Monday, 13 August 2018

ਪੰਜਾਬ ਨਾਲ ਧੱਕਾ ਹੀ ਧੱਕਾ

ਪੰਜਾਬ ਨਾਲ ਧੱਕਾ ਹੀ ਧੱਕਾ

ਆਗਰਾ-ਦਿੱਲੀ ਤੋਂ ਸ਼ੁਰੂ ਹੋ ਕੇ ਕਾਬਲ ਕੰਧਾਰ ਦੀਆਂ ਕੰਧਾਂ, ਕਸ਼ਮੀਰ ਦੀਆਂ ਖੂਬਸੂਰਤ ਘਾਟੀਆਂ ਤੇ ਸਿੰਧ ਦੀ ਹਿੱਕ ਤਕ ਫੈਲਿਆ ਹੋਇਆ ਵਿਸ਼ਾਲ ਪੰਜਾਬ, ਕੇਂਦਰੀ ਲੀਡਰਾਂ ਦੀਆਂ ਬੇਈਮਾਨੀਆਂ ਕਰਕੇ ਤੇ ਪੰਜਾਬੀ ਨੇਤਾਵਾਂ ਕੋਲ ਠੋਸ ਨੀਤੀਆਂ ਨਾ ਹੋਣ ਕਰਕੇ ਮੌਜੂਦਾ ਪੰਜਾਬ ਚੰਦ ਜਿਲ੍ਹਿਆਂ ਤਕ ਸੀਮਤ ਹੋ ਕੇ ਰਹਿ ਗਿਆ ਹੈ। ਇਹਨਾਂ ਬੇਈਮਾਨ ਕੇਂਦਰੀ ਨੇਤਾਵਾਂ, ਪੰਜਾਬੀ ਹਿੰਦੂ ਲੀਡਰਾਂ ਦੀ ਪੰਜਾਬ ਪ੍ਰਤੀ ਬੇਵਫਾਈ ਤੇ ਪੰਜਾਬ ਦੀਆਂ ਹਿੰਦੂ ਅਖਬਾਰਾਂ ਦੀ ਫਿਰਕਾ ਪ੍ਰਸਤੀ ਕਰਕੇ ਪੰਜਾਬ ਨਾਲ ਹਮੇਸ਼ਾਂ ਧੱਕੇ-ਤੇ-ਧੱਕਾ ਹੁੰਦਾ ਆਇਆ ਹੈ। ਇਹਨਾਂ ਧੱਕਿਆਂ ਦੀ ਦਾਸਤਾਂ ਬਹੁਤ ਲੰਮੇਰੀ ਹੈ। ਜਿੱਥੇ ਭਾਰਤ ਦੀ ਕੇਂਦਰੀ ਲੀਡਰਸ਼ਿਪ ਤੇ ਫਿਰਕਾ ਪ੍ਰਸਤ ਮਹਾਸ਼ਾ ਅਖਬਾਰਾਂ ਨੇ ਪੰਜਾਬ ਵਿਰੋਧੀ ਆਪਣਾ ਨਜ਼ਰੀਆ ਰੱਖਿਆ ਹੈ ਓੱਥੇ ਸਿੱਖ ਲੀਡਰਾਂ ਦੀਆਂ ਨਿੱਜੀ ਲਾਲਸਾਵਾਂ, ਪਰਵਾਰਵਾਦ, ਦੂਰ-ਅੰਦੇਸ਼ੀ ਦੀ ਘਾਟ, ਆਪਸੀ ਖਿਚੋਤਾਣ ਕਰਕੇ ਪੰਜਾਬ ਦੀ ਕੋਈ ਵੀ ਹੱਕੀ ਮੰਗ ਪੂਰੀ ਨਹੀਂ ਕਰਾ ਸਕੇ। ਕੇਂਦਰੀ ਨੇਤਾਵਾਂ ਨੇ ਹਮੇਸ਼ਾਂ ਝੂਠੇ ਲਾਰੇ ਲਾ ਕੇ ਸਬਜ਼ ਬਾਗ ਹੀ ਦਿਖਾਏ ਹਨ। ਪੰਜਾਬ ਦੀਆਂ ਬਾਕੀ ਰਾਜਸੀ ਪਾਰਟੀਆਂ ਨੇ ਕਦੇ ਵੀ ਪੰਜਾਬ ਨਾਲ ਸੁਹਿਰਤਾ ਨਹੀਂ ਦਿਖਾਈ। ਜਦੋਂ ਵੀ ਪੰਜਾਬ ਦੀਆਂ ਹੱਕੀ ਮੰਗਾਂ ਦੀ ਮੰਗ ਉੱਠੀ ਹੈ ਤਾਂ ਇਹਨਾਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੇ ਦੇਸ਼ ਦੀ ਏਕਤਾ ਨੂੰ ਖਤਰਾ ਜਾਂ ਦੇਸ ਦੇ ਟੁੱਕੜੇ ਟੁਕੜੇ ਹੋਣ ਦਾ ਰੌਲ਼ਾ ਪਾ ਕੇ ਹਮੇਸ਼ਾਂ ਪੰਜਾਬ ਦਾ ਨੁਕਸਾਨ ਕਰਾਇਆ ਹੈ। ਇਹਨਾਂ ਸਾਰੇ ਨੇਤਾਵਾਂ ਦੀਆਂ ਲੂੰਬੜ ਚਾਲਾਂ ਕਰਕੇ ਪੰਜਾਂ ਦਰਿਆਵਾਂ ਦਾ ਮਾਲਕ ਪੰਜਾਬ ਅੱਜ ਪਾਣੀ ਦੀਆਂ ਬੂੰਦਾ ਦਾ ਮੁਹਥਾਜ ਹੋਇਆ ਪਿਆ ਹੈ। ਹੁਣ ਤਾਂ ਹੇਠਾਂ ਲਿਖੀਆਂ ਗੱਲਾਂ ਸਾਰੇ ਪੰਜਾਬੀਆਂ ਨੂੰ ਜ਼ਬਾਨੀ ਯਾਦ ਹੋ ਗਈਆਂ ਹਨ ਜੋ ਲਗ-ਪਗ ਸਾਰੀਆਂ ਅਖਬਾਰਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ।
ਸਤਲੁਜ-ਯਮਨਾ ਲਿੰਕ ਨਹਿਰ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿੱਚ ਵਿਵਾਦ ਲਗਾਤਾਰ ਜਾਰੀ ਹੈ। ਇਹ ਵਿਵਾਦ ਕੀ ਹੈ? ਇਸ ਨਹਿਰ ਨੂੰ ਕਿਉਂ ਬਣਾਇਆ ਗਿਆ? ਪੰਜਾਬ ਨੇ ਇਸ ਮੁੱਦੇ ਉੱਤੇ ਹੁਣ ਸਖ਼ਤ ਰੁਖ਼ ਕਿਉਂ ਅਖ਼ਤਿਆਰ ਕੀਤਾ? ਇਹ ਜਾਣਨਾ ਬਹੁਤ ਜ਼ਰੂਰੀ ਹੈ। ਆਉ ਜਾਣਦੇ ਹਾਂ ਇਸ ਨਹਿਰ ਦੇ ਵਿਵਾਦ ਬਾਰੇ…
ਵਿਵਾਦ ਦਾ ਇਤਿਹਾਸ: ਇਸ ਨਹਿਰ ਦਾ ਮੁੱਢ ਹਰਿਆਣਾ ਦੇ ੧੯੬੬ ਵਿੱਚ ਹੋਂਦ ਵਿੱਚ ਆਉਣ ਦੇ ਨਾਲ ਹੀ ਬੰਨ੍ਹਿਆ ਗਿਆ। ਪੰਜਾਬ-ਹਰਿਆਣਾ ਦੀ ਵੰਡ ਹੋਣ ਤੋਂ ਬਾਅਦ ਹਰਿਆਣਾ ਨੇ ਆਪਣੇ ਹਿੱਸੇ ਦੇ ਪਾਣੀ ਉੱਤੇ ਦਾਅਵਾ ਠੋਕਿਆ। ੧੯੫੫ ਵਿੱਚ ਕੇਂਦਰ ਸਰਕਾਰ ਦੀ ਇੰਟਰ ਸਟੇਟ ਮੀਟਿੰਗ ਅਨੁਸਾਰ ਰਾਵੀ ਤੇ ਬਿਆਸ ਦੇ ਕੁੱਲ ੧੫. ੮੫ ਮਿਲੀਅਨ ਏਕੜ ਫੀਟ (ਐਮ. ਏ. ਐਫ.) ਪਾਣੀ ਵਿੱਚੋਂ ਰਾਜਸਥਾਨ ਨੂੰ ੮ (ਐਮ. ਏ. ਐਫ.) ਤੇ ਪੰਜਾਬ ਨੂੰ ੭. ੨ (ਐਮ. ਏ. ਐਫ.) ਤੇ ਜੰਮੂ-ਕਸ਼ਮੀਰ ਨੂੰ ੦. ੬੫ (ਐਮ. ਏ ਐਫ.) ਪਾਣੀ ਦਿੱਤੇ ਜਾਣ ਬਾਰੇ ਸਮਝੌਤਾ ਹੋਇਆ। ਉਸ ਸਮੇਂ ਪੰਜਾਬ ਨੇ ਘੱਟ ਪਾਣੀ ਦਿੱਤੇ ਜਾਣ ਉੱਤੇ ਇਤਰਾਜ਼ ਪ੍ਰਗਟਾਇਆ ਸੀ। ਬਸ ਏਥੋਂ ਹੀ ਪੰਜਾਬ ਦੇ ਪਾਣੀਆਂ ਦਾ ਦੁਖਾਂਤ ਅਰੰਭ ਹੁੰਦਾ ਹੈ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦਾ ਰਾਜ ਸੀ। ਪੰਜਾਬ ਦਾ ਮੁੱਖ ਮੰਤਰੀ ਓਸੇ ਨੂੰ ਹੀ ਬਣਾਇਆ ਜਾਂਦਾ ਸੀ ਜਿਹੜਾ ਕੇਂਦਰ ਦੀ ਕੱਠ ਪੁੱਤਲੀ ਬਣ ਕੇ ਕੰਮ ਕਰਦਾ ਸੀ। ਪੰਜਾਬ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਪਾਣੀਆਂ ਦੇ ਮੁੱਦੇ `ਤੇ ਕੋਈ ਸਖਤ ਪੈਂਤੜਾ ਨਹੀਂ ਲਿਆ।
ਪੰਜਾਬ ਤੇ ਹਰਿਆਣਾ ਵਿੱਚ ਕਿਵੇਂ ਹੋਈ ਪਾਣੀ ਦੀ ਵੰਡ--- ਵਿਵਾਦ ੧੯੬੬ ਵਿੱਚ ਉਸ ਸਮੇਂ ਹੋਇਆ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਸੂਬਿਆਂ ਵਿੱਚ ਇਹ ਵਿਵਾਦ ਲਗਾਤਾਰ ਜਾਰੀ ਹੈ। ੧੯੭੬ ਵਿੱਚ ਕੇਂਦਰI ਸਰਕਾਰ ਨੇ ਪੰਜਾਬ ਦੇ ੭. ੨ ਐਮ. ਏ. ਐਫ. ਪਾਣੀ ਵਿੱਚੋਂ ੩. ੫ (ਐਮ. ਏ. ਐਫ.) ਹਿੱਸਾ ਹਰਿਆਣਾ ਨੂੰ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਫੈਸਲਾ ਬਿਲਕੁਲ ਗੈਰ ਕੁਦਰਤੀ ਤੇ ਪੰਜਾਬ ਨੂੰ ਰੇਗਿਕਸਤਾਨ ਬਣਾਉਣ ਵਾਲਾ ਸੀ ਜਿਹੜਾ ਪੰਜਾਬ ਦੀ ਸਰਕਾਰ ਦੇ ਗਲ਼ੇ ਥੱਲੇ ਕੀਤਾ।
ਐਸ. ਵਾਈ. ਐਲ. ਨਹਿਰ ਦੀ ਯੋਜਨਾ--ਇਸ ਤੋਂ ਬਾਅਦ ਪੰਜਾਬ ਤੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਲਿਆਉਣ ਲਈ ਸਤਲੁਜ ਨੂੰ ਯਮਨਾ ਨਦੀ ਨਾਲ ਜੋੜਨ ਵਾਲੀ ਨਹਿਰ ਦੀ ਯੋਜਨਾ ਬਣਾਈ ਗਈ। ਨਹਿਰ ਦਾ ਨਾਮ ਰੱਖਿਆ ਗਿਆ ਸਤਲੁਜ-ਯਮੁਨਾ ਲਿੰਕ ਨਹਿਰ। ਸਾਲ ੧੯੮੧ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਤਤਕਾਲੀਨ ਮੁੱਖ ਮੰਤਰੀਆਂ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮਿਲਕੇ ਨਹਿਰ ਸਬੰਧੀ ਸਮਝੌਤੇ ਉੱਤੇ ਹਸਤਾਖ਼ਰ ਕੀਤੇ। ਦੇਸ ਭਗਤੀ ਦਾ ਸਬੂਤ ਦੇਂਦਿਆਂ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਵਿਚੋਂ ਪਾਣੀ ਵਾਲਾ ਕੇਸ ਵਾਪਸ ਲੈ ਕੇ ਦਿਨ ਦੀਵੀਂ ਪੰਜਾਬ ਨਾਲ ਕਹਿਰ ਕਮਾਇਆ ਗਿਆ।
ਨਹਿਰ ਦੀ ਉਸਾਰੀ---- ੮ ਅਪ੍ਰੈਲ, ੧੯੮੨ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਟਿਆਲਾ ਜ਼ਿਲ੍ਹੇ ਦੇ ਕਪੂਰੀ ਪਿੰਡ ਵਿੱਚ ਟੱਕ ਲਾ ਇਸ ਨਹਿਰ ਦੀ ਖ਼ੁਦਾਈ ਦੀ ਸ਼ੁਰੂਆਤ ਕੀਤੀ ਸੀ। ਨਹਿਰ ਦੀ ਕੁੱਲ ਲੰਬਾਈ ੨੧੪ ਕਿਲੋਮੀਟਰ ਹੈ ਜਿਸ ਵਿੱਚੋਂ ਪੰਜਾਬ ਦੇ ਹਿੱਸੇ ਵਿੱਚ ੧੨੨ ਕਿਲੋਮੀਟਰ ਤੇ ਹਰਿਆਣਾ ਦੇ ਹਿੱਸੇ ਵਿੱਚ ੯੨ ਕਿੱਲੋਮੀਟਰ ਨਹਿਰ ਦਾ ਨਿਰਮਾਣ ਹੋਣਾ ਸੀ। ਇਸ ਨਹਿਰ ਦੇ ਨਿਰਮਾਣ ਦਾ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਾ ਹੈ। ਜੋ ੧੦ ਫ਼ੀਸਦੀ ਬਾਕੀ ਹੈ, ਉਹ ਪੰਜਾਬ ਵਾਲੇ ਪਾਸੇ ਹੈ। ਨਹਿਰ ਦੇ ਨਿਰਮਾਣ ਨੂੰ ਲੈ ਕੇ ਪੰਜਾਬ ਵਿੱਚ ਹਿੰਸਾ ਵੀ ਹੋਈ ਜਿਸ ਤੋਂ ਬਾਅਦ ੧੯੯੦ ਵਿੱਚ ਇਸ ਦੇ ਨਿਰਮਾਣ ਉੱਤੇ ਰੋਕ ਲਾ ਦਿੱਤੀ ਗਈ। ਜਦੋਂ ਇੰਦਰਾ ਗਾਂਧੀ ਨੇ ਨਹਿਰ ਦਾ ਟੱਕ ਲਗਾਇਆ ਪੰਜਾਬ ਦੇ ਕਾਂਗਰਸੀ ਨਾਲ ਸਨ। ਇਸ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਕਪੂਰੀ ਵਿਖੇ ਮੋਰਚਾ ਲਾ ਦਿੱਤਾ। ਅਖਬਾਰਾਂ ਦੀ ਫਿਰਕਾ ਪ੍ਰਸਤੀ ਤੇ ਕੇਂਦਰੀ ਸਰਕਾਰ ਨੇ ਸਿੱਖਾਂ `ਤੇ ਵੱਖਵਾਦੀ, ਅਤੰਕਵਾਦੀ ਦੇਸ ਦੇ ਟੁਕੜਾ ਹੋ ਜਾਣ ਦਾ ਡਰ ਪੈਦਾ ਕਰਕੇ ਢਾਈ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ।
ਇਸ ਨਹਿਰ ਦੇ ਨਿਰਮਾਣ ਨੂੰ ਲੈ ਕੇ ਕਾਫ਼ੀ ਰਾਜਨੀਤੀ ਵੀ ਹੋਈ। ਇਸ ਤੋਂ ਬਾਅਦ ਮਾਮਲੇ ੧੯੯੬ ਵਿੱਚ ਸੁਪਰੀਮ ਕੋਰਟ ਪਹੁੰਚ ਗਿਆ। ਪੰਜਾਬ ਦੀ ਦਲੀਲ ਸੀ ਕਿ ਸੂਬੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਘੱਟ ਹੈ। ਇਸ ਲਈ ਹਰਿਆਣਾ ਨੂੰ ਹੋਰ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ। ਸੁਪਰੀਮ ਕੋਰਟ ਨੇ ਪੰਜਾਬ ਨੂੰ ੨੦੦੨ ਤੇ ੨੦੦੪ ਵਿੱਚ ਦੋ ਵਾਰ ਨਹਿਰ ਦੇ ਨਿਰਮਾਣ ਦਾ ਕੰਮ ਪੂਰਾ ਕਰਨ ਦਾ ਨਿਰਦੇਸ਼ ਦਿੱਤਾ। ੨੦੦੪ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਇੱਕ ਫ਼ੈਸਲੇ ਨੇ ਇਸ ਮਾਮਲੇ ਨੂੰ ਹੋਰ ਭਖਾ ਦਿੱਤਾ। ਜਿੱਥੇ ਇੱਕ ਦਲੇਰਾਨਾ ਕਦਮ ਸੀ ਓੱਥੇ ਪਹਿਲਾਂ ਜਾ ਰਹੇ ਪਾਣੀ ਨੂੰ ਮਾਨਤਾ ਦੇ ਦਿੱਤੀ। ਇੰਜ ਕਿਹਾ ਜਾ ਸਕਦਾ ਹੈ ਕਿ ਚਵਾਨੀ ਦੀ ਪ੍ਰਾਪਤੀ ਦਾ ਮਤਾ ਪਾਸ ਕਰਕੇ ਰੁਪਇਆ ਮੰਨ ਲਿਆ। ਪਹਿਲਾਂ ਟੱਕ ਲਗਾਉਣ ਵੇਲੇ ਨਾਲ ਸਨ ਫਿਰ ਪਾਣੀ ਨਾ ਦੇਣ ਦੇ ਮਤੇ ਪਾਸ ਕਰਦੇ ਹਨ। ਦੂਜੇ ਪਾਸੇ ਪਹਿਲਾਂ ਦੋਸਤੀਆਂ ਪਗਾਉਣ ਲਈ ਤੇ ਨਿੱਜੀ ਸੁਆਰਥਾਂ ਲਈ ਹਰਿਆਣਾ ਸਰਕਾਰ ਕੋਲੋਂ ਪੈਸੇ ਲੈਂਦੇ ਹਨ ਫਿਰ ਪੰਜਾਬੀਆਂ ਨੂੰ ਕਹਿੰਦੇ ਹਨ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ। ਅਜੇਹੇ ਨੇਤਾਵਾਂ ਨੂੰ ਬਿਆਨ ਬਦਲਣ ਲੱਗਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਹੁੰਦੀ।
ਪਾਣੀ ਬਾਰੇ ਸਮਝੌਤਾ ਰੱਦ--- ੧੨ ਜੁਲਾਈ, ੨੦੦੪ ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕਰਕੇ ਕੈਪਟਨ ਸਰਕਾਰ ਨੇ ਪੰਜਾਬ ਦੇ ਪਾਣੀਆਂ ਸਬੰਧੀ ਕੀਤੇ ਗਏ ਸਾਰੇ ਸਮਝੌਤੇ ਰੱਦ ਕਰ ਦਿੱਤੇ। ਪੰਜਾਬ ਦੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਤਤਕਾਲੀਨ ਸਰਕਾਰ ਸੁਪਰੀਮ ਕੋਰਟ ਵਿੱਚ ਚਲੀ ਗਈ। ਮਾਮਲਾ ਅਦਾਲਤੀ ਦਾਅ ਪੇਚ ਵਿੱਚ ਸਾਲ-ਦਰ-ਸਾਲ ਉਲਝਦਾ ਗਿਆ। ੧੫ ਮਾਰਚ, ੨੦੧੬ ਨੂੰ ਮੌਜੂਦਾ ਬਾਦਲ ਸਰਕਾਰ ਨੇ ਨਹਿਰ ਲਈ ਕਿਸਾਨਾਂ ਤੋਂ ਐਕਵਾਇਰ ਕੀਤੀ ਗਈ ੫੦੦੦ ਏਕੜ ਜ਼ਮੀਨ ਵਾਪਸ ਕਰਨ ਸਬੰਧੀ ਡੀ-ਨੋਟੀਫ਼ਿਕੇਸ਼ਨ ਦਾ ਬਿੱਲ ਪਾਸ ਕਰ ਦਿੱਤਾ। ਇਸ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਮਾਲਕਾਨਾ ਹੱਕ ਫਿਰ ਤੋਂ ਦੇ ਦਿੱਤਾ ਗਿਆ।
ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਵਿੱਚ ਐਸ. ਵਾਈ. ਐਲ. ਨਹਿਰ ਨੂੰ ਬੰਦ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਇਸ ਵਿੱਚ ਅਕਾਲੀ ਦਲ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇੱਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ੧੯੧ ਕਰੋੜ ਰੁਪਏ ਦੀ ਰਕਮ ਦਾ ਚੈੱਕ ਵੀ ਵਾਪਸ ਕਰ ਦਿੱਤਾ। ਇਹ ਉਹ ਰਕਮ ਸੀ ਜੋ ਹਰਿਆਣਾ ਸਰਕਾਰ ਨੇ ਨਹਿਰ ਲਈ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਦਿੱਤੀ ਸੀ।
ਨੋਟ-- ਇਹ ਉਹ ਰਕਮ ਹੈ ਜਿਹੜੀ ਉਸ ਸਮੇਂ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਤੋਂ ਪ੍ਰਾਪਤ ਕੀਤੀ ਸੀ। ਲੋਕਾਂ ਦੀਆਂ ਅੱਖਾਂ ਵਿੱਚ ਘਟਾ ਪਉਣ ਲਈ ਅੱਜ ਵਾਪਸ ਕੀਤੀ ਜਾ ਰਹੀ ਹੈ। ਚਿੜੀਓ ਮਰ ਜਾਓ ਚਿੜੀਓ ਜਿਉ ਪਉ ਵਾਲੀ ਰਾਜਨੀਤੀ ਖੇਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ [
ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਨਹਿਰ ਦੇ ਲਈ ਤਤਕਾਲੀਨ ਰਸੀਵਰ ਨਿਯੁਕਤ ਕਰਨ ਦੀ ਅਪੀਲ ਕੀਤੀ। ਹਰਿਆਣਾ ਸਰਕਾਰ ਨੇ ਦਲੀਲ ਦਿੱਤੀ ਕਿ ਕੋਰਟ ਵੱਲੋਂ ਨਿਯੁਕਤ ਰਸੀਵਰ, ਨਹਿਰ ਦੀ ਜ਼ਮੀਨ ਅਤੇ ਕਾਗ਼ਜ਼ਾਤ ਤੁਰੰਤ ਆਪਣੇ ਕਬਜ਼ੇ ਵਿੱਚ ਲਏ।
ਤਰਾਸਦੀ—
ਸਾਰੀਆਂ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਹਨ-
ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਬਾਕੀ ਪੰਜਾਬ ਦੀਆਂ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਹਨ। ਅੱਜ ਕਲ੍ਹ ਲਗ-ਪਗ ਸਾਰੀਆਂ ਪਾਰਟੀਆਂ ਪੰਜਾਬ ਨਾਲ ਹੇਜ਼ ਜਿਤਾ ਰਹੀਆਂ ਹਨ, ਪਰ ਮਨੋ ਕੋਈ ਵੀ ਪਾਰਟੀ ਪੰਜਾਬ ਦੇ ਬਣਦੇ ਹੱਕਾਂ ਲਈ ਸੁਹਿਰਦ ਨਹੀਂ ਜਾਪ ਰਹੀਆਂ। ਇਹ ਸਿਰਫ ਵੋਟਾਂ ਦੀ ਰਾਜਨੀਤੀ ਖੇਡ ਖੇਡ ਰਹੇ ਹਨ।
ਕੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਨਹਿਰ ਦੀ ਉਸਾਰੀ ਲਈ ਪੈਸੇ ਨਹੀਂ ਲਏ ਗਏ ਸਨ?
ਕੀ ਇੰਦਰਾ ਗਾਂਧੀ ਦੇ ਟੱਕ ਲਉਣ ਸਮੇਂ ਪੰਜਾਬ ਦੇ ਕਾਂਗਰਸੀ ਨਾਲ ਨਹੀਂ ਖੜੇ ਸਨ?
ਕੀ ਇੰਦਰਾ ਗਾਂਧੀ ਦੇ ਦਬਾਅ ਹੇਠ ਆ ਕੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਪਾਣੀਆਂ ਦਾ ਕੇਸ ਸੁਪਰੀਮ ਕੋਟ ਵਿਚੋਂ ਵਾਪਸ ਲੈ ਕੇ ਪੰਜਾਬ ਨਾਲ ਕਹਿਰ ਨਹੀਂ ਕਮਾਇਆ?
ਕੀ ਬਾਕੀ ਦੀਆਂ ਪੰਜਾਬ ਵਿੱਚ ਰਹਿ ਰਹੀਆਂ ਪਾਰਟੀਆਂ ਨੇ ਕਦੇ ਪੰਜਾਬ ਦੇ ਪਾਣੀਆਂ ਦਿਆਂ ਹੱਕਾਂ ਲਈ ਕੋਈ ਆਪਣੀ ਅਵਾਜ਼ ਬੁਲੰਦ ਕੀਤੀ ਹੈ?
ਇਕ ਸਤਰ ਵਿੱਚ ਗੱਲ ਮੁਕਾਣੀ ਹੋਵੇ ਤਾਂ ਇੱਕ ਵਿਦਵਾਨ ਦਾ ਕਥਨ ਬੜਾ ਭਾਵ ਪੂਰਤ ਹੈ--ਪੰਜਾਬ ਦੇ ਪਾਣੀਆਂ ਦਾ ਮਸਲਾ: ਬਾਦਲ ਅਤੇ ਕੈਪਟਨ ਪੰਜਾਬ ਦੇ ਰਾਇਪੇਰੀਅਨ ਹੱਕਾਂ ਦਾ ਕਤਲ ਕਰਨ ਲਈ ਬਰਾਬਰ ਦੇ ਦੋਸ਼ੀ …
ਵਰਤਮਾਨ ਸਮੇਂ ਵਿੱਚ ਪੰਜਾਬ ਦੇ ਪਾਣੀਆਂ ਦੇ ਸਮੱਸਿਆ ਦਾ ਦੁਖਦਾਈ ਪਹਿਲੂ ਇਹ ਹੈ ਕਿ ਕੋਈ ਵੀ ਵੱਡੀ ਧਿਰ ਇਸ ਮਸਲੇ ਨੂੰ ਹੱਲ ਕਰਨ ਲਈ ਸੰਜੀਦਾ ਨਹੀਂ ਹੈ। ਭਾਰਤ ਸਰਕਾਰ ਬੇਈਮਾਨੀ ਨਾਲ ਪੰਜਾਬ ਦੇ ਪਾਣੀਆਂ ਨੂੰ ਲੁੱਟ ਰਹੀ ਹੈ। ਪੰਜਾਬ `ਤੇ ਰਾਜ ਕਰਨ ਵਾਲੀਆਂ ਸਿਆਸੀ ਧਿਰਾਂ ਪੰਜਾਬ ਦੇ ਹੱਕ ਵਿੱਚ ਖੜ੍ਹਨ ਦੀ ਜੁਰਅਤ ਨਹੀਂ ਕਰ ਰਹੀਆਂ ਅਤੇ ਲੋਕ ਇਸ ਸਮੱਸਿਆ ਪ੍ਰਤੀ ਜਾਗਰੂਕ ਨਹੀਂ ਹਨ। ਸੋ ਸਾਨੂੰ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਦੇ ਵੱਖ-ਵੱਖ ਪਹਿਲੂਆਂ, ਉਨ੍ਹਾਂ ਦੇ ਕਾਰਨਾਂ, ਪ੍ਰਭਾਵਾਂ ਅਤੇ ਠੋਸ ਹੱਲਾਂ ਉੱਪਰ ਵਿਚਾਰ ਕਰਨ ਲਈ ਸੁਹਿਰਦ ਹੋਣ ਦੀ ਲੋੜ ਹੈ।
੧੩ ਨਵੰਬਰ ੨੦੧੬ ਦੀ ਸਪੋਕਸਮੈਨ ਵਿੱਚ ਅੰਕੜਾ ਛਪਿਆ ਹੈ— ਖੇਤੀ ਵਿਰਾਸਤ ਮਿਸ਼ਨ ਦੀ ਇੱਕ ਰਿਪੋਰਟ—ਅਨੁਸਾਰ ਪੰਜਾਬ ਦੇ ਕੁੱਲ ੧੨੪੨੩ ਅਬਾਦ ਪਿੰਡਾਂ `ਚ ੧੧੮੦੪ ਪਿੰਡਾਂ `ਚ ਜ਼ਮੀਨ ਹੇਠਲਾ ਪਾਣੀ ਖਰਾਬ ਹੋ ਚੁੱਕਾ ਹੈ ਜੋ ਪਾਣੀ ਪੀਣ ਯੋਗ ਨਹੀਂ ਰਿਹਾ। ਮਿਸ਼ਨ ਦੇ ਸਰਵੇਖਣ ਅਨੁਸਾਰ ਪੰਜਾਬ ਦੇ ਕੁੱਲ ੧੪੩ ਬਲਾਕਾਂ ਵਿਚੋਂ ੧੧੦ ਬਲਾਕਾਂ ਦੇ ਪਾਣੀ ਦੀ ਪਹਿਲੀ ਸਤਾਹ ਖਤਮ ਹੋ ਚੁਕੱੀ ਹੈ।
‘ਜਲ ਬਿਨ ਸਾਖ ਕੁਮਲਾਵਤੀ` ਕਿਤਾਬਚੇ ਵਿੱਚ ਕੁੱਝ ਤੱਥ ਬੋਲਦੇ ਹਨ ਜੋ ਸਾਰੇ ਪੰਜਾਬੀਆਂ ਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ।
? ਪੰਜਾਬ ਦੇ ਦਰਿਆਵਾਂ ਸਤਲੁਜ, ਰਾਵੀ ਅਤੇ ਬਿਆਸ ਦਾ ਅੱਧੇ ਤੋਂ ਵੱਧ ਪਾਣੀ ਮੋੜ ਕੇ ਗੈਰ-ਰਾਇਪੇਰੀਅਨ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਜਦਕਿ ਅਜਿਹੀ ਹੋਰ ਕੋਈ ਵੀ ਮਿਸਾਲ ਪੂਰੇ ਹਿੰਦੁਸਤਾਨ ਵਿੱਚ ਨਹੀਂ ਮਿਲਦੀ। ਪੰਜਾਬ ਦੇ ਮਸਲੇ ਵਿੱਚ ਹੀ ਅਜਿਹਾ ਕਿਉਂ ਵਾਪਰ ਰਿਹਾ ਹੈ?
? ਪੰਜਾਬ ਦੇ ਦਰਿਆਵਾਂ ਵਿੱਚ ਤਕਰੀਬਨ ੩੦੪ ਲੱਖ ਏਕੜ ਫੁੱਟ ਪਾਣੀ ਜਦਕਿ ਗੰਗਾ-ਯਮੁਨਾ ਦਰਿਆਵਾਂ ਵਿੱਚ ੪੫੦੦ ਲੱਖ ਏਕੜ ਫੁੱਟ ਪਾਣੀ ਹੈ। ਹਰਿਆਣੇ ਨੂੰ ਗੰਗਾ-ਯਮੁਨਾ ਵਿੱਚੋਂ ਪਾਣੀ ਦੇਣ ਦੀ ਬਜਾਏ ਪੰਜਾਬ ਦੇ ਦਰਿਆਵਾਂ ਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਹੈ?
? ਜਦੋਂ ਪੰਜਾਬ ਵਿੱਚ ਪਾਣੀ ਦੀ ਬਹੁਤ ਘਾਟ ਹੈ ਅਤੇ ਜ਼ਮੀਨੀ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ ਤਾਂ ਹੁਣ ਵੀ ਪੰਜਾਬ ਦਾ ਦਰਿਆਈ ਪਾਣੀ ਹਰਿਆਣੇ ਅਤੇ ਰਾਜਸਥਾਨ ਨੂੰ ਕਿਉਂ ਦਿੱਤਾ ਜਾ ਰਿਹਾ ਹੈ? ਕੀ ਸਰਕਾਰਾਂ ਇਸ ਦੇ ਨਤੀਜੇ ਤੋਂ ਨਾ-ਵਾਕਿਫ਼ ਹਨ?
? ਰਾਜਸਥਾਨ ਨੂੰ ਪਾਣੀ ਦੇਣ ਲਈ ਕਥਿਤ ਸਮਝੌਤਾ ਤਾਂ ਸੰਨ ੧੯੫੫ ਵਿੱਚ ਹੁੰਦਾ ਹੈ ਪਰ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਲਈ ੧੮, ੫੦੦ ਕਿਉਸਿਕ ਸਮਰੱਥਾ ਵਾਲੇ ਦਰਵਾਜੇ ਹਰੀਕੇ ਵਿਖੇ ੧੯੪੯ ਵਿੱਚ ਕਿਵੇਂ ਰੱਖ ਲਏ ਗਏ?
? ੧੯੮੯ ਦੀ ਇੱਕ ਰਿਪੋਰਟ ਮੁਤਾਬਕ ਰਾਜਸਥਾਨ ਫੀਡਰ ਦਾ ਪ੍ਰੋਜੈਕਟ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ, ਤਾਂ ਇਹ ਨਹਿਰ ਅੱਜ ਤਕ ਵੀ ਬੰਦ ਕਿਉਂ ਨਹੀਂ ਕੀਤੀ ਗਈ?
? ਪੰਜਾਬ ਦੇ ਦੁਆਬਾ ਇਲਾਕੇ ਦੇ ੬੦ ਲੱਖ ਲੋਕਾਂ ਦਾ ਬਿਆਸ ਅਤੇ ਸਤਲੁਜ ਦੇ ਪਾਣੀਆਂ ਉੱਪਰ ਸਭ ਤੋਂ ਵੱਧ ਹੱਕ ਬਣਦਾ ਹੈ ਪਰ ਇਸ ਇਲਾਕੇ ਨੂੰ ਪਾਣੀ ਦੇਣ ਵਾਲੀ ਬਿਸਤ ਦੁਆਬ ਨਹਿਰ ਦੀ ਸਮਰੱਥਾ ਸਿਰਫ ੧੪੦੦ ਕਿਉਸਿਕ ਹੈ। ਦੂਸਰੇ ਪਾਸੇ ਰਾਜਸਥਾਨ ਜਿਸ ਦਾ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਉੱਪਰ ਵੀ ਹੱਕ ਨਹੀਂ ਹੈ, ਉਸ ਨੂੰ ਪਾਣੀ ਦੇਣ ਲਈ ੧੮, ੫੦੦ ਕਿਉਸਿਕ ਸਮਰੱਥਾ ਵਾਲੀ ਨਹਿਰ ਕਿਉਂ ਕੱਢੀ ਗਈ?
? ਰਾਜਸਥਾਨ ਦਾ ਕੁਦਰਤੀ ਸਾਧਨ ਪੱਥਰ (ਸੰਗਮਰਮਰ ਆਦਿ) ਹੈ ਅਤੇ ਪਾਣੀ ਪੰਜਾਬ ਦਾ ਕੁਦਰਤੀ ਸਾਧਨ ਹੈ। ਜਦੋਂ ਰਾਜਸਥਾਨ ਦੂਸਰੇ ਸੂਬਿਆਂ ਨੂੰ ਪੱਥਰ ਮੁਫਤ ਨਹੀਂ ਦਿੰਦਾ ਤਾਂ ਪੰਜਾਬ ਦੇ ਪਾਣੀ ਦੂਸਰੇ ਸੂਬਿਆਂ ਨੂੰ ਮੁਫਤ ਕਿਉਂ ਵੰਡੇ ਜਾ ਰਹੇ ਹਨ?
? ਹਰਿਆਣਾ ਅਤੇ ਰਾਜਸਥਾਨ ਪਾਣੀ ਦੀ ਘਾਟ ਦਾ ਰੌਲਾ ਪਾ ਕੇ ਪੰਜਾਬ ਦਾ ਅੱਧਾ ਦਰਿਆਈ ਪਾਣੀ ਪਿਛਲੇ ਕਈ ਦਹਾਕਿਆਂ ਤੋਂ ਲੁੱਟ ਰਹੇ ਹਨ ਪਰ ਪੰਜਾਬ ਦੇ ਪਾਣੀਆਂ ਤੋਂ ਪੈਦਾ ਹੋਣ ਵਾਲੀ ਪਣ-ਬਿਜਲੀ ਉਨ੍ਹਾਂ ਨੂੰ ਕਿਸ ਅਧਾਰ ਉੱਪਰ ਦਿੱਤੀ ਜਾ ਰਹੀ ਹੈ?
? ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਛੇ ਤੋਂ ਘਟਾ ਕੇ ਇੱਕ ਕਿਉਂ ਕਰ ਦਿੱਤੀ ਗਈ ਹੈ?
? ਜਦੋਂ ਹਿੰਦੁਸਤਾਨ ਦੇ ਬਾਕੀ ਸਾਰੇ ਸੂਬਿਆਂ ਦੇ ਦਰਿਆਈ ਪਾਣੀ ਅਤੇ ਪਣ-ਬਿਜਲੀ ਦਾ ਪ੍ਰਬੰਧ ਉਨ੍ਹਾਂ ਸੂਬਿਆਂ ਕੋਲ ਹੀ ਹੈ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਪਣ-ਬਿਜਲੀ ਦਾ ਕੰਟਰੋਲ ਕੇਂਦਰ ਕੋਲ ਕਿਉਂ ਹੈ?
? ਪੰਜਾਬ ਦੇ ਲੋਕਾਂ ਨੂੰ ਰਸਾਇਣ ਖਾਦਾਂ ਅਤੇ ਜਹਿਰੀਲੀਆਂ ਦਵਾਈਆਂ ਦੇ ਬਦਲ ਵੱਲ ਕਿਉਂ ਨਹੀਂ ਪ੍ਰੇਰਿਆ ਜਾ ਰਿਹਾ?
? ਜਦੋਂ ਝੋਨਾ ਲਾਉਣ ਨਾਲ ਪੰਜਾਬ ਅੰਦਰ ਵੱਡੇ ਭੂਗੋਲਿਕ ਵਿਗਾੜਾਂ ਦੇ ਆਸਾਰ ਸਾਫ ਨਜਰ ਆ ਰਹੇ ਹਨ ਤਾਂ ਪੰਜਾਬ ਦੇ ਕਿਸਾਨਾਂ ਨੂੰ ਝੋਨਾ ਲਾਉਣ ਹੀ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ?
ਅੱਜ ਸਾਰੇ ਪੰਜਾਬੀਆਂ ਨੂੰ ਪਾਣੀ ਦੀ ਸਮੱਸਿਆ ਪ੍ਰਤੀ ਆਪ ਜਾਗਰੂਕ ਹੋਣ, ਹੋਰਾਂ ਨੂੰ ਜਾਗਰੂਕ ਕਰਨ ਅਤੇ ਸਿਆਸੀ ਪਾਰਟੀਆਂ ਤੇ ਸਰਕਾਰਾਂ ਉੱਤੇ ਪਾਣੀ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਜੋਰ ਪਾਉਣ।
ਪੰਜਾਬ ਦਾ ਅਰਬਾਂ ਰੁਪਇਆਂ ਦਾ ਪਾਣੀ ਬਿਨਾ ਕਿਸੇ ਪਾਈ ਮਿਲੇ ਬਾਹਰਲਿਆਂ ਸੂਬਿਆਂ ਨੂੰ ਲੁਟਾਇਆ ਜਾ ਰਿਹਾ ਹੈ ਪਰ ਅੱਜ ਤਕ ਕਦੇ ਕਿਸੇ ਰਾਜਸੀ ਪਾਰਟੀ ਨੇ ਇਸ ਮੁੱਦੇ ਨੂੰ ਨਹੀਂ ਉਠਾਇਆ ਨਹੀਂ ਹੈ। ਸਗੋਂ ਹਰ ਰੋਜ਼ ਸੂਬੇ ਨੂੰ ਲੁੱਟਣ ਦੀਆਂ ਵਿਉਂਤਾਂ ਹੀ ਘੜੀਆਂ ਜਾਂਦੀਆਂ ਹਨ।
ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਾ ਗਿਆ ਹੈ ਇਸ ਲਈ ਨਵੇਂ ਸਿਰੇ ਤੋਂ ਪਹਿਲਾਂ ਪੰਜਾਬ ਦੀ ਲੋੜ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੀ ਬੰਜਰ ਹੋ ਰਹੀ ਜ਼ਮੀਨ ਨੂੰ ਬਚਾਉਣਾ ਚਾਹੀਦਾ ਹੈ ਨਾ ਕੇ ਪੰਜਾਬ ਦੇ ਗਲ਼ਾ ਘੁਟਣਾ ਚਾਹੀਦਾ ਹੈ। ਪੰਜਾਬ ਦੇ ਨੇਤਾਵਾਂ ਨੂੰ ਲੂੰਬੜ ਚਾਲਾਂ ਛੱਡ ਕੇ ਦ੍ਰਿੜਤਾ ਨਾਲ ਪੰਜਾਬ ਦੇ ਹੱਕਾਂ ਲਈ ਅੜਨਾ ਚਾਹੀਦਾ ਹੈ। ਪੰਜਾਬ ਦੀ ਜੁਆਨੀ ਨੂੰ ਹੋਰ ਬਲ਼ਦੀ ਦੇ ਬੁੱਥੇ ਵਿੱਚ ਨਾ ਝੋਕੋ। ਅੱਜ ਦੇ ਨੇਤਾਓ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ।
ਪ੍ਰਿੰ: ਗੁਰਬਚਨ ਸਿੰਘ ਪੰਨਵਾਂ

ਅਕਲਾਂ ਬਾਜੋਂ ਖੂਹ ਖਾਲੀ

ਅਕਲਾਂ ਬਾਜੋਂ ਖੂਹ ਖਾਲੀ

ਬਨਾਸਪਤੀ ਤੋਂ ਲੈ ਕੇ ਜੀਵ ਜੰਤੂਆਂ ਤੱਕ, ਮਨੁੱਖ ਤੋਂ ਲੈ ਕੇ ਮੁਲਖਾਂ-ਕੌਮਾਂ ਤੱਕ ਇੱਕੋ ਅਸੂਲ ਹੈ ਕਿ ਜਿਉਂਦਾ ਉਹ ਜਿਹੜਾ ਤਗੜਾ। ਜਾਣੀ ਹਰੇਕ ਤਗੜਾ ਮਾੜੇ ਨੂੰ ਦਬ ਜਾਊ ਤੇ ਹਰੇਕ ਮਾੜਾ ਤਗੜੇ ਤੋਂ ਖਾਧਾ ਜਾਊ।ਗਰਮੀਆਂ ਵਿਚ ਟਰੰਟੋ ਪਹਿਲਾਂ ਤਾਂ ਖੁਸ਼ਕ ਰਿਹਾ ਤੇ ਹੁਣ ਜਿਹੇ ਆ ਕੇ ਲਗਾਤਾਰ ਮੀਂਹ ਪੈ ਗਏ। ਖੁਸ਼ਕੀ ਦੇ ਮਾਰੇ ਸਾਡੇ ਸਬਜੀਆਂ ਦੇ ਬੂਟੇ ਮਾਰ ਛਾਲਾਂ ਆਏ ਪਰ ਉਨ੍ਹਾਂ ਦੇ ਨਾਲ ਧਰਤੀ ਦਾ ਸਕਾ ਪੁੱਤ ਘਾਹ ਵੀ ਲਾਂਗੜ ਕੱਸ ਖੜੋਤਾ। ਇੱਕ ਪਾਸਿਓ ਅਸੀਂ ਗੋਡੀ ਕਰਕੇ ਪਾਸਾ ਪਰਤਦੇ ਦੂਜੇ ਪਾਸੇ ਪੌਦੇ ਦੱਬ ਗਏ ਹੁੰਦੇ। ਜਿਹੜੇ ਪਲ ਗਏ ਉਨਾ ਘਾਹ ਨੂੰ ਦੱਬ ਲਿਆ ਜਿਹੜੇ ਛੋਟੇ ਰਹਿ ਗਏ ਘਾਹ ਉਨ੍ਹਾਂ ਨੂੰ ਦੱਬ ਗਿਆ।ਇਉਂ ਈ ਬੰਦਾ! ਜੇ ਚੰਗੀ ਸੰਗਤ ਮਿਲਦੀ ਰਹੇ, ਚੰਗੇ ਵਿਚਾਰਾਂ ਦਾ ਰੰਬਾ ਫਿਰਦਾ ਰਹੇ ਤਾਂ ਵਿਕਾਰ ਦੱਬ ਜਾਂਦੇ ਨਹੀ ਵਿਕਾਰ ਤਾਂ ਦੇਹੀ ਦੇ ਸਕੇ ਪੁੱਤ ਉਨ੍ਹਾਂ ਨੂੰ ਬੀਜਣ ਦੀ ਲੋੜ ਨਹੀ ਆਪੇ ਉੱਗ ਆਉਂਦੇ। ਮਨੁੱਖ ਥੋੜਾ ਵੀ ਅਵੇਸਲਾ ਹੋਇਆ ਤਾਂ ਗਿਆ। ਬੂਟਾ ਦਿੱਸਦਾ ਹੀ ਕੋਈ ਨਹੀ ਬੰਦੇ ਅੰਦਰ। ਭਲਾ ਮਾਣਸ ਜਾਪਦਾ ਬੰਦਾ ਪਤਾ ਹੀ ਨਹੀ ਚਲਦਾ ਕਦ ਅਪਣਾ ਖਿੱਦੋ ਉਧੇੜ ਬਹਿੰਦਾ।ਇਉਂ ਹੀ ਜੀਵ ਜੰਤੂਆਂ ਵਿਚ ਹੈ। ਮਾੜਾ ਜੀਵ ਖਾਧਾ ਜਾਂਦਾ ਹੈ ਤੇਜ ਦੌੜ ਕੇ ਨਿਕਲ ਜਾਂਦਾ ਹੈ। ਸਮੁੰਦਰਾਂ ਵਿਚ ਵੀ ਤਗੜੀ ਮੱਛੀ ਮਾੜੀ ਨੂੰ ਖਾ ਜਾਂਦੀ ਹੈ ਤੇ ਉਸ ਤੋਂ ਤਗੜੀ ਉਸ ਨੂੰ ਖਾ ਜਾਂਦੀ ਹੈ। ਕੁਦਰਤ ਦੇ ਇਸ ਨਿਯਮ ਨੂੰ 'ਸਰਵਾਈਵ' ਕਹਿੰਦੇ ਕਿ ਜਿਹੜਾ 'ਸਰਵਾਈਵ' ਕਰ ਗਿਆ, ਜਿਸ ਦੀਆਂ ਲੱਤਾਂ ਵਿਚ ਜਾਨ ਹੋਈ ਉਹ ਬਚ ਜਾਊ ਮਾੜਾ ਦੂਜੇ ਦੇ ਢਿੱਡ ਵਿਚ ਜਾ ਪਊ।ਮਨੁੱਖੀ ਇਤਿਹਾਸ ਵੀ ਇਉਂ। ਪੱਥਰ ਤੋਂ ਲੈ ਕੇ ਕਬੀਲੇ ਯੁੱਗ ਤੱਕ ਜਿਸ ਦੀਆਂ ਬਾਹਾਂ ਵਿਚ ਜੋਰ ਹੁੰਦਾ ਸੀ ਉਹ ਦੂਜੇ ਕਬੀਲਿਆਂ ਨੂੰ ਦੱਬ ਲਿਜਾਂਦਾ ਸੀ। ਉਸ ਦਾ ਮਾਲ ਔਰਤਾਂ ਸਭ ਲੁੱਟ ਲੈਂਦਾ ਸੀ ਤੇ ਉਸ ਦੀ ਮਿੱਟੀ ਕਰ ਦਿੰਦਾ ਸੀ। ਪਰ ਉਹ ਯੁੱਗ ਵੀ ਗਿਆ ਉਸ ਤੋਂ ਬਾਅਦ ਅਕਲ ਦਾ ਯੁੱਗ ਆਇਆ ਜਿਸ ਕੋਲੇ ਅਕਲ ਜਿਆਦਾ ਸੀ ਉਹ ਘੱਟ ਅਕਲ ਵਾਲੇ ਤੇ ਰਾਜ ਕਰ ਗਿਆ। ਅੰਗਰੇਜ ਕੋਲੇ ਅਕਲ ਵਧੇਰੇ ਸੀ ਉਸ ਕਿਥੇ ਸਮੁੰਦਰੋਂ ਪਾਰ ਹਿੰਦੋਸਤਾਨ ਜਾ ਢਾਹਿਆ ਤੇ ਜਿਉਂ ਕਲਕੱਤੇ ਵੰਨਿਓਂ ਸ਼ੁਰੂ ਹੋਇਆ ਪੰਜਾਬ ਤੱਕ ਕਬਜੇ ਵਿਚ ਕਰ ਮਾਰਿਆ।ਚਲੋ ਉਹ ਵੀ ਯੁੱਗ ਗਿਆ। ਅਮਰੀਕਾ ਕੋਲੇ ਅਕਲ ਵਧੇਰੇ ਆ ਗਈ ਉਸ ਅਕਲ ਨਾਲ ਟੈਕਨੌਲਜੀ ਉਪਰ ਕਬਜਾ ਕਰ ਲਿਆ ਦੁਨੀਆਂ ਤੇ ਸੂਰਜ ਨਾ ਡੁੱਬਣ ਦੇਣ ਵਾਲਾ ਇੰਗਲੈਂਡ ਪਿੱਛੇ ਰਹਿ ਗਿਆ ਤੇ ਹੁਣ ਕੁਝ ਇੱਕ ਮੁਲਖ ਛੱਡ ਕੇ ਬਾਕੀ ਸਭ ਅਮਰੀਕਾ ਦੀਆਂ ਰਖੇਲਾਂ ਸਮੇਤ ਅਰਬਾਂ ਤੇ ਵਿਚੇ ਹਿੰਦੋਸਤਾਨ-ਪਾਕਿਸਤਾਨ? ਕਾਮਰੇਡਾਂ ਦੇ ਰੂਸ ਦੇ ਉਸ ਠੀਕਰੇ ਕਰ ਮਾਰੇ ਉਹ ਕੋਲਡ ਵਾਰ ਦੀ 'ਅੱਗ' ਦਾ ਸੇਕ ਵੀ ਨਾ ਝੱਲ ਸਕਿਆ? ਉਸ ਦੀ ਇੱਕ ਘੂਰੀ ਦੁਨੀਆਂ ਨੂੰ ਵੱਟਣੇ ਚਾਹੜ ਦਿੰਦੀ ਤੇ ਉਸ ਦੀ ਇੱਕ ਮੁਸਕਰਾਹਟ ਮੁਲਖਾਂ ਨੂੰ ਖੁਸ਼ ਕਰ ਦਿੰਦੀ। ਉਨ੍ਹਾਂ ਦਾ ਇੱਕ ਬਿਆਨ ਕੁੱਲ ਦੁਨੀਆਂ ਦੀ ਮਾਰਕਿਟ ਡਾਵਾਂਡੋਲ ਕਰ ਦਿੰਦਾ ਲੋਕੀਂ ਕੱਢਿਆ ਪੈਸਾ ਵਾਪਸ ਜ੍ਹੇਬੀਂ ਪਾ ਲੈਂਦੇ।ਅਕਲ ਦੀ ਹੀ ਗੱਲ ਚਲੀ ਤਾਂ ਪੰਜਾਬ ਦੀ ਕਰ ਲੈਂਨੇ। 1947 ਵੇਲੇ ਨਹਿਰੂ-ਜਿਨਾਹ ਵਰਗੇ ਵੱਡੇ ਪੱਧਰ ਦੇ ਵਕੀਲ ਤੇ ਸਿੱਖਾਂ ਕੋਲੇ? ਤਪੱੜ ਝਾੜ ਸਕੂਲ ਦਾ ਮਾਸ਼ਟਰ ਤਾਰਾ ਸਿੰਘ? ਕੋਈ ਅਕਲ ਦਾ ਨੇੜੇ ਤੇੜੇ ਦਾ ਵੀ ਮੁਕਾਬਲਾ? ਨਤੀਜਾ ਕਿ ਜੰਗਜੂ ਕੌਮ ਤੱਕੜੀ ਤੋਲੂ ਬਣੀਏ ਦੀ ਗੁਲਾਮ। ਉਹ ਅਕਲ ਨਾਲ ਬਿਨਾ ਚੀਚੀ ਨੂੰ ਲਹੂ ਲਾਏ ਵੀ ਪੂਰੇ ਮੁਲਖ ਉਪਰ ਕਬਜਾ ਕਰ ਗਿਆ ਪਰ ਫਾਹੇ ਲੱਗਣ ਵਾਲੇ...?ਬਾਹਾਂ ਦੇ ਜੋਰ ਦਿੱਲੀ ਨੂੰ ਅਪਣੇ ਘੋੜਿਆਂ ਦੇ ਸੁੰਬਾਂ ਹੇਠ ਰੋਂਦਣ ਵਾਲਿਆਂ ਦੀ ਉਮਤ ਨਿਤ ਦਿੱਲੀ ਅੱਗੇ ਠੂਠਾ ਲੈ ਕੇ ਤੁਰੀ ਰਹਿੰਦੀ। ਕਦੇ ਪਾਣੀ ਦਿਓ, ਕਦੇ ਪੈਸਿਆਂ ਦੇ ਟਰੱਕ, ਕਦੇ ਵਧੇਰੇ ਹੱਕ, ਕਦੇ ਇਨਸਾਫ, ਕਦੇ ਮੁਆਵਜੇ, ਕਦੇ ਖੁਦ ਦੇ ਹੀ ਕਤਲਾਂ ਦੇ ਚ੍ਹੜੇ ਕਰਜਿਆਂ ਦੀਆਂ ਮੁਆਫੀਆਂ!ਗੁਰੂਆਂ-ਭਗਤਾਂ ਨੇ ਸੈਕੜੇ ਸਾਲਾਂ ਦੀਆਂ ਘਾਲਣਾਂ ਨਾਲ ਪੰਜਾਬ ਨੂੰ ਸਿਆਣੇ ਕੀਤਾ ਸੀ ਪਰ ਇਸ ਦੀ ਅਕਲ ਡੇਰਿਆਂ, ਲੀਡਰਾਂ, ਲਾਲਾਂ ਵਾਲਿਆਂ, ਭੋਰਿਆਂ ਵਾਲਿਆਂ, ਸੱਚਖੰਡਾਂ ਵਾਲਿਆਂ, ਬੰਦ ਬੱਤੀਆਂ ਵਾਲਿਆਂ, ਚਿਪਟਿਆਂ, ਢੋਲਕੀਆਂ ਖਾ ਲਈ ਤੇ ਨਤੀਜਾ? ਨਿਆਣੇ ਇਨ੍ਹਾਂ ਦੇ ਸਵਰਗ ਲੈਣ ਬਾਹਰਲੇ ਮੁਲਖਾਂ ਵੰਨੀ ਦੌੜ ਲਏ ਇਹ ਸਵਰਗ ਲੈਣ ਨੰਗਾਂ ਦੇ ਡੇਰਿਆਂ ਤੇ!ਤੇ ਜੇ ਕੌਮ ਮੇਰੀ ਨੂੰ ਅੱਜ ਸਭ ਤੋਂ ਵਧੇਰੇ ਅਕਲ ਦੀ ਗੱਲ ਜਾਪਦੀ ਤਾਂ ਉਹ ਸੜਕਾਂ ਤੇ ਜਾ ਕੇ ਐਲਾਨਨਾਮੇ ਕਰਨੇ, ਕੰਪਿਊਟਰਾਂ ਰਾਹੀਂ ਮੁਲਖ ਪ੍ਰਾਪਤ ਕਰਨ ਦੇ ਸ਼ੇਖਚਿੱਲੀ ਤਰ੍ਹਾਂ ਮੁਲਖ ਖੜੇ ਕਰਨ ਦੇ ਸੁਪਨੇ ਦਿਖਾ ਕੇ ਦੁਨੀਆਂ ਵਿਚ ਕੌਮ ਦੀ ਜੱਗ ਹਸਾਈ ਕਰਨੀ?ਫਿਰ ਯਾਦ ਰਹੇ ਕਿ ਅੱਜ ਦੇ ਜੁੱਗ ਬਚੀ ਉਹੀ ਕੌਮ ਰਹਿ ਸਕੂ ਜਿਹੜੀ 'ਸਰਵਾਈਵ' ਕਰਨ ਜੋਗ ਹੋਊ ਨਹੀ ਤਾਂ ਇਸ ਸੰਸਾਰ ਦੇ ਜੰਗਲ ਵਿਚ ਉਨ੍ਹਾਂ ਕੌਮਾਂ ਦੇ ਕੁਰੰਗ ਰੁਲ ਜਾਂਦੇ ਹਨ ਜਿਹੜੀਆਂ ਅਕਲ ਤੋਂ ਕੰਮ ਨਾ ਲੈ ਕੇ ਸ਼ੇਖਚਿਲੀ ਵਰਗੀਆਂ ਗੱਲਾਂ ਉਪਰ ਜਿਅਦਾ ਨਿਰਭਰ ਹੋ ਜਾਦੀਆਂ ਹਨ! ਨਹੀ?ਗੁਰਦੇਵ ਸਿੰਘ ਸੱਧੇਵਾਲੀਆ

Sunday, 5 August 2018

ਆਪਣੀ ਬੋਲੀ, ਆਪਣੇ ਸੱਭਿਆਚਾਰ ਅਤੇ ਆਪਣੀ ਮਿੱਟੀ 'ਤੇ ਮਾਣ ਕਰੋ




ਪੰਜਾਬ ਵਾਸੀਓ ਆਹ ਸੁਨੇਹਾ ਜਰੂਰੁ ਪੜਨਾ ਜੋ ਆਵਦੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ 
ਇਜਰਾਈਲ ਯਹੂਦੀ ਰਾਸ਼ਟਰ ਬਣ ਗਿਆ ਹੈ। ਬੀਤੇ ਬੁਧਵਾਰ ਜਦ ਦੁਨੀਆਂ ਨਸਲਵਾਦ ਖਿਲਾਫ ਸੰਘਰਸ਼ ਦੇ ਪ੍ਰਤੀਕ ਨੈਲਸਨ ਮੰਡੇਲਾ ਦਾ 100 ਵਾਂ ਜਨਮ ਦਿਨ ਮਨਾ ਰਹੀ ਸੀ ਤਾਂ ਇਜਰਾਈਲ ਸੰਸਦ ਕਨੇਸੇਟ ਇਜਰਾਈਲ ਨੂੰ ਯਹੂਦੀ ਰਾਸ਼ਟਰ ਬਣਾਉਣ ਲਈ ਮਤਾ ਪਾਸ ਕਰ ਰਿਹਾ ਸੀ।ਇਸ ਕਨੂੰਨ ਤਹਿਤ ਇਜਰਾਈਲ ਯਹੂਦੀਆਂ ਨੂੰ ਰਾਸ਼ਟਰੀ ਆਤਮ ਨਿਰਣੇ ਦਾ ਅਧਿਕਾਰ ਮਿਲ ਗਿਆ। ਹੁਣ ਹਿਬਰੂ ਰਾਜ ਦੀ ਭਾਸ਼ਾ ਹੋਵੇਗੀ।ਇਹ ਕਿੰਨੇ ਦੁਖਾਂਤ ਵਾਲੀ ਗਲ ਹੈ ਕਿ ਪੰਜਾਬੀ ਕੌਮ ਯਹੂਦੀਆਂ ਤੋਂ ਕਿੰਨੀ ਪਛੜੀ ਹੈ ਉਹ ਫੈਡਰਲ ਪੰਜਾਬ ਤੇ ਪੰਜਾਬੀ ਮਾਂ ਬੋਲੀ ਲਈ ਵੀ ਇਕਮੁਠ ਨਹੀਂ ਹੋ ਸਕੀ।

ਪੰਜਾਬ ਲਈ ਵਿਸ਼ੇਸ਼ ਤੌਰ 'ਤੇ ਪੰਜਾਬੀ ਬੋਲਦੇ ਇਲਾਕੇ ਉਜਾੜ ਕੇ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਪ੍ਰਸ਼ਾਸਤ ਇਲਾਕਾ ਬਣਾ ਦਿੱਤਾ। ਰਾਜ ਦੇ ਦਰਿਆਵਾਂ ਦੇ ਪਾਣੀਆਂ ਦਾ ਕੰਟਰੋਲ ਵੀ ਕੇਂਦਰ ਸਰਕਾਰ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਪੰਜਾਬ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਿਸ ਲਈ ਸਾਡੀ ਮੁਰਖ ਤੇ ਭ੍ਰਿਸ਼ਟ ਲੀਡਰਸ਼ਿਪ ਜ਼ਿੰਮੇਵਾਰ ਹੈ। ਜਿਹੜੀਆਂ ਕੌਮੀਅਤਾਂ ਆਪਣੀ ਬੋਲੀ, ਆਪਣੇ ਸੱਭਿਆਚਾਰ ਅਤੇ ਆਪਣੀ ਮਿੱਟੀ 'ਤੇ ਮਾਣ ਨਹੀਂ ਕਰਦੀਆਂ, ਉਹ ਕੌਮੀਅਤਾਂ ਤਬਾਹ ਹੋ ਜਾਂਦੀਆਂ ਹਨ। ਸਿਹਤ, ਸਿੱਖਿਆ, ਖੇਤੀਬਾੜੀ, ਸਨਅਤ ਅਤੇ ਬੁਨਿਆਦੀ ਢਾਂਚੇ ਦੇ ਪੱਖ ਤੋਂ ਪੰਜਾਬ ਦੂਜੇ ਕਈ ਰਾਜਾਂ ਦੇ ਮੁਕਾਬਲੇ ਬਹੁਤ ਪੱਛੜ ਗਿਆ ਹੈ। ਪੰਜਾਬ ਕੈਂਸਰ ,ਨਸ਼ਿਆਂ ਦੀ ਜਨਮ ਭੂਮੀ ਬਣ ਗਿਆ ਹੈ। ਜੇਕਰ ਅਸੀਂ ਸਾਰੇ ਜਣੇ ਮਿਲ ਕੇ ਪੰਜਾਬ ਦੇ ਉਕਤ ਸਰੋਕਾਰਾਂ ਬਾਰੇ ਚਿੰਤਾ ਤੇ ਚਿੰਤਨ ਕਰਦੇ ਹੋਏ ਫੈਡਰਲ ਭਾਰਤ ਜਮਹੂਰੀ ਪੰਜਾਬ ਵਲ ਨਹੀਂ ਵਧਦੇ ਤਾਂ ਅਸੀਂ ਆਪਣੀ ਧਰਤੀ ਤੇ ਮਿਟੀ ਹੋ ਜਾਵਾਂਗੇ। ਭਾਰਤ ਦੇ ਕੇਂਦਰੀ ਸੂਬਾਈ-ਖੇਤਰੀ ਕਨਫ਼ੈਡਰਲ ਰਾਜ ਸਿਸਟਮ ਦੀ ਨਵ-ਬਣਤਰ ਅਤੇ ਰਾਜਾਂ ਤੇ ਕੇਂਦਰ ਵਿਚਕਾਰ ਸੰਤੁਲਿਤ ਤਰੀਕੇ ਨਾਲ ਅਧਿਕਾਰਾਂ ਦੀ ਨਵੀਂ ਵੰਡ ਕਰਨ ਨਾਲ ਪੰਜਾਬ ਦਾ ਭਵਿਖ ਬਚਾਇਆ ਜਾ ਸਕਦਾ ਹੈ।

ਪੰਜਾਬੀਆਂ ਦੀਆਂ ਭਵਿੱਖਮੁਖੀ ਆਸਾਂ, ਨਿਸ਼ਾਨੇ ਸਬੰਧੀ ਇਕ ਵਿਸ਼ਾਲ ਭਵਿੱਖ-ਦ੍ਰਿਸ਼ਟੀ ਨੂੰ ਤਿਆਰ ਕਰਨਾ ਅਤੇ ਉਸ ਲਈ ਨਵੇਂ ਸਿਰਿਉਂ ਸੰਘਰਸ਼ ਦੇ ਰਾਹੇ ਪੈਣਾ ਤੇ ਰਾਜਾਂ ਦੀਆਂ ਫੈਡਰਲ ਧਿਰਾਂ ਨਾਲ ਤਾਲਮੇਲ ਕਰਨਾ ਵਿਦਵਾਨਾਂ ਅਤੇ ਆਗੂਆਂ ਦੀ ਜ਼ਿੰਮੇਵਾਰੀ ਹੈ। ਇਸ ਬਾਰੇ ਯਤਨ ਕਰਨਾ ਸਿੱਖ ਪੰਥ ਦਾ ਮੁਢਲਾ ਫਰਜ਼ ਹੈ। ਪਰ ਸਿੱਖ ਪੰਥ ਆਪਸ ਵਿੱਚ ਹੀ ਕਈ ਮੁੱਦਿਆਂ ਤੇ ਉਲਜੀਆਂ ਹੋਇਆ ਹੈ ਇਸ ਲਈ ਪੰਜਾਬ ਵਾਸੀ ਜੋ ਪੰਜਾਬ ਦੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ ਉਹ ਭਾਵੇਂ ਪੰਜਾਬ ਵਿੱਚ ਜਾ ਭਾਰਤ ਦੇਸ਼ ਵਿੱਚ ਜਾਂ ਬਾਹਲਰਲੇ ਮੁਲਕਾਂ ਵਿੱਚ ਭਾਵੇ ਵਸੇ ਹੋਏ ਹਨ ਸਾਰਿਆਂ ਦੇ ਨਾਲ ਮਿਲ ਜੁਲ ਕੇ ਹੀ ਸੰਘਰਸ਼ ਕੀਤਾ ਜਾ ਸਕਦਾ ਹੈ। ਸਾਰੀਆਂ ਪੰਜਾਬ ਅਤੇ ਬਾਹਰ ਦੀਆ ਸੰਸਥਾਵਾਂ, NGO, ਸਮਾਜ ਸੇਵੀ, NRI ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਧਰਮਾਂ ਨੂੰ ਆਪਣੇ ਦਿਲਾਂ ਮਨਾ ਵਿੱਚ ਰੱਖ ਕੇ ਤੇ ਬਾਹਰ ਦਾ ਦਿਖਾਵਾ ਨਾ ਕਰਕੇ ਅਤੇ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਅਤੇ ਉਚੇ ਨੀਵੇਂ ਦਾ ਭੇਦ ਭਾਵ ਮਿਟਾ ਕੇ ਆਪਣੀ ਮਾਂ ਬੋਲੀ ਲਈ ਅਤੇ ਪੰਜਾਬ ਨੂੰ ਇਨ੍ਹਾ ਝੂਠੇ ਰਾਜਨੀਤਕ ਪਾਰਟੀਆਂ ਅਤੇ ਲੀਡਰਾਂ ਨੂੰ ਛੱਡ ਕੇ ਆਓ ਸਾਥ ਦਿਓ ਹਰ ਪਿੰਡ ਪਿੰਡ ਹਰ ਘਰ ਘਰ ਹਰ ਸ਼ਹਿਰ ਸ਼ਹਿਰ ਤੇ ਹਰ ਇੱਕ ਦਰਦ ਰੱਖਣ ਵਾਲੇ ਪੰਜਾਬੀ ਦੀ ਸਾਹਜੋਗ ਦੀ ਲੋੜ ਹੈ ਜੀ ਆਓ ਸਾਥ ਦਿਓ ਜੀ ਆਪਣੇ ਮਨਾ ਦੇ ਵਿਤਕਰੇ ਮਿਟਾ ਕੇ ਸੰਘਰਸ਼ ਕਰੀਏ ਜੀ। Balvinder pal singh, 
ਸਤਨਾਮ ਸਿੰਘ ਦਾਉ, 
ਦਰਸ਼ਨ ਸਿੰਘ 84371
96088 ਵਟਸਐਪ no ।

Sikhism



10 Gurus 

Sikh 


Atma andar 


Apna Mool Pehchan 

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ - ਗੁਰਦੇਵ ਸਿੰਘ ਸੱਧੇਵਾਲੀਆ



ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥


ਜਾਤਾਂ ਦੇ ਗਰਭ ਮੂਰਖ ਅਤੇ ਗਵਾਰ ਲੋਕ ਕਰਦੇ ਹਨ। ਸਿਆਣਾ ਬੰਦਾ ਕਿਉਂ ਕਰੂ ਜਾਤ ਦਾ ਗਰਭ। ਜਾਤ ਹੈ ਹੀ ਕਿਥੇ ਉਸ ਲਈ। ਉਸ ਲਈ ਕੌਣ ਜੱਟ, ਬ੍ਰਾਹਮਣ ਜਾਂ ਚਮਾਰ! ਬੰਦੇ ਵਰਗੇ ਸਭ ਬੰਦੇ, ਮਨੁੱਖਾਂ ਵਰਗੇ ਸਭ ਮਨੁੱਖ। ਕਿਸੇ ਦੇ ਚਾਰ ਅੱਖਾਂ ਨਹੀਂ ਤੇ ਕਿਸੇ ਦੇ ਲਹੂ ਦਾ ਰੰਗ ਦੁੱਧ ਦਾ ਨਹੀਂ। ਕਿਸੇ ਉੱਚੀ ਜਾਤ ਵਾਲੇ ਦੀਆਂ ਅੱਠ ਬਾਹਵਾਂ ਨਹੀਂ, ਨਾ ਚਾਰ ਲੱਤਾਂ। ਉਹੀ ਅੰਨ ਜੱਟ ਜਾਂ ਬ੍ਰਾਹਮਣ ਖਾਂਦਾ, ਉਹੀ ਚਮਾਰ ਜਾਂ ਚੂਹੜਾ। ਨਾ ਉੱਚੀ ਜਾਤ ਵਾਲੇ ਦੇ ਸਿੰਗ ਲੱਗੇ, ਨਾ ਛੋਟੀ ਵਾਲੇ ਦੇ ਪੂਛ! ਜਿਹੜਾ ਚੰਮ ਚਮਾਰ ਦਾ, ਉਹੀ ਬ੍ਰਾਹਮਣ ਦਾ। ਤਾਂ ਫਿਰ ਜਾਤ ਦਾ ਅਰਥ ਹੀ ਕੀ ਰਹਿ ਗਿਆ? ਜਾਤ ਦਾ ਹੰਕਾਰ ਮੂਰਖਾਂ ਦੇ ਕਰਨ ਦਾ ਹੈ, ਦਾਨਿਆਂ ਤੇ ਸੂਝਵਾਨਾਂ ਦਾ ਨਹੀਂ।

ਕੋਈ ਦੱਸੇ ਕਿ ਜੇ ਮੈਂ ਆਪਣਾ ਨਾਂ ਜੱਟ ਜਾਂ ਬ੍ਰਾਹਮਣ ਨਾਲ ਜੋੜ ਲਿਆ ਤਾਂ ਇਸ ਨਾਲ ਮੈਂ ਵੱਡਾ ਕਿਵੇਂ ਹੋ ਗਿਆ ਤੇ ਬਾਕੀ ਛੋਟੇ? ਕੁੱਝ ਵੀ ਤਾਂ ਅਲਹਿਦਾ ਨਹੀਂ, ਨਾ ਤਾਂ ਫਿਰ ਮਾਣ ਕਾਹਦਾ? ਕਾਹਦਾ ਹੰਕਾਰ? ਪਰ ਇਹ ਮੈਂ ਕਰ ਰਿਹਾ ਹਾਂ ਤੇ ਸਦੀਆਂ ਤੋਂ ਕਰ ਰਿਹਾ ਹਾਂ। ਸਦੀਆਂ ਤੋਂ ਮੇਰੇ ਸਿਰ ਵਿਚ ਠੂਸ ਦਿੱਤਾ ਗਿਆ ਹੈ ਕਿ ਇਹ ਬ੍ਰਾਹਮਣ, ਇਹ ਸ਼ੂਦਰ!

ਬਾਬਾ ਜੀ ਅਪਣਿਆਂ ਬੜਾ ਮੱਥਾ ਮਾਰਿਆ ਮੇਰੇ ਨਾਲ। 239 ਸਾਲ ਠੀਕਰੀਆਂ ਭੰਨੀਆਂ ਗੁਰੂ ਸਾਹਿਬਾਨਾਂ ਮੇਰੇ ਨਾਲ, ਪਰ ਮੈਂ ਫਿਰ ਉਥੇ ਦਾ ਉਥੇ! ਮੈਂ ਨਾ ਮਨੁੱਖ ਬਣ ਸਕਿਆ, ਸਿੱਖ ਤਾਂ ਬਣਨਾ ਹੀ ਕੀ ਸੀ, ਪਰ ਮੈਂ ਜੋ ਬਣਿਆ ਉਹ ਸੀ ਜੱਟ, ਤਰਖਾਣ, ਛੀਂਬਾ, ਨਾਈ, ਝਿਉਰ, ਚਮਾਰ ਜਾਂ ਚੂਹੜਾ? ਯਾਣੀ ਬੰਦਾ, ਬੰਦਾ ਹੀ ਨਾ ਰਿਹਾ! ਜਿਸ ਰੱਬ ਅਗੇ ਮੈਂ ਰੋਜ ਕੌਡਾ ਹੁੰਨਾ, ਉਸ ਤਾਂ ਇਦਾਂ ਦਾ ਕੁੱਝ ਵੀ ਨਹੀਂ ਸੀ ਬਣਾਇਆ। ਫਿਰ ਰੱਬ ਅਗੇ ਲੰਮੇ ਪੈਣ ਦੇ ਖੇਖਨ ਕਾਹਦੇ, ਜੇ ਉਸ ਦੇ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਣਾ।

ਮੈਂ ਗੁਰਦੁਆਰੇ ਗਿਆ, ਪਾਠ ਕਰਾਏ, ਕੀਰਤਨ ਕਰਾਏ, ਕਈ ਪਾਪੜ ਵੇਲੇ, ਪਰ ਮਨੁੱਖ ਹੋਣ ਵਲ ਕੋਈ ਕਦਮ ਨਾ ਪੁੱਟਿਆ। ਮੇਰੀ ਛੱਡੋ ਨਿੱਤ ਮੂਰਤੀਆਂ ਸਜਾ ਕੇ ਭੋਗ ਲਵਾਉਂਣ ਵਾਲੇ ਸਭ ਤੋਂ ਜਿਆਦਾ ਪੀੜਤ ਇਸ ਬਿਮਾਰੀ ਤੋਂ। ਉਹ ਕਹਿੰਦੇ ਸਾਡੇ ਬਾਬਾ ਜੀ ਨੇ ਪ੍ਰਤਖ ਦਰਸ਼ਨ ਕੀਤੇ, ਭੋਗ ਲਵਾਏ, ਸਾਖਯਾਤ ਗੁਰੂ ਜੀ ਨੂੰ ਅਪਣੇ ਮੂਹਰੇ ਲਿਆ ਬਿਠਾਇਆ, ਖੁਦ ਉਹ ਆ ਕੇ ਮੂਰਤੀ ਬਣਵਾ ਕੇ ਗਏ ਅਪਣੀ ਪਰ? ਪਰ ਅਕਲ ਕੋਈ ਨਹੀਂ ਲਈ ਮੈਂ ਉਨ੍ਹਾਂ ਤੋਂ! ਕਿ ਲਈ?

ਜੇ ਲਈ ਹੁੰਦੀ ਤਾਂ ਗੁਰੂ ਨਾਨਕ ਦਾ ਤਾਂ ਸਭ ਤੋਂ ਪਹਿਲਾ ਸਾਥੀ ਹੀ ਮਰਾਸੀ ਸੀ! ਵੱਡਾ ਚੈਲਿੰਜ ਸੀ ਉੱਚ ਜਾਤੀਆਂ ਨੂੰ। ਖੁਦ ਬਾਬਾ ਜੀ ਦੇ ਪਿਉ ਨੂੰ। ਲੋਕ ਕਹਿੰਦੇ ਪਟਵਾਰੀ ਜੀ ਅਜਿਹੀ ਉਲਾਦ ਪੈਦਾ ਕੀਤੀ, ਸਾਡਾ ਸਭ ਦਾ ਸਿਰ ਨੀਂਵਾ ਕੀਤਾ? ਓਸ ਜੁੱਗ ਦੀ ਜੁੱਤੀ ਵਿੱਚ ਆਪਣੇ ਪੈਰ ਤਾਂ ਫਸਾ ਕੇ ਦੇਖੋ। ਪੰਡੀਆ ਤਾਂ ਹੁਣ ਤੱਕ ਲੋਕਾਂ ਨੂੰ ਜਿਉਂਣ ਦਾ ਹੱਕ ਨਹੀਂ ਦਿੰਦਾ ਤੇ ਓਸ ਜੁੱਗ ਮਰਾਸੀ ਨਾਲ ਤੁਰਨਾ? ਹੋਰ ਹੈਰਾਨੀ ਕਿ ਇੱਕ ਤਾਂ ਉਹ ਮਰਾਸੀ ਦੂਜਾ ਮੁਸਲਮਾਨ? ਗੁਰੂ ਲਈ ਉਹ ਮਹਾਂਪੁਰਖ ਮਰਾਸੀ ਨਹੀਂ ਸੀ, ਪਰ ਲੋਕਾਂ ਲਈ? ਉਚੀ ਜਾਤਾਂ ਲਈ?

ਬਾਬਾ ਜੀ ਦੇ ਆਪਣੀ ਭੈਣ ਕੋਲੇ ਜਾਣ ਦੇ ਕੋਈ ਛੋਟੇ ਕਾਰਨ ਨਹੀਂ ਸਨ! ਸਾਰੇ ਪਿੰਡ ਦੇ ਉੱਚ ਜਾਤੀਏ ਮਹਿਤਾ ਕਾਲੂ ਜੀ ਦੇ ਦੁਆਲੇ ਕਿ ਪਟਵਾਰੀ ਭਾਈ ਕਾਕਾ ਤੇਰਾ ਮਰਾਸੀ ਨਾਲ ਲਗਾ ਫਿਰਦਾ ਸਾਰੀ ਬਰਾਦਰੀ ਦਾ ਨੱਕ ਵੱਡ ਦਿੱਤਾ ਇਸ?

ਚਲ ਜੇ ਗੁਰਬਾਣੀ ਮੈਨੂੰ ਸਮਝ ਨਹੀਂ ਸੀ ਆਉਂਦੀ, ਆਹ ਮੋਟੀ ਜਿਹੀ ਗੱਲ ਹੀ ਮੈਂ ਸਮਝ ਸਕਦਾ ਹੁੰਦਾ। 'ਬ੍ਰਹਮਗਿਆਨੀ' ਹੀ ਸਮਝ ਲੈਂਦੇ ਹੁੰਦੇ! ਘੱਟੋ ਘੱਟ ਪੰਜਾਬ ਵਿਚ ਜਾਤਾਂ ਦੇ ਨਾਂ 'ਤੇ ਵੰਡੀਆਂ ਪੈਣੀਆਂ ਤਾਂ ਸਭ ਤੋਂ ਵੱਡੀ ਹਾਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ! ਭਗਤਾਂ ਮਹਾਂਪੁਰਖਾਂ ਦੀ! ਮੈਂ ਫਿਰ ਤੋਂ ਉਸ ਅੰਨ੍ਹੇ ਖੂਹ ਵਿਚ ਜਾ ਡਿੱਗਾ, ਜਿਥੋਂ ਭਗਤਾਂ ਗੁਰੂਆਂ ਮੈਨੂੰ ਕੱਢਿਆ ਸੀ।

ਸਾਰਾ ਹਿੰਦੋਸਤਾਨ ਇਸ ਬਿਮਾਰੀ ਤੋਂ ਅੱਜ ਵੀ ਬੁਰੀ ਤਰ੍ਹਾਂ ਪੀੜਤ ਹੈ। ਇਨੀ ਬੁਰੀ ਤਰ੍ਹਾਂ ਕਿ ਇਸ 21ਵੀ ਸਦੀ ਵਿਚ ਵੀ ਹਾਲੇ ਬਹੁਤੇ ਲੋਕ ਪਸ਼ੂਆਂ ਵਾਲਾ ਜੀਵਨ ਜੀ ਰਹੇ ਹਨ ਅਤੇ ਸਦੀਆਂ ਤੋਂ ਉਨ੍ਹਾਂ ਕੋਲੋਂ ਮਨੁੱਖ ਹੋਣ ਦੇ ਸਾਰੇ ਹੱਕ ਖੋਹ ਲਏ ਗਏ ਹਨ। ਇਹ ਇੱਕ ਅਜਿਹਾ ਜਾਲ ਮਨੁੱਖਤਾ ਦੇ ਦੁਆਲੇ ਬੁਣ ਦਿੱਤਾ ਗਿਆ ਹੈ ਕਿ ਉਹ ਲੱਖ ਯਤਨ ਕਰਨ 'ਤੇ ਵੀ ਇਸ ਵਿਚੋਂ ਨਿਕਲ ਨਹੀਂ ਸਕਿਆ। ਇਸ ਨੂੰ ਤੋੜ ਨਹੀਂ ਸਕਿਆ। ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਉਹ ਤੋੜਨਾ ਚਾਹੁੰਦਾ ਵੀ ਨਹੀਂ! ਇਹ ਨਹੀਂ ਕਿ ਵੱਡੀ ਜਾਤ ਵਾਲਾ, ਛੋਟੀ ਵਾਲਾ ਵੀ ਤੋੜਨਾ ਨਹੀਂ ਚਾਹੁੰਦਾ! ਉਸ ਨੂੰ ਖੁਦ ਨੂੰ ਸਵਾਦ ਆਉਂਦਾ ਆਪਣੇ ਤੋਂ ਹੇਠਾਂ ਵਾਲੇ ਨੂੰ ਨੀਵਾਂ ਸਮਝਕੇ? ਉਹ ਖੁਦ ਪੀੜਤ ਹੋਣ ਦੇ ਬਾਵਜੂਦ ਦੂਜੇ ਨੂੰ ਪੀੜਤ ਕਰਨ ਦਾ ਸਵਾਦ ਲੈਂਦਾ ਹੈ।

ਇੱਕ ਜੱਟ ਜੇ ਰਾਜਪੂਤ ਨੂੰ ਹੇਠਾਂ ਸਮਝਦਾ ਤਾਂ ਰਾਜਪੂਤ ਮਹਿਰੋਂ ਨੂੰ ਨੀਵਾਂ। ਉਹ ਅਗੋਂ ਜੇ ਲੁਬਾਣੇ ਨੂੰ ਤਾਂ ਲੁਬਾਣਾ ਸੈਣੀ ਨੂੰ ਉਹ ਕੰਬੋਅ ਨੂੰ?

ਇਦੋਂ ਅਗੇ ਕਾਸ਼ਤਕਾਰੀ ਵੰਨੀਂ ਦੇਖੋ ਤਾਂ, ਤਰਖਾਣ ਲੁਹਾਰ ਨੂੰ ਨੀਵਾਂ ਸਮਝਦਾ ਤੇ ਉਹ ਅੱਗਿਓਂ ਸ਼ੀਂਬੇ ਸੁਨਿਆਰੇ ਨੂੰ ਤੇ ਸੁਨਿਆਰਾ ਅਗੋਂ ਨਾਈ ਨੂੰ!

ਇਸ ਤੋਂ ਅੱਗੇ 'ਅਤੀ ਸ਼ੂਦਰ' ਜਦ ਸ਼ੁਰੂ ਹੁੰਦਾ ਤਾਂ ਧੋਬੀ ਜੁਲਾਹੇ ਨੂੰ ਨੇੜੇ ਨਹੀਂ ਲਾਉਂਦਾ ਜੁਲਾਹਾ ਅਗਿਓਂ ਚਮਾਰ ਨੂੰ, ਚਮਾਰ ਚੂਹੜੇ ਨੂੰ ਤੇ ਚੂਹੜਾ ਅਗਿਓਂ ਭੰਗੀ ਜਾਂ ਸਾਹਸੀਂ ਨੂੰ ਨੀਵਾਂ ਸਮਝਣ ਦਾ ਲੁਤਫ ਲੈਂਦਾ ਹੈ।

ਯਾਣੀ ਬੰਦਾ ਹੇਠਾਂ ਤੋਂ ਹੇਠਾਂ ਤੁਰਿਆ ਜਾਂਦਾ, ਪਰ ਅਪਣੀ ਜਾਤ ਦੀ ਹਉਂ ਛੱਡਦਾ ਨਹੀਂ। ਇਹ ਸਭ ਲੋਕ ਉਪਰਿਲਆਂ ਤੋਂ ਪੀੜਤ ਹੋਣ ਦੇ ਬਾਵਜੂਦ ਇਸ ਜਾਲ ਨੂੰ ਤੋੜਨ ਦੀ ਜੁਅਰਤ ਨਹੀਂ ਕਰ ਪਾਉਂਦੇ ਅਤੇ ਸਿਰੇ ਦੀਆਂ ਉਪਰਲੀਆਂ ਜਾਤਾਂ ਦਾ ਗੋਹਾ ਕੂੜਾ ਕਰਦੇ ਮਰ ਜਾਂਦੇ ਹਨ। ਹਿੰਦੋਸਤਾਨ ਵਿਚ ਕੋਈ 6745 ਜਾਤਾਂ ਹਨ ਤੇ ਹਰੇਕ ਇਸ ਜਾਤ ਵਿਚ ਅਗਿਓਂ ਕਈ ਉਪਜਾਤਾਂ ਹਨ। ਜਿਵੇਂ ਸੈਣੀਆਂ ਦੀਆਂ ਹੀ ਕੋਈ 26 ਜਾਤਾਂ ਹਨ ਤੇ ਉਨ੍ਹਾਂ 26 ਜਾਤਾਂ ਵਿਚ ਵੀ ਕੋਈ ਉੱਚਾ ਸੈਣੀ ਤੇ ਕੋਈ ਨੀਵਾਂ ਸੈਣੀ ਹੈ। ਬੰਦਾ ਬੰਦੇ ਨਾਲੋਂ ਹੀ ਤੋੜ ਕੇ ਰੱਖ ਦਿੱਤਾ ਬ੍ਰਾਹਮਣ ਪ੍ਰਣਾਲੀ ਨੇ। ਉਸ ਨੇ ਮਨੁੱਖ ਦੇ ਦੂਜੇ ਨੂੰ ਮਨੁੱਖ ਸਮਝਣ ਦੇ ਸਾਰੇ ਰਸਤੇ ਹੀ ਬੰਦ ਕਰ ਮਾਰੇ। ਉਸ ਜਾਤ ਪ੍ਰਣਾਲੀ ਦਾ ਅਜਿਹਾ ਜਾਲ ਮਨੁੱਖਤਾ ਦੁਆਲੇ ਬੁਣ ਮਾਰਿਆ ਕਿ ਬੰਦਾ ਬੰਦੇ ਨੂੰ ਬੰਦਾ ਹੀ ਸਮਝਣੋਂ ਜਾਂਦਾ ਰਿਹਾ।

ਜਾਤ ਦੇ ਨਾਂ ਤੇ ਮਨੁੱਖ ਇਨਾ ਕਰੂਰ ਹੋ ਨਿਬੜਿਆ ਕਿ ਉਹ ਹਾਲੇ ਪਸ਼ੂ ਨਾਲ ਤਾਂ ਭਵੇਂ ਹਮਦਰਦੀ ਕਰ ਲਏ, ਪਸ਼ੂ ਦਾ ਆਪਣੇ ਖੂਹ ਤੋਂ ਪਾਣੀ ਪੀਣਾ ਤਾਂ ਭਵੇਂ ਬਰਦਾਸ਼ਤ ਕਰ ਲਏ, ਪਰ ਬੰਦੇ ਦਾ ਨਹੀਂ। ਬੰਦੇ ਦਾ ਤਾਂ ਉਹ ਪ੍ਰਛਾਵਾ ਵੀ ਗਲੀਚ ਸਮਝਦਾ ਤੇ ਬਕਾਇਦਾ ਸ਼ੂਦਰ ਨੂੰ ਗਲ ਵਿੱਚ ਢੋਲ ਪਾ ਕੇ ਰੱਖਣਾ ਪੈਂਦਾ ਤਾਂ ਕਿ ਵੱਜਦੇ ਆਉਂਦੇ ਢੋਲ ਨੂੰ ਸੁਣਕੇ ਬ੍ਰਾਹਮਣ ਆਪਣਾ ਰਸਤਾ ਵਲ ਲਏ?

ਜਾਤ ਪ੍ਰਣਾਲੀ ਵਿਰੁਧ ਗਾਹੇ-ਬਗਾਹੇ ਬਗਾਵਤਾਂ ਹੁੰਦੀਆਂ ਰਹੀਆਂ ਜਿਸ ਵਿਚ ਪਹਿਲਾਂ ਬੁੱਧ ਅਤੇ ਫਿਰ ਭਗਤਾਂ ਬੜੀ ਖੁਲ੍ਹ ਕੇ ਅਤੇ ਤਿੱਖੀ ਬਗਾਵਤ ਕੀਤੀ। ਉਸੇ ਬਗਾਵਤ ਨੂੰ ਗੁਰੂ ਸਾਹਿਬਾਨਾਂ ਜਥੇਬੰਦਕ ਰੂਪ ਵਿਚ ਅੱਗੇ ਤੋਰਿਆ ਅਤੇ ਬ੍ਰਾਹਮਣ ਨੂੰ ਬੜੀ ਸਖਤ ਟੱਕਰ ਦਿੱਤੀ। ਇਹੀ ਕਾਰਨ ਸੀ ਕਿ ਗੁਰੂ ਸਾਹਿਬਾਨਾ ਦੀਆਂ ਬਹੁਤੀਆਂ ਲੜਾਈਆਂ ਪਿੱਛੇ ਕਾਰਨ ਬ੍ਰਾਹਮਣ ਹੀ ਬਣਦਾ ਰਿਹਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਬਹੁਤਾ ਆੜੇ ਹੱਥੀਂ ਬ੍ਰਾਹਮਣ ਨੂੰ ਲਿਆ ਗਿਆ ਹੈ।

ਭਗਤ ਕਬੀਰ ਜੀ ਵਰਗੇ ਇਨਕਲਾਬੀ ਭਗਤ ਤਾਂ ਪੰਡੀਏ ਨੂੰ ਸਿੱਧਾ ਹੀ ਹੋ ਪਏ ਕਿ ਜੇ ਤੂੰ ਇਨਾ ਹੀ ਸ਼ੁਧ ਸੀ ਤਾਂ ਮਾਂ ਦੇ ਉਸੇ ਰਸਤੇ ਕਿਉਂ ਆਇਆ ਜਿਸ ਦੇ ਬਾਕੀ।
ਗਉੜੀ ਕਬੀਰ ਜੀ ॥ ..

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥... ਅੰਕ 324

ਪੰਡੀਏ ਜੋ ਕੀਤਾ ਸੋ ਕੀਤਾ, ਪਰ ਸਿੱਖਾਂ ਦੇ ਪੰਡੀਆਂ ਵੀ ਘੱਟ ਨਹੀਂ ਗੁਜਾਰੀ, ਜਦ ਉਨੀ ਅਖੌਤੀ ਨੀਵੀਆਂ ਜਾਤੀਆਂ ਦੀਆਂ ਪੰਗਤਾਂ-ਬਾਟੇ ਅਲਹਿਦਾ ਕਰਕੇ, ਉਨ੍ਹਾਂ ਨੂੰ ਜ਼ਲੀਲ ਕੀਤਾ ਅਤੇ ਖੁਦ ਸ਼ੁਧ ਪੰਡੀਆ ਹੋਣ ਦਾ ਰੋਲ ਨਿਭਾਇਆ। ਇਹ ਇੰਝ ਨਹੀਂ ਕਿ ਬੀਤੇ ਦੀਆਂ ਬਾਤਾਂ ਹਨ, ਬਲਕਿ ਹਾਲੇ ਤੱਕ ਉਨਾਂ ਦੇ ਡੇਰਿਆਂ ਤੇ ਬਾਟੇ ਅਤੇ ਪੰਗਤਾਂ ਅਲਹਿਦਾ ਲਾਈਆਂ ਜਾਦੀਆਂ ਹਨ, ਪਰ ਉਸ ਤੋਂ ਅਗਲਾ ਦੁਖਾਂਤ ਕਿ ਕੌਮ ਦੇ 'ਜਥੇਦਾਰ' ਅਜਿਹੇ ਨੰਗਾ ਦੇ ਡੇਰਿਆਂ ਤੇ ਜਾ ਕੇ ਉਨ੍ਹਾਂ ਨੂੰ ਬ੍ਰਹਮਗਿਆਨੀ ਅਤੇ ਸੰਤ ਮਹਾਂਪੁਰਖਾ ਵਰਗੇ ਖਿਤਾਬ ਦੇ ਕੇ, ਸ੍ਰੀ ਗੁਰੂ ਜੀ ਦੀ ਸ਼ੁਧ ਵਿਚਾਰਧਾਰਾ ਦਾ ਮਖੌਲ ਉਡਾ ਕੇ ਆਉਂਦੇ ਹਨ।

ਗੁਰਦੇਵ ਸਿੰਘ ਸੱਧੇਵਾਲੀਆ



ਖ਼ਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਊਗਾ ! - ਜਸਜੀਤ ਸਿੰਘ



ਖ਼ਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਊਗਾ !

ਸੋ ਜਿਹੜੇ ਲੋਕ ਕਹਿੰਦੇ ਹਨ ਕਿ ‘ਖਾਲਸੇ’ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ, ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਹੜੇ 27 ਮੁਲਕ ਪੂਰਨ ਆਜ਼ਾਦ ਹਨ, ਜਿਨ੍ਹਾਂ ਵਿਚ ਅਮਰੀਕਾ ਆਉਂਦਾ ਹੈ, ਕੀ ਉਥੇ ਸਾਰੇ ਲੋਕ ਹੀ ਪੂਰਨ ਤੌਰ ‘ਤੇ ਧਾਰਮਿਕ ਹਨ ? ਦੁਨੀਆ ਦੀ 88 ਪ੍ਰਤੀਸ਼ਤ ਵਸੋਂ ਪੂਰਨ ਆਜਾਦੀ ਨਹੀਂ ਮਾਣ ਰਹੀ, ਕੀ ਇਨ੍ਹਾਂ ਨੂੰ ਕਹੀਏ ਕਿ ਪਹਿਲਾਂ ਆਪਣੇ ਆਪਣੇ ਧਰਮ ਵਿਚ ਪਰਪੱਕ ਹੋਵੇ, ਫਿਰ ਆਜ਼ਾਦੀ ਮਿਲੇਗੀ ? 36 ਪ੍ਰਤੀਸ਼ਤ ਵਸੋਂ ਅੱਜ ਵੀ ਡਿਕਟੇਟਰਸ਼ਿਪ ਅਧੀਨ ਰਹਿ ਰਹੀ ਹੈ, ਕੀ ਉਨ੍ਹਾਂ ਨੂੰ ਆਜਾਦੀ ਵੀ ਇਸੇ ਫਾਰਮੂਲੇ ਅਧੀਨ ਮਿਲੇਗੀ? ਇਸੇ ਗੱਲ ਨੂੰ ਉਲਟਾ ਕੇ ਵੀ ਵੇਖਿਆ ਜਾ ਸਕਦਾ ਹੈ। ਭਾਵ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਰਾਜਸੀ ਤੌਰ ‘ਤੇ ਪੂਰਨ ਆਜ਼ਾਦ ਨਹੀ ਹੁੰਦੀ, ਉਨਾ ਚਿਰ ਉਹ ਆਪਣੇ ਧਰਮ ਵਿਚ ਵੀ ਪ੍ਰਪੱਕ ਨਹੀਂ ਹੋ ਸਕਦੀ। ਸਿਰਫ ਰਾਜਸੀ ਆਜ਼ਾਦੀ ਹੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਬਣ ਸਕਦੀ ਹੈ। ਮੇਰਾ ਇਹ ਭਾਵ ਨਹੀਂ ਕਿ ਮੌਜੂਦਾ ਭਾਰਤੀ ਰਾਜ ਹੇਠ ਸਿੱਖ ਆਪਣੇ ਧਰਮ ਵਿਚ ਪ੍ਰਪੱਕ ਹੋਣ ਦੇ ਯਤਨ ਹੀ ਤਿਆਗ ਦੇਣ। ਮੇਰਾ ਭਾਵ ਇਹ ਹੈ ਕਿ ਧਾਰਮਿਕ ਪ੍ਰਪੱਕਤਾ ਦੀਆਂ ਗੱਲਾਂ ਨੂੰ ਰਾਜਸੀ ਆਜ਼ਾਦੀ ਦੇ ਵਿਰੋਧ ਵਿਚ ਨਹੀਂ ਭੁਗਤਾਉਣਾ ਚਾਹੀਦਾ। ਵੈਸੇ ਸਿੱਖਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲੋ ਨਾਲ ਆਪਣੀ ਰਾਜਸੀ ਸੂਝ ਨੂੰ ਵੀ ਪ੍ਰਚੰਡ ਕਰਨਾ ਚਾਹੀਦਾ ਹੈ।
ਜਸਜੀਤ ਸਿੰਘ
ਪੰਜਾਬੀ ਰੇਡੀਓ ਯੂਐਸ਼ਏ ਤੋਂ ਗੁਰਪੁਰਬ ਵੇਲੇ ਨਨਕਾਣਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਆ ਰਿਹਾ ਸੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੱਗ ਅਲੱਗ ਦੇਸ਼ਾਂ ਤੋਂ ਆਏ ਸਿੱਖ ਲੀਡਰਾਂ ਵੱਲੋਂ ਭਾਸ਼ਣ ਦਿੱਤੇ ਜਾ ਰਹੇ ਸਨ। ਉਥੇ ਇਕ ਗੱਲ ਬੜੀ ਸਾਫ਼ ਹੁੰਦੀ ਹੈ ਕਿ ਭਾਰਤ ਤੋਂ ਬਿਨਾਂ ਜਿੰਨੇ ਵੀ ਹੋਰ ਸਿੱਖ ਲੀਡਰ ਆਏ ਹੁੰਦੇ ਹਨ, ਉਹ ਖੁੱਲ੍ਹ ਕੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਅਤੇ ਭਾਰਤ ਤੋਂ ਆਏ ਸਿੱਖ ਲੀਡਰ ਉਨ੍ਹਾਂ ਦੇ ਉਲਟ ਜਾਂ ਉਨ੍ਹਾਂ ਦੇ ਵਿਚਾਰਾਂ ਨੂੰ ਦਬਾਉਣ ਲਈ ਪੰਜਾਬ ਦੇ ਮੌਜੂਦਾ ਹਾਲਾਤ ਦਾ ਵਾਸਤਾ ਪਾ ਕੇ ਜਾਂ ਧਾਰਮਿਕ ਪੱਖ ਨੂੰ ਰਾਜਸੀ ਪੱਖ ਨਾਲੋਂ ਨਿਖੇੜਕੇ ਲੋਕਾਂ ਦੇ ਧਿਆਨ ਨੂੰ ਅਸਲ ਮੁੱਦੇ ਤੋਂ ਲਾਂਭੇ ਲਿਜਾਣ ਦੇ ਯਤਨ ਵਿਚ ਹੁੰਦੇ ਹਨ। ਇਹ ਗੱਲ ਵੀ ਬੜੀ ਸਾਫ਼ ਹੈ ਕਿ ਭਾਰਤ ਤੋਂ ਆਏ ਸਿੱਖ ਬੁਲਾਰਿਆਂ ਨੂੰ ਪਾਕਿਸਤਾਨ ਆਉਣ ਤੋਂ ਪਹਿਲਾਂ ਸਰਕਾਰ ਅਤੇ ਖੁਫ਼ੀਆ ਏਜੰਸੀਆਂ ਵਲੋਂ ਬਕਾਇਦਾ ਉਨ੍ਹਾਂ ਵਲੋਂ ਦਿੱਤੀ ਜਾਣ ਵਾਲੀ ਸਪੀਚ ਦੇ ਮੁੱਖ ਅੰਸ਼ ਦੱਸੇ ਜਾਂਦੇ ਹਨ। ਪਾਕਿਸਤਾਨ ਸਰਕਾਰ ‘ਤੇ ਇਹ ਜ਼ੋਰ ਪਾਇਆ ਜਾਂਦਾ ਹੈ ਕਿ ਭਾਰਤੀ ਬੁਲਾਰਾ ਸਭ ਤੋਂ ਅਖੀਰ ਵਿਚ ਬੋਲੇ ਤਾਂ ਜੋ ਉਹ ਅਖੀਰ ਵਿਚ ਬਾਕੀ ਬੁਲਾਰਿਆਂ ਦੀਆਂ ਸਪੀਚਾਂ ਦਾ ਪ੍ਰਭਾਵ ਖਾਰਜ ਕਰ ਸਕੇ। ਇਸ ਸਾਲ ਵੀ ਅਮਰੀਕਾ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ ਪ੍ਰਿਤਪਾਲ ਸਿੰਘ ਅਤੇ ਇੰਗਲੈਂਡ ਤੋਂ ਭਾਈ ਮਨਮੋਹਨ ਸਿੰਘ ਹੁਰਾਂ ਦੇ ਬੋਲਣ ਤੋਂ ਬਾਅਦ ਇਕ ਕਾਰਸੇਵਾ ਵਾਲੇ ਬਾਬੇ ਨੇ ਆਪਣਾ ਵਿਖਿਆਨ ਸ਼ੁਰੂ ਕੀਤਾ, ਜਿਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ: “ਖ਼ਾਲਸਾ ਜੀ! ਸਿੱਖ ਕੌਮ ਜੇ ਖ਼ਾਲਸਾ ਬਣ ਜਾਵੇ ਤਾਂ ਖਾਲਿਸਤਾਨ ਆਪੇ ਬਣ ਜਾਵੇਗਾ। ਪੰਜਾਬ ਵਿਚ ਨੌਜਵਾਨ ਪੀੜ੍ਹੀ ਖਤਮ ਹੋ ਰਹੀ ਹੈ ਤੇ ਨਸ਼ਿਆਂ ਦੀ ਭਰਮਾਰ ਹੈ। ਖ਼ਾਲਸਾ ਉਹ ਜੋ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਜੇ ਸਾਰੀ ਕੌਮ ਅੰਮ੍ਰਿਤ ਛਕ ਲਵੇ ਤਾਂ ਖਾਲਿਸਤਾਨ ਕੋਈ ਰੋਕ ਨਹੀਂ ਸਕਦਾ”। ਇਸ ਤਰ੍ਹਾਂ ਦੇ ਲੈਕਚਰ ਆਮ ਹੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ, ਭਾਰਤ ਤੋਂ ਆਏ ਕੀਰਤਨੀ ਜਥੇ ਜਾਂ ਕਥਾਵਾਚਕ ਅਤੇ ਖ਼ਾਸ ਕਰਕੇ ਸਾਧ ਸੰਤ ਕਰਦੇ ਰਹਿੰਦੇ ਹਨ।
ਜੇ ਖਿਆਲ ਨਾਲ ਇਸ ਗੱਲ ਨੂੰ ਦੇਖਿਆ ਜਾਵੇ ਤਾਂ ਅਸਲ ਵਿਚ ਇਹ ਬਿਆਨ ਖਾਲਿਸਤਾਨ ਦੇ ਸੰਘਰਸ਼ ਨੂੰ ਦਬਾਉਣ ਲਈ ਹੈ ਅਤੇ ਸਿੱਧੇ ਤੌਰ ‘ਤੇ ਰਾਜਨੀਤਕ ਹੈ। ਪਰ ਲਗਦਾ ਧਾਰਮਿਕ ਹੈ ਅਤੇ ਆਮ ਲੋਕ ਬੇਧਿਆਨੀ ਨਾਲ ਇਹਨੂੰ ਠੀਕ ਵੀ ਮੰਨਣ ਲੱਗ ਪੈਂਦੇ ਹਨ। ਇਹ ਗੱਲ ਅਮਲੀ ਪੱਧਰ ‘ਤੇ ਮੁਮਕਿਨ ਹੀ ਨਹੀਂ ਕਿ ਸਾਰੀ ਕੌਮ ਕਦੇ ਅੰਮ੍ਰਿਤ ਛਕ ਲਵੇ। ਸੋ ਇਨ੍ਹਾਂ ਸਾਧਾਂ, ਜਾਂ ਧਾਰਮਿਕ ਸ਼ਖਸੀਅਤਾਂ ਦੇ ਫਾਰਮੂਲੇ ਮੁਤਾਬਕ ਤਾਂ ਖਾਲਿਤਸਾਨ ਬਣਨਾ ਹੀ ਨਹੀਂ। ਦਸਵੇਂ ਪਾਤਿਸ਼ਾਹ ਵਲੋਂ ਕੌਮ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਵੀ ਪੂਰੀ ਕੌਮ ਅੰਮ੍ਰਿਤਧਾਰੀ ਨਹੀਂ ਸੀ ਹੋਈ। ਜੇ ਇਨ੍ਹਾਂ ਸਾਧਾਂ ਜਾਂ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਖ਼ਾਲਸੇ ਬਣ ਜਾਓ, ਤੇ ਖਾਲਿਸਤਾਨ ਆਪੇ ਬਣ ਜਾਊਗਾ, ਤੋਂ ਪੁੱਛਿਆ ਜਾਵੇ ਕਿ ਮੰਨ ਲਓ ਕੌਮ ਸਾਰੀ ਅੰਮ੍ਰਿਤਧਾਰੀ ਹੈ ਤਾਂ ਦੱਸੋ ਹੁਣ ਖਾਲਿਸਤਾਨ ਕਿਵੇਂ ਮਿਲੇਗਾ? ਮੇਰੇ ਖ਼ਿਆਲ ਨਾਲ ਕਿਸੇ ਕੋਲ ਕੋਈ ਜਵਾਬ ਨਹੀਂ ਕਿਉਂਕਿ ਇਨ੍ਹਾਂ ਨੂੰ ਏਨੀ ਸਮਝ ਵੀ ਨਹੀਂ। ਇਹ ਤਾਂ ਭਾਰਤ ਸਰਕਾਰ ਦਾ ਸੁਨੇਹਾ ਹੀ ਦੇ ਰਹੇ ਹਨ, ਬਹੁਤੇ ਬੇਈਮਾਨ ਨਾਲ ਅਤੇ ਕੁਝ ਬੇਸਮਝੀ ਕਾਰਨ।
ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿੱਖਾਂ ਨੂੰ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਜਾਂ ਬਹੁਤੇ ਇਹ ਮੰਨੀ ਬੈਠੇ ਹਨ ਕਿ ਭਾਰਤੀ ਰਾਜ ਬੇਹੱਦ ਸ਼ਕਤੀਸ਼ਾਲੀ ਹੈ, ਇਸ ਲਈ ਖਾਲਿਸਤਾਨ ਸੰਭਵ ਨਹੀਂ, ਉਨ੍ਹਾਂ ਲਈ ਮੈਂ ਕੁਝ ਤੱਥ ਦੇਣੇ ਜ਼ਰੂਰੀ ਸਮਝਦਾ ਹਾਂ।
Economists Intelligence Unit ਅਤੇ Freedom House ਦੇ ਸਰਵੇ ਮੁਤਾਬਕ ਦੁਨੀਆ ਦੇ ਤਕਰੀਬਨ 200 ਮੁਲਕਾਂ ਵਿਚੋਂ 26 ਦੇਸ਼ਾਂ ਨੂੰ ਪੂਰਨ ਤੌਰ ‘ਤੇ ਅਜ਼ਾਦ (Full Democracy) ਮੰਨਿਆ ਗਿਆ ਹੈ, 53 ਦੇਸ਼ਾਂ ਵਿਚ ਅਪੂਰਨ, ਭਾਵ ਲੰਗੜੀ ਅਜ਼ਾਦੀ (Flawed Democracy), ਦੀ ਹਕੀਕਤ ਤਸਲੀਮ ਕੀਤੀ ਗਈ ਹੈ, 33 ਰਾਜਾਂ ਨੂੰ ਬੇਰੜੀ ਨਸਲ ਦੇ ਰਾਜ (Hybrid Regime) ਕਿਹਾ ਗਿਆ ਹੈ, ਅਤੇ 55 ਮੁਲਕ ਅੱਜ ਵੀ ਡਿਕਟੇਟਰਸ਼ਿਪ ਜਾਂ ਰਾਜਾਸ਼ਾਹੀ ਦੇ ਅਧੀਨ ਗਰਦਾਨੇ ਗਏ ਹਨ, ਜਿਹਨਾਂ ਵਿੱਚ ਦਿਖਾਵੇ ਮਾਤਰ ਵੀ ਲੋਕਤੰਤਰ ਨਹੀ। ਇਨ੍ਹਾਂ ਤੋਂ ਬਿਨਾਂ ਕਈ ਕੌਮਾਂ, ਸਮੇਤ ਸਿੱਖਾਂ ਦੇ, ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਹਨ। 
ਦੁਨੀਆ ਦੀ ਸਿਰਫ਼ 12 ਪ੍ਰਤੀਸ਼ਤ ਵਸੋਂ ਹੀ ਪੂਰਨ ਆਜ਼ਾਦੀ ਮਾਣ ਰਹੀ ਹੈ। ਇਨ੍ਹਾਂ 26 ਮੁਲਕਾਂ ਵਿਚ ਅਮਰੀਕਾ, ਇੰਗਲੈਂਡ, ਜਰਮਨੀ ਵਗੈਰਾ ਆਉਂਦੇ ਹਨ। 37 ਪ੍ਰਤੀਸ਼ਤ ਵਸੋਂ ਜੋ 57 ਮੁਲਕਾਂ ਵਿਚ ਰਹਿ ਰਹੀ ਹੈ, ਉਥੇ ਲੰਗੜੀ ਆਜ਼ਾਦੀ ਹੈ। ਜਿਸ ਵਿਚ ਭਾਰਤ, ਇਟਲੀ ਵਰਗੇ ਮੁਲਕ ਆਉਂਦੇ ਹਨ। ਇਹ ਆਜ਼ਾਦੀ ਪੂਰਨ ਇਸ ਲਈ ਨਹੀਂ ਕਿਉਂਕਿ ਉਥੇ ਵੋਟਾਂ ਦੀ ਆਜਾਦੀ ਤਾਂ ਪੂਰੀ ਹੈ ਪਰ ਰਾਜਨੀਤਕ ਵਾਤਾਵਰਣ, ਸੱਭਿਆਚਾਰ, ਧਾਰਮਿਕ ਤੇ ਸਮਾਜਿਕ ਆਜ਼ਾਦੀ ਉੱਤੇ ਬਹੁਮਤ ਨੇ ਕਬਜ਼ਾ ਕੀਤਾ ਹੋਇਆ ਹੈ। ਇਹਨਾਂ ਮੁਲਕਾਂ ਵਿਚ ਘੱਟ ਗਿਣਤੀਆਂ ਦੇ ਹੱਕ ਕੁਚਲੇ ਜਾਂਦੇ ਹਨ ਤੇ ਉਹ ਸੁਰੱਖਿਅਤ ਵੀ ਨਹੀਂ। ਇਹ ਦੇਸ਼ ਮੁਲਕ ਦੇ ਅੰਦਰੂਨੀ ਹਾਲਾਤਾਂ ਨੂੰ ਬਦਲਣਾ ਨਹੀਂ ਚਾਹੁੰਦੇ ਤੇ ਪੂਰਨ ਆਜ਼ਾਦੀ ਵੱਲ ਦੇਸ਼ ਨੂੰ ਨਹੀਂ ਲੈ ਕੇ ਜਾ ਰਹੇ ਕਿਉਂਕਿ ਬਹੁਗਿਣਤੀ ਨੂੰ ਉਹ ਮਨਜ਼ੂਰ ਨਹੀਂ। ਭਾਰਤ ਇਸ ‘ਕਾਲੀ ਸੂਚੀ’ ਵਿਚ ਹੀ ਆਉਂਦਾ ਹੈ। Freedom House ਮੁਤਾਬਕ ਇਹ ਦੇਸ਼ ਦੁਨੀਆ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਉਥੇ ਪੂਰਨ ਆਜਾਦੀ ਹੈ ਪਰ ਸਚਾਈ ਇਹ ਹੈ ਕਿ ਉਥੇ ਵੋਟ ਪਾਉਣ ਦੀ ਰਸਮੀ ਆਜ਼ਾਦੀ ਹੈ ਪਰ ਬਾਕੀ ਸਾਰਾ ਢਾਂਚਾ ਆਜ਼ਾਦ ਨਹੀਂ। ਭਾਰਤ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਜਿਵੇਂ ਲੋਕਾਂ ਦੇ ਪ੍ਰਤੀਨਿਧ (ਐਮਪੀ) ਬਣਨ ਲਈ ਉਸ ਨੂੰ ਉਸ ਇਲਾਕੇ ਵਿਚ ਰਹਿਣਾ ਵੀ ਜ਼ਰੂਰੀ ਨਹੀਂ, ਇਥੋਂ ਤੱਕ ਲੋਕਾਂ ਵੱਲੋਂ ਚੁਣਿਆ ਜਾਣਾ ਵੀ ਜ਼ਰੂਰੀ ਨਹੀਂ, ਲੋਕਾਂ ਦੇ ਧਾਰਮਿਕ ਹੱਕ ਸਰਕਾਰ ਅਧੀਨ ਹਨ, ਉਨ੍ਹਾਂ ਨੂੰ ਆਪਣੇ ਅਨੁਸਾਰ ਰਹਿਣ ਦੀ ਆਜ਼ਾਦੀ ਨਹੀਂ, ਸਮਾਜਿਕ ਤੌਰ ‘ਤੇ ਜਮਾਤੀ ਵੰਡਾਂ-ਵਖਰੇਵੇਂ ਹਨ, ਜਿਵੇਂ ਦਲਿਤ ਆਦਿ । ਦੁਨੀਆ ਦੇ 53 ਅਜਿਹੇ ਮੁਲਕਾਂ ਵਿਚ ਵਸੋਂ ਅਜਿਹੀ ਕਿਸਮ ਦੀ ਆਜ਼ਾਦੀ ਅਧੀਨ ਹੈ ਜੋ ਕਿ ਪੂਰਨ ਆਜ਼ਾਦੀ ਵੱਲ ਸੰਘਰਸ਼ ਕਰ ਰਹੀ ਹੈ ਅਤੇ ਸਿੱਖ ਇਸੇ ਕੈਟੇਗਰੀ ਵਿੱਚ ਆਉਂਦੇ ਹਨ।
33 ਅਜਿਹੇ ਮੁਲਕ ਹਨ ਜਿਥੇ ਕੋਈ ਪੱਕਾ ਰਾਜ ਪ੍ਰਬੰਧ ਸਥਾਪਤ ਨਹੀਂ ਹੋ ਸਕਿਆ, ਜਿਹਨ੍ਹਾਂ ਵਿਚ ਪਾਕਿਸਤਾਨ ਤੇ ਰੂਸ ਆਉਂਦੇ ਹਨ। ਹਾਲੇ ਵੀ 55 ਅਜਿਹੇ ਮੁਲਕ ਹਨ ਜਿਹੜੇ ਇਕ ਪੁਰਖੀ ਢਾਂਚੇ ਦੇ ਅਧੀਨ ਚੱਲ ਰਹੇ ਹਨ। ਜਿਥੇ ਲੋਕਤੰਤਰ ਨਹੀਂ, ਮਤਲਬ ਵੋਟਾਂ ਪਾ ਕੇ ਰਾਜ ਭਾਗ ਬਦਲੇ ਨਹੀਂ ਜਾ ਸਕਦੇ, ਜਿਨ੍ਹਾਂ ਵਿਚ ਚੀਨ, ਇਰਾਨ ਤੇ ਵੀਅਤਨਾਮ ਵਰਗੇ ਦੇਸ਼ ਆਉਂਦੇ ਹਨ। ਦੁਨੀਆ ਵਿੱਚ ਲਗਾਤਾਰ ਆਜ਼ਾਦੀ ਦੇ ਸੰਘਰਸ਼ ਚੱਲ ਰਹੇ ਹਨ ਜੋ ਅਲੱਗ ਅਲੱਗ ਪੜਾਵਾਂ ਵਿੱਚੋਂ ਲੰਘ ਰਹੇ ਹਨ। ਸੋ ਸਿੱਖਾਂ ਨੂੰ ਦੁਨੀਆਂ ਵਿੱਚ ਚੱਲ ਰਹੀਆਂ ਲਹਿਰਾਂ ਵਾਂਗ ਆਪਣਾ ਸੰਘਰਸ਼ ਜਾਰੀ ਰਖਣਾ ਚਾਹੀਦਾ ਹੈ ਤਾਂ ਜੋ ਕੌਮ ਕਿਤੇ ਮੁੜ ਕੇ ਫਿਰ ਮੌਕਾ ਨਾਂ ਖੁਝਾਂ ਲਏ।
ਸੋ ਜਿਹੜੇ ਲੋਕ ਕਹਿੰਦੇ ਹਨ ਕਿ ‘ਖਾਲਸੇ’ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ, ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਹੜੇ 27 ਮੁਲਕ ਪੂਰਨ ਆਜ਼ਾਦ ਹਨ, ਜਿਨ੍ਹਾਂ ਵਿਚ ਅਮਰੀਕਾ ਆਉਂਦਾ ਹੈ, ਕੀ ਉਥੇ ਸਾਰੇ ਲੋਕ ਹੀ ਪੂਰਨ ਤੌਰ ‘ਤੇ ਧਾਰਮਿਕ ਹਨ ? ਦੁਨੀਆ ਦੀ 88 ਪ੍ਰਤੀਸ਼ਤ ਵਸੋਂ ਪੂਰਨ ਆਜਾਦੀ ਨਹੀਂ ਮਾਣ ਰਹੀ, ਕੀ ਇਨ੍ਹਾਂ ਨੂੰ ਕਹੀਏ ਕਿ ਪਹਿਲਾਂ ਆਪਣੇ ਆਪਣੇ ਧਰਮ ਵਿਚ ਪਰਪੱਕ ਹੋਵੇ, ਫਿਰ ਆਜ਼ਾਦੀ ਮਿਲੇਗੀ ? 36 ਪ੍ਰਤੀਸ਼ਤ ਵਸੋਂ ਅੱਜ ਵੀ ਡਿਕਟੇਟਰਸ਼ਿਪ ਅਧੀਨ ਰਹਿ ਰਹੀ ਹੈ, ਕੀ ਉਨ੍ਹਾਂ ਨੂੰ ਆਜਾਦੀ ਵੀ ਇਸੇ ਫਾਰਮੂਲੇ ਅਧੀਨ ਮਿਲੇਗੀ? ੀeਸੇ ਗੱਲ ਨੂੰ ਉਲਟਾ ਕੇ ਵੀ ਵੇਖਿਆ ਜਾ ਸਕਦਾ ਹੈ। ਭਾਵ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਰਾਜਸੀ ਤੌਰ ‘ਤੇ ਪੂਰਨ ਆਜ਼ਾਦ ਨਹੀ ਹੁੰਦੀ, ਉਨਾ ਚਿਰ ਉਹ ਆਪਣੇ ਧਰਮ ਵਿਚ ਵੀ ਪ੍ਰਪੱਕ ਨਹੀਂ ਹੋ ਸਕਦੀ। ਸਿਰਫ ਰਾਜਸੀ ਆਜ਼ਾਦੀ ਹੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਬਣ ਸਕਦੀ ਹੈ। ਮੇਰਾ ਇਹ ਭਾਵ ਨਹੀਂ ਕਿ ਮੌਜੂਦਾ ਭਾਰਤੀ ਰਾਜ ਹੇਠ ਸਿੱਖ ਆਪਣੇ ਧਰਮ ਵਿਚ ਪ੍ਰਪੱਕ ਹੋਣ ਦੇ ਯਤਨ ਹੀ ਤਿਆਗ ਦੇਣ। ਮੇਰਾ ਭਾਵ ਇਹ ਹੈ ਕਿ ਧਾਰਮਿਕ ਪ੍ਰਪੱਕਤਾ ਦੀਆਂ ਗੱਲਾਂ ਨੂੰ ਰਾਜਸੀ ਆਜ਼ਾਦੀ ਦੇ ਵਿਰੋਧ ਵਿਚ ਨਹੀਂ ਭੁਗਤਾਉਣਾ ਚਾਹੀਦਾ। ਵੈਸੇ ਸਿੱਖਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲੋ ਨਾਲ ਆਪਣੀ ਰਾਜਸੀ ਸੂਝ ਨੂੰ ਵੀ ਪ੍ਰਚੰਡ ਕਰਨਾ ਚਾਹੀਦਾ ਹੈ।
ਦੂਜੀ ਗੱਲ ਜਿਹੜੀ ਲੋਕਾਂ ਦਾ ਧਿਆਨ ਖਿੱਚਦੀ ਹੈ ਕਿ ਪੰਜਾਬ ਵਿਚ ਪੱਗ ਵਾਲਾ ਕੋਈ ਦਿਸਦਾ ਨਹੀਂ, ਨਸ਼ੇਖੋਰੀ ਬਹੁਤ ਵਧ ਗਈ ਹੈ, ਇਸ ਕਰਕੇ ਪਹਿਲਾਂ ਪੰਜਾਬ ਵਿਚੋਂ ਨਸ਼ੇ ਕੱਢੋ ਤੇ ਫੇਰ ਖਾਲਿਸਤਾਨ ਦੀ ਗੱਲ ਕਰੋ। ਅਖੇ ਜੇਕਰ ਨੌਜਵਾਨ ਪੀੜੀ੍ਹ ਹੀ ਨਾ ਬਚੀ ਤਾਂ ਖਾਲਿਸਤਾਨ ਕਿੱਥੇ ਬਨਾਉਗੇ? ਇਹ ਲੋਕ ਹਰ ਗੱਲ ਜਾਣ ਬੁੱਝ ਕੇ ਖਾਲਿਸਤਾਨ ਨਾਲ ਜੋੜਦੇ ਹਨ। ਜਿਹਨਾਂ ਦੀ ਗੱਲ ਆਪਾਂ ਆਰਟੀਕਲ ਦੇ ਸ਼ੁਰੂ ਵਿੱਚ ਕੀਤੀ ਸੀ ਉਹ ਭਾਈ ਸਾਹਿਬ ਸਪੀਚ ਵਿਚ ਕਹਿ ਰਹੇ ਸਨ ਕਿ ਜਿੰਨੀ ਪੰਜਾਬ ਵਿਚ ਸ਼ਰਾਬ ਵਿਕਦੀ ਹੈ, ਉਨੀ ਬਾਕੀ ਸਾਰੇ ਦੇਸ਼ ਵਿਚ ਵੀ ਨਹੀਂ ਵਿਕਦੀ। ਕਾਰਸੇਵਾ ਵਾਲੇ ਬਾਬੇ ਦੀ ਇਹ ਗੱਲ ਰੇਡੀਓ ਉੱਤੇ ਸਾਰੀ ਦੁਨੀਆ ਨੇ ਸੁਣੀ। ਸੁਣੀ ਸੁਣਾਈ ਗੱਲ ਹੀ ਲੋਕ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਹਨ। ਇਹ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿੰਨੇ ਦਾਅਵੇ ਨਾਲ ਝੂਠ ਬੋਲ ਰਿਹਾ ਹੈ। ਅਸਲ ਗੱਲ ਇਹ ਹੈ ਕਿ ਕੇਰਲਾ ਸ਼ਰਾਬ ਦੀ ਖਪਤ ਵਿਚ ਪੰਜਾਬ ਤੋਂ ਵੀ ਅੱਗੇ ਹੈ। ਉਥੇ 16 ਪ੍ਰਤੀਸ਼ਤ ਅਤੇ ਪੰਜਾਬ ਵਿਚ 14 ਪ੍ਰਤੀਸ਼ਤ ਭਾਰਤ ਦੀ ਖਪਤ ਦੇ ਮੁਕਾਬਲੇ ਖਪਤ ਹੈ। ਪਰ ਸਾਡੇ ਬੁਲਾਰੇ ਇਸ ਨੂੰ ਸਿੱਧਾ ਹੀ 50 ਪ੍ਰਤੀਸ਼ਤ ਤੋਂ ਵਧਾ ਦਿੰਦੇ ਹਨ। ਹਰਿਆਣਾ, ਆਂਧਰਾ ਪ੍ਰਦੇਸ਼, ਹਿਮਾਚਲ, ਕਰਨਾਟਕਾ, ਰਾਜਸਥਾਨ ਅਤੇ ਤਾਮਿਲਨਾਡੂ 40 ਪ੍ਰਤੀਸ਼ਤ ਖਪਤ ਕਰਦੇ ਹਨ ਤੇ ਬਾਕੀ ਭਾਰਤ 30 ਪ੍ਰਤੀਸ਼ਤ।
ਪੰਜਾਬ ਤੋਂ ਆਏ ਰਾਜਨੀਤਕ ਬੁਲਾਰਿਆਂ (ਖ਼ਾਸਕਰ ਅਕਾਲੀ) ਤੋਂ ਇਹ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਭਾਰਤੀ ਸੰਵਿਧਾਨ ਦੀ ਧਾਰਾ 47 ਮੁਤਾਬਕ ਕੋਈ ਵੀ ਰਾਜ ਆਪਣੀ ਸਟੇਟ ਵਿਚ ਨਸ਼ਿਆਂ ‘ਤੇ ਪਾਬੰਦੀ ਲਾ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਗੁਜਰਾਤ ਵਿਚ ਸ਼ਰਾਬ ਨਹੀਂ ਵਿਕਦੀ ਤਾਂ ਇਹ ਭਾਰਤ ਸਰਕਾਰ ਨੂੰ ਕਹਿਣ ਜਾਂ ਦੋਸ਼ ਦੇਣ ਦੀ ਬਜਾਏ, ਇਹ ਮੇਹਣਾ ਪੰਜਾਬ ਦੀ ਬਾਦਲ ਸਰਕਾਰ ਨੂੰ ਦੇਣਾ ਚਾਹੀਦਾ ਹੈ। ਜੇ ਪੰਜਾਬ ਸਰਕਾਰ ਠੇਕਿਆਂ ‘ਤੇ ਪਾਬੰਦੀ ਲਾਉਂਦੀ ਹੈ ਤਾਂ ਭਾਰਤ ਸਰਕਾਰ ਕੋਲ ਅਜਿਹੀ ਕੋਈ ਧਾਰਾ ਨਹੀਂ ਜਿਸ ਅਧੀਨ ਪੰਜਾਬ ਵਿਚ ਠੇਕੇ ਜਬਰੀ ਖੋਲ੍ਹੇ ਜਾ ਸਕਣ।
ਸਾਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਸਿੱਖ ਧਰਮ ਤੇ ਰਾਜਨੀਤੀ ਦਾ ਸੁਮੇਲ ਜ਼ਰੂਰ ਹੈ ਪਰ ਇਹ ਨਹੀਂ ਕਿ ਪੂਰਨ ਧਾਰਮਿਕ ਹੋ ਕੇ ਹੀ ਅਜ਼ਾਦੀ ਪ੍ਰਾਪਤ ਹੋਵੇਗੀ। ਦੁਨੀਆ ਦੇ 13 ਮੁਲਕ 2008 ਤੋਂ ਬਾਅਦ ਆਜਾਦ ਹੋਏ ਹਨ, ਜਿਨ੍ਹਾਂ ਵਿਚ ਕੌਮਾਂ ਨੂੰ ਆਜ਼ਾਦੀ ਮਿਲਣ ਦੇ ਕੋਈ ਆਸਾਰ ਵੀ ਨਹੀਂ ਸਨ। ਇਹਨਾਂ ਮੁਲਕਾਂ ਵਿੱਚ ਆਜ਼ਾਦੀ ਮੰਗਣ ਵਾਲੇ ਸ਼ਰੇਆਮ ਕਤਲ ਕਰ ਦਿੱਤੇ ਜਾਂਦੇ ਸਨ। ਦੱਖਣ ਪੂਰਬੀ ਏਸ਼ੀਆ ਦੇ ਮੁਲਕਾਂ ਵਿਚ ਅੰਦਰੂਨੀ ਉਥਲ ਪੁਥਲ ਹੋ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀ ਦੁਸ਼ਮਣੀ ਤੇ ਦੁਨੀਆਂ ਦੀਆਂ ਅੱਖਾਂ ਟਿਕੀਆਂ ਹਨ। ਦੁਨੀਆ ਸ਼ਾਂਤੀ ਦੇ ਰਾਹ ਤੁਰੀ ਹੈ ਤੇ ਪੱਕੀ ਸ਼ਾਂਤੀ ਸਥਾਪਤ ਕਰਨ ਲਈ ਪਾਕਿਸਤਾਨ ਤੇ ਭਾਰਤ ਦੀਆਂ ਹੱਦਾਂ ਦੂਰ ਕਰਨੀਆਂ ਪੈਣਗੀਆਂ। ਇਸਦਾ ਪੱਕਾ ਹੱਲ ਸਿੱਖ ਰਾਜ (ਬਫਰ ਸਟੇਟ) ਹੀ ਹੈ। ਬਫ਼ਰ ਸਟੇਟ ਦਾ ਸੰਕਲਪ ਕੋਈ ਨਵੀਂ ਗੱਲ ਨਹੀਂ, ਦੁਨੀਆ ਦੇ 15 ਮੁਲਕ ਇਸ ਤਰ੍ਹਾਂ ਹੀ ਬਣੇ ਸਨ, ਤਾਂ ਜੋ ਪੱਕੇ ਦੁਸ਼ਮਣਾਂ ਨੂੰ ਇਕ ਦੂਸਰੇ ਦੀਆਂ ਹੱਦਾਂ ਤੋਂ ਨਿਖੇੜਿਆ ਜਾਵੇ। ਜਿਵੇਂ ਮੰਗੋਲੀਆ (ਚੀਨ ਤੇ ਰੂਸ), ਪੋਲੈਂਡ (ਜਰਮਨੀ ਤੇ ਰੂਸ), ਪੈਰੂਗੂਏ (ਅਰਜਨਟਾਈਨਾ ਅਤੇ ਬਰਾਜ਼ੀਲ) ਸਾਰੇ ਅਜਿਹੇ ਹੀ ਮੁਲਕ ਹਨ। ਸਿੱਖਾਂ ਨੂੰ ਆਉਣ ਵਾਲੇ ਸਮੇ ਵਿੱਚ ਮੁਲਕਾਂ ਦੌਰਾਨ ਹੋਣ ਵਾਲੇ ਸਮਝੌਤਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਸਿੱਖਾਂ ਨੂੰ ਆਜਾਦੀ ਦੇਣਾ ਦੁਨੀਆ ਦੀ ਮਜ਼ਬੂਰੀ ਬਣੇਗੀ ਪਰ ਸਿੱਖ ਉਸ ਲਈ ਹਲੇ ਤਿਆਰ ਨਹੀਂ ਲਗਦੇ। ਸਿੱਖ ਆਪ ਹੀ ਇਸ ਦੇ ਵਿਰੋਧੀ ਹੋਏ ਪਏ ਹਨ, ਕੁਝ ਬੇਅਕਲੀ ਕਰਕੇ ਅਤੇ ਕੁਝ ਭਾਰਤੀ ਪ੍ਰਭਾਵ ਕਰਕੇ। ਅਕਾਲ ਪੁਰਖ ਅਜਿਹੇ ਸਿੱਖਾਂ ਨੂੰ ਸੁਮੱਤ ਬਖ਼ਸ਼ੇ!