ਪੱਖਾ, ਪੱਖੀ :- ਹਵਾ ਦੇਣ ਵਾਲੇ ਯੰਤਰ fan
ਵਿਰਸੇ ਦੀਆਂ ਬਾਤਾਂ
ਹੱਥ ਪੱਖੇ ਵੀ ਹੋਏ ਬੀਤੇ ਦੀ ਬਾਤ
ਤਕਨੀਕ ਦੇ ਵਿਕਾਸ ਨੇ ਭਾਵੇਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਸਾਰੇ ਪੱਖਾਂ ਤੋਂ ਲਾਭ ਦਿੱਤਾ ਹੈ, ਪਰ ਵਿਸਰਦੀਆਂ ਜਾ ਰਹੀਆਂ ਚੀਜ਼ਾਂ ਦਾ ਝੋਰਾ ਵੀ ਮਨ ਨੂੰ ਲੱਗਾ ਰਹਿੰਦਾ ਹੈ। ਕਿੰਨੇ ਭਲੇ ਸਨ ਉਹ ਦਿਨ ਤੇ ਕਿੰਨੇ ਭਲੇ ਸਨ ਉਨ੍ਹਾਂ ਵੇਲਿਆਂ ਦੇ ਲੋਕ, ਜਦੋਂ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ ਤੇ ਇਕ ਦੂਜੇ ਦੇ ਕੰਮ ਆਉਣ ਨੂੰ ਧੰਨ ਭਾਗ ਸਮਝਿਆ ਜਾਂਦਾ ਸੀ।
ਤਕਨੀਕ ਦੇ ਵਿਕਾਸ ਨੇ ਭਾਵੇਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਸਾਰੇ ਪੱਖਾਂ ਤੋਂ ਲਾਭ ਦਿੱਤਾ ਹੈ, ਪਰ ਵਿਸਰਦੀਆਂ ਜਾ ਰਹੀਆਂ ਚੀਜ਼ਾਂ ਦਾ ਝੋਰਾ ਵੀ ਮਨ ਨੂੰ ਲੱਗਾ ਰਹਿੰਦਾ ਹੈ। ਕਿੰਨੇ ਭਲੇ ਸਨ ਉਹ ਦਿਨ ਤੇ ਕਿੰਨੇ ਭਲੇ ਸਨ ਉਨ੍ਹਾਂ ਵੇਲਿਆਂ ਦੇ ਲੋਕ, ਜਦੋਂ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ ਤੇ ਇਕ ਦੂਜੇ ਦੇ ਕੰਮ ਆਉਣ ਨੂੰ ਧੰਨ ਭਾਗ ਸਮਝਿਆ ਜਾਂਦਾ ਸੀ।
ਤਕਨੀਕ ਦੇ ਇਸ ਦੌਰ ਵਿਚ ਨਾ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੀ ਵਰਤੋਂ ਕਰਨ ਵਾਲੇ। ਮਸ਼ੀਨੀ ਦੌਰ ਵਿਚ ਹੱਥੀਂ ਕੰਮ ਕਰਨਾ ਘਟ ਰਿਹੈ ਤੇ ਮਸ਼ੀਨਾਂ ਦਿਆਂ ਸਵਿੱਚਾਂ 'ਤੇ ਹੱਥ ਜ਼ਿਆਦਾ ਘੁੰਮਦੇ ਨੇ। ਭਾਵੇਂ ਬਦਲਾਅ ਨੂੰ ਕੁਦਰਤ ਦਾ ਦਸਤੂਰ ਮੰਨਿਆ ਜਾਂਦੈ, ਪਰ ਜਿਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਵਿਸਰ ਰਹੀਆਂ ਨੇ ਤੇ ਨਵੀਆਂ ਨੇ ਮਨੁੱਖ ਦੀ ਜ਼ਿੰਦਗੀ ਵਿਚ ਭਾਰੀ ਤਬਦੀਲੀ ਲਿਆਂਦੀ ਹੈ, ਇਹ ਸਭ ਵਰਤਾਰਾ ਹੈਰਾਨ ਕਰਨ ਵਾਲਾ ਹੈ।
ਤਸਵੀਰ ਨੂੰ ਗ਼ੌਰ ਨਾਲ ਦੇਖੋ। ਹੱਥ ਨਾਲ ਝੱਲਣ ਵਾਲਾ ਇਹ ਪੱਖਾ ਕਿਸੇ ਵੇਲ਼ੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦਾ ਸੀ। ਇਕ ਜਣਾ ਇਸ ਵੱਡ ਅਕਾਰੀ ਪੱਖੇ ਨੂੰ ਦੋਹਾਂ ਹੱਥਾਂ 'ਚ ਫੜ ਕੇ ਝੱਲਦਾ ਸੀ ਤੇ ਹਵਾ ਲੈਣ ਵਾਲੇ ਉਸ ਨੂੰ ਅਸੀਸਾਂ ਦਿੰਦੇ ਨਹੀਂ ਸੀ ਥੱਕਦੇ। ਇਹ ਪੱਖੇ ਆਮ ਤੌਰ 'ਤੇ ਗੁਰਦੁਆਰਿਆਂ, ਹੋਰ ਧਾਰਮਿਕ ਥਾਂਵਾਂ ਜਾਂ ਜਨਤਕ ਸਭਾਵਾਂ ਵਿਚ ਵਰਤੇ ਜਾਂਦੇ ਸਨ, ਜਿੱਥੇ ਸੰਗਤ ਵੱਡੀ ਗਿਣਤੀ ਵਿਚ ਹੋਵੇ ਤੇ ਓਨੇ ਪੱਖਿਆਂ ਦਾ ਪ੍ਰਬੰਧ ਨਾ ਕੀਤਾ ਹੋਵੇ। ਪਿੰਡਾਂ ਦੇ ਗੁਰਦੁਆਰਿਆਂ ਵਿਚ ਇਹ ਪੱਖੇ ਆਮ ਹੁੰਦੇ ਸਨ, ਕਿਉਂਕਿ ਗ਼ਰਮੀਆਂ ਮੌਕੇ ਉਥੇ ਇਨ੍ਹਾਂ ਦੀ ਜ਼ਰੂਰਤ ਜ਼ਿਆਦਾ ਰਹਿੰਦੀ ਸੀ। ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ। ਆਪਣੀ ਵਾਰੀ ਮੰਗ ਕੇ ਲਈ ਜਾਂਦੀ ਸੀ ਕਿ ਹੁਣ ਤੁਸੀਂ ਬਸ ਕਰੋ, ਥੱਕ ਗਏ ਹੋਵੋਗੇ, ਮੈਨੂੰ ਪੱਖਾ ਫੜਾ ਦਿਓ।
ਪਰ ਅੱਜ ਦੇ ਇਸ ਦੌਰ ਵਿਚ ਹੱਥ ਪੱਖਿਆਂ ਸਮੇਤ ਘਰਾਂ ਵਿਚ ਵਰਤੀਆਂ ਜਾਣ ਵਾਲੀਆਂ ਹੱਥ ਪੱਖੀਆਂ ਦੀ ਵਰਤੋਂ ਵੀ ਖਤਮ ਵਾਂਗ ਹੋ ਗਈ ਹੈ। ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਵਰਗੇ ਸਾਧਨਾਂ ਨੇ ਮਨੁੱਖ ਦਾ ਪਸੀਨਾ ਸੁਕਾਉਣ ਤੇ ਠੰਢਕ ਦੇਣ ਵਿਚ ਵੱਡਾ ਯੋਗਦਾਨ ਪਾਇਆ ਹੈ। ਮਨੁੱਖ ਸਹੂਲਤਾਂ ਦਾ ਏਨਾ ਆਦੀ ਹੋ ਚੁੱਕਾ ਹੈ ਕਿ ਜੇ ਉਸ ਨੂੰ ਅੱਧਾ ਘੰਟਾ ਪੱਖਾ ਝੱਲਣਾ ਵੀ ਪੈ ਜਾਵੇ ਤਾਂ ਕਈ ਦਿਨ ਬਾਹਾਂ ਦਰਦ ਕਰਨੋਂ ਨਹੀਂ ਹਟਦੀਆਂ।
ਬੇਸ਼ੱਕ ਅਸੀਂ ਏ.ਸੀ., ਬਿਜਲੀ ਪੱਖਿਆਂ ਅਤੇ ਕੂਲਰਾਂ ਦਾ ਭਰਪੂਰ ਆਨੰਦ ਮਾਣ ਰਹੇ ਹਾਂ, ਪਰ ਫਿਰ ਵੀ ਹੱਥ ਪੱਖਿਆਂ ਦੀ ਆਪਣੀ ਹੀ ਪਛਾਣ ਹੈ। ਕੋਈ ਵੇਲਾ ਸੀ ਜਦੋਂ ਹੱਥ ਪੱਖੇ ਘਰਾਂ ‘ਚ ਬੜੇ ਚਾਅ ਨਾਲ ਬੁਣੇ ਜਾਂਦੇ ਸਨ। ਔਰਤਾਂ ਦਾ ਹੱਥ-ਪੱਖੇ, ਪੱਖੀਆਂ, ਦਰੀਆਂ, ਮੰਜੇ ਪੀੜ੍ਹੀਆਂ ਬੁਣਨਾ ਆਮ ਸ਼ੌਕ ਸੀ ਜੋ ਕਿ ਘਰ ਦੀ ਲੋੜ ਨੂੰ ਵੀ ਪੂਰਾ ਕਰਦਾ ਸੀ। ਹੱਥ ਪੱਖੇ, ਹੱਥ ਪੱਖੀ ਦੀ ਤਰ੍ਹਾਂ ਹੀ ਬੁਣੇ ਜਾਂਦੇ ਸਨ, ਪਰ ਇਹ ਆਕਾਰ ਵਿੱਚ ਹੱਥ ਪੱਖੀਆਂ ਨਾਲੋਂ ਵੱਡੇ ਹੁੰਦੇ ਸਨ। ਪਹਿਲਾਂ ਹੱਥ ਪੱਖੇ ਦਾ ਚੱਕਰਦਾਰ ਤਾਰ, ਜਿਸ ਨਾਲ ਮੁੱਠੀਨੁਮਾ ਹੱਥੀ ਜੜਤ ਹੁੰਦੀ ਸੀ ਫਰੇਮ ਬਾਜ਼ਾਰ ਵਿੱਚੋਂ ਖ਼ਰੀਦਿਆ ਜਾਂਦਾ। ਫਿਰ ਉਸ ‘ਤੇ ਕੁੜੀਆਂ ਰੰਗਦਾਰ ਰੇਸ਼ਮੀ ਧਾਗਿਆਂ ਦਾ ਤਾਣਾ ਪਾਉਂਦੀਆਂ। ਫਿਰ ਸੂਈ ਵਿੱਚ ਧਾਗਾ ਪਾ ਕੇ ਉਸ ਨੂੰ ਬੁਣਿਆ ਜਾਂਦਾ ਸੀ। ਹੱਥ ਪੱਖੇ ਨੂੰ ਕੁੜੀਆਂ ਬੜੀ ਮਿਹਨਤ ਨਾਲ ਬੁਣਦੀਆਂ। ਉਹ ਬੜੀਆਂ ਰੀਝਾਂ ਨਾਲ ਹੱਥ ਪੱਖਿਆਂ ਉੱਤੇ ਵੇਲ-ਬੂਟੇ ਤੇ ਮੋਰ-ਘੁੱਗੀਆਂ ਆਦਿ ਦੇ ਨਮੂਨੇ ਪਾਉਂਦੀਆਂ। ਪੱਖੇ ਨੂੰ ਬੁਣਨ ਤੋਂ ਬਾਅਦ ਇਸ ਦੇ ਦੁਆਲੇ ਵਲਦਾਰ ਝਾਲਰ ਲਾਈ ਜਾਂਦੀ। ਝਾਲਰ ਇੱਕ ਖ਼ਾਸ ਨਮੂਨੇ ਦੀ ਬਣਾਈ ਜਾਂਦੀ ਸੀ, ਜਿਹੜੀ ਕਿ ਪੱਖੇ ਵਾਲੇ ਪਾਸਿਓਂ ਪਲੇਟ ਪਾ ਕੇ ਛੋਟੀ ਕੀਤੀ ਹੁੰਦੀ ਸੀ ਅਤੇ ਬਾਹਰੋਂ ਖੁੱਲ੍ਹੀ ਹੁੰਦੀ ਸੀ। ਇਸ ਤਰ੍ਹਾਂ ਇਹ ਹੱਥ ਪੱਖਾ ਝੱਲ ਮਾਰਨ ਲਈ ਤਿਆਰ ਹੋ ਜਾਂਦਾ। ਹੱਥ ਨਾਲ ਝੱਲਣ ਵਾਲੇ ਇਹ ਪੱਖੇ ਕਿਸੇ ਵੇਲੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦੇ ਸਨ। ਇਹ ਪੱਖੇ ਆਮ ਤੌਰ ‘ਤੇ ਸਮਾਜਿਕ ਤੇ ਧਾਰਮਿਕ ਇਕੱਠਾਂ ਵਿੱਚ ਵਰਤੇ ਜਾਂਦੇ ਸਨ। ਵਿਆਹ-ਸ਼ਾਦੀਆਂ ਵਿੱਚ ਲਾਵਾਂ-ਫੇਰਿਆਂ ਵੇਲੇ ਪਹਿਲਾਂ ਇਹੀ ਪੱਖੇ ਝੱਲੇ ਜਾਂਦੇ ਸਨ। ਗੁਰਦੁਆਰਿਆਂ ਵਿੱਚ ਇਹ ਪੱਖੇ ਆਮ ਹੁੰਦੇ ਸਨ। ਗੁਰੂਘਰ ਵਿੱਚ ਇਕੱਠ ਦੌਰਾਨ ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖ਼ੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ। ਗਰਮੀ ਦੇ ਮਹੀਨਿਆਂ ਵਿੱਚ ਵਹੁਟੀਆਂ ਵੀ ਰੀਝ ਕਰਦੀਆਂ ਸਨ ਕਿ ਕੰਤ ਉਨ੍ਹਾਂ ਨੂੰ ਪੱਖੇ ਦੀ ਹਵਾ ਦੇਵੇ ਤਾਹੀਓਂ ਤਾਂ ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ-
ਤੂੰ ਸੌਵੇਂ ਮੈਂ ਪੱਖਾ ਝੱਲਦੀ,
ਚੰਨ ਜਿਹਾ ਤੇਰਾ ਮੂੰਹ,
ਮੇਰਾ ਵੀ ਜੀਅ ਕਰਦਾ ਸੌਵਾਂ
ਪੱਖਾ ਝੱਲੇਂ ਤੂੰ
ਅੱਜ ਕੱਲ੍ਹ ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਆਦਿ ਸਾਧਨਾਂ ਦੇ ਆ ਜਾਣ ਕਾਰਨ ਇਹ ਹੱਥ ਪੱਖੇ ਲੋਪ ਹੋ ਚੁੱਕੇ ਹਨ। ਪੱਖਿਆਂ ਦੇ ਜਾਣ ਨਾਲ ਪੱਖਾ ਝੱਲਣ ਦੀ ਸਾਂਝ ਤੇ ਪੱਖੇ ਬਣਾਉਣ ਦੀ ਇਹ ਕਲਾ ਵੀ ਖ਼ਤਮ ਹੋ ਰਹੀ ਹੈ।
ਤੂੰ ਸੌਵੇਂ ਮੈਂ ਪੱਖਾ ਝੱਲਦੀ,
ਚੰਨ ਜਿਹਾ ਤੇਰਾ ਮੂੰਹ,
ਮੇਰਾ ਵੀ ਜੀਅ ਕਰਦਾ ਸੌਵਾਂ
ਪੱਖਾ ਝੱਲੇਂ ਤੂੰ
ਅੱਜ ਕੱਲ੍ਹ ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਆਦਿ ਸਾਧਨਾਂ ਦੇ ਆ ਜਾਣ ਕਾਰਨ ਇਹ ਹੱਥ ਪੱਖੇ ਲੋਪ ਹੋ ਚੁੱਕੇ ਹਨ। ਪੱਖਿਆਂ ਦੇ ਜਾਣ ਨਾਲ ਪੱਖਾ ਝੱਲਣ ਦੀ ਸਾਂਝ ਤੇ ਪੱਖੇ ਬਣਾਉਣ ਦੀ ਇਹ ਕਲਾ ਵੀ ਖ਼ਤਮ ਹੋ ਰਹੀ ਹੈ।
ਖੁਸ਼ੀ ਦਾ ਖਿਆਲ
ਮੰਮੀ:- ਲੈ ਤਾਂ ਆਈਏ ਬਾਪੂ ਨੂੰ ... ਪਰ ਉਨ੍ਹਾਂ ਨੂੰ ਖੰਘ ਲੱਗੀ ਹੋਈ ਆ ਨਾ, ਸਾਰਾ ਦਿਨ ਥੁੱਕਦੇ ਰਹਿੰਦੇ ਨੇ, ਕੋਠੀ ਦੀ ਸਫਾਈ ਰੱਖਣੀ ਔਖੀ ਹੋ ਜਾਊ...।'
ਪੁੱਤ:- 'ਮਾਂ... ਫਿਰ ਤਾਂ...', ਜੋਤ ਉਦਾਸ ਜਿਹਾ ਹੋ ਕੇ ਬੋਲਦਾ-ਬੋਲਦਾ ਰੁਕ ਗਿਆ।
ਮੰਮੀ:- 'ਫਿਰ ਕੀ ਪੁੱਤ?... ਉਦਾਸ ਕਿਉਂ ਹੋ ਗਿਆ ਤੂੰ?' ਮਾਂ ਨੇ ਜੋਤ ਦੇ ਮੂੰਹ 'ਤੇ ਹੱਥ ਫੇਰਦਿਆਂ ਪੁੱਛਿਆ।'
ਪੁੱਤ:- ਮੰਮੀ ਸਰਦੀ 'ਚ ਤਾਂ ਮੈਨੂੰ ਵੀ ਖੰਘ, ਜ਼ੁਕਾਮ ਲੱਗ ਜਾਂਦਾ ਹੁੰਦਾ। ਮੇਰੀ ਵੀ ਤਾਂ ਤੁਸੀਂ ਨੱਕ ਸਾਫ਼ ਕਰਦੇ ਹੁੰਦੇ ਓ, ਤਾਂ ਕੀ ਤੁਸੀਂ ਮੈਨੂੰ ਵੀ ਬਾਪੂ ਜੀ ਦੀ ਬੈਠਕ 'ਚ ਭੇਜ ਦਿਓਗੇ।' ਜੋਤ ਦਾ ਮਾਸੂਮ ਜਿਹਾ ਸਵਾਲ ਸੁਣ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਘੁੱਟਦਿਆਂ ਕਿਹਾ।'
ਮਾਂ ਨੇ ਅੱਗੋਂ ਜਵਾਬ ਦਿੰਦਿਆਂ ਕਿਹਾ, '
ਮੰਮੀ:- ਪੁੱਤ ਤੂੰ ਤਾਂ ਸਾਡਾ ਪੁੱਤ ਏਂ ਤੇ ਉਹ ਤੇਰੇ ਪਾਪਾ ਦੇ ਪਾਪਾ ਨੇ। ਬਜ਼ੁਰਗ ਏਦਾਂ ਹੀ ਰਹਿੰਦੇ ਹੁੰਦੇ ਨੇ ਅਲੱਗ... ਨਾਲੇ ਬਜ਼ੁਰਗਾਂ ਨੂੰ ਗਰਮੀ-ਗੁਰਮੀ ਨ੍ਹੀਂ ਲਗਦੀ ਹੁੰਦੀ। ਉਹ ਤਾਂ ਅੱਡ ਰਹਿ ਕੇ ਹੀ ਖੁਸ਼ ਰਹਿੰਦੇ ਨੇ।''
ਮੰਮੀ:- ਨਾ... ਨਾ... ਮੈਂ ਤਾਂ ਆਵਦੇ ਲਾਡਲੇ ਨੂੰ ਹਮੇਸ਼ਾ ਆਪਣੇ ਨਾਲ ਰੱਖਾਂਗੀ। ਤੇਰੇ ਬਿਨਾਂ ਸਾਡਾ ਹੈ ਹੀ ਕੌਣ?' 'ਪੁੱਤ:- ਪਰ...ਮੰਮੀ ਬਾਪੂ ਜੀ ਦਾ ਵੀ ਤਾਂ ਆਪਣੇ ਬਿਨਾਂ ਕੋਈ ਹੋਰ ਨਹੀਂ... ਫਿਰ ਉਨ੍ਹਾਂ ਨੂੰ ਤੁਸੀਂ ਆਪਣੇ ਨਾਲੋਂ ਵੱਖ ਕਿਉਂ ਕਰ ਦਿੱਤਾ?', ਜੋਤ ਨੇ ਇਕ ਹੋਰ ਸਵਾਲ ਮਾਂ ਨੂੰ ਕੀਤਾ। ਪੁੱਤ:- ਤਾਂ ਠੀਕ ਆ, ਮੈਂ ਵੀ ਵੱਡਾ ਹੋ ਕੇ ਤੁਹਾਡੀ ਖੁਸ਼ੀ ਦਾ ਖਿਆਲ ਰੱਖਾਗਾ'। ਇੰਨੀ ਗੱਲ ਕਹਿ ਕੇ ਦਸ ਸਾਲ ਦਾ ਮਾਸੂਮ ਜੋਤ ਮਾਂ ਦੀ ਬੁੱਕਲ 'ਚੋਂ ਨਿਕਲ ਕੇ ਭੱਜ ਗਿਆ ਪਰ ਉਸ ਦੀ ਗੱਲ ਸੁਣ ਕੇ ਉਸ ਦੀ ਮਾਂ ਨੀਵੀਂ ਪਾਈ ਬੈਠੀ ਸੋਚਾਂ 'ਚ ਗਵਾਚ ਗਈ ਸੀ।
☝☝☝☝☝☝☝☝☝
ਕਿਰਪਾ ਕਰਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ।
ਕਿਰਪਾ ਕਰਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ।
No comments:
Post a Comment