉਹ ਕਹਿੰਦੇ ਸਾਡੇ ਬਾਬਾ ਜੀ ਨੇ ਪ੍ਰਤਖ ਦਰਸ਼ਨ ਕੀਤੇ, ਭੋਗ ਲਵਾਏ, ਸਾਖਯਾਤ ਗੁਰੂ ਜੀ ਨੂੰ ਅਪਣੇ ਮੂਹਰੇ ਲਿਆ ਬਿਠਾਇਆ, ਖੁਦ ਉਹ ਆ ਕੇ ਮੂਰਤੀ ਬਣਵਾ ਕੇ ਗਏ ਅਪਣੀ ਪਰ? ਪਰ ਅਕਲ ਕੋਈ ਨਹੀਂ ਲਈ ਮੈਂ ਉਨ੍ਹਾਂ ਤੋਂ! ਕਿ ਲਈ?
ਜੇ ਲਈ ਹੁੰਦੀ ਤਾਂ ਗੁਰੂ ਨਾਨਕ ਦਾ ਤਾਂ ਸਭ ਤੋਂ ਪਹਿਲਾ ਸਾਥੀ ਹੀ ਮਰਾਸੀ ਸੀ! ਵੱਡਾ ਚੈਲਿੰਜ ਸੀ ਉੱਚ ਜਾਤੀਆਂ ਨੂੰ। ਖੁਦ ਬਾਬਾ ਜੀ ਦੇ ਪਿਉ ਨੂੰ। ਲੋਕ ਕਹਿੰਦੇ ਪਟਵਾਰੀ ਜੀ ਅਜਿਹੀ ਉਲਾਦ ਪੈਦਾ ਕੀਤੀ, ਸਾਡਾ ਸਭ ਦਾ ਸਿਰ ਨੀਂਵਾ ਕੀਤਾ? ਓਸ ਜੁੱਗ ਦੀ ਜੁੱਤੀ ਵਿੱਚ ਆਪਣੇ ਪੈਰ ਤਾਂ ਫਸਾ ਕੇ ਦੇਖੋ। ਪੰਡੀਆ ਤਾਂ ਹੁਣ ਤੱਕ ਲੋਕਾਂ ਨੂੰ ਜਿਉਂਣ ਦਾ ਹੱਕ ਨਹੀਂ ਦਿੰਦਾ ਤੇ ਓਸ ਜੁੱਗ ਮਰਾਸੀ ਨਾਲ ਤੁਰਨਾ? ਹੋਰ ਹੈਰਾਨੀ ਕਿ ਇੱਕ ਤਾਂ ਉਹ ਮਰਾਸੀ ਦੂਜਾ ਮੁਸਲਮਾਨ? ਗੁਰੂ ਲਈ ਉਹ ਮਹਾਂਪੁਰਖ ਮਰਾਸੀ ਨਹੀਂ ਸੀ, ਪਰ ਲੋਕਾਂ ਲਈ? ਉਚੀ ਜਾਤਾਂ ਲਈ?
ਬਾਬਾ ਜੀ ਦੇ ਆਪਣੀ ਭੈਣ ਕੋਲੇ ਜਾਣ ਦੇ ਕੋਈ ਛੋਟੇ ਕਾਰਨ ਨਹੀਂ ਸਨ! ਸਾਰੇ ਪਿੰਡ ਦੇ ਉੱਚ ਜਾਤੀਏ ਮਹਿਤਾ ਕਾਲੂ ਜੀ ਦੇ ਦੁਆਲੇ ਕਿ ਪਟਵਾਰੀ ਭਾਈ ਕਾਕਾ ਤੇਰਾ ਮਰਾਸੀ ਨਾਲ ਲਗਾ ਫਿਰਦਾ ਸਾਰੀ ਬਰਾਦਰੀ ਦਾ ਨੱਕ ਵੱਡ ਦਿੱਤਾ ਇਸ?
ਚਲ ਜੇ ਗੁਰਬਾਣੀ ਮੈਨੂੰ ਸਮਝ ਨਹੀਂ ਸੀ ਆਉਂਦੀ, ਆਹ ਮੋਟੀ ਜਿਹੀ ਗੱਲ ਹੀ ਮੈਂ ਸਮਝ ਸਕਦਾ ਹੁੰਦਾ। 'ਬ੍ਰਹਮਗਿਆਨੀ' ਹੀ ਸਮਝ ਲੈਂਦੇ ਹੁੰਦੇ! ਘੱਟੋ ਘੱਟ ਪੰਜਾਬ ਵਿਚ ਜਾਤਾਂ ਦੇ ਨਾਂ 'ਤੇ ਵੰਡੀਆਂ ਪੈਣੀਆਂ ਤਾਂ ਸਭ ਤੋਂ ਵੱਡੀ ਹਾਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ! ਭਗਤਾਂ ਮਹਾਂਪੁਰਖਾਂ ਦੀ! ਮੈਂ ਫਿਰ ਤੋਂ ਉਸ ਅੰਨ੍ਹੇ ਖੂਹ ਵਿਚ ਜਾ ਡਿੱਗਾ, ਜਿਥੋਂ ਭਗਤਾਂ ਗੁਰੂਆਂ ਮੈਨੂੰ ਕੱਢਿਆ ਸੀ।
ਸਾਰਾ ਹਿੰਦੋਸਤਾਨ ਇਸ ਬਿਮਾਰੀ ਤੋਂ ਅੱਜ ਵੀ ਬੁਰੀ ਤਰ੍ਹਾਂ ਪੀੜਤ ਹੈ। ਇਨੀ ਬੁਰੀ ਤਰ੍ਹਾਂ ਕਿ ਇਸ 21ਵੀ ਸਦੀ ਵਿਚ ਵੀ ਹਾਲੇ ਬਹੁਤੇ ਲੋਕ ਪਸ਼ੂਆਂ ਵਾਲਾ ਜੀਵਨ ਜੀ ਰਹੇ ਹਨ ਅਤੇ ਸਦੀਆਂ ਤੋਂ ਉਨ੍ਹਾਂ ਕੋਲੋਂ ਮਨੁੱਖ ਹੋਣ ਦੇ ਸਾਰੇ ਹੱਕ ਖੋਹ ਲਏ ਗਏ ਹਨ। ਇਹ ਇੱਕ ਅਜਿਹਾ ਜਾਲ ਮਨੁੱਖਤਾ ਦੇ ਦੁਆਲੇ ਬੁਣ ਦਿੱਤਾ ਗਿਆ ਹੈ ਕਿ ਉਹ ਲੱਖ ਯਤਨ ਕਰਨ 'ਤੇ ਵੀ ਇਸ ਵਿਚੋਂ ਨਿਕਲ ਨਹੀਂ ਸਕਿਆ। ਇਸ ਨੂੰ ਤੋੜ ਨਹੀਂ ਸਕਿਆ। ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਉਹ ਤੋੜਨਾ ਚਾਹੁੰਦਾ ਵੀ ਨਹੀਂ! ਇਹ ਨਹੀਂ ਕਿ ਵੱਡੀ ਜਾਤ ਵਾਲਾ, ਛੋਟੀ ਵਾਲਾ ਵੀ ਤੋੜਨਾ ਨਹੀਂ ਚਾਹੁੰਦਾ! ਉਸ ਨੂੰ ਖੁਦ ਨੂੰ ਸਵਾਦ ਆਉਂਦਾ ਆਪਣੇ ਤੋਂ ਹੇਠਾਂ ਵਾਲੇ ਨੂੰ ਨੀਵਾਂ ਸਮਝਕੇ? ਉਹ ਖੁਦ ਪੀੜਤ ਹੋਣ ਦੇ ਬਾਵਜੂਦ ਦੂਜੇ ਨੂੰ ਪੀੜਤ ਕਰਨ ਦਾ ਸਵਾਦ ਲੈਂਦਾ ਹੈ।
ਇੱਕ ਜੱਟ ਜੇ ਰਾਜਪੂਤ ਨੂੰ ਹੇਠਾਂ ਸਮਝਦਾ ਤਾਂ ਰਾਜਪੂਤ ਮਹਿਰੋਂ ਨੂੰ ਨੀਵਾਂ। ਉਹ ਅਗੋਂ ਜੇ ਲੁਬਾਣੇ ਨੂੰ ਤਾਂ ਲੁਬਾਣਾ ਸੈਣੀ ਨੂੰ ਉਹ ਕੰਬੋਅ ਨੂੰ?
ਇਦੋਂ ਅਗੇ ਕਾਸ਼ਤਕਾਰੀ ਵੰਨੀਂ ਦੇਖੋ ਤਾਂ, ਤਰਖਾਣ ਲੁਹਾਰ ਨੂੰ ਨੀਵਾਂ ਸਮਝਦਾ ਤੇ ਉਹ ਅੱਗਿਓਂ ਸ਼ੀਂਬੇ ਸੁਨਿਆਰੇ ਨੂੰ ਤੇ ਸੁਨਿਆਰਾ ਅਗੋਂ ਨਾਈ ਨੂੰ!
ਇਸ ਤੋਂ ਅੱਗੇ 'ਅਤੀ ਸ਼ੂਦਰ' ਜਦ ਸ਼ੁਰੂ ਹੁੰਦਾ ਤਾਂ ਧੋਬੀ ਜੁਲਾਹੇ ਨੂੰ ਨੇੜੇ ਨਹੀਂ ਲਾਉਂਦਾ ਜੁਲਾਹਾ ਅਗਿਓਂ ਚਮਾਰ ਨੂੰ, ਚਮਾਰ ਚੂਹੜੇ ਨੂੰ ਤੇ ਚੂਹੜਾ ਅਗਿਓਂ ਭੰਗੀ ਜਾਂ ਸਾਹਸੀਂ ਨੂੰ ਨੀਵਾਂ ਸਮਝਣ ਦਾ ਲੁਤਫ ਲੈਂਦਾ ਹੈ।
ਯਾਣੀ ਬੰਦਾ ਹੇਠਾਂ ਤੋਂ ਹੇਠਾਂ ਤੁਰਿਆ ਜਾਂਦਾ, ਪਰ ਅਪਣੀ ਜਾਤ ਦੀ ਹਉਂ ਛੱਡਦਾ ਨਹੀਂ। ਇਹ ਸਭ ਲੋਕ ਉਪਰਿਲਆਂ ਤੋਂ ਪੀੜਤ ਹੋਣ ਦੇ ਬਾਵਜੂਦ ਇਸ ਜਾਲ ਨੂੰ ਤੋੜਨ ਦੀ ਜੁਅਰਤ ਨਹੀਂ ਕਰ ਪਾਉਂਦੇ ਅਤੇ ਸਿਰੇ ਦੀਆਂ ਉਪਰਲੀਆਂ ਜਾਤਾਂ ਦਾ ਗੋਹਾ ਕੂੜਾ ਕਰਦੇ ਮਰ ਜਾਂਦੇ ਹਨ। ਹਿੰਦੋਸਤਾਨ ਵਿਚ ਕੋਈ 6745 ਜਾਤਾਂ ਹਨ ਤੇ ਹਰੇਕ ਇਸ ਜਾਤ ਵਿਚ ਅਗਿਓਂ ਕਈ ਉਪਜਾਤਾਂ ਹਨ। ਜਿਵੇਂ ਸੈਣੀਆਂ ਦੀਆਂ ਹੀ ਕੋਈ 26 ਜਾਤਾਂ ਹਨ ਤੇ ਉਨ੍ਹਾਂ 26 ਜਾਤਾਂ ਵਿਚ ਵੀ ਕੋਈ ਉੱਚਾ ਸੈਣੀ ਤੇ ਕੋਈ ਨੀਵਾਂ ਸੈਣੀ ਹੈ। ਬੰਦਾ ਬੰਦੇ ਨਾਲੋਂ ਹੀ ਤੋੜ ਕੇ ਰੱਖ ਦਿੱਤਾ ਬ੍ਰਾਹਮਣ ਪ੍ਰਣਾਲੀ ਨੇ। ਉਸ ਨੇ ਮਨੁੱਖ ਦੇ ਦੂਜੇ ਨੂੰ ਮਨੁੱਖ ਸਮਝਣ ਦੇ ਸਾਰੇ ਰਸਤੇ ਹੀ ਬੰਦ ਕਰ ਮਾਰੇ। ਉਸ ਜਾਤ ਪ੍ਰਣਾਲੀ ਦਾ ਅਜਿਹਾ ਜਾਲ ਮਨੁੱਖਤਾ ਦੁਆਲੇ ਬੁਣ ਮਾਰਿਆ ਕਿ ਬੰਦਾ ਬੰਦੇ ਨੂੰ ਬੰਦਾ ਹੀ ਸਮਝਣੋਂ ਜਾਂਦਾ ਰਿਹਾ।
ਜਾਤ ਦੇ ਨਾਂ ਤੇ ਮਨੁੱਖ ਇਨਾ ਕਰੂਰ ਹੋ ਨਿਬੜਿਆ ਕਿ ਉਹ ਹਾਲੇ ਪਸ਼ੂ ਨਾਲ ਤਾਂ ਭਵੇਂ ਹਮਦਰਦੀ ਕਰ ਲਏ, ਪਸ਼ੂ ਦਾ ਆਪਣੇ ਖੂਹ ਤੋਂ ਪਾਣੀ ਪੀਣਾ ਤਾਂ ਭਵੇਂ ਬਰਦਾਸ਼ਤ ਕਰ ਲਏ, ਪਰ ਬੰਦੇ ਦਾ ਨਹੀਂ। ਬੰਦੇ ਦਾ ਤਾਂ ਉਹ ਪ੍ਰਛਾਵਾ ਵੀ ਗਲੀਚ ਸਮਝਦਾ ਤੇ ਬਕਾਇਦਾ ਸ਼ੂਦਰ ਨੂੰ ਗਲ ਵਿੱਚ ਢੋਲ ਪਾ ਕੇ ਰੱਖਣਾ ਪੈਂਦਾ ਤਾਂ ਕਿ ਵੱਜਦੇ ਆਉਂਦੇ ਢੋਲ ਨੂੰ ਸੁਣਕੇ ਬ੍ਰਾਹਮਣ ਆਪਣਾ ਰਸਤਾ ਵਲ ਲਏ?
ਜਾਤ ਪ੍ਰਣਾਲੀ ਵਿਰੁਧ ਗਾਹੇ-ਬਗਾਹੇ ਬਗਾਵਤਾਂ ਹੁੰਦੀਆਂ ਰਹੀਆਂ ਜਿਸ ਵਿਚ ਪਹਿਲਾਂ ਬੁੱਧ ਅਤੇ ਫਿਰ ਭਗਤਾਂ ਬੜੀ ਖੁਲ੍ਹ ਕੇ ਅਤੇ ਤਿੱਖੀ ਬਗਾਵਤ ਕੀਤੀ। ਉਸੇ ਬਗਾਵਤ ਨੂੰ ਗੁਰੂ ਸਾਹਿਬਾਨਾਂ ਜਥੇਬੰਦਕ ਰੂਪ ਵਿਚ ਅੱਗੇ ਤੋਰਿਆ ਅਤੇ ਬ੍ਰਾਹਮਣ ਨੂੰ ਬੜੀ ਸਖਤ ਟੱਕਰ ਦਿੱਤੀ। ਇਹੀ ਕਾਰਨ ਸੀ ਕਿ ਗੁਰੂ ਸਾਹਿਬਾਨਾ ਦੀਆਂ ਬਹੁਤੀਆਂ ਲੜਾਈਆਂ ਪਿੱਛੇ ਕਾਰਨ ਬ੍ਰਾਹਮਣ ਹੀ ਬਣਦਾ ਰਿਹਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਬਹੁਤਾ ਆੜੇ ਹੱਥੀਂ ਬ੍ਰਾਹਮਣ ਨੂੰ ਲਿਆ ਗਿਆ ਹੈ।
ਭਗਤ ਕਬੀਰ ਜੀ ਵਰਗੇ ਇਨਕਲਾਬੀ ਭਗਤ ਤਾਂ ਪੰਡੀਏ ਨੂੰ ਸਿੱਧਾ ਹੀ ਹੋ ਪਏ ਕਿ ਜੇ ਤੂੰ ਇਨਾ ਹੀ ਸ਼ੁਧ ਸੀ ਤਾਂ ਮਾਂ ਦੇ ਉਸੇ ਰਸਤੇ ਕਿਉਂ ਆਇਆ ਜਿਸ ਦੇ ਬਾਕੀ।
ਗਉੜੀ ਕਬੀਰ ਜੀ ॥ ..
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥... ਅੰਕ 324
ਪੰਡੀਏ ਜੋ ਕੀਤਾ ਸੋ ਕੀਤਾ, ਪਰ ਸਿੱਖਾਂ ਦੇ ਪੰਡੀਆਂ ਵੀ ਘੱਟ ਨਹੀਂ ਗੁਜਾਰੀ, ਜਦ ਉਨੀ ਅਖੌਤੀ ਨੀਵੀਆਂ ਜਾਤੀਆਂ ਦੀਆਂ ਪੰਗਤਾਂ-ਬਾਟੇ ਅਲਹਿਦਾ ਕਰਕੇ, ਉਨ੍ਹਾਂ ਨੂੰ ਜ਼ਲੀਲ ਕੀਤਾ ਅਤੇ ਖੁਦ ਸ਼ੁਧ ਪੰਡੀਆ ਹੋਣ ਦਾ ਰੋਲ ਨਿਭਾਇਆ। ਇਹ ਇੰਝ ਨਹੀਂ ਕਿ ਬੀਤੇ ਦੀਆਂ ਬਾਤਾਂ ਹਨ, ਬਲਕਿ ਹਾਲੇ ਤੱਕ ਉਨਾਂ ਦੇ ਡੇਰਿਆਂ ਤੇ ਬਾਟੇ ਅਤੇ ਪੰਗਤਾਂ ਅਲਹਿਦਾ ਲਾਈਆਂ ਜਾਦੀਆਂ ਹਨ, ਪਰ ਉਸ ਤੋਂ ਅਗਲਾ ਦੁਖਾਂਤ ਕਿ ਕੌਮ ਦੇ 'ਜਥੇਦਾਰ' ਅਜਿਹੇ ਨੰਗਾ ਦੇ ਡੇਰਿਆਂ ਤੇ ਜਾ ਕੇ ਉਨ੍ਹਾਂ ਨੂੰ ਬ੍ਰਹਮਗਿਆਨੀ ਅਤੇ ਸੰਤ ਮਹਾਂਪੁਰਖਾ ਵਰਗੇ ਖਿਤਾਬ ਦੇ ਕੇ, ਸ੍ਰੀ ਗੁਰੂ ਜੀ ਦੀ ਸ਼ੁਧ ਵਿਚਾਰਧਾਰਾ ਦਾ ਮਖੌਲ ਉਡਾ ਕੇ ਆਉਂਦੇ ਹਨ।
ਗੁਰਦੇਵ ਸਿੰਘ ਸੱਧੇਵਾਲੀਆ
ਖ਼ਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਊਗਾ ! - ਜਸਜੀਤ ਸਿੰਘ
ਖ਼ਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਊਗਾ !
ਸੋ ਜਿਹੜੇ ਲੋਕ ਕਹਿੰਦੇ ਹਨ ਕਿ ‘ਖਾਲਸੇ’ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ, ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਹੜੇ 27 ਮੁਲਕ ਪੂਰਨ ਆਜ਼ਾਦ ਹਨ, ਜਿਨ੍ਹਾਂ ਵਿਚ ਅਮਰੀਕਾ ਆਉਂਦਾ ਹੈ, ਕੀ ਉਥੇ ਸਾਰੇ ਲੋਕ ਹੀ ਪੂਰਨ ਤੌਰ ‘ਤੇ ਧਾਰਮਿਕ ਹਨ ? ਦੁਨੀਆ ਦੀ 88 ਪ੍ਰਤੀਸ਼ਤ ਵਸੋਂ ਪੂਰਨ ਆਜਾਦੀ ਨਹੀਂ ਮਾਣ ਰਹੀ, ਕੀ ਇਨ੍ਹਾਂ ਨੂੰ ਕਹੀਏ ਕਿ ਪਹਿਲਾਂ ਆਪਣੇ ਆਪਣੇ ਧਰਮ ਵਿਚ ਪਰਪੱਕ ਹੋਵੇ, ਫਿਰ ਆਜ਼ਾਦੀ ਮਿਲੇਗੀ ? 36 ਪ੍ਰਤੀਸ਼ਤ ਵਸੋਂ ਅੱਜ ਵੀ ਡਿਕਟੇਟਰਸ਼ਿਪ ਅਧੀਨ ਰਹਿ ਰਹੀ ਹੈ, ਕੀ ਉਨ੍ਹਾਂ ਨੂੰ ਆਜਾਦੀ ਵੀ ਇਸੇ ਫਾਰਮੂਲੇ ਅਧੀਨ ਮਿਲੇਗੀ? ਇਸੇ ਗੱਲ ਨੂੰ ਉਲਟਾ ਕੇ ਵੀ ਵੇਖਿਆ ਜਾ ਸਕਦਾ ਹੈ। ਭਾਵ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਰਾਜਸੀ ਤੌਰ ‘ਤੇ ਪੂਰਨ ਆਜ਼ਾਦ ਨਹੀ ਹੁੰਦੀ, ਉਨਾ ਚਿਰ ਉਹ ਆਪਣੇ ਧਰਮ ਵਿਚ ਵੀ ਪ੍ਰਪੱਕ ਨਹੀਂ ਹੋ ਸਕਦੀ। ਸਿਰਫ ਰਾਜਸੀ ਆਜ਼ਾਦੀ ਹੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਬਣ ਸਕਦੀ ਹੈ। ਮੇਰਾ ਇਹ ਭਾਵ ਨਹੀਂ ਕਿ ਮੌਜੂਦਾ ਭਾਰਤੀ ਰਾਜ ਹੇਠ ਸਿੱਖ ਆਪਣੇ ਧਰਮ ਵਿਚ ਪ੍ਰਪੱਕ ਹੋਣ ਦੇ ਯਤਨ ਹੀ ਤਿਆਗ ਦੇਣ। ਮੇਰਾ ਭਾਵ ਇਹ ਹੈ ਕਿ ਧਾਰਮਿਕ ਪ੍ਰਪੱਕਤਾ ਦੀਆਂ ਗੱਲਾਂ ਨੂੰ ਰਾਜਸੀ ਆਜ਼ਾਦੀ ਦੇ ਵਿਰੋਧ ਵਿਚ ਨਹੀਂ ਭੁਗਤਾਉਣਾ ਚਾਹੀਦਾ। ਵੈਸੇ ਸਿੱਖਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲੋ ਨਾਲ ਆਪਣੀ ਰਾਜਸੀ ਸੂਝ ਨੂੰ ਵੀ ਪ੍ਰਚੰਡ ਕਰਨਾ ਚਾਹੀਦਾ ਹੈ।
ਜਸਜੀਤ ਸਿੰਘ
ਪੰਜਾਬੀ ਰੇਡੀਓ ਯੂਐਸ਼ਏ ਤੋਂ ਗੁਰਪੁਰਬ ਵੇਲੇ ਨਨਕਾਣਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਆ ਰਿਹਾ ਸੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੱਗ ਅਲੱਗ ਦੇਸ਼ਾਂ ਤੋਂ ਆਏ ਸਿੱਖ ਲੀਡਰਾਂ ਵੱਲੋਂ ਭਾਸ਼ਣ ਦਿੱਤੇ ਜਾ ਰਹੇ ਸਨ। ਉਥੇ ਇਕ ਗੱਲ ਬੜੀ ਸਾਫ਼ ਹੁੰਦੀ ਹੈ ਕਿ ਭਾਰਤ ਤੋਂ ਬਿਨਾਂ ਜਿੰਨੇ ਵੀ ਹੋਰ ਸਿੱਖ ਲੀਡਰ ਆਏ ਹੁੰਦੇ ਹਨ, ਉਹ ਖੁੱਲ੍ਹ ਕੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਅਤੇ ਭਾਰਤ ਤੋਂ ਆਏ ਸਿੱਖ ਲੀਡਰ ਉਨ੍ਹਾਂ ਦੇ ਉਲਟ ਜਾਂ ਉਨ੍ਹਾਂ ਦੇ ਵਿਚਾਰਾਂ ਨੂੰ ਦਬਾਉਣ ਲਈ ਪੰਜਾਬ ਦੇ ਮੌਜੂਦਾ ਹਾਲਾਤ ਦਾ ਵਾਸਤਾ ਪਾ ਕੇ ਜਾਂ ਧਾਰਮਿਕ ਪੱਖ ਨੂੰ ਰਾਜਸੀ ਪੱਖ ਨਾਲੋਂ ਨਿਖੇੜਕੇ ਲੋਕਾਂ ਦੇ ਧਿਆਨ ਨੂੰ ਅਸਲ ਮੁੱਦੇ ਤੋਂ ਲਾਂਭੇ ਲਿਜਾਣ ਦੇ ਯਤਨ ਵਿਚ ਹੁੰਦੇ ਹਨ। ਇਹ ਗੱਲ ਵੀ ਬੜੀ ਸਾਫ਼ ਹੈ ਕਿ ਭਾਰਤ ਤੋਂ ਆਏ ਸਿੱਖ ਬੁਲਾਰਿਆਂ ਨੂੰ ਪਾਕਿਸਤਾਨ ਆਉਣ ਤੋਂ ਪਹਿਲਾਂ ਸਰਕਾਰ ਅਤੇ ਖੁਫ਼ੀਆ ਏਜੰਸੀਆਂ ਵਲੋਂ ਬਕਾਇਦਾ ਉਨ੍ਹਾਂ ਵਲੋਂ ਦਿੱਤੀ ਜਾਣ ਵਾਲੀ ਸਪੀਚ ਦੇ ਮੁੱਖ ਅੰਸ਼ ਦੱਸੇ ਜਾਂਦੇ ਹਨ। ਪਾਕਿਸਤਾਨ ਸਰਕਾਰ ‘ਤੇ ਇਹ ਜ਼ੋਰ ਪਾਇਆ ਜਾਂਦਾ ਹੈ ਕਿ ਭਾਰਤੀ ਬੁਲਾਰਾ ਸਭ ਤੋਂ ਅਖੀਰ ਵਿਚ ਬੋਲੇ ਤਾਂ ਜੋ ਉਹ ਅਖੀਰ ਵਿਚ ਬਾਕੀ ਬੁਲਾਰਿਆਂ ਦੀਆਂ ਸਪੀਚਾਂ ਦਾ ਪ੍ਰਭਾਵ ਖਾਰਜ ਕਰ ਸਕੇ। ਇਸ ਸਾਲ ਵੀ ਅਮਰੀਕਾ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ ਪ੍ਰਿਤਪਾਲ ਸਿੰਘ ਅਤੇ ਇੰਗਲੈਂਡ ਤੋਂ ਭਾਈ ਮਨਮੋਹਨ ਸਿੰਘ ਹੁਰਾਂ ਦੇ ਬੋਲਣ ਤੋਂ ਬਾਅਦ ਇਕ ਕਾਰਸੇਵਾ ਵਾਲੇ ਬਾਬੇ ਨੇ ਆਪਣਾ ਵਿਖਿਆਨ ਸ਼ੁਰੂ ਕੀਤਾ, ਜਿਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ: “ਖ਼ਾਲਸਾ ਜੀ! ਸਿੱਖ ਕੌਮ ਜੇ ਖ਼ਾਲਸਾ ਬਣ ਜਾਵੇ ਤਾਂ ਖਾਲਿਸਤਾਨ ਆਪੇ ਬਣ ਜਾਵੇਗਾ। ਪੰਜਾਬ ਵਿਚ ਨੌਜਵਾਨ ਪੀੜ੍ਹੀ ਖਤਮ ਹੋ ਰਹੀ ਹੈ ਤੇ ਨਸ਼ਿਆਂ ਦੀ ਭਰਮਾਰ ਹੈ। ਖ਼ਾਲਸਾ ਉਹ ਜੋ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਜੇ ਸਾਰੀ ਕੌਮ ਅੰਮ੍ਰਿਤ ਛਕ ਲਵੇ ਤਾਂ ਖਾਲਿਸਤਾਨ ਕੋਈ ਰੋਕ ਨਹੀਂ ਸਕਦਾ”। ਇਸ ਤਰ੍ਹਾਂ ਦੇ ਲੈਕਚਰ ਆਮ ਹੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ, ਭਾਰਤ ਤੋਂ ਆਏ ਕੀਰਤਨੀ ਜਥੇ ਜਾਂ ਕਥਾਵਾਚਕ ਅਤੇ ਖ਼ਾਸ ਕਰਕੇ ਸਾਧ ਸੰਤ ਕਰਦੇ ਰਹਿੰਦੇ ਹਨ।
ਜੇ ਖਿਆਲ ਨਾਲ ਇਸ ਗੱਲ ਨੂੰ ਦੇਖਿਆ ਜਾਵੇ ਤਾਂ ਅਸਲ ਵਿਚ ਇਹ ਬਿਆਨ ਖਾਲਿਸਤਾਨ ਦੇ ਸੰਘਰਸ਼ ਨੂੰ ਦਬਾਉਣ ਲਈ ਹੈ ਅਤੇ ਸਿੱਧੇ ਤੌਰ ‘ਤੇ ਰਾਜਨੀਤਕ ਹੈ। ਪਰ ਲਗਦਾ ਧਾਰਮਿਕ ਹੈ ਅਤੇ ਆਮ ਲੋਕ ਬੇਧਿਆਨੀ ਨਾਲ ਇਹਨੂੰ ਠੀਕ ਵੀ ਮੰਨਣ ਲੱਗ ਪੈਂਦੇ ਹਨ। ਇਹ ਗੱਲ ਅਮਲੀ ਪੱਧਰ ‘ਤੇ ਮੁਮਕਿਨ ਹੀ ਨਹੀਂ ਕਿ ਸਾਰੀ ਕੌਮ ਕਦੇ ਅੰਮ੍ਰਿਤ ਛਕ ਲਵੇ। ਸੋ ਇਨ੍ਹਾਂ ਸਾਧਾਂ, ਜਾਂ ਧਾਰਮਿਕ ਸ਼ਖਸੀਅਤਾਂ ਦੇ ਫਾਰਮੂਲੇ ਮੁਤਾਬਕ ਤਾਂ ਖਾਲਿਤਸਾਨ ਬਣਨਾ ਹੀ ਨਹੀਂ। ਦਸਵੇਂ ਪਾਤਿਸ਼ਾਹ ਵਲੋਂ ਕੌਮ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਵੀ ਪੂਰੀ ਕੌਮ ਅੰਮ੍ਰਿਤਧਾਰੀ ਨਹੀਂ ਸੀ ਹੋਈ। ਜੇ ਇਨ੍ਹਾਂ ਸਾਧਾਂ ਜਾਂ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਖ਼ਾਲਸੇ ਬਣ ਜਾਓ, ਤੇ ਖਾਲਿਸਤਾਨ ਆਪੇ ਬਣ ਜਾਊਗਾ, ਤੋਂ ਪੁੱਛਿਆ ਜਾਵੇ ਕਿ ਮੰਨ ਲਓ ਕੌਮ ਸਾਰੀ ਅੰਮ੍ਰਿਤਧਾਰੀ ਹੈ ਤਾਂ ਦੱਸੋ ਹੁਣ ਖਾਲਿਸਤਾਨ ਕਿਵੇਂ ਮਿਲੇਗਾ? ਮੇਰੇ ਖ਼ਿਆਲ ਨਾਲ ਕਿਸੇ ਕੋਲ ਕੋਈ ਜਵਾਬ ਨਹੀਂ ਕਿਉਂਕਿ ਇਨ੍ਹਾਂ ਨੂੰ ਏਨੀ ਸਮਝ ਵੀ ਨਹੀਂ। ਇਹ ਤਾਂ ਭਾਰਤ ਸਰਕਾਰ ਦਾ ਸੁਨੇਹਾ ਹੀ ਦੇ ਰਹੇ ਹਨ, ਬਹੁਤੇ ਬੇਈਮਾਨ ਨਾਲ ਅਤੇ ਕੁਝ ਬੇਸਮਝੀ ਕਾਰਨ।
ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿੱਖਾਂ ਨੂੰ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਜਾਂ ਬਹੁਤੇ ਇਹ ਮੰਨੀ ਬੈਠੇ ਹਨ ਕਿ ਭਾਰਤੀ ਰਾਜ ਬੇਹੱਦ ਸ਼ਕਤੀਸ਼ਾਲੀ ਹੈ, ਇਸ ਲਈ ਖਾਲਿਸਤਾਨ ਸੰਭਵ ਨਹੀਂ, ਉਨ੍ਹਾਂ ਲਈ ਮੈਂ ਕੁਝ ਤੱਥ ਦੇਣੇ ਜ਼ਰੂਰੀ ਸਮਝਦਾ ਹਾਂ।
Economists Intelligence Unit ਅਤੇ Freedom House ਦੇ ਸਰਵੇ ਮੁਤਾਬਕ ਦੁਨੀਆ ਦੇ ਤਕਰੀਬਨ 200 ਮੁਲਕਾਂ ਵਿਚੋਂ 26 ਦੇਸ਼ਾਂ ਨੂੰ ਪੂਰਨ ਤੌਰ ‘ਤੇ ਅਜ਼ਾਦ (Full Democracy) ਮੰਨਿਆ ਗਿਆ ਹੈ, 53 ਦੇਸ਼ਾਂ ਵਿਚ ਅਪੂਰਨ, ਭਾਵ ਲੰਗੜੀ ਅਜ਼ਾਦੀ (Flawed Democracy), ਦੀ ਹਕੀਕਤ ਤਸਲੀਮ ਕੀਤੀ ਗਈ ਹੈ, 33 ਰਾਜਾਂ ਨੂੰ ਬੇਰੜੀ ਨਸਲ ਦੇ ਰਾਜ (Hybrid Regime) ਕਿਹਾ ਗਿਆ ਹੈ, ਅਤੇ 55 ਮੁਲਕ ਅੱਜ ਵੀ ਡਿਕਟੇਟਰਸ਼ਿਪ ਜਾਂ ਰਾਜਾਸ਼ਾਹੀ ਦੇ ਅਧੀਨ ਗਰਦਾਨੇ ਗਏ ਹਨ, ਜਿਹਨਾਂ ਵਿੱਚ ਦਿਖਾਵੇ ਮਾਤਰ ਵੀ ਲੋਕਤੰਤਰ ਨਹੀ। ਇਨ੍ਹਾਂ ਤੋਂ ਬਿਨਾਂ ਕਈ ਕੌਮਾਂ, ਸਮੇਤ ਸਿੱਖਾਂ ਦੇ, ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਹਨ।
ਦੁਨੀਆ ਦੀ ਸਿਰਫ਼ 12 ਪ੍ਰਤੀਸ਼ਤ ਵਸੋਂ ਹੀ ਪੂਰਨ ਆਜ਼ਾਦੀ ਮਾਣ ਰਹੀ ਹੈ। ਇਨ੍ਹਾਂ 26 ਮੁਲਕਾਂ ਵਿਚ ਅਮਰੀਕਾ, ਇੰਗਲੈਂਡ, ਜਰਮਨੀ ਵਗੈਰਾ ਆਉਂਦੇ ਹਨ। 37 ਪ੍ਰਤੀਸ਼ਤ ਵਸੋਂ ਜੋ 57 ਮੁਲਕਾਂ ਵਿਚ ਰਹਿ ਰਹੀ ਹੈ, ਉਥੇ ਲੰਗੜੀ ਆਜ਼ਾਦੀ ਹੈ। ਜਿਸ ਵਿਚ ਭਾਰਤ, ਇਟਲੀ ਵਰਗੇ ਮੁਲਕ ਆਉਂਦੇ ਹਨ। ਇਹ ਆਜ਼ਾਦੀ ਪੂਰਨ ਇਸ ਲਈ ਨਹੀਂ ਕਿਉਂਕਿ ਉਥੇ ਵੋਟਾਂ ਦੀ ਆਜਾਦੀ ਤਾਂ ਪੂਰੀ ਹੈ ਪਰ ਰਾਜਨੀਤਕ ਵਾਤਾਵਰਣ, ਸੱਭਿਆਚਾਰ, ਧਾਰਮਿਕ ਤੇ ਸਮਾਜਿਕ ਆਜ਼ਾਦੀ ਉੱਤੇ ਬਹੁਮਤ ਨੇ ਕਬਜ਼ਾ ਕੀਤਾ ਹੋਇਆ ਹੈ। ਇਹਨਾਂ ਮੁਲਕਾਂ ਵਿਚ ਘੱਟ ਗਿਣਤੀਆਂ ਦੇ ਹੱਕ ਕੁਚਲੇ ਜਾਂਦੇ ਹਨ ਤੇ ਉਹ ਸੁਰੱਖਿਅਤ ਵੀ ਨਹੀਂ। ਇਹ ਦੇਸ਼ ਮੁਲਕ ਦੇ ਅੰਦਰੂਨੀ ਹਾਲਾਤਾਂ ਨੂੰ ਬਦਲਣਾ ਨਹੀਂ ਚਾਹੁੰਦੇ ਤੇ ਪੂਰਨ ਆਜ਼ਾਦੀ ਵੱਲ ਦੇਸ਼ ਨੂੰ ਨਹੀਂ ਲੈ ਕੇ ਜਾ ਰਹੇ ਕਿਉਂਕਿ ਬਹੁਗਿਣਤੀ ਨੂੰ ਉਹ ਮਨਜ਼ੂਰ ਨਹੀਂ। ਭਾਰਤ ਇਸ ‘ਕਾਲੀ ਸੂਚੀ’ ਵਿਚ ਹੀ ਆਉਂਦਾ ਹੈ। Freedom House ਮੁਤਾਬਕ ਇਹ ਦੇਸ਼ ਦੁਨੀਆ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਉਥੇ ਪੂਰਨ ਆਜਾਦੀ ਹੈ ਪਰ ਸਚਾਈ ਇਹ ਹੈ ਕਿ ਉਥੇ ਵੋਟ ਪਾਉਣ ਦੀ ਰਸਮੀ ਆਜ਼ਾਦੀ ਹੈ ਪਰ ਬਾਕੀ ਸਾਰਾ ਢਾਂਚਾ ਆਜ਼ਾਦ ਨਹੀਂ। ਭਾਰਤ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਜਿਵੇਂ ਲੋਕਾਂ ਦੇ ਪ੍ਰਤੀਨਿਧ (ਐਮਪੀ) ਬਣਨ ਲਈ ਉਸ ਨੂੰ ਉਸ ਇਲਾਕੇ ਵਿਚ ਰਹਿਣਾ ਵੀ ਜ਼ਰੂਰੀ ਨਹੀਂ, ਇਥੋਂ ਤੱਕ ਲੋਕਾਂ ਵੱਲੋਂ ਚੁਣਿਆ ਜਾਣਾ ਵੀ ਜ਼ਰੂਰੀ ਨਹੀਂ, ਲੋਕਾਂ ਦੇ ਧਾਰਮਿਕ ਹੱਕ ਸਰਕਾਰ ਅਧੀਨ ਹਨ, ਉਨ੍ਹਾਂ ਨੂੰ ਆਪਣੇ ਅਨੁਸਾਰ ਰਹਿਣ ਦੀ ਆਜ਼ਾਦੀ ਨਹੀਂ, ਸਮਾਜਿਕ ਤੌਰ ‘ਤੇ ਜਮਾਤੀ ਵੰਡਾਂ-ਵਖਰੇਵੇਂ ਹਨ, ਜਿਵੇਂ ਦਲਿਤ ਆਦਿ । ਦੁਨੀਆ ਦੇ 53 ਅਜਿਹੇ ਮੁਲਕਾਂ ਵਿਚ ਵਸੋਂ ਅਜਿਹੀ ਕਿਸਮ ਦੀ ਆਜ਼ਾਦੀ ਅਧੀਨ ਹੈ ਜੋ ਕਿ ਪੂਰਨ ਆਜ਼ਾਦੀ ਵੱਲ ਸੰਘਰਸ਼ ਕਰ ਰਹੀ ਹੈ ਅਤੇ ਸਿੱਖ ਇਸੇ ਕੈਟੇਗਰੀ ਵਿੱਚ ਆਉਂਦੇ ਹਨ।
33 ਅਜਿਹੇ ਮੁਲਕ ਹਨ ਜਿਥੇ ਕੋਈ ਪੱਕਾ ਰਾਜ ਪ੍ਰਬੰਧ ਸਥਾਪਤ ਨਹੀਂ ਹੋ ਸਕਿਆ, ਜਿਹਨ੍ਹਾਂ ਵਿਚ ਪਾਕਿਸਤਾਨ ਤੇ ਰੂਸ ਆਉਂਦੇ ਹਨ। ਹਾਲੇ ਵੀ 55 ਅਜਿਹੇ ਮੁਲਕ ਹਨ ਜਿਹੜੇ ਇਕ ਪੁਰਖੀ ਢਾਂਚੇ ਦੇ ਅਧੀਨ ਚੱਲ ਰਹੇ ਹਨ। ਜਿਥੇ ਲੋਕਤੰਤਰ ਨਹੀਂ, ਮਤਲਬ ਵੋਟਾਂ ਪਾ ਕੇ ਰਾਜ ਭਾਗ ਬਦਲੇ ਨਹੀਂ ਜਾ ਸਕਦੇ, ਜਿਨ੍ਹਾਂ ਵਿਚ ਚੀਨ, ਇਰਾਨ ਤੇ ਵੀਅਤਨਾਮ ਵਰਗੇ ਦੇਸ਼ ਆਉਂਦੇ ਹਨ। ਦੁਨੀਆ ਵਿੱਚ ਲਗਾਤਾਰ ਆਜ਼ਾਦੀ ਦੇ ਸੰਘਰਸ਼ ਚੱਲ ਰਹੇ ਹਨ ਜੋ ਅਲੱਗ ਅਲੱਗ ਪੜਾਵਾਂ ਵਿੱਚੋਂ ਲੰਘ ਰਹੇ ਹਨ। ਸੋ ਸਿੱਖਾਂ ਨੂੰ ਦੁਨੀਆਂ ਵਿੱਚ ਚੱਲ ਰਹੀਆਂ ਲਹਿਰਾਂ ਵਾਂਗ ਆਪਣਾ ਸੰਘਰਸ਼ ਜਾਰੀ ਰਖਣਾ ਚਾਹੀਦਾ ਹੈ ਤਾਂ ਜੋ ਕੌਮ ਕਿਤੇ ਮੁੜ ਕੇ ਫਿਰ ਮੌਕਾ ਨਾਂ ਖੁਝਾਂ ਲਏ।
ਸੋ ਜਿਹੜੇ ਲੋਕ ਕਹਿੰਦੇ ਹਨ ਕਿ ‘ਖਾਲਸੇ’ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ, ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਹੜੇ 27 ਮੁਲਕ ਪੂਰਨ ਆਜ਼ਾਦ ਹਨ, ਜਿਨ੍ਹਾਂ ਵਿਚ ਅਮਰੀਕਾ ਆਉਂਦਾ ਹੈ, ਕੀ ਉਥੇ ਸਾਰੇ ਲੋਕ ਹੀ ਪੂਰਨ ਤੌਰ ‘ਤੇ ਧਾਰਮਿਕ ਹਨ ? ਦੁਨੀਆ ਦੀ 88 ਪ੍ਰਤੀਸ਼ਤ ਵਸੋਂ ਪੂਰਨ ਆਜਾਦੀ ਨਹੀਂ ਮਾਣ ਰਹੀ, ਕੀ ਇਨ੍ਹਾਂ ਨੂੰ ਕਹੀਏ ਕਿ ਪਹਿਲਾਂ ਆਪਣੇ ਆਪਣੇ ਧਰਮ ਵਿਚ ਪਰਪੱਕ ਹੋਵੇ, ਫਿਰ ਆਜ਼ਾਦੀ ਮਿਲੇਗੀ ? 36 ਪ੍ਰਤੀਸ਼ਤ ਵਸੋਂ ਅੱਜ ਵੀ ਡਿਕਟੇਟਰਸ਼ਿਪ ਅਧੀਨ ਰਹਿ ਰਹੀ ਹੈ, ਕੀ ਉਨ੍ਹਾਂ ਨੂੰ ਆਜਾਦੀ ਵੀ ਇਸੇ ਫਾਰਮੂਲੇ ਅਧੀਨ ਮਿਲੇਗੀ? ੀeਸੇ ਗੱਲ ਨੂੰ ਉਲਟਾ ਕੇ ਵੀ ਵੇਖਿਆ ਜਾ ਸਕਦਾ ਹੈ। ਭਾਵ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਰਾਜਸੀ ਤੌਰ ‘ਤੇ ਪੂਰਨ ਆਜ਼ਾਦ ਨਹੀ ਹੁੰਦੀ, ਉਨਾ ਚਿਰ ਉਹ ਆਪਣੇ ਧਰਮ ਵਿਚ ਵੀ ਪ੍ਰਪੱਕ ਨਹੀਂ ਹੋ ਸਕਦੀ। ਸਿਰਫ ਰਾਜਸੀ ਆਜ਼ਾਦੀ ਹੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਬਣ ਸਕਦੀ ਹੈ। ਮੇਰਾ ਇਹ ਭਾਵ ਨਹੀਂ ਕਿ ਮੌਜੂਦਾ ਭਾਰਤੀ ਰਾਜ ਹੇਠ ਸਿੱਖ ਆਪਣੇ ਧਰਮ ਵਿਚ ਪ੍ਰਪੱਕ ਹੋਣ ਦੇ ਯਤਨ ਹੀ ਤਿਆਗ ਦੇਣ। ਮੇਰਾ ਭਾਵ ਇਹ ਹੈ ਕਿ ਧਾਰਮਿਕ ਪ੍ਰਪੱਕਤਾ ਦੀਆਂ ਗੱਲਾਂ ਨੂੰ ਰਾਜਸੀ ਆਜ਼ਾਦੀ ਦੇ ਵਿਰੋਧ ਵਿਚ ਨਹੀਂ ਭੁਗਤਾਉਣਾ ਚਾਹੀਦਾ। ਵੈਸੇ ਸਿੱਖਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲੋ ਨਾਲ ਆਪਣੀ ਰਾਜਸੀ ਸੂਝ ਨੂੰ ਵੀ ਪ੍ਰਚੰਡ ਕਰਨਾ ਚਾਹੀਦਾ ਹੈ।
ਦੂਜੀ ਗੱਲ ਜਿਹੜੀ ਲੋਕਾਂ ਦਾ ਧਿਆਨ ਖਿੱਚਦੀ ਹੈ ਕਿ ਪੰਜਾਬ ਵਿਚ ਪੱਗ ਵਾਲਾ ਕੋਈ ਦਿਸਦਾ ਨਹੀਂ, ਨਸ਼ੇਖੋਰੀ ਬਹੁਤ ਵਧ ਗਈ ਹੈ, ਇਸ ਕਰਕੇ ਪਹਿਲਾਂ ਪੰਜਾਬ ਵਿਚੋਂ ਨਸ਼ੇ ਕੱਢੋ ਤੇ ਫੇਰ ਖਾਲਿਸਤਾਨ ਦੀ ਗੱਲ ਕਰੋ। ਅਖੇ ਜੇਕਰ ਨੌਜਵਾਨ ਪੀੜੀ੍ਹ ਹੀ ਨਾ ਬਚੀ ਤਾਂ ਖਾਲਿਸਤਾਨ ਕਿੱਥੇ ਬਨਾਉਗੇ? ਇਹ ਲੋਕ ਹਰ ਗੱਲ ਜਾਣ ਬੁੱਝ ਕੇ ਖਾਲਿਸਤਾਨ ਨਾਲ ਜੋੜਦੇ ਹਨ। ਜਿਹਨਾਂ ਦੀ ਗੱਲ ਆਪਾਂ ਆਰਟੀਕਲ ਦੇ ਸ਼ੁਰੂ ਵਿੱਚ ਕੀਤੀ ਸੀ ਉਹ ਭਾਈ ਸਾਹਿਬ ਸਪੀਚ ਵਿਚ ਕਹਿ ਰਹੇ ਸਨ ਕਿ ਜਿੰਨੀ ਪੰਜਾਬ ਵਿਚ ਸ਼ਰਾਬ ਵਿਕਦੀ ਹੈ, ਉਨੀ ਬਾਕੀ ਸਾਰੇ ਦੇਸ਼ ਵਿਚ ਵੀ ਨਹੀਂ ਵਿਕਦੀ। ਕਾਰਸੇਵਾ ਵਾਲੇ ਬਾਬੇ ਦੀ ਇਹ ਗੱਲ ਰੇਡੀਓ ਉੱਤੇ ਸਾਰੀ ਦੁਨੀਆ ਨੇ ਸੁਣੀ। ਸੁਣੀ ਸੁਣਾਈ ਗੱਲ ਹੀ ਲੋਕ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਹਨ। ਇਹ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿੰਨੇ ਦਾਅਵੇ ਨਾਲ ਝੂਠ ਬੋਲ ਰਿਹਾ ਹੈ। ਅਸਲ ਗੱਲ ਇਹ ਹੈ ਕਿ ਕੇਰਲਾ ਸ਼ਰਾਬ ਦੀ ਖਪਤ ਵਿਚ ਪੰਜਾਬ ਤੋਂ ਵੀ ਅੱਗੇ ਹੈ। ਉਥੇ 16 ਪ੍ਰਤੀਸ਼ਤ ਅਤੇ ਪੰਜਾਬ ਵਿਚ 14 ਪ੍ਰਤੀਸ਼ਤ ਭਾਰਤ ਦੀ ਖਪਤ ਦੇ ਮੁਕਾਬਲੇ ਖਪਤ ਹੈ। ਪਰ ਸਾਡੇ ਬੁਲਾਰੇ ਇਸ ਨੂੰ ਸਿੱਧਾ ਹੀ 50 ਪ੍ਰਤੀਸ਼ਤ ਤੋਂ ਵਧਾ ਦਿੰਦੇ ਹਨ। ਹਰਿਆਣਾ, ਆਂਧਰਾ ਪ੍ਰਦੇਸ਼, ਹਿਮਾਚਲ, ਕਰਨਾਟਕਾ, ਰਾਜਸਥਾਨ ਅਤੇ ਤਾਮਿਲਨਾਡੂ 40 ਪ੍ਰਤੀਸ਼ਤ ਖਪਤ ਕਰਦੇ ਹਨ ਤੇ ਬਾਕੀ ਭਾਰਤ 30 ਪ੍ਰਤੀਸ਼ਤ।
ਪੰਜਾਬ ਤੋਂ ਆਏ ਰਾਜਨੀਤਕ ਬੁਲਾਰਿਆਂ (ਖ਼ਾਸਕਰ ਅਕਾਲੀ) ਤੋਂ ਇਹ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਭਾਰਤੀ ਸੰਵਿਧਾਨ ਦੀ ਧਾਰਾ 47 ਮੁਤਾਬਕ ਕੋਈ ਵੀ ਰਾਜ ਆਪਣੀ ਸਟੇਟ ਵਿਚ ਨਸ਼ਿਆਂ ‘ਤੇ ਪਾਬੰਦੀ ਲਾ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਗੁਜਰਾਤ ਵਿਚ ਸ਼ਰਾਬ ਨਹੀਂ ਵਿਕਦੀ ਤਾਂ ਇਹ ਭਾਰਤ ਸਰਕਾਰ ਨੂੰ ਕਹਿਣ ਜਾਂ ਦੋਸ਼ ਦੇਣ ਦੀ ਬਜਾਏ, ਇਹ ਮੇਹਣਾ ਪੰਜਾਬ ਦੀ ਬਾਦਲ ਸਰਕਾਰ ਨੂੰ ਦੇਣਾ ਚਾਹੀਦਾ ਹੈ। ਜੇ ਪੰਜਾਬ ਸਰਕਾਰ ਠੇਕਿਆਂ ‘ਤੇ ਪਾਬੰਦੀ ਲਾਉਂਦੀ ਹੈ ਤਾਂ ਭਾਰਤ ਸਰਕਾਰ ਕੋਲ ਅਜਿਹੀ ਕੋਈ ਧਾਰਾ ਨਹੀਂ ਜਿਸ ਅਧੀਨ ਪੰਜਾਬ ਵਿਚ ਠੇਕੇ ਜਬਰੀ ਖੋਲ੍ਹੇ ਜਾ ਸਕਣ।
Tuesday, 5 June 2018
ਨਾਸਤਿਕ ਲੋਕਾਂ ਨੂੰ ਵੀ ਸਿੱਖੀ ਸਿਧਾਤਾਂ ਲਈ ਕੁਰਬਾਨ ਹੋਣ ਦੇ ਸਮਰਥ ਬਣਾ ਦੇਣ ਵਾਲਾ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ - ਬਘੇਲ ਸਿੰਘ ਧਾਲੀਵਾਲ
ਸਰੋਮਣੀ ਅਕਾਲੀ ਦਲ ਦੀ ਉੱਚ ਲੀਡਕਸ਼ਿੱਪ ਵੱਲੋਂ ਹਮੇਸਾਂ ਹੀ ਸਿੱਖ ਸਮੱਸਿਆਵਾਂ ਨੂੰ ਆਪਣੇ ਮਨੋਰਥ ਲਈ ਵਰਤਣ ਤੋਂ ਵਾਅਦ ਨਜ਼ਰਅੰਦਾਜ਼ ਕਰਨ ਦਾ ਇਤਿਹਾਸ ਰਿਹਾ ਹੈ।ਅਕਾਲੀਆਂ ਨੇ ਪਹਿਲਾਂ ਆਪਣੇ ਨਿੱਜੀ ਮੁਫਾਦਾਂ ਲਈ ਸਿੱਖਾਂ ਦੇ ਕੌਮੀਂ ਹਿਤਾਂ ਦੀ ਵਲੀ ਦੇ ਕੇ ਅਜਾਦੀ ਵੇਲੇ ਪੰਜਾਬ ਦੀ ਹਿੱਕ ਤੇ ਆਰਾ ਚਲਵਾਇਆ ਜਦੋਂ ਕਿ ਦੂਸਰੀ ਵਾਰ ਅਜਾਦੀ ਤੋਂ ਵਾਅਦ 1966 ਵਿੱਚ ਪੰਜਾਬ ਦੇ ਟੁਕੜੇ ਟੁਕੜੇ ਕਰਕੇ ਆਪਣੀ ਨਿੱਜੀ ਰਾਜਸੀ ਲੋਭ ਲਾਲਸਾ ਪੂਰੀ ਕੀਤੀ। ਏਥੇ ਹੀ ਵਸ ਨਹੀ ਉਹਨਾਂ ਨੇ ਰਾਜ ਭਾਗ ਦੀ ਪਰਾਪਤੀ ਲਈ ਸਿੱਖ ਹੱਕਾਂ ਦਾ ਢਂੰਡੋਰਾ ਪਿੱਟ ਕੇ ਸਿੱਖਾਂ ਨੂੰ ਗੁਮਰਾਹ ਕਰਕੇ ਕੁਰਸੀ ਦੀ ਪਰਾਪਤ ਕਰਨ ਤੋਂ ਵਾਅਦ ਸਿੱਖ ਮੰਗਾਂ ਨੂੰ ਠੰਡੇ ਵਸਤੇ ਵਿੱਚ ਪਾਉਂਣ ਦਾ ਗੁਨਾਹ ਵਾਰ ਵਾਰ ਕੀਤਾ। ਸ੍ਰੀ ਅਨੰਦਪੁਰ ਸਹਿਬ ਦੇ ਮਤੇ ਸਮੇਤ ਸਮੁੱਚੀਆਂ ਮੰਗਾਂ ਲਈ ਲਾਇਆ ਧਰਮ ਯੁੱਧ ਮੋਰਚਾ ਅਕਾਲੀਆਂ ਦੀ ਇਸ ਬਦਨੀਤੀ ਦਾ ਸ਼ਿਖਰ ਹੀ ਸਮਝਿਆ ਜਾਵੇਗਾ ਜਦੋਂ ਬਾਬਾ ਏ ਕੌਂਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉਸ ਧਰਮਯੁੱਧ ਮੋਰਚੇ ਦੌਰਾਂਨ ਹੀ ਸ੍ਰੀ ਅਕਾਲ ਤਖਤ ਸਹਿਬ ਵਿਖੇ ਦਿੱਤੇ ਆਪਣੇ ਭਾਸਨ ਵਿੱਚ ਅਕਾਲੀਆਂ ਨੂੰ ਉਹਨਾਂ ਦੀ ਬਦਨੀਤੀ ਤੋਂ ਸੁਚੇਤ ਕਰਦਿਆਂ ਕਿਹਾ ਸੀ ਕਿ ਜਾਂ ਤਾਂ ਹੁਣ ਕੇਂਦਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਜਾਂ ਫਿਰ ਸ਼ਹੀਦੀਆਂ ਹੋਣਗੀਆਂ ਵਿੱਚ ਵਿਚਾਲੇ ਇਸ ਵਾਰ ਕੁੱਝ ਨਹੀ ਹੋ ਸਕੇਗਾ। ਸੋ ਉਸ ਕਹਿਣੀ ਤੇ ਕਰਨੀ ਦੇ ਪੂਰੇ ਨੇ ਤਾਂ ਆਪਣੇ ਬੋਲ ਆਪਣੀਆਂ ਸ਼ਹਾਦਤਾਂ ਦੇ ਕੇ ਪੁਗਾਅ ਦਿੱਤੇ ਪਰੰਤੂ ਅਕਾਲੀਆਂ ਨੇ ਜੋ ਕੀਤਾ ਉਹਨੂੰ ਵਾਰ ਵਾਰ ਦੁਹਰਾਉਂਣ ਦੀ ਇਥੇ ਜਰੂਰਤ ਨਹੀ।
1984 ਦੇ ਖੂਨੀ ਸਾਕੇ ਤੋਂ ਵਾਅਦ ਉੱਠੀ ਸਿੱਖ ਨੌਜਵਾਨਾਂ ਦੀ ਹਥਿਆਰਵੰਦ ਲਹਿਰ ਵੀ ਕਿਸੇ ਹੱਦ ਤੱਕ ਅਕਾਲੀਆਂ ਦੀ ਹੀ ਉਪਜ ਕਿਹਾ ਜਾ ਸਕਦਾ ਹੈ ਜਿੰਨਾਂ ਨੇ ਸਿੱਖ ਕੌਂਮ ਦਾ ਪਹਿਲਾਂ ਹੀ ਆਪਣੇ ਹੱਥੀਂ ਐਨਾ ਘਾਣ ਕਰਵਾ ਕੇ ਵੀ ਸਬਕ ਨਹੀ ਸਿਖਿਆ ਬਲਕਿ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰਕੇ ਬਲਦੀ ਦੇ ਬੁੱਥੇ ਦੇ ਦਿੱਤਾ। ਪੰਜਾਬ ਦੇ ਪਿੰਡ, ਪਿੰਡ ਘਰ, ਘਰ ਬਲਦੇ ਸਿਵਿਆਂ ਨੂੰ ਉਨਾਂ ਚਿਰ ਠੰਡਾ ਨਹੀ ਹੋਣ ਦਿੱਤਾ ਜਿੰਨੀ ਦੇਰ ਰਾਜ ਭਾਗ ਦੀ ਪਰਾਪਤੀ ਦੀ ਪੱਕੀ ਗਰੰਟੀ ਨਾ ਹੋ ਗਈ। ਰਾਜ ਭਾਗ ਦਾ ਇਸਾਰਾ ਹੁੰਦਿਆਂ ਹੀ ਹਥਿਆਰਵੰਦ ਸਿੱਖ ਲਹਿਰ ਨੂੰ ਬੁਰੀ ਤਰਾਂ ਕੁਚਲ ਦੇਣ ਵਿੱਚ ਵੀ ਅਕਾਲੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਉਸ ਤੋਂ ਵਾਅਦ ਸਰੋਮਣੀ ਅਕਾਲੀ ਦਲ ਦੀ ਲਡਰਸ਼ਿੱਪ ਨੇ ਜੋ ਰਾਸਤਾ ਪੰਜਾਬ ਵਿੱਚ ਸਤਾ ਤੇ ਕਾਬਜ ਰਹਿਣ ਲਈ ਅਖਤਿਆਰ ਕੀਤਾ ਉਸ ਨੇ ਪੰਜਾਬ ਦਾ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ। ਪੰਜਾਬ ਨੂੰ ਨਸਿਆਂ ਦੀ ਮੰਡੀ ਵਜੋਂ ਵਿਸ਼ਵ ਪੱਧਰ ਤੇ ਬਦਨਾਮੀ ਦਿਵਾਉਣ ਤੋਂ ਇਲਾਵਾ ਸਰੋਮਣੀ ਅਕਾਲੀ ਦਲ ਦੇ ਤਤਕਾਲੀ ਪਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਾਰਾ ਜੋਰ ਸਿੱਖਾਂ ਦੀਆਂ ਸਮੁੱਚੀਆਂ ਧਾਰਮਿਕ,ਸਮਾਜਿਕ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਫੈਡਰੇਸਨਾਂ ਟਕਸਾਲਾਂ ਅਤੇ ਨਿਹੰਗ ਜਥੇਵੰਦੀਆਂ ਸਭ ਨੂੰ ਹੀ ਆਪਣੇ ਮੁਫਾਦਾਂ ਦੀ ਪੂਰਤੀ ਲਈ ਦੁਫਾੜ ਕਰ ਦਿੱਤਾ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਸਿੱਧਾ ਨਿਯੰਤਰਣ ਬਣਾ ਲਿਆ। ਅਕਾਲੀ ਦਲ ਲਈ ਸਾਰੀ ਜਿੰਦਗੀ ਸਾਥ ਨਿਭਾਉਣ ਵਾਲੇ ਟਕਸ਼ਾਲੀ ਅਕਾਲੀਆਂ ਦਾ ਇੱਕ ਇੱਕ ਕਰਕੇ ਸਿਆਸੀ ਕਤਲ ਕਰ ਦਿੱਤਾ, ਤਾਂ ਕਿ ਆਪਣੇ ਪਰਿਵਾਰ ਅਤੇ ਰਿਸਤੇਦਾਰਾਂ ਦੀ ਰਾਜ ਭਾਗ ਤੇ ਪਕੜ ਨੂੰ ਮਜਬੂਤ ਕੀਤਾ ਜਾ ਸਕੇ। ਉਸ ਦੌਰ ਤੋਂ ਵਾਅਦ ਤਾਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਵੱਲੋਂ ਪੰਜਾਬ ਦੀਆਂ ਮੰਗਾਂ ਦਾ ਲੱਗਭੱਗ ਭੋਗ ਹੀ ਪਾ ਦਿੱਤਾ ਗਿਆ। ਮੁੜ ਕਦੇ ਵੀ ਅਨੰਦਪੁਰ ਦੇ ਮਤੇ ਦੀ ਗੱਲ ਨਹੀ ਕੀਤੀ ਗਈ, ਗੱਲ ਕਰੇ ਵੀ ਕੌਣ ? ਅਨੰਦਪੁਰ ਦੇ ਮਤੇ ਦੀ ਗੱਲ ਕਰਨ ਵਾਲੇ ਤਾਂ ਸਿਆਸੀ ਤੌਰ ਤੇ ਖਤਮ ਹੀ ਕਰ ਦਿੱਤੇ ਗਏ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵਾਰਸ ਕਹਾਉਣ ਵਾਲੀਆਂ ਸਾਰੀਆਂ ਹੀ ਧਿਰਾਂ ਨੂੰ ਖੱਖੜੀ ਕਰੇਲੇ ਕਰਕੇ ਜਾਂ ਤਾਂ ਆਪਣੇ ਨਾਲ ਰਲਾ ਲਿਆ ਸੀ ਜਾਂ ਫਿਰ ਕੱਖੋਂ ਹੌਲੇ ਕਰਕੇ ਨਿਤਾਣੇ ਬਣਾ ਦਿੱਤਾ। ਪੰਜਾਬ ਦੀ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋਵੇਗੀ।
ਪੰਜਾਬ ਵਿੱਚ ਨਸ਼ਿਆਂ ਨੇ ੮੦ ਫੀਸਦੀ ਜੁਆਨੀ ਨੂੰ ਆਪਣੀ ਲਪੇਟ ਵਿੱਚ ਲੈ ਕੇ ਪੰਜਾਬ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਬਾੜ ਖੇਤ ਨੂੰ ਬੁਰੀ ਤਰਾਂ ਖਾ ਰਹੀ ਹੈ । ਲੱਗਦਾ ਹੈ ਕਰਮਾਂ ਮਾਰੇ ਪੰਜਾਬ ਦਾ ਕੋਈ ਬਾਲੀ ਵਾਰਸ ਹੀ ਨਹੀ ਰਿਹਾ ਜਿਹੜਾ ਇਥੋਂ ਦੇ ਜਾਇਆਂ ਦੀ ਅਣਖ ਨੂੰ ਹਲੂਣਾ ਦੇਣ ਦੇ ਸਮਰੱਥ ਹੋਵੇ। ਇੱਕ ਉਹ ਸੰਤ ਬਾਬਾ ਸੀ ਜਿਸ ਨੇ ਆਪਣੇ ਸਿਰਫ ਦੋ ਸਾਥੀਆਂ ਦੀ ਗਿਰਫਤਾਰੀ ਦੇ ਰੋਸ਼ ਵਜੋਂ ਲੱਖਾਂ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ ਮੋਰਚਾ ਲਾ ਦਿੱਤਾ ਸੀ ਤੇ ਜਿੰਨਾਂ ਦੇ ਪਰਚਾਰ ਨੇ ਨਾਸਤਿਕ ਲੋਕਾਂ ਨੂੰ ਵੀ ਸਿੱਖੀ ਸਿਧਾਤਾਂ ਦੀ ਰਾਖੀ ਲਈ ਕੁਰਬਾਨ ਹੋਣ ਦੇ ਸਮਰਥ ਬਣਾ ਦਿੱਤਾ ਸੀ ਅਤੇ ਇੱਕ ਇਹ ਅੱਜ ਦੇ ਸੰਤ ਬਾਬੇ ਹਨ, ਜਿੰਨਾਂ ਦੇ ਪਰਚਾਰ ਨੇ ਸਿੱਖਾਂ ਦੀ ਅਣਖ ਗੈਰਤ ਨੂੰ ਅਸਲੋਂ ਹੀ ਖਤਮ ਕਰਕੇ ਆਪੋ ਆਪਣੇ ਡੇਰਿਆਂ ਦੇ ਗੁਲਾਮ ਬਣਾ ਲਿਆ ਹੈ। ਹੁਣ ਇੱਥੇ ਇੱਕ ਸਵਾਲ ਹੋਰ ਉੱਠਦਾ ਹੈ ਕਿ ਜਦੋਂ ਸਿੱਖੀ ਦਾ ਜਨਮ ਹੀ ਹਰ ਤਰਾਂ ਦੇ ਜਬਰ ਜੁਲਮ ਵਿਰੁੱਧ ਲੜਨ ਲਈ ਹੋਇਆ ਹੈ ਫਿਰ ਅੱਜ ਸਿੱਖੀ ਦੇ ਭੇਸ ਵਿੱਚ ਬੈਠੇ ਵੱਡੇ ਵੱਡੇ ਡੇਰਿਆਂ ਵਾਲੇ ਸੰਤ ਮਹਾਂਪੁਰਖ ਬਾਬੇ ਆਪਣੇ ਸਿੱਖਾਂ ਨੂੰ ਕਿਹੜੀ ਸਿਖਿਆ ਦੇ ਰਹੇ ਹਨ? ਸਿੱਖਾਂ ਦੀਆਂ ਵੱਡੀਆਂ ਵੱਡੀਆਂ ਭੀੜਾਂ ਆਪਣੇ ਪਿੱਛੇ ਲਾਕੇ ਕਿਹੜੇ ਸਿਧਾਤਾਂ ਦੀ ਰਾਖੀ ਕਰਨ ਲਈ ਤਿਆਰ ਕਰ ਰਹੇ ਹਨ ? ਜਦੋਂ ਸਿੱਖੀ ਨੂੰ ਖਤਮ ਕਰਨ ਲਈ ਭਾਰਤੀ ਅਜੰਸੀਆਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ, ਸਿੱਖਾਂ ਦੀ ਨੁਮਾਇਂਦਾ ਪਾਰਟੀ ਸਰੋਮਣੀ ਅਕਾਲੀ ਦਲ ਅਤੇ ਸਿੱਖ ਕੌਂਮ ਦੀ ਸਿਰਮੌਰ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਤੇ ਕਾਬਜ ਲੋਕਾਂ ਨੂੰ ਮੁਕੰਮਲ ਰੂਪ ਵਿੱਚ ਖਰੀਦ ਚੁੱਕੀਆਂ ਹਨ ਫਿਰ ਇਸ ਭਿਆਨਕ ਸਚਾਈ ਤੋਂ ਪਾਸਾ ਵੱਟ ਕੇ ਅੱਜ ਦੇ ਸੰਤ ਮਹਾਂ ਪੁਰਸਾਂ ਦਾ ਮਹਿਜ ਨਾਮ ਸਿਮਰਨ ਤੱਕ ਸੀਮਤ ਰਹਿਣਾ ਅਤੇ ਆਪਣੇ ਐਸ਼ੋ ਇਸ਼ਰਤ ਵਾਲੇ ਸ਼ਾਹੀ ਰਹਿਣ ਸਹਿਣ ਦੀ ਲਾਲਸਾ ਤਹਿਤ ਸਿੱਖਾਂ ਦੀ ਅਣਖ ਗੈਰਤ ਨੂੰ ਲੂਲ੍ਹਾ ਲੰਗੜਾ ਕਰਨ ਵਿੱਚ ਨਿਭਾਇਆ ਜਾ ਰਿਹਾ ਮੁੱਖ ਰੋਲ ਕਿਹੜੀ ਸਿੱਖੀ ਦੀ ਬਾਤ ਪਾਉਂਦਾ ਹੈ ? ਇਹ ਸੁਆਲ ਹਰ ਸਿੱਖ ਦੇ ਧਿਆਨ ਦੀ ਮੰਗ ਕਰਦਾ ਹੈ।
ਅੱਜ ਵੱਡੇ ਵੱਡੇ ਨਿੱਜੀ ਗੁਰਦੁਆਰੇ ਉਸਾਰੇ ਕੇ ਲੱਖਾਂ ਲੋਕਾਂ ਨੂੰ ਮਗਰ ਲਾ ਕੇ ਸਿੱਖੀ ਸਿਧਾਤਾਂ ਤੋ ਦੂਰ ਕਰਕੇ ਆਪਣੇ ਆਪ ਨੂੰ ਵੱਡੇ ਮਹਾਂਪੁਰਖ ਸਿੱਧ ਕਰਨ ਵਾਲੇ ਇਹ ਬਾਬੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਪੰਜਵੇਂ ਪਾਤਸਾਹ ਦੀ ਸ਼ਹਾਦਤ ਦੀਆਂ ਗੱਲਾਂ ਕਰਦੇ ਹਨ, ਚਾਂਦਨੀ ਚੌਂਕ ਵਿੱਚ ਸੀਸ ਕਟਾਉਣ ਵਾਲੇ ਗੁਰੂ ਤੇਗ ਬਹਾਦਰ ਨਾਲ ਤੂੰਬਾ ਤੂੰਬਾ ਕਰਕੇ ਉਡਾਏ ਗਏ ਸਿੱਖ ਸ਼ਹੀਦਾਂ ਦੀਆਂ ਗੱਲਾਂ ਕਰਦੇ ਹਨ, ਪੰਜ ਤੇ ਸੱਤ ਸਾਲ ਦੇ ਨਿੱਕੇ ਨਿੱਕੇ ਬਾਲਾਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਬੈਰਾਗ ਵਿੱਚ ਵਰਨਣ ਕਰਦੇ ਹਨ, ਦਸ ਲੱਖ ਫੌਜਾਂ ਨਾਲ ਮਹਿਜ ਚਾਲੀ ਸਿੰਘਾਂ ਦੀ ਚਮਕੌਰ ਦੀ ਕੱਚੀ ਗੜ੍ਹੀ ਦੀ ਜੇਤੂ ਲੜਾਈ ਦੀਆਂ ਗੱਲਾਂ ਵੀ ਬੜੇ ਮਾਣ ਨਾਲ ਕਰਦੇ ਹਨ, ਵੀਹਵੀਂ ਸਦੀ ਵਿੱਚ ਸਿੱਖੀ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਖਿਲਾਫ ਗੁਰੂ ਸਿਧਾਂਤਾਂ ਅਨੁਸਾਰ ਹਥਿਆਰਵੰਦ ਲੜਾਈ ਲੜਕੇ ਚਮਕੌਰ ਦੀ ਕੱਚੀ ਗੜੀ ਦੀ ਯਾਦ ਤਾਜਾ ਕਰਵਾਉਂਣ ਵਾਲੇ ਸੰਤ ਭਿੰਡਰਾਂ ਵਾਲਿਆਂ ਦੀਆਂ ਗੱਲਾਂ ਵੀ ਕੱਝ ਸੰਤ ਬਾਬੇ ਬੜੇ ਜੋਸ਼ ਨਾਲ ਕਰਦੇ ਹਨ, ਪਰ ਉਹਨਾਂ ਵਾਲੇ ਅਮਲਾਂ ਤੋਂ ਸੈਂਕੜੇ ਕੋਹਾਂ ਦੂਰ ਰਹਿੰਦੇ ਹੋਏ ਆਪੋ ਆਪਣੇ ਡੇਰਿਆਂ ਨੂੰ ਬਪਾਰ ਦੇ ਕੇਂਦਰ ਵਜੋਂ ਵਿਕਸਤ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਜਿਆਦਾਤਰ ਬਾਬਿਆਂ ਨੇ ਤਾਂ ਸਿੱਖ ਹਿਤਾਂ ਦੀ ਲੜਾਈ ਜਾਂ ਸਿੱਖੀ ਸਿਧਾਤਾਂ ਤੋਂ ਮੁਕੰਮਲ ਦੂਰੀ ਬਣਾਈ ਰੱਖਣ ਵਿੱਚ ਹੀ ਆਪਣੀ ਸ਼ਾਨ ਸਮਝੀ ਹੋਈ ਹੈ। ਅਜਿਹੇ ਭਿਆਨਕ ਦੌਰ ਵਿੱਚ ਸਿੱਖੀ ਦੇ ਭੇਖ ਵਿੱਚ ਆਪਣੇ ਡੇਰਿਆਂ ਨੂੰ ਇੱਕ ਦੂਸਰੇ ਤੋਂ ਵੱਡੇ ਅਤੇ ਧਰਮ ਦੇ ਅਸਲੀ ਠੇਕੇਦਾਰ ਦਰਸਾਉਂਣ ਵਿੱਚ ਮਸ਼ਰੂਫ ਇਹ ਸੰਤ ਬਾਬਿਆਂ ਨੂੰ ਨਿੱਜੀ ਐਸ਼ੋ ਅਰਾਮ ਅਤੇ ਸਿੱਖੀ ਦੇ ਨਾਮ ਤੇ ਕੀਤੀ ਜਾ ਰਹੀ ਸ਼ਰਧਵਾਨ ਲੋਕਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਲੁੱਟ ਨੂੰ ਬੰਦ ਕਰਕੇ ਨਾਨਕ ਦੀ ਸਿੱਖੀ ਨੂੰ ਅਮਲੀ ਰੂਪ ਵਿੱਚ ਅਪਨਾਉਣ ਦੀ ਜਰੂਰਤ ਹੈ, ਸਿੱਖੀ ਸਿਧਾਤਾਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਲਾਗੂ ਕਰਕੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਕੇ ਸਿੱਖੀ ਨੂੰ ਬਚਾਉਣ ਦੇ ਰਾਹ ਪੈਣ ਦੀ ਲੋੜ ਹੈ। ਅੱਜ ਦੇ ਸਿੱਖ ਬਾਬਿਆਂ ਨੂੰ ਓਸ ਵੀਹਵੀਂ ਸਦੀ ਦੇ ਯੁੱਗਪੁਰਸ ਦੇ ਜੀਵਨ ਤੋਂ ਸੇਧ ਲੈ ਕੇ ਆਪਾ ਪੜਚੋਲ ਕਰਨ ਦੀ ਵੀ ਜਰੂਰਤ ਹੈ। ਉਧਰ ਪੰਥ ਦਾ ਦਰਦ ਰੱਖਣ ਵਾਲੀਆਂ ਸਾਰੀਆਂ ਹੀ ਪੰਥਕ ਧਿਰਾਂ ਬੁਰੀ ਤਰਾਂ ਵੰਡੀਆਂ ਹੋਈਆਂ ਹਨ ਜਿਹੜੀਆਂ ਨਾ ਆਪਣੀ ਹਾਉਮੈ ਤਿਆਗਦੀਆਂ ਹਨ ਤੇ ਨਾ ਹੀ ਉਹਨਾਂ ਚੋਂ ਰੱਸੀ ਦੇ ਮੱਚ ਜਾਣ ਵਾਂਗੂੰ ਵੱਟ ਹੀ ਜਾਂਦੇ ਹਨ ।ਕੌਂਮ ਪ੍ਰਤੀ ਸਮੱਰਪਿਤ ਹੋਣ ਦੇ ਬਾਵਜੂਦ ਵੀ ਆਪਸੀ ਪਾਟੋ ਧਾੜ ਕਰਕੇ ਨੁਕਸਾਨ ਕਰਵਾ ਰਹੀਆਂ ਹਨ। ਇਹ ਭਲੀਭਾਂਤ ਜਾਣਦੀਆਂ ਹੋਈਆਂ ਵੀ ਕਿ ਉਹਨਾਂ ਦੀ ਪਾਟੋਧਾੜ ਦਾ ਫਾਇਦਾ ਪੰਜਾਬ ਤੇ ਪੰਥ ਵਿਰੋਧੀ ਅਕਾਲੀ ਦਲ ਬਾਦਲ, ਕਾਂਗਰਸ ਜਾਂ ਕੋਈ ਤੀਜੀ ਧਿਰ ਵੀ ਉਠਾ ਸਕਦੀ ਹੈ, ਫਿਰ ਵੀ ਇੱਕ ਕੇਸਰੀ ਨਿਸਾਂਨ ਥੱਲੇ ਇਕੱਤਰ ਹੋਣ ਨੂੰ ਤਿਆਰ ਨਹੀ ਹਨ।
ਹੈਰਾਨੀ ਦੀ ਗੱਲ ਇਹ ਵੀ ਹੈ ਇੱਕਾ ਦੁੱਕਾ ਦਲਾਂ ਨੂੰ ਛੱਡਕੇ ਤਕਰੀਬਨ ਸਾਰੀਆਂ ਹੀ ਪੰਥਕ ਧਿਰਾਂ ਦਾ ਨਿਸਾਨਾ ਵੀ ਇੱਕੋ ਕੌਮੀ ਘਰ ਖਾਲਿਸਤਾਨ ਹੀ ਹੈ ਜਿਸ ਦੀ ਪਰਾਪਤੀ ਦੇ ਸੰਘਰਸ਼ ਦੀ ਦੁਹਾਈ ਵੀ ਦਿੰਦੀਆਂ ਹਨ ਪਰ ਡਫਲੀ ਆਪੋ ਆਪਣੀ ਹੀ ਵਜਾ ਰਹੀਆਂ ਹਨ, ਇੰਝ ਜਾਪਦਾ ਹੈ ਕਿ ਉਹਨਾਂ ਵਿੱਚ ਨਿਸਾਨੇ ਦੀ ਪੂਰਤੀ ਲਈ ਉਤਸ਼ਾਹ ਨਹੀ ਰਿਹਾ ਮਜਬੂਰੀ ਵਸ ਜੋਤ ਮਘਦੀ ਰੱਖਣ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਹੁਣ ਜਦੋਂ ਅੱਜ ਸਿੱਖ ਕੌਂਮ ਦੇ ਓਸ ਮਹਾਂਨ ਜਰਨੈਲ ਅਤੇ ਸ੍ਰੀ ਅਕਾਲ ਤਖਤ ਸਹਿਬ ਤੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਦਾ ਰੁਤਬਾ ਪਾਉਣ ਵਾਲੇ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸਰੋਮਣੀ ਅਕਾਲੀ ਦਲ (ਅ) ਵੱਲੋਂ ਸ੍ਰੀ ਫਤਿਹਗੜ੍ਹ ਸਹਿਬ ਵਿਖੇ ਮਨਾਇਆ ਜਾ ਰਿਹਾ ਹੈ ਤਾਂ ਅਸੀਂ ਇਹ ਵਾਰ ਵਾਰ ਲਿਖਦੇ ਆ ਰਹੇ ਹਾਂ ਕਿ ਸਿੱਖ ਕੌਂਮ ਇੱਕ ਵਾਰੀ ਫਿਰ ਪੰਜਾਬ ਪੰਜਾਬੀਅਤ ਅਤੇ ਪੰਥ ਦਾ ਦਰਦ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਹੋਇਆ ਦੇਖਣ ਦੀ ਆਸ਼ਾ ਰਖਦੀ ਹੈ ਤਾਂ ਕਿ ਕੌਂਮ ਦੇ ਵਡੇਰੇ ਹਿਤਾਂ ਨੂੰ ਮੁੱਖ ਰਖਦੇ ਹੋਏ ਆਪਸੀ ਗਿਲੇ ਸਿਕਵੇ ਭੁੱਲ ਕੇ ਉਸ ਮਹਾ ਨਾਇਕ ਨੂੰ ਯਾਦ ਕਰਨ , ਅਤੇ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਪ੍ਰਣ ਵੀ ਕਰਨ ਤਾਂ ਗੁਰਦੁਆਰਾ ਪ੍ਰਬੰਧ ਨੂੰ ਬਾਦਲਕਿਆਂ ਤੋਂ ਅਜਾਦ ਕਰਵਾਉਣ ਲਈ ਹੁਣ ਤੋਂ ਹੀ ਤਿਆਰੀ ਵਿੱਢੀ ਜਾ ਸ , ਇਸ ਕੌਮੀ ਕਾਰਜ ਦੀ ਪੂਰਤੀ ਲਈ ਕੌਮੀ ਏਕਤਾ ਦਾ ਹੋਣਾ ਵੀ ਬੇਹੱਦ ਜਰੂਰੀ ਹੈ ਸੋ ਜੇਕਰ ਸੁਹਿਰਦਤਾ ਨਾਲ ਵਿਚਾਰਿਆ ਜਾਵੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਵਰਗੇ ਅਜਿਹੇ ਮੌਕੇ ਏਕਤਾ ਦਾ ਸਬੱਬ ਬਣ ਸਕਦੇ ਹਨ।
ਬਘੇਲ ਸਿੰਘ ਧਾਲੀਵਾਲ
99142-58142
Thursday, 10 May 2018
ਸਰਕਾਰਾਂ ਅਤੇ ਇਹਨਾਂ ਦੇ ਕਾਰਕੁਨ ਕਰੋੜਾਂ ਰੁਪਏ ਦਾ ਚੂਨਾ ਲਾ ਰਹੇ ਹਨ
ਪੰਜਾਬ ਦੇ ਖਜਾਾਨੇ ਨੂੰ ਸਿਆਸੀ ਸਿਉਂਕ
ਦਵਿੰਦਰ ਪਾਲ
ਚੰਡੀਗੜ੍ਹ, 8 ਮਈ 2018
ਚੰਡੀਗੜ੍ਹ, 8 ਮਈ 2018
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਸਰਕਾਰ ਨੇ 9 ਕਾਰਾਂ ਸਫ਼ਰ ਕਰਨ ਲਈ ਦਿੱਤੀਆਂ ਹੋਈਆਂ ਹਨ।
ਇਨ੍ਹਾਂ ਵਿੱਚ ਲੈਂਡ ਕਰੂਜ਼ਰ, ਮਨਟੈਰੋ, ਟਾਟਾ ਸਫ਼ਾਰੀ (ਜੈਮਰ ਲਈ), ਤਿੰਨ ਜਿਪਸੀਆਂ, ਦੋ ਬੋਲੈਰੋ ਅਤੇ ਇੱਕ ਇਨੋਵਾ ਸ਼ਾਮਲ ਹਨ।
ਸੁਖਬੀਰ ਸਿੰਘ ਬਾਦਲ ਨੂੰ ਪਿਤਾ ਵਾਂਗ ਹੀ 7 ਕਾਰਾਂ, ਲੈਂਡ ਕਰੂਜ਼ਰ, ਮਨਟੈਰੋ, ਤਿੰਨ ਜਿਪਸੀਆਂ, ਇੱਕ ਇਨੋਵਾ, ਇੱਕ ਟਾਟਾ ਸਫ਼ਾਰੀ ਆਦਿ ਵਾਹਨ ਦਿੱਤੇ ਗਏ ਹਨ।
ਬਿਕਰਮ ਸਿੰਘ ਮਜੀਠੀਆ ਨੂੰ ਵੀ 4 ਕਾਰਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਮਹਿੰਦਰਾ ਕੰਪਨੀ ਦੀਆਂ ਤਿੰਨ ਸਕਾਰਪੀਓ ਅਤੇ ਇੱਕ ਜਿਪਸੀ ਸ਼ਾਮਲ ਹਨ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬੋਲੈਰੋ ਕੈਂਪਰ ਦਿੱਤੀ ਹੋਈ ਹੈ।
ਬਿੱਟਾ ’ਤੇ ਸਰਕਾਰੀ ਮਿਹਰਬਾਨੀ ਇਸ ਕਦਰ ਹੈ ਕਿ ਉਸ ਨੂੰ 7 ਕਾਰਾਂ ਦਿੱਤੀਆਂ ਹੋਈਆਂ ਹਨ ਤੇ ਇਨ੍ਹਾਂ ਵਿੱਚੋਂ ਦੋ ਕਾਰਾਂ ਉਨ੍ਹਾਂ ਦੀ ਪਤਨੀ ਮਨਜੋਤੀ ਬਿੱਟਾ ਦੇ ਨਾਮ ’ਤੇ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਕਾਰਾਂ ਵਿੱਚ ਫਾਰਚੂਨਰ, ਟਾਟਾ ਸਫ਼ਾਰੀ, ਸਕਾਰਪੀਓ, ਦੋ ਜਿਪਸੀਆਂ ਸ਼ਾਮਲ ਹਨ। ਉਨ੍ਹਾਂ ਦੀ ਪਤਨੀ ਨੂੰ ਇੱਕ ਅੰਬੈਸਡਰ ਅਤੇ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ।
ਸ੍ਰੀ ਬਿੱਟਾ ਤਾਂ ਬਾਦਲ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਵਾਂਗ ਵਾਧੂ ਤੇਲ ਵੀ ਫੂਕ ਸਕਦੇ ਹਨ ਅਤੇ ਉਨ੍ਹਾਂ ਦੀ ਪਤਨੀ ਮਹੀਨੇ ’ਚ 500 ਲਿਟਰ ਤੋਂ ਜ਼ਿਆਦਾ ਤੇਲ ਫੂਕਣ ਦੀ ਸਹੂਲਤ ਰਖਦੀ ਹੈ।
ਕਾਂਗਰਸ ਨੇਤਾ ਰਾਜਿੰਦਰ ਕੌਰ ਭੱਠਲ ਨੂੰ ਤਿੰਨ ਕਾਰਾਂ ਦਿੱਤੀਆਂ ਹੋਈਆਂ ਹਨ।
ਪੰਜਾਬੀਓ ਤੁਸੀਂ ਲੜਦੇ ਰਿਹੋ ਪਾਰਟੀਆਂ ਮਗਰ
ਪਰ ਇਹ ਸਾਰੇ ਲੀਡਰ ਇੱਕ ਹੀ ਨੇ।
ਖਜ਼ਾਨੇ ਦਾ ਧੂੰਆਂ ਕੱਢ ਰਹੇ ਨੇ ਧਰਮ ਦੇ ਠੇਕੇਦਾਰ
ਸਰਕਾਰੀ ਕਾਰ ਸੇਵਾ-
ਪੰਜਾਬ ਪੁਲੀਸ ਵੱਲੋਂ ਕਾਰਾਂ ਵੰਡਣ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਤੇਲ ਫੂਕਣ ਦੀ ਖੁੱਲ੍ਹ ਦੇਣ ਲਈ ਬਣਾਏ ਅਖੌਤੀ ਨਿਯਮਾਂ ਨੇ ਸੂਬੇ ਦੀ ਕਰਜ਼ਾਈ ਸਰਕਾਰ ਦੇ ਖ਼ਜ਼ਾਨੇ ਦੀ ਨਿਰਦਈ ਤਰੀਕੇ ਨਾਲ ਹੋ ਰਹੀ ਲੁੱਟ ਦਾ ਨਵਾਂ ਰੂਪ ਸਾਹਮਣੇ ਲਿਆਂਦਾ ਹੈ। ਪੁਲੀਸ ਵੱਲੋਂ ਕਾਰਾਂ ਵੰਡਣ ਦੀ ਸੂਚੀ ਦੇ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਨਫ਼ਰਤ ਵੰਡਣ ਵਾਲਿਆਂ ਨੂੰ ਸੌਖਿਆਂ ਹੀ ਸੁਰੱਖਿਆ ਛਤਰੀ, ਸਰਕਾਰੀ ਕਾਰਾਂ ਅਤੇ ਸਰਕਾਰੀ ਖ਼ਜ਼ਾਨੇ ਵਿੱਚ ਤੇਲ ਦੀਆਂ ਭਰੀਆਂ ਕਾਰਾਂ ਦੀਆਂ ਟੈਂਕੀਆਂ ਹਾਸਲ ਹੋ ਜਾਂਦੀਆਂ ਹਨ।
ਪੁਲੀਸ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਚਰਚਿਤ ਡੇਰੇਦਾਰਾਂ ਸਮੇਤ 17 ਅਜਿਹੇ ਵਿਅਕਤੀਆਂ ਨੂੰ ਕਾਰਾਂ ਦੀ ਸਹੂਲਤ ਦਿੱਤੀ ਗਈ ਹੈ ਜਿਨ੍ਹਾਂ ਦਾ ਸਬੰਧ ਸ਼ਿਵ ਸੈਨਾ ਜਾਂ ਸਥਾਨਕ ਪੱਧਰ ਦੀਆਂ ਜਥੇਬੰਦੀਆਂ ਨਾਲ ਹੈ। ਇਨ੍ਹਾਂ ਵਿੱਚੋਂ ਕਈ ਕਥਿਤ ਸੁਰੱਖਿਆ ਦੇ ਨਾਂਅ ਉੱਤੇ ਨੂੰ ਮਹਿੰਗੀਆਂ ਬੁਲੇਟ ਪਰੂਫ ਗੱਡੀਆਂ ਦੇ ਵੀ ਬੁੱਲੇ ਲੁੱਟ ਰਹੇ ਹਨ। ਅਹਿਮ ਤੱਥ ਇਹ ਵੀ ਹੈ ਕਿ ਪੁਲੀਸ ਦੀ ਇਸ ਸੂਚੀ ਵਿੱਚ ਕਈ ਅਜਿਹੇ ਵਿਅਕਤੀਆਂ ਦੇ ਨਾਂਅ ਵੀ ਸ਼ੁਮਾਰ ਹਨ, ਜਿਨ੍ਹਾਂ ਵਿਅਕਤੀਆਂ ਵੱਲੋਂ ਸ਼ਰੇਆਮ ਕਿਹਾ ਜਾਂਦਾ ਹੈ ਕਿ ਪੁਲੀਸ ਤੋਂ ਪੈਸੇ ਦੇ ਜ਼ੋਰ ਨਾਲ ਕੰਮ ਕੱਢਵਾਉਣਾ ਖੱਬੇ ਹੱਥ ਦੀ ਖੇਡ ਹੈ।
ਕਥਿਤ ਬਾਬਿਆਂ ਦੀ ਸੂਚੀ ਵਿੱਚ ਪਿਆਰਾ ਸਿੰਘ ਭਨਿਆਰਾ ਦਾ ਨਾਂਅ ਵੀ ਸ਼ਾਮਲ ਹੈ। ਇਸ ਨੂੰ ਬੁਲੇਟ ਪਰੂਫ ਕਾਰ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਬਾਬੇ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਇੱਕ ਕਾਰ ਵਿੱਚ 261 ਲਿਟਰ ਪੈਟਰੋਲ ਫੂਕਣ ਦੀ ਖੁੱਲ੍ਹ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਨਾਲ ਇਹ ਬਾਬਾ 524 ਲਿਟਰ ਤੇਲ ਪ੍ਰਤੀ ਮਹੀਨਾ ਭਾਵ ਇੱਕ ਸਾਲ ਵਿੱਚ 4 ਲੱਖ 52 ਹਜ਼ਾਰ ਰੁਪਏ ਦਾ ਖਰਚਾ ਕਰਨ ਦਾ ਹੱਕਦਾਰ ਹੈ।
ਪੁਲੀਸ ਦੀ ਸੂਚੀ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੋ ਬੋਲੇਰੋ ਕੈਂਪਰ ਗੱਡੀਆਂ ਦੀ ਸਹੂਲਤ ਦਿੱਤੀ ਗਈ ਹੈ ਤੇ ਜਥੇਦਾਰ ਨੂੰ ਇਨ੍ਹਾਂ ਗੱਡੀਆਂ ’ਚ ਬੇਹਿਸਾਬਾ ਤੇਲ ਫੂਕਣ ਦੀ ਵੀ ਇਜਾਜ਼ਤ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੋਲੇਰੋ ਕੈਂਪਰ ਦੀ ਸਹੂਲਤ ਦਿੰਦਿਆਂ 500 ਲੀਟਰ ਤੇਲ ਦੀ ਸਹੂਲਤ ਹਾਸਲ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਬੋਲੇਰੋ ਕੈਂਪਰ ਅਤੇ 500 ਲੀਟਰ ਤੇਲ ਫੂਕਣ ਦੀ ਸਹੂਲਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਸਪੀ ਤੇ 600 ਲੀਟਰ ਪੈਟਰੋਲ ਦੀ ਸਹੂਲਤ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਮਾਮਲੇ ਵਿੱਚ ਮੌਜੂਦਾ ਪ੍ਰਧਾਨ ਨਾਲੋਂ ਦੋ ਕਦਮ ਅੱਗੇ ਲੰਘ ਗਏ ਹਨ। ਸ੍ਰੀ ਮੱਕੜ ਨੂੰ ਇੱਕ ਬੁਲੇਟ ਪਰੂਫ ਅੰਬੈਸਡਰ ਕਾਰ ਤੇ ਜਿਪਸੀ ਦੋਵਾਂ ਵਿੱਚ ਹੀ ਸਰਕਾਰੀ ਤੇਲ ਫੂਕਣ ਦੀ ਖੁੱਲ੍ਹ ਹੈ।
ਪੁਲੀਸ ਵੱਲੋਂ ਜਿਨ੍ਹਾਂ ਹੋਰਨਾਂ ਵਿਅਕਤੀਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਉਨ੍ਹਾਂ ਵਿੱਚ ਹਰਵਿੰਦਰ ਸੋਨੀ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਗੁਰਦਾਸਪੁਰ ਨੂੰ ਬੁਲੇਟ ਪਰੂਫ ਸਕਾਰਪੀਓ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਇਹ ਦੋਹਾਂ ਕਾਰਾਂ ਵਿੱਚ 900 ਲੀਟਰ ਪ੍ਰਤੀ ਮਹੀਨਾ ਤੇਲ ਫੂਕਣ ਦਾ ਹੱਕ ਰੱਖਦਾ ਹੈ।
ਸ਼ਿਵ ਸੈਨਾ ਅੰਮ੍ਰਿਤਸਰ ਦੇ ਚੇਅਰਮੈਨ ਸੁਧੀਰ ਸੂਰੀ ਨੂੰ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ।
ਲੁਧਿਆਣਾ ਅਧਾਰਤ ਨੈਸ਼ਨਲ ਸ਼ਿਵ ਸੈਨਾ ਦਾ ਪ੍ਰਧਾਨ ਵੀ ਜਿਪਸੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ।
ਜਲੰਧਰ ਨਾਲ ਸਬੰਧਤ ਸ਼ਿਵ ਸੈਨਾ ਦੇ ਪ੍ਰਧਾਨ ਵਿਨੈ ਜਲੰਧਰੀ ਨੂੰ ਵੀ ਜਿਪਸੀ, ਯੋਗਰਾਜ ਸਿੰਘ ਜਿਸ ਦਾ ਸਬੰਧ ਵੀ ਸ਼ਿਵ ਸੈਨਾ ਨਾਲ ਦੱਸਿਆ ਗਿਆ ਹੈ, ਨੂੰ ਦੋ ਗੱਡੀਆਂ ਇੱਕ ਬੁਲਿਟ ਪਰੂਫ ਅੰਬੈਸਡਰ ਅਤੇ ਇੱਕ ਬੁਲੇਰੋ ਕੈਂਪਰ ਦਿੱਤੀ ਗਈ ਹੈ।
ਰੂਪਨਗਰ ਨਾਲ ਸਬੰਧਤ ਸ਼ਿਵ ਸੈਨਾ ਦੇ ਆਗੂ ਸੰਜੀਵ ਘਨੌਲੀ ਨੂੰ ਪੁਲੀਸ ਵੱਲੋਂ ਇੱਕ ਅੰਬੈਸਡਰ ਅਤੇ ਇੱਕ ਜਿਪਸੀ ਦੋਹਾਂ ਕਾਰਾਂ ਵਿੱਚ 1 ਹਜ਼ਾਰ ਲੀਟਰ ਪੈਟਰੋਲ ਪ੍ਰਤੀ ਮਹੀਨਾ ਫੂਕਣ ਦਾ ਹੱਕ ਹੈ।
ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਇੱਕ ਜਿਸਪੀ, ਲੁਧਿਆਣਾ ਨਾਲ ਸਬੰਧਤ ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਇੱਕ ਅੰਬੈਸਡਰ ਬੁਲਿਟ ਪਰੂਫ ਤੇ ਇੱਕ ਮਹਿੰਦਰਾ ਕੰਪਨੀ ਦੀ ਬਲੇਰੋ ਇਨਵੇਡਰ ਦਿੱਤੀ ਹੋਈ ਹੈ।
ਪਟਿਆਲਾ ਸ਼ਹਿਰ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੂੰ ਵੀ ਇੱਕ ਬੁਲੇਟ ਪਰੂਫ਼ ਅੰਬੈਸਡਰ ਕਾਰ ਅਤੇ ਜਿਪਸੀ ਦੀ ਸਹੂਲਤ ਦਿੱਤੀ ਹੋਈ ਹੈ।
ਪੰਜਾਬ ਪੁਲੀਸ ਵੱਲੋਂ ਪਟਿਆਲਾ ਨਾਲ ਹੀ ਸਬੰਧਤ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜਿਪਸੀ, ਮੋਗਾ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਤੇ ਪ੍ਰਧਾਨ ਅਮਿਤ ਘਈ ਨੂੰ ਬਲੇਰੋ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਅਤੇ ਹਿੰਦੂ ਤਖ਼ਤ ਕਾਲੀ ਮਾਤਾ ਪਟਿਆਲਾ ਤੇ ਪ੍ਰਧਾਨ ਸੰਜੀਵ ਭਾਰਦਵਾਜ ਨੂੰ ਬੁਲੇਟ ਪਰੂਫ ਅੰਬੈਸਡਰ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ।
ਜਲੰਧਰ ਤੇ ਜੌੜੇਵਾਲਾ ਨਾਲ ਸਬੰਧਤ ਸੰਤ ਬਾਬਾ ਨਿਰਮਲ ਦਾਸ ਨੂੰ ਇੱਕ ਜਿਪਸੀ, ਜਲੰਧਰ ਸ਼ਹਿਰ ਦੇ ਹੀ ਬਾਬਾ ਕਸ਼ਮੀਰਾ ਸਿੰਘ ਨੂੰ ਇੱਕ ਜਿਪਸੀ, ਭੁੱਚੋ ਕਲਾਂ ਡੇਰੇ ਨਾਲ ਸਬੰਧਤ ਬਾਬਾ ਸੁਖਦੇਵ ਸਿੰਘ ਨੂੰ ਬੋਲੇਰੋ ਕੈਂਪਰ, ਡੇਰਾ ਬੱਲਾਂ ਨਾਲ ਸਬੰਧਤ ਸੰਤ ਨਿਰੰਜਣ ਦਾਸ ਨੂੰ ਇੱਕ ਜਿਪਸੀ ਅਤੇ ਦੌਧਰ (ਮੋਗਾ) ਨਾਲ ਸਬੰਧਤ ਬਾਬਾ ਅਰਜਨ ਸਿੰਘ ਨੂੰ ਇੱਕ ਜਿਪਸੀ ਦਿੱਤੀ ਗਈ ਹੈ।
ਪੰਜਾਬ ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਧਾਰਮਿਕ ਹਸਤੀਆਂ ਕਰਾਰ ਦੇ ਕੇ ਦਿੱਤੀਆਂ ਗਈਆਂ ਕਾਰਾਂ ਜੋ ਕਿ ਲੱਖਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁੱਕੀ ਹਨ ਵੱਲੋਂ ਫੂਕੇ ਤੇਲ ਦਾ ਹਿਸਾਬ ਲਾਇਆ ਜਾਵੇ ਤਾਂ ਕਰੋੜਾਂ ਰੁਪਏ ਬਣਦਾ ਹੈ।
(ਭਲਕੇ ਮੌਜੂਦਾ ਤੇ ਸਾਬਕਾ ਪੁਲੀਸ ਤੇ ਸਿਵਿਲ ਅਫ਼ਸਰਾਂ ਨੂੰ ਦਿੱਤੀਆਂ ਕਾਰਾਂ ਦੀਆਂ ਸਹੂਲਤਾਂ)
(ਭਲਕੇ ਮੌਜੂਦਾ ਤੇ ਸਾਬਕਾ ਪੁਲੀਸ ਤੇ ਸਿਵਿਲ ਅਫ਼ਸਰਾਂ ਨੂੰ ਦਿੱਤੀਆਂ ਕਾਰਾਂ ਦੀਆਂ ਸਹੂਲਤਾਂ)
Wednesday, 28 March 2018
ਫਿਲਮ "ਨਾਨਕ ਸ਼ਾਹ ਫ਼ਕੀਰ"
ਫਿਲਮ "ਨਾਨਕ ਸ਼ਾਹ ਫ਼ਕੀਰ" ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਹ ਫਿਲਮ ਦੇਖ ਕੇ ਪਾਸ ਕਾਰਨ ਲਈ ਸਾਡੀ ਸਬ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਮੇਰੇ ਤੋਂ ਇਲਾਵਾ ਸ੍ਰ. ਰਘੂਜੀਤ ਸਿੰਘ "ਵਿਰਕ", ਸ੍ਰ. ਰਾਜਿੰਦਰ ਸਿੰਘ "ਮਹਿਤਾ", ਡਾ. ਰੂਪ ਸਿੰਘ ਵੀ ਸ਼ਾਮਿਲ ਸਨ |
ਸ੍ਰ.ਪ੍ਰਕਾਸ਼ ਸਿੰਘ "ਬਾਦਲ",
ਸੁਖਵੀਰ ਸਿੰਘ "ਬਾਦਲ",
ਹਰਸਿਮਰਤ ਕੌਰ "ਬਾਦਲ",
ਗਿਆਨੀ ਗੁਰਬਚਨ ਸਿੰਘ ਜਥੇ: ਸ੍ਰੀ ਅਕਾਲ ਤਖ਼ਤ ਸਾਹਿਬ
ਅਤੇ ਦੋ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ
ਬਾਬਾ ਹਰਨਾਮ ਸਿੰਘ "ਧੁੱਮਾਂ",
ਭਾਈ ਜਸਵੀਰ ਸਿੰਘ "ਰੋਡੇ"
ਅਤੇ ਸ੍ਰ .ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਭੀ ਵੇਖੀ ਹੈ।
ਉਨ੍ਹਾਂ ਸਾਰਿਆਂ ਨੇ ਹੀ ਇਸ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਹੈ। ਇਹ ਭੀ ਦੱਸਿਆ ਗਿਆ ਕਿ ਬਾਦਲ ਪਰਿਵਾਰ ਨੇ PTC ਚੈਨਲ ਤੇ ਇਸ ਫਿਲਮ ਦੀ ਫਰੀ ਮਸ਼ਹੂਰੀ ਕਰਨ ਦਾ ਭੀ ਭਰੋਸਾ ਦਿੱਤਾ ਹੈ।
#StopNanakShahFakirFilm
ਸੁਖਦੇਵ ਸਿੰਘ "ਭੌਰ"
ਪਰੰਤੂ ਜਦੋਂ ਅਸੀਂ ਇਹ ਫਿਲਮ ਦੇਖੀ ਸਾਨੂੰ ਇਸ ਵਿੱਚ ਬਹੁਤ ਕੁੱਝ ਇਤਰਾਜ਼ਯੋਗ ਲੱਗਾ ਜਿਵੇਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਕਿਰਦਾਰ ਆਉਂਦਾ ਹੈ, ਸਿੱਕਾ ਇਸ ਨੂੰ ਐਨੀਮੇਸ਼ਨ ਦੱਸ ਰਹੇ ਹਨ ਪਰ ਕਮੇਟੀ ਨੇ ਮਹਿਸੂਸ ਕੀਤਾ ਸੀ ਕਿ ਇਹ ਕਿਰਦਾਰ ਐਨੀਮੇਸ਼ਨ ਨਹੀਂ ਹੈ ਬਲਕਿ ਕਿਸੇ ਕਲਾਕਾਰ ਵਲੋਂ ਨਿਭਾਇਆ ਗਿਆ ਹੈ।
ਇਸੇ ਤਰਾਂ ਮਾਤਾ ਤ੍ਰਿਪਤਾ ਜੀ ਦਾ ਰੋਲ, ਬੇਬੇ ਨਾਨਕੀ ਜੀ ਦਾ ਰੋਲ ਅਤੇ ਭਾਈ ਮਰਦਾਨਾਂ ਜੀ ਦਾ ਰੋਲ ਭੀ ਫ਼ਿਲਮੀ ਕਲਾਕਾਰਾਂ ਵਲੋਂ ਹੀ ਨਿਭਾਇਆ ਗਿਆ ਹੈ। ਹੋਰ ਭੀ ਬਹੁਤ ਸਾਰੇ ਇਤਰਾਜ਼ ਸਨ ਜਿਸ ਕਰਕੇ ਅਸੀਂ ਇਸ ਫਿਲਮ ਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ।
ਜਦੋਂ ਅਸੀਂ ਵਾਪਿਸ ਆਉਣ ਲੱਗੇ ਤਾਂ ਸਾਨੂੰ "ਸਿੱਕਾ" ਵਲੋਂ ਦੱਸਿਆ ਗਿਆ ਕਿ ਜਥੇ: ਗਿਆਨੀ ਗੁਰਬਚਨ ਸਿੰਘ ਨੇ ਇਸ ਫਿਲਮ ਨੂੰ ਪਾਸ ਹੀ ਨਹੀਂ ਕੀਤਾ ਸਗੋਂ ਇੱਕ ਪ੍ਰਸੰਸਾ ਪੱਤਰ ਭੀ ਜਾਰੀ ਕੀਤਾ ਹੈ। ਸਾਨੂੰ ਉਹ ਪ੍ਰਸੰਸਾ ਪੱਤਰ ਭੀ ਦਿਖਾਇਆ ਗਿਆ। ਮੈਂ ਉਸੇ ਵਕ਼ਤ ਗਿ: ਗੁਰਬਚਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਤੁਸੀਂ ਇਸ ਫਿਲਮ ਨੂੰ ਸਹੀ ਮੰਨ ਕੇ ਪ੍ਰਸੰਸਾ ਪੱਤਰ ਭੀ ਜਾਰੀ ਕਰ ਚੁੱਕੇ ਹੋ ਫਿਰ ਅਸੀਂ ਕਾਹਦੀ ਰਿਪੋਰਟ ਕਰੀਏ? ਉਹ ਕਹਿਣ ਲੱਗੇ ਕਿ ਮੈਂ ਤਾਂ ਇਨ੍ਹਾਂ ਦੇ ਕੰਮ ਦੀ ਹੀ ਪ੍ਰਸੰਸਾ ਕੀਤੀ ਹੈ, ਫਿਲਮ ਦੀ ਨਹੀਂ। ਮੈਂ ਫਿਰ ਪੁੱਛਿਆ ਕਿ ਫਿਲਮ ਤੋਂ ਇਲਾਵਾ ਤਾਂ ਇਨ੍ਹਾਂ ਹੋਰ ਕੋਈ ਪੰਥਕ ਕੰਮ ਕੀਤਾ ਹੀ ਨਹੀਂ ਤਾਂ ਉਹ ਕੁੱਝ ਨਾਂ ਬੋਲੇ।
ਕੁੱਝ ਸਮੇ ਬਾਅਦ, ਸ੍ਰੀ ਅੰਮ੍ਰਿਤਸਰ ਸਾਹਿਬ, ਮੱਕੜ ਸਾਹਿਬ ਕਹਿਣ ਲੱਗੇ ਕਿ ਉਹ ਫਿਲਮ ਦੁਬਾਰਾ ਦੇਖ ਕੇ ਆਉਣੀ ਹੈ ਅਤੇ ਪਾਸ ਭੀ ਕਰਨੀ ਹੈ। ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਪਾਸ ਕਰ ਚੁੱਕਾ ਹੈ ਫਿਰ ਹੋਰ ਕਿਸੇ ਨੂੰ ਭੇਜਣ ਦੀ ਕੀ ਲੋੜ ਹੈ?
ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਪਾਬੰਦੀ ਦੇ ਵਾਵਜੂਦ ਅਜਿਹੀਆਂ ਫ਼ਿਲਮਾਂ ਦਾ ਚਲਣ ਗੰਭੀਰ ਪੰਥਕ ਮਸਲਾ ਹੈ। ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।
ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ "ਭੌਰ"
Tuesday, 27 March 2018
ਸਟੀਫਨ ਹਾਕਿੰਗ ਅਤੇ ਅਸੀਂ
ਸਟੀਫਨ ਹਾਕਿੰਗ ਅਤੇ ਅਸੀਂ
ਜਦੋਂ ਵੀ ਕੋਈ ਮਹਾਨ ਆਦਮੀ ਸਵਰਗਵਾਸ ਹੁੰਦਾ ਹੈ ਤਾਂ ਅਸੀਂ ਉਸਨੂੰ ਸ਼ਰਧਾਂਜਲੀ ਦੇ ਰੂਪ ' ਚ ਫ਼ੇਸਬੁੱਕ ਤੇ ਤਸਵੀਰਾਂ ਪੋਸਟ ਕਰਦੇ ਹਾਂ ਅਤੇ ਕੁੱਝ ਸ਼ਬਦ ਲਿਖਦੇ ਹਾਂ।
ਸੋਚਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਵਿੱਚ ਕਦੀ ਕੋਈ ਸਟੀਫਨ ਹਾਕਿੰਗ ਪੈਦਾ ਹੋਵੇਗਾ? ਸਟੀਫਨ ਹਾਕਿੰਗ ਮਹਿਜ਼ 21 ਸਾਲ 'ਚ ਉਹ ਐਮੀਓਟਰੋਫ਼ਿਕ ਲੇਟਰਲ ਸਕਲੀਸਿਸ (amyotrophic lateral sclerosis) ਬਿਮਾਰੀ ਨਾਲ ਪੀੜਤ ਹੋ ਗਏ ਸਨ ਅਗਰ ਉਹ ਸਾਡੇ ਸਮਾਜ ਵਿੱਚ ਹੁੰਦੇ ਤਾਂ ਕੀ ਉਹ ਇੱਥੇ ਤੱਕ ਪਹੁੰਚ ਸਕਦਾ ਸੀ? ਸਾਡਾ ਸਮਾਜ ਅੱਜਕਲ੍ਹ ਸਾਧ, ਸੰਤ, ਨਸ਼ੇੜੀ,ਬੇਈਮਾਨ ਲੀਡਰ ਅਤੇ ਅਪਰਾਧੀ ਬਿਰਤੀ ਦੇ ਲੋਕਾਂ ਨੂੰ ਜ਼ਿਆਦਾ ਪੈਦਾ ਕਰ ਰਿਹਾ ਹੈ। ਸਟੀਫਨ ਹਾਕਿੰਗ ਨੇ ਬਲੈਕ ਹੋਲ ਤੇ ਬਿਗ ਬੈਂਗ ਦੇ ਸਿਧਾਂਤ ਨੂੰ ਦੁਨੀਆ ਨੂੰ ਸਮਝਾਉਣ 'ਚ ਅਹਿਮ ਯੋਗਦਾਨ ਦਿੱਤਾ ਅਤੇ ਸਾਡਾ ਸਮਾਜ ਜੋਤਸ਼ੀਆਂ, ਪਾਖੰਡੀਆਂ ਦੇ ਚੱਕਰਾਂ ਵਿੱਚ ਪੈ ਕੇ ਅਨਪੜ੍ਹਤਾ ਦੇ ਬਲੈਕ ਹੋਲ ਵਿੱਚ ਗਰਕਦਾ ਜਾ ਰਿਹਾ ਹੈ। ਜ਼ਰਾ ਸੋਚੋ ਉਸ ਦੇਸ਼ ਦਾ ਸਮਾਜ ਕਿੰਨਾ ਆਸ਼ਾਵਾਦੀ ਹੋਵੇਗਾ ਜਿਸ ਦੇਸ਼ ਦੇ ਡਾਕਟਰਾਂ ਨੇ ਉਸਦੀ ਉਮਰ ਸਿਰਫ ਦੋ ਸਾਲ ਹੋਰ ਦੱਸੀ ਸੀ ਪਰ ਉਹ ਆਤਮਵਿਸ਼ਵਾਸ਼ ਨਾਲ ਡਾਕਟਰਾਂ ਦੀ ਭਵਿੱਖਬਾਣੀ ਨੂੰ ਝੂਠਲਾ ਕੇ 55 ਸਾਲ ਤੱਕ ਹੋਰ ਜਿੰਦਾ ਰਿਹਾ। ਸਾਡਾ ਸਮਾਜ ਏਨਾਂ ਨਿਰਾਸ਼ਾਵਾਦੀ ਹੈ ਕਿ ਅਗਰ ਸਟੀਫਨ ਹਾਕਿੰਗ ਇੱਥੇ ਹੁੰਦਾ ਤਾਂ ਲੋਕਾਂ ਨੇ ਉਸਨੂੰ ਦੋ ਸਾਲ ਤੋਂ ਵੀ ਪਹਿਲਾਂ ਮਾਰ ਦੇਣਾ ਸੀ ਕਿਉਂਕਿ ਸਾਨੂੰ ਮਰੀਜ਼ ਨੂੰ ਮਿਲਣਾ ਹੀ ਨਹੀਂ ਆਉਂਦਾ। ਕਿਸੇ ਨੇ ਕਹਿਣਾ ਸੀ ਉਂਗਲੀ ' ਚ ਫਲਾਣਾ ਨਗ ਪਾ ਲਉ, ਕਿਸੇ ਨੇ ਧਾਰਮਿਕ ਥਾਂ 'ਤੇ ਜਾ ਕੇ ਚੌਂਕੀ ਭਰਨ ਜਾਂ ਮੱਥਾ ਟੇਕਣ ਨੂੰ ਕਹਿਣਾ ਸੀ, ਕਿਸੇ ਨੇ ਕਹਿਣਾ ਸੀ ਦੇਸੀ ਦਵਾਈ ਖਾ ਲਓ, ਕਿਸੇ ਨੇ ਕਹਿਣਾ ਸੀ ਹੋਮਿਉਪੈਥੀ ਅਜ਼ਮਾ ਲਉ, ਕਿਸੇ ਨੇ ਭਾਈ ਇਹ ਤਾਂ ਕਰਮਾਂ ਦਾ ਫਲ ਹੈ ਵਗੈਰਾ ਵਗੈਰਾ।
ਸਾਡੇ ਸਮਾਜ ਵਿੱਚ ਸਟੀਫਨ ਹਾਕਿੰਗ ਕਿਵੇਂ ਪੈਦਾ ਹੋ ਸਕਦਾ ਹੈ? ਸਾਡਾ ਤਾ ਮੱਸਿਆ, ਪੁੰਨਿਆ, ਸੰਗਰਾਦ, ਅਤੇ ਹੋਰ ਦਿਨ ਦਿਹਾੜੇ ਹੀ ਖਹਿੜਾ ਨਹੀਂ ਛੱਡਦੇ। ਸਾਡੇ ਟਰੈਕਟਰ ਟਰਾਲੀਆਂ ਖੇਤਾਂ ਵਿੱਚ ਘੱਟ ਅਤੇ ਧਾਰਮਿਕ ਯਾਤਰਾਵਾਂ ਲਈ ਸੜਕਾਂ ਉੱਪਰ ਵੱਧ ਚੱਲਦੇ ਹਨ। ਪੰਜਾਬ ਦੇ ਹਰ ਦਫ਼ਤਰ ਅਤੇ ਹੋਰ ਇਮਾਰਤਾਂ ਵਿੱਚ, ਘਰਾਂ ਅਤੇ ਹੋਰ ਸਥਾਨਾਂ ਤੇ Disable ਵਿਅਕਤੀਆਂ ਦੀ ਵ੍ਹੀਲ ਚੇਅਰ ਲਈ ਕੋਈ ਖ਼ਾਸ Access ਵੇਖਣ ਨੂੰ ਨਹੀਂ ਮਿਲਦਾ।
ਅਗਰ ਸਟੀਫਨ ਹਾਕਿੰਗ ਇੱਥੇ ਪੈਦਾ ਹੁੰਦਾ ਉਸਨੂੰ ਘੰਟਿਆਂ ਬੱਧੀ ਆਪਣੀ ਵ੍ਹੀਲ ਚੇਅਰ ਨੂੰ ਸੰਭਾਲਣ ਵਿੱਚ ਹੀ ਲਗਾਉਣੇ ਪਿਆ ਕਰਨੇ ਸਨ, ਖੌਜ ਕਰਨੀ ਤਾਂ ਬਾਅਦ ਦੀ ਗੱਲ ਹੈ। ਸਾਡੇ ਸਮਾਜ ਦੀ ਟੇਢ੍ਹੀ ਸੋਚ ਨੇ ਉਸਨੂੰ ਅਪੰਗਤਾ ਦਾ ਅਹਿਸਾਸ ਕਰਾ ਕੇ ਪਹਿਲਾਂ ਹੀ ਮੌਤ ਦੇ ਬਲੈਕ ਹੋਲ ਵਿੱਚ ਸੁੱਟ ਦੇਣਾ ਸੀ।
ਸਾਡੀਆਂ ਦਵਾਈਆਂ ਦੀਆਂ ਦੁਕਾਨਾਂ ਤੇ ਵਿਕਦੀਆਂ ਨਕਲੀ ਦਵਾਈਆਂ ਵੀ ਆਪਣਾ ਰੰਗ ਵਿਖਾ ਸਕਦੀਆਂ ਸਨ।
ਸਾਡੇ ਵਿਦਿਅਕ ਢਾਂਚੇ ਦੇ ਰਾਖਵੇਕਰਨ ਨੇ ਵੀ ਸਟੀਫਨ ਹਾਕਿੰਗ ਦੇ ਮਨੋਬਲ ਨੂੰ ਵਾਹਵਾ ਖੋਰਾ ਲਗਾਉਣਾ ਸੀ।
ਸਾਡੇ ਸਮਾਜ ਵਿੱਚ ਜੇ ਸਟੀਫਨ ਹਾਕਿੰਗ ਨੂੰ ਇਕ ਸਰਕਾਰ ਖੋਜ ਲਈ ਫੰਡ ਦੇ ਦਿੰਦੀ ਤਾਂ ਨਵੀਂ ਬਣੀ ਸਰਕਾਰ ਨੇ ਉਸਨੂੰ ਖਾਰਜ ਕਰ ਦੇਣਾ ਸੀ। ਅਜਿਹੇ ਹੋਰ ਬੜੇ ਕਾਰਨ ਹਨ ਜਿਸਦੇ ਕਾਰਨ ਸਾਡੇ ਸਮਾਜ ਵਿੱਚ ਪੈਦਾ ਹੋਏ ਸਟੀਫਨ ਹਾਕਿੰਗ ਹਮੇਸ਼ਾ ਲਈ ਬਲੈਕ ਹੋਲ ਵਿੱਚ ਗੁਆਚ ਜਾਂਦੇ ਹਨ। ਸਾਡੇ ਵਿਗਿਆਨੀ ਅਜੇ ਤੱਕ ਇਕ ਜੰਤਰੀ ਕੈਲੰਡਰ ਨਹੀਂ ਬਣਾ ਸਕੇ ਇਨ੍ਹਾਂ ਨੇ ਭੌਤਿਕ ਵਿਗਿਆਨ ਦੀ ਕੀ ਖੋਜ ਕਰਨੀ ਹੈ।
ਮੈਂ ਪ੍ਰਣਾਮ ਕਰਦਾ ਹਾਂ ਉਸ ਧਰਤੀ ਨੂੰ, ਉਸ ਸਿਸਟਮ ਨੂੰ, ਉਸ ਸਮਾਜ ਨੂੰ, ਉਸ ਸਰਕਾਰ ਨੂੰ ਉਸ ਮੁਲਕ ਦੀ ਆਬੋ ਹਵਾ ਨੂੰ ਜਿਸਨੇ ਸਟੀਫਨ ਹਾਕਿੰਗ ਨਾਲ ਵਫ਼ਾ ਕੀਤੀ ਅਤੇ ਸਟੀਫਨ ਹਾਕਿੰਗ ਦੇ ਆਤਮਵਿਸ਼ਵਾਸ਼ ਨੂੰ ਜਿਸਨੇ ਇਸ ਧਰਤੀ ਦੇ ਮਨੁੱਖ ਦੀ ਜਾਣਕਾਰੀ ਵਿੱਚ ਅਥਾਹ ਵਾਧਾ ਕੀਤਾ ਅਤੇ ਆਪਣੀਆਂ ਖੋਜਾਂ ਸਦਕਾਂ ਇਸ ਦੁਨੀਆਂ ਨੂੰ ਕੁਦਰਤ ਦੇ ਲੁਕੇ ਹੋਏ ਭੇਤਾਂ ਤੋਂ ਜਾਣੂੰ ਕਰਵਾਇਆ।
ਅਲਵਿਦਾ - ਸਟੀਫਨ ਹਾਕਿੰਗ
- ਜਸਵਿੰਦਰ ਸਿੱਧੂ
- ਜਸਵਿੰਦਰ ਸਿੱਧੂ
ਹਰ ਸਾਲ 3 ਦਸੰਬਰ ਕੌਮਾਂਤਰੀ ਅਪੰਗਤਾ ਦਿਵਸ' ਮੌਕੇ 'ਤੇ ਅਪਾਹਜ (ਵਿਕਲਾਂਗਾਂ) ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਹੈ।
ਭਾਰਤੀ ਸੰਵਿਧਾਨ ਮੁਤਾਬਕ ਹਰੇਕ ਨਾਗਰਿਕ ਨੂੰ ਦਿੱਤੇ ਬਰਾਬਰਤਾ ਦੇ ਅਧਿਕਾਰ ਤਹਿਤ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਸਹੂਲਤਾਂ ਦੀ ਘਾਟ ਕਾਰਨ ਅਪੰਗ ਬੱਚਿਆਂ ਦੀ ਬੇਵਸੀ ਅਤੇ ਤਰਸਯੋਗ ਹਾਲਤ ਨਾ ਸਿਰਫ਼ ਖ਼ੁਦ ਇਨ੍ਹਾਂ ਬੱਚਿਆਂ ਲਈ ਸਰਾਪ ਬਣੀ ਹੋਈ ਹੈ, ਸਗੋਂ ਇਨ੍ਹਾਂ ਬੱਚਿਆਂ ਦੇ ਮਾਪੇ ਵੀ ਵੱਡਾ ਸੰਤਾਪ ਹੰਢਾ ਰਹੇ ਹਨ। ਸਾਡੇ ਦੇਸ਼ ਦਾ ਸਾਰਾ ਸਿਸਟਮ ਕਸੂਰਵਾਰ ਹੈ ਜਿਹੜਾ ਸਰੀਰਕ ਅਪੰਗਤਾ ਦਾ ਬੋਝ ਸਿਰਫ ਮਾਪਿਆਂ ਤੱਕ ਸੀਮਤ ਰੱਖਦਾ ਹੈ। ਜੇ ਪੀੜਤ ਬੱਚਿਆਂ ਨੂੰ ਸਹੀ ਸੇਵਾਵਾਂ ਅਤੇ ਸਹੂਲਤਾਂ ਮਿਲ ਜਾਣ ਤਾਂ ਹੀ ਸਾਰਾ ਕੁਝ ਸੰਭਵ ਹੋ ਸਕਦਾ।
Subscribe to:
Posts (Atom)







