ਪੰਜਾਬ 2020
ਸਿਰਦਾਰ ਕਪੂਰ ਸਿੰਘ ਦੇ ਬੋਲ ਕਾਲਜੇ ਨੂੰ ਧੂਹ ਪਾਉਂਦੇ ਹਨ,
":ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ ਉਨਾਂ ਦੇ ਬੱਚੇ, ਤੇ ਅੱਗੋਂ ਉਨਾਂ ਦੇ ਬੱਚਿਆਂ ਦੇ ਬੱਚੇ, ਅਗਲੀਆਂ ਪੁਸ਼ਤਾਂ, ਹਿੰਦੂਆਂ ਦੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਣਗੇ, ਹਿੰਦੂਆਂ ਦੇ ਘਰਾਂ, ਕਾਰਖਾਨਿਆਂ ਮੂਹਰੇ ਚੌਂਕੀਦਾਰ ਹੋਣਗੇ, ਹਿੰਦੂਆਂ ਦੇ ਦਫਤਰਾਂ ਵਿੱਚ ਚਪੜਾਸੀ ਹੋਣਗੇ, ਹਿੰਦੂਆਂ ਦੇ ਅੱਗੇ ਦਰਬਾਨ ਹੋਣਗੇ ਜਾਂ ਲੁਟੇਰੇ ਹੋਣਗੇ, ਇਸ ਤੋਂ ਵੱਧ ਕੁਝ ਨਹੀ ਹੋਣਗੇ"।
ਹੁਣ ਮੈਰਿਜ ਪੈਲੇਸਾਂ ਮੂਹਰੇ 6-6 ਫੁਟੇ ਸਿੱਖ ਪੂਰੀ ਸ਼ਾਨ ਨਾਲ ਸਲਾਮਾਂ ਕਰ ਰਹੇ ਹੁੰਦੇ ਨੇ, ਜਿੰਨਾਂ ਨੂੰ ਸਪੈਸ਼ਲੀ ਦਸਤਾਰ ਤੇ ਦਾਹੜੀ -ਮੁਛਾਂ ਸ਼ਿੰਗਾਰਕੇ ਖੜਾਇਆ ਜਾਂਦਾ ਹੈ। ਜਿਹੜੇ ਸਿੱਖ ਚਪੜਾਸੀ, ਚੌਕੀਦਾਰ ਜਾਂ ਡਰਾਈਵਰ ਵਗੈਰਾ ਨੇ, ਬਹੁਤੇ ਸਿੱਖੀ ਸਰੂਪ ਤਿਆਗ ਦਿੰਦੇ ਨੇ। ਕੰਮ ਹੈ ਹੀ ਨਹੀ ਸਿੱਖਾਂ ਲਈ ਇਥੇ। ਭਈਆਂ ਲਈ ਕੰਮ ਬਥੇਰਾ, ਲੇਬਰ ਚੌਂਕਾਂ ਵਿੱਚ ਭਈਆ ਨੂੰ ਕੰਮ ਮਿਲ ਜਾਂਦਾ ਪਰ ਸਿੱਖ ਮਜ਼ਦੂਰ ਸ਼ਾਮ ਨੂੰ ਖਾਲੀ ਹੱਥ ਪਰਤ ਜਾਂਦਾ, ਸੰਤਾਂ ਵਾਲੀ ਗੱਲ ਯਾਦ ਆਉਦੀ ਆ ਕਿ ਹਿੰਦੂ ਸਾਨੂੰ ਘਸਿਆਰੇ ਬਣਾਕੇ ਮਾਰਨਾ ਚਾਹੁੰਦਾ ਹੈ।
ਅਖਬਾਰਾਂ ਵਿੱਚ ਬੈਂਕ ਡਾਕਿਆਂ ਤੇ ਹੋਰ ਲੁੱਟਾਂ ਖੋਹਾਂ ਵਿੱਚ ਸਿੱਖ ਮੁੰਡੇ ਵੀ ਹੁੰਦੇ ਨੇ। ਸਿਰਦਾਰ ਜੀ ਦੇ ਬੋਲ ਸੱਚ ਸਿੱਧ ਹੋ ਰਹੇ ਹਨ। ਭੁੱਖੇ ਮਰਨ ਨਾਲੋਂ ਕੁਝ ਸਿੱਖ ਆਤਮ ਸਮਰਪਣ ਕਰ ਦੇਣਗੇ ਤੇ ਸਿੱਖ ਹੋਣ ਦਾ ਮਾਣ ਛੱਡਕੇ ਹਿੰਦੂ ਦੀ ਚਾਕਰੀ ਕਰ ਲੈਣਗੇ। ਕਈ ਮਾਰਾ-ਬੁਕਾਰਾ ਕਰਨ ਲੱਗ ਜਾਣਗੇ, ਇਹੀ ਕੁਝ ਉਦੋਂ ਹੋਇਆ ਸੀ ਜਦੋਂ ਆਰੀਆਂ ਲੋਕਾਂ ਨੇ ਭਾਰਤ ਦੇ ਅਸਲ ਵਾਸੀ ਦਰਾਵੜਾਂ ਤੇ ਹੋਰਾਂ ਨੂੰ ਸਿੰਧੂ ਘਾਟੀ ਦੀ ਤਬਾਹੀ ਕਰਦਿਆਂ ਬਰਬਾਦ ਕੀਤਾ ਸੀ, ਜਿਸਦੇ ਹੌਲਨਾਕ ਵੇਰਵੇ ਵੇਦਾਂ ਵਿੱਚ ਦਰਜ਼ ਹਨ, ਜਿੰਨਾਂ ਨੇ ਆਰੀਆਂ ਲੋਕਾਂ ਮੂਹਰੇ ਆਤਮ ਸਮਰਪਣ ਕੀਤਾ ਸੀ ਉਹ ਸ਼ੂਦਰ ਬਣਾਏ ਗਏ ਸੀ ਤੇ ਜਿਹੜੇ ਅੰਤ ਤੱਕ ਲੜਦੇ ਰਹੇ ਉਹ ਰਾਵਣ ਵਾਂਗ ਬਦਨਾਮ ਕੀਤੇ ਗਏ। - ਸਰਬਜੀਤ ਸਿੰਘ ਘੁਮਾਣ
No comments:
Post a Comment