ਪੰਜਾਬ ਵਾਸੀਓ ਆਹ ਸੁਨੇਹਾ ਜਰੂਰੁ ਪੜਨਾ ਜੋ ਆਵਦੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ
ਇਜਰਾਈਲ ਯਹੂਦੀ ਰਾਸ਼ਟਰ ਬਣ ਗਿਆ ਹੈ। ਬੀਤੇ ਬੁਧਵਾਰ ਜਦ ਦੁਨੀਆਂ ਨਸਲਵਾਦ ਖਿਲਾਫ ਸੰਘਰਸ਼ ਦੇ ਪ੍ਰਤੀਕ ਨੈਲਸਨ ਮੰਡੇਲਾ ਦਾ 100 ਵਾਂ ਜਨਮ ਦਿਨ ਮਨਾ ਰਹੀ ਸੀ ਤਾਂ ਇਜਰਾਈਲ ਸੰਸਦ ਕਨੇਸੇਟ ਇਜਰਾਈਲ ਨੂੰ ਯਹੂਦੀ ਰਾਸ਼ਟਰ ਬਣਾਉਣ ਲਈ ਮਤਾ ਪਾਸ ਕਰ ਰਿਹਾ ਸੀ।ਇਸ ਕਨੂੰਨ ਤਹਿਤ ਇਜਰਾਈਲ ਯਹੂਦੀਆਂ ਨੂੰ ਰਾਸ਼ਟਰੀ ਆਤਮ ਨਿਰਣੇ ਦਾ ਅਧਿਕਾਰ ਮਿਲ ਗਿਆ। ਹੁਣ ਹਿਬਰੂ ਰਾਜ ਦੀ ਭਾਸ਼ਾ ਹੋਵੇਗੀ।ਇਹ ਕਿੰਨੇ ਦੁਖਾਂਤ ਵਾਲੀ ਗਲ ਹੈ ਕਿ ਪੰਜਾਬੀ ਕੌਮ ਯਹੂਦੀਆਂ ਤੋਂ ਕਿੰਨੀ ਪਛੜੀ ਹੈ ਉਹ ਫੈਡਰਲ ਪੰਜਾਬ ਤੇ ਪੰਜਾਬੀ ਮਾਂ ਬੋਲੀ ਲਈ ਵੀ ਇਕਮੁਠ ਨਹੀਂ ਹੋ ਸਕੀ।
ਪੰਜਾਬੀਆਂ ਦੀਆਂ ਭਵਿੱਖਮੁਖੀ ਆਸਾਂ, ਨਿਸ਼ਾਨੇ ਸਬੰਧੀ ਇਕ ਵਿਸ਼ਾਲ ਭਵਿੱਖ-ਦ੍ਰਿਸ਼ਟੀ ਨੂੰ ਤਿਆਰ ਕਰਨਾ ਅਤੇ ਉਸ ਲਈ ਨਵੇਂ ਸਿਰਿਉਂ ਸੰਘਰਸ਼ ਦੇ ਰਾਹੇ ਪੈਣਾ ਤੇ ਰਾਜਾਂ ਦੀਆਂ ਫੈਡਰਲ ਧਿਰਾਂ ਨਾਲ ਤਾਲਮੇਲ ਕਰਨਾ ਵਿਦਵਾਨਾਂ ਅਤੇ ਆਗੂਆਂ ਦੀ ਜ਼ਿੰਮੇਵਾਰੀ ਹੈ। ਇਸ ਬਾਰੇ ਯਤਨ ਕਰਨਾ ਸਿੱਖ ਪੰਥ ਦਾ ਮੁਢਲਾ ਫਰਜ਼ ਹੈ। ਪਰ ਸਿੱਖ ਪੰਥ ਆਪਸ ਵਿੱਚ ਹੀ ਕਈ ਮੁੱਦਿਆਂ ਤੇ ਉਲਜੀਆਂ ਹੋਇਆ ਹੈ ਇਸ ਲਈ ਪੰਜਾਬ ਵਾਸੀ ਜੋ ਪੰਜਾਬ ਦੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ ਉਹ ਭਾਵੇਂ ਪੰਜਾਬ ਵਿੱਚ ਜਾ ਭਾਰਤ ਦੇਸ਼ ਵਿੱਚ ਜਾਂ ਬਾਹਲਰਲੇ ਮੁਲਕਾਂ ਵਿੱਚ ਭਾਵੇ ਵਸੇ ਹੋਏ ਹਨ ਸਾਰਿਆਂ ਦੇ ਨਾਲ ਮਿਲ ਜੁਲ ਕੇ ਹੀ ਸੰਘਰਸ਼ ਕੀਤਾ ਜਾ ਸਕਦਾ ਹੈ। ਸਾਰੀਆਂ ਪੰਜਾਬ ਅਤੇ ਬਾਹਰ ਦੀਆ ਸੰਸਥਾਵਾਂ, NGO, ਸਮਾਜ ਸੇਵੀ, NRI ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਧਰਮਾਂ ਨੂੰ ਆਪਣੇ ਦਿਲਾਂ ਮਨਾ ਵਿੱਚ ਰੱਖ ਕੇ ਤੇ ਬਾਹਰ ਦਾ ਦਿਖਾਵਾ ਨਾ ਕਰਕੇ ਅਤੇ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਅਤੇ ਉਚੇ ਨੀਵੇਂ ਦਾ ਭੇਦ ਭਾਵ ਮਿਟਾ ਕੇ ਆਪਣੀ ਮਾਂ ਬੋਲੀ ਲਈ ਅਤੇ ਪੰਜਾਬ ਨੂੰ ਇਨ੍ਹਾ ਝੂਠੇ ਰਾਜਨੀਤਕ ਪਾਰਟੀਆਂ ਅਤੇ ਲੀਡਰਾਂ ਨੂੰ ਛੱਡ ਕੇ ਆਓ ਸਾਥ ਦਿਓ ਹਰ ਪਿੰਡ ਪਿੰਡ ਹਰ ਘਰ ਘਰ ਹਰ ਸ਼ਹਿਰ ਸ਼ਹਿਰ ਤੇ ਹਰ ਇੱਕ ਦਰਦ ਰੱਖਣ ਵਾਲੇ ਪੰਜਾਬੀ ਦੀ ਸਾਹਜੋਗ ਦੀ ਲੋੜ ਹੈ ਜੀ ਆਓ ਸਾਥ ਦਿਓ ਜੀ ਆਪਣੇ ਮਨਾ ਦੇ ਵਿਤਕਰੇ ਮਿਟਾ ਕੇ ਸੰਘਰਸ਼ ਕਰੀਏ ਜੀ। Balvinder pal singh,
ਸਤਨਾਮ ਸਿੰਘ ਦਾਉ,
ਦਰਸ਼ਨ ਸਿੰਘ 84371
96088 ਵਟਸਐਪ no ।
No comments:
Post a Comment