ਭੁੱਲੇ ਵਿਸਰੇ ਸ਼ਬਦ
ਕੱਲ੍ਹ ਨੂੰ ਕਵੇ ਨਾ ਕੋਈ ਜ਼ੁਬਾਨ ਵਾਲਾ ~ ਬੇਜ਼ੁਬਾਨੀਆਂ ਤੇਰੀ ਜ਼ੁਬਾਨ ਕੋਈ ਨਹੀਂ
ਜਾਭਾਂ ਦਾ ਭੇੜ (ਫਜੂਲ ਝਗੜਾ) ਸਿਆਣੇ ਬਜੁਰਗ ਨੇ ਕਿਹਾ ਹੈ ਕਿ ਜਾਭਾਂ ਦਾ ਭੇੜ ਸੁਰੂ ਕੀਤਾ ਹੋਇਆ ਹੈ। ਕੋਈ ਕੰਮ ਦੀ ਗੱਲ ਕਰੋ।
ਜਾਭਾਂ:- ਖਾਖਾਂ
26 ਸਾਲਾਂ ਦਾ ਜੁਆਨ ਤੇ ਨਸ਼ੇ ਕਰਦੇ ਦਾ ਸਰੀਰ ਪਹਾੜੀ ਕਾਂ ਵਰਗਾ ਹੋ ਗਿਆ ਸੀ। ਜਾਭਾਂ ਵਿੱਚ ਵੜੀਆਂ ਪਈਆਂ ਸਨ। ਹੱਡ ਨਿਕਲੇ ਹੋਏ ਸਨ। ਹੱਡੀਆਂ ਦੀ ਮੂਠ ਬਣ ਗਿਆ ਸੀ।
"ਤੂੰ ਰੋਈ ਕਾਹਨੂੰ ਜਾਨੀ ਐਂ? ਛ੍ਹੋਰ ਦੇ ਚਾਰ ਮਾਰਾਂਗੇ ਜਾਭਾਂ 'ਤੇ...!"
ਕਿਵੇਂ ਕਰਦੀ ਐਂ ਮੈਂ ਮੈਂ - ਕਿਵੇਂ ਕੜੱਚ-ਕੜੱਚ ਮਾਰਦੀ ਐ ਜਾਭਾਂ ਨੂੰ ।”
ਓਕੜੂ:- ਹਲ਼ ਦੀ ਪੁਜੀਸ਼ਨ, ਖੜ੍ਹਵਾਂ ਅਤੇ ਤੇਲਕੂ ਉਲਾਰ ਚੀਜ ਓਕੜੂ ਹੁੰਦੀ ਹੈ। ਤੇਲਕੂ ਦਾ ਉਲਟ ਹੈ ਓਕੜੂ ਤੇ ਠੀਕ ਪੁਜੀਸ਼ਨ ਹੈ ਵਤਰ। ਹੱਲ ਵਾਹੁਣ ਵੇਲੇ ਹੱਲ ਦੀ ਸਹੀ ਸੈਟਿੰਗ (ਫਿਟਿੰਗ) ਨਾ ਹੋਣੀ। ਓਕੜੂ ਹਲ ਨਾਲ ਚੌਅ ਫਾਲ਼ਾ ਬੁੜਕਦਾ ਹੈ ਤੇ ਬਲਦਾਂ ਦੀ ਖੁਰੀ ਖੁੱਚ ਨੇੜ ਜਾ ਵਜਦਾ ਹੈ। ਓਕੜੂ ਹਲ ਨੂੰ ਪੰਜਾਲੀ ਵਾਲੇ ਪਾਸੇ ਦਸਤੇ ਨੂੰ ਅਗਲੀ ਗਲੀ ਵਿੱਚ ਹੋਰ ਲੰਮਾਂ ਕਰਦੇ ਤਾਂ ਕੇ ਹਲ਼ ਥੋੜਾ ਡੂੰਘਾ ਚੱਲੇ। ਜੇ ਹਲ ਓਕੜੂ ਹੈ ਤਾਂ ਦਸਤਾਂ ਗਲੀਆਂ ਰਾਂਹੀ ਛੋਟਾ ਹੋ ਜਾਂਦਾ ਸੀ। ਇਹ ਸਮੱਸਿਆ ਕਦੇ ਕਦੇ ਆਉਂਦੀ ਸੀ ਜਦੋਂ ਹਲ ਖਿਚੱਣ ਵਾਲੀ ਜੋੜੀ ਦਾ ਕੱਦ ਬਦਲ ਜਾਂਦਾ ਸੀ। ਓਕੜੂ ਹਲ ਮਤਲਬ ਘੱਟ ਲੱਗਣ ਵਾਲਾ, ਅੱਜ ਕੱਲ ਤਾਂ ਟਰੈਕਟਰਾਂ ਦੇ ਲਿਫਟ ਸਿਸਟਮ ਹੈ ਤੇ ਉਹਨਾ ਦੀ ਸੈਟਿੰਗ ਹੋ ਜਾਂਦੀ ਹੈ ਕੀ ਅਗਲੇ ਤੇ ਪਿਛਲੇ ਹਾਲ ਇਕੋ ਜਿਹੇ ਲੱਗਣ ਟਾਪਲਿੰਕ ਦੁਆਰਾ , ਬਲਦਾਂ ਵਾਲੇ ਹੱਲ ਦੀ ਸੈਟਿੰਗ ਕਰਨ ਵਾਸਤੇ ਬੇਲ ਦੇ ਹੇਠਾਂ ਜਾ ਉਪਰ ਲੱਕੜ ਦੀ ਫਾਲ ਨਾਲ ਸੈਟਿੰਗ ਕੀਤੀ ਜਾਂਦੀ ਸੀ |
ਅਖਾਣ:- ਕਿੱਧਰ ਹਲ ਓਕੜੂ, ਕਿੱਧਰ ਬੁੜੀ ਦਾ ਮਰਨਾ ਉੱਘ ਦੀ ਪਤਾਲ ਮਾਰਨੀ। ਬੇਤੁਕੀਆਂ ਗੱਲਾਂ ਕਿੱਥੇ ਰਾਮ-ਰਾਮ, ਕਿੱਥੇ ਟੈਂਅ ਟੈਂਅ ਕਿਸੇ ਤਰ੍ਹਾਂ ਵੀ ਆਪਸ ਵਿਚ ਮੇਲ ਨਹੀਂ ਖਾਂਦੀਆਂ ਗੱਲਾਂ ਕਰਨੀਆਂ 'ਕਿੱਥੇ ਬੁਢੜੀ ਦਾ ਮਰਨਾ ਤੇ ਕਿੱਥੇ ਹਲ੍ਹ ਓਕੜੂ' ਕਿਸੇ ਸਵਾਲ ਦਾ ਬੇਤੁੱਕਾ ਜਵਾਬ ਦੇਣਾ। ਜਦੋਂ ਦੋ ਗੱਲਾਂ ਦਾ ਆਪਿਸ ਵਿਚ ਜਮੀਨ ਅਸਮਾਨ ਦਾ ਫਰਕ ਹੋਵੇ। ਪੁੱਛਿਆ ਜਾਵੇ ਤੇਰਾ ਪਿੰਡ ਕਿਹੜਾ ਹੈ ਤੇ ਉੱਤਰ ਮਿਲੇ ਪਾਣੀਪਤ ਦੀ ਤੀਜੀ ਲੜਾਈ 1761 ਵਿੱਚ ਅਬਦਾਲੀ ਤੇ ਮਰਹੱਟਿਆਂ ਦੇ ਵਿੱਚਕਾਰ ਹੋਈ ਸੀ।
ਇਕ ਜੱਟ ਰੋਜ਼ ਬਾਣੀਏਂ ਕੋਲ ਏਸ ਕਰਕੇ ਬੈਠਦਾ ਸੀ ਤਾਂ ਕਿ ਓਹ ਵੇਖ ਸਕੇ ਕਿ ਦੁਕਾਨਦਾਰੀ ਕਿਵੇਂ ਚਲਦੀ ਹੈ।
ਜੇ ਬਾਣੀਏਂ ਤੋਂ ਆ ਕੇ ਕਿਸੇ ਨੇ ਲਕਸ ਸਾਬਣ ਮੰਗਣਾ ਤਾਂ ਓਸ ਨੇ ਕਹਿਣਾ ਲਕਸ ਤਾਂ ਹੈ ਨਹੀਂ ਹਮਾਮ ਲੈ ਜਾ। ਜੇ ਕਿਸੇ ਨੇ ਆਕੇ ਕਹਿਣਾ ਕਲੋਜ਼ਅਪ ਦੇਈਂ, ਓਸ ਨੇ ਕਹਿਣਾ ਕਲੋਜ਼ਅਪ ਤਾਂ ਨਹੀਂ ਕੌਲਗੇਟ ਲੈ ਜਾ।
ਜੱਟ ਨੇ ਸੋਚਿਆ ਇਹ ਤਾਂ ਕੰਮ ਹੀ ਸੌਖਾ, ਜਿਹੜੀ ਚੀਜ਼ ਨਾਂ ਹੋਵੇ ਓਸਦੀ ਥਾਂ ਤੇ ਦੂਸਰੀ ਵੇਚ ਦੇਵੋ। ਜੱਟ ਨੇ ਵੀ ਹੱਟੀ ਪਾ ਲਈ।
ਪਹਿਲਾ ਗਾਹਕ ਆਕੇ ਕਹਿਂਦਾ ਦੋ ਕਿਲੋ ਖੰਡ ਦੇ ਦਿਓ। ਜੱਟ ਕਹਿਂਦਾ ਖੰਡ ਤਾਂ ਹੈ ਨਹੀਂ "ਪਟਾਕੇ" ਲੈਜਾ। ਇਸ ਨੂੰ ਕਹਿੰਦੇ ਹਨ "ਕਿਥੇ ਹਲ ਓਕੜੂ ਤੇ ਕਿਥੇ ਬੁੜੀ ਦਾ ਮਰਨਾ"
ਜੇ ਬਾਣੀਏਂ ਤੋਂ ਆ ਕੇ ਕਿਸੇ ਨੇ ਲਕਸ ਸਾਬਣ ਮੰਗਣਾ ਤਾਂ ਓਸ ਨੇ ਕਹਿਣਾ ਲਕਸ ਤਾਂ ਹੈ ਨਹੀਂ ਹਮਾਮ ਲੈ ਜਾ। ਜੇ ਕਿਸੇ ਨੇ ਆਕੇ ਕਹਿਣਾ ਕਲੋਜ਼ਅਪ ਦੇਈਂ, ਓਸ ਨੇ ਕਹਿਣਾ ਕਲੋਜ਼ਅਪ ਤਾਂ ਨਹੀਂ ਕੌਲਗੇਟ ਲੈ ਜਾ।
ਜੱਟ ਨੇ ਸੋਚਿਆ ਇਹ ਤਾਂ ਕੰਮ ਹੀ ਸੌਖਾ, ਜਿਹੜੀ ਚੀਜ਼ ਨਾਂ ਹੋਵੇ ਓਸਦੀ ਥਾਂ ਤੇ ਦੂਸਰੀ ਵੇਚ ਦੇਵੋ। ਜੱਟ ਨੇ ਵੀ ਹੱਟੀ ਪਾ ਲਈ।
ਪਹਿਲਾ ਗਾਹਕ ਆਕੇ ਕਹਿਂਦਾ ਦੋ ਕਿਲੋ ਖੰਡ ਦੇ ਦਿਓ। ਜੱਟ ਕਹਿਂਦਾ ਖੰਡ ਤਾਂ ਹੈ ਨਹੀਂ "ਪਟਾਕੇ" ਲੈਜਾ। ਇਸ ਨੂੰ ਕਹਿੰਦੇ ਹਨ "ਕਿਥੇ ਹਲ ਓਕੜੂ ਤੇ ਕਿਥੇ ਬੁੜੀ ਦਾ ਮਰਨਾ"
ਉਕੜੂ:- ਉਕੜੂ ਪੈਰਾਂ ਭਾਰ ਬੈਠਣਾ
ਗੋਡੇ-ਓਕੜੂ ਚੌਕੜੀ ਲਾਏ ਕੋਈ।
ਕਰੜੀ ਭੋਂ ਤੇ ਲੇਟਦਾ ਰਹੇ ਭਾਵੇਂ,
ਕਦੇ ਸਫ਼ਲ ਨਾ ਇਉਂ ਕਮਾਈ ਹੁੰਦੀ।
ਗਜਾਅ
ਖਾਸ ਮੌਕਿਅਾਂ ਤੇ ੳੁਚੇਚੇ ਤੌਰ ਤੇ ਬਣਾੲੀ ਗੲੀ ਕੋੲੀ ਖਾਣ ਵਾਲ਼ੀ ਸ਼ੈਅ।
ਸਰੀਰ ਨੂੰ ਤਾਕਤ ਦੇਣ ਵਾਲੀ ਖੁਰਾਕ ਜਿਸ ਵਿੱਚ ਵਾਹਵਾ ਕਾਜੂ, ਬਦਾਮ, ਮੇਵੇ, ਚਾਰੇ ਗੂੰਦਾਂ ਅਤੇ ਖ਼ਸਖ਼ਸ ਤੋਂ ਇਲਾਵਾ ਹੋਰ ਅਜਿਹੀ ਰਸਤ ਤੇ ਸਾਜੋ ਸਮਾਨ ਪਾ ਕੇ ਦੇਸੀ ਘਿਉ 'ਚ ਰਲਾ ਕੇ ਵਿਸ਼ੇਸ਼ ਤੌਰ 'ਤੇ ਬਣਾਈ ਗਈ ਖਾਣ ਵਾਲੀ ਵਸਤ ਗਜਾਅ ਕਹਾਉਂਦੀ ਹੈ।
ਵਾਹਵਾ ਬਦਾਮ, ਕਾਜੂ, ਚਾਰੇ ਮਗਜ਼, ਖ਼ਸਖ਼ਸ, ਗੂੰਦਾਂ
ਪੰਜੀਰੀ ਦਾ ਭਰਾ ...ਗਜਾਅ
ਖੁਰਾਕ, ਪੇਟ ਭਰਨਾ, ਗੁਜਾਰਾ
ਭਾਈ ਗਜਾਅ ਪੇਟ ਵਿਚ ਨਾ ਜਾਏਗੀ ਤਾਂ ਇਹ ਜਿੰਦਗੀ ਕਿਵੇਂ ਚੱਲ ਪਾਏਗੀ ।
ਸਿਹਤ ਲਈ ਗੁਣਕਾਰੀ ਦਵਾਈ ਅਰਗੀ ਕੋਈ ਖਾਣ ਵਾਲ਼ੀ ਚੀਜ਼।
ਚੰਗਾ ਸਮਾਨ ਪਾਕੇ ਅਲ਼ਸੀ ਦੀਆਂ ਪਿੰਨੀਆਂ ਬਣਾਈਆਂ ਹੋਣ ਤਾਂ ਇੱਕ ਕਿਸਮ ਦੀ ਗਜਾਅ।
ਖਾਣ ਵਾਲੀ ਬਹੁਤ ਹੀ ਤਾਕਾਤਵਰ ਸਮਗਰੀ ਲਈ ਵਰਤਿਆ ਜਾਣ ਵਾਲਾ ਸ਼ਬਦ , ਜੋ ਆਪਣੇ ਆਪ ਵਿੱਚ ਕੁਝ ਨਹੀ ਹੁੰਦਾ/ਹੁੰਦੀ।
ਦਾਬੜਾ/ ਪੰਜੀਰੀ ਵੀ ਖਾਸ ਮੌਕੇ ਤੇ ਮਤਲਬ ਜਣੇਪੇ ਤੋਂ ਬਾਅਦ ਹੀ ਬਣਾੲਿਅਾ ਜਾਂਦਾ, ਗਜਰੇਲਾ ਸਿਅਾਲਾਂ ਦੀ ਰੁੱਤੇ ਬਣਾੲਿਅਾ ਜਾਂਦਾ, ਜ਼ਰਦਾ ਤਤਕਾਲ ਕੋੲੀ ਪ੍ਰਾਹੁਣੇ ਅਾ ਜਾਣ ਘਰ ਤਾਂ ਜਲਦੀ ਜਲਦੀ ਮਿੱਠੀ ਚੀਜ਼ ਬਣਾੲੀ ਜਾਂਦੀ ਹੈ।
ਪਰਛਾਦਿਆਂ ਦਾ ਗਜਾ ਕਰਨ ਵਾਲੇ ਨੂੰ ਗਾਜੀ ਕਹਿੰਦੇ ਹਨ। ਮੰਦਰ ਤੇ ਗੁਰਦਵਾਰੇ ਆਲ਼ੇ ਬਾਬੇ ਵੀ ਗਜਾ ਕਰਦੇ ਹੁੰਦੇ ਹਨ।
'ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਦੀ ਫਤਿਹ' ਗਜਾਅ ਕੇ ਸਭਨਾਂ ਨੂੰ ਵਿਦਾਅ ਕੀਤਾ
ਗੂਠੇ ਵਾਲੀਆਂ ਲੱਕੜੀ ਦੀਆਂ ਖੜਾਵਾਂ ਵਰਗੇ ਸੈਂਡਲ ਜਿਨਾਂ ਤੇ ਛੋਟੀ ਜਿਹੀ ਨੁਆਰ ਦੀ ਪੱਟੀ ਲੱਗੀ ਹੁੰਦੀ ਹੈ।
ਪਊਏ ਤੇ ਖੜਾਂਵਾ ਵਿੱਚ ਫਰਕ ਹੈ।
ਪੈਰਾਂ ਵਿਚ ਪਾਉਣ ਵਾਲੇ ਲੱਕੜੀ ਦੇ ਬਣੇ ਹੋਏ ਸੈਂਡਲਾਂ ਨੂੰ ਪਊਏ ਕਹਿੰਦੇ ਹਨ, ਜੋ ਸਾਧ ਸੰਤ ਡੇਰਿਆਂ ਚ ਪਹਿਨਦੇ ਹਨ।
ਪਊਏ ਅਧੀਏ ਤੋਂ ਛੋਟੇ ਹੁੰਦੇ ..... ਸ਼ਰਾਬ ਪੀਣ ਜਾਂ ਵੇਚਣ ਵਾਲਿਆਂ ਨੂੰ ਜਿਆਦਾ ਪਤਾ। "ਪਊਏ ਜਿੱਡੇ ਕੱਦ ਵਾਲੀਏ"
ਪਊਏ ਤੇ ਖੜਾਂਵਾ ਵਿੱਚ ਫਰਕ ਹੈ।
ਪੈਰਾਂ ਵਿਚ ਪਾਉਣ ਵਾਲੇ ਲੱਕੜੀ ਦੇ ਬਣੇ ਹੋਏ ਸੈਂਡਲਾਂ ਨੂੰ ਪਊਏ ਕਹਿੰਦੇ ਹਨ, ਜੋ ਸਾਧ ਸੰਤ ਡੇਰਿਆਂ ਚ ਪਹਿਨਦੇ ਹਨ।
ਪਊਏ ਅਧੀਏ ਤੋਂ ਛੋਟੇ ਹੁੰਦੇ ..... ਸ਼ਰਾਬ ਪੀਣ ਜਾਂ ਵੇਚਣ ਵਾਲਿਆਂ ਨੂੰ ਜਿਆਦਾ ਪਤਾ। "ਪਊਏ ਜਿੱਡੇ ਕੱਦ ਵਾਲੀਏ"
ਆਥਣੇ ਸਵੇਰੇ,ਗੱਲਾਂ ਹੁੰਦੀਆਂ ਨੇ ਡੇਰੇ,
ਲਾਹ ਤੇ ਪੈਰਾਂ ਚੋਂ ਸਲੀਪਰ ਕਾਲੇ |
ਜਦੋਂ ਦੀ ਨੀ ਤੂੰ ਹੋ ਗਈ ਸਾਧਣੀ,
ਪਊਏ ਰੱਖਦੀ ਘੁੰਗਰੂਆਂ ਵਾਲੇ |
ਜਦੋਂ ਦੀ ਨੀ ਤੂੰ ਹੋ ਗਈ ਸਾਧਣੀ |
ਲਾਹ ਤੇ ਪੈਰਾਂ ਚੋਂ ਸਲੀਪਰ ਕਾਲੇ |
ਜਦੋਂ ਦੀ ਨੀ ਤੂੰ ਹੋ ਗਈ ਸਾਧਣੀ,
ਪਊਏ ਰੱਖਦੀ ਘੁੰਗਰੂਆਂ ਵਾਲੇ |
ਜਦੋਂ ਦੀ ਨੀ ਤੂੰ ਹੋ ਗਈ ਸਾਧਣੀ |
ਆਥਣੇ ਸਵੇਰੇ,ਮੁੰਡੇ ਆ ਬਹਿੰਦੇ ਡੇਰੇ,
ਡੁੱਬ ਜਾਣੀ ਦੇ ਮੈਂ ਕਦੇ ਨਾ ਬੁਲਾਏ |
ਵੇ ਤੈਨੂੰ ਕਾਹਦਾ ਦੁੱਖ ਮਿੱਤਰਾ,
ਪਊਏ ਆਪਣੇ ਸੌਂਕ ਨੂੰ ਪਾਏ |
ਵੇ ਤੈਨੂੰ ਕਾਹਦਾ ਦੁੱਖ ਮਿੱਤਰਾ |
ਡੁੱਬ ਜਾਣੀ ਦੇ ਮੈਂ ਕਦੇ ਨਾ ਬੁਲਾਏ |
ਵੇ ਤੈਨੂੰ ਕਾਹਦਾ ਦੁੱਖ ਮਿੱਤਰਾ,
ਪਊਏ ਆਪਣੇ ਸੌਂਕ ਨੂੰ ਪਾਏ |
ਵੇ ਤੈਨੂੰ ਕਾਹਦਾ ਦੁੱਖ ਮਿੱਤਰਾ |
Song:- Jadon Di Tu Hogi Sadhni -
Singers:- Karnail Gill & Surinder Kaur
ਗੋਤਕਨਾਲ਼ਾ
ਮਹਾਨ ਕੋਸ਼ ਅਨੁਸਾਰ, "ਗੋਤਕੁਨਾਲ਼ਾ/ਗੋਤਕੁਨਾਲ਼ੀ: ਨਵੀਂ ਵਿਆਹੀ ਇਸਤਰੀ ਨੂੰ ਗੋਤਰ ਵਿਚ ਸ਼ਾਮਲ ਕਰਨ ਲਈ, ਕੁਨਾਲੀ (ਮਿੱਟੀ ਦੀ ਥਾਲੀ) ਵਿਚ ਭੋਜਨ ਪਰੋਸ ਕੇ ਪਰਵਾਰ ਤੇ ਸ਼ਰੀਕੇ ਦੀਆਂ ਨੂੰਹਾਂ ਧੀਆਂ ਦੇ ਇਕ ਥਾਂ ਖਾਣ ਦੀ ਰੀਤਿ। 'ਇਸ ਕੋ ਭਯੋ ਨ ਗੋਤਕੁਨਾਲਾ।' (ਗੁ.ਪ੍ਰ.ਸੂ)"
ਬਹੁਤ ਸਮਾ ਪਹਿਲਾਂ ਪੰਜਾਬ ਦੇ ਪੇਂਡੂ ਭਾਈਚਾਰੇ ਵਿਚ ਇਹ ਸ਼ਬਦ ਆਮ ਸੁਣਨ ਵਿਚ ਆਉਂਦਾ ਸੀ। ਇਸ ਦਾ ਮਤਲਬ ਇਹ ਹੈ ਕਿ ਵਿਆਹ ਸਮੇ ਇਕ ਗੋਤ ਦੇ ਸਾਰੇ ਜੀ ਇਕੋ ਬਰਤਨ ਵਿਚ ਮਿਠਿਆਈ ਖਾ ਕੇ, ਗੋਤ ਦੇ ਇਤਫ਼ਾਕ ਦਾ ਸਬੂਤ ਦਿੰਦੇ ਹੁੰਦੇ ਸਨ। ਫੇਰ ਕਦੀ ਜਦੋਂ ਕਿਸੇ ਨੂੰ ਘੜਮੱਸ ਜਿਹੀ ਪਾਈ ਵੇਖੀਏ, ਖ਼ਾਸ ਕਰਕੇ ਖਾਣ ਵਾਲੀਆਂ ਵਸਤੂਆਂ ਦੀ, ਤਾਂ ਆਮ ਹੀ ਕੁਝ ਗ਼ੁੱਸੇ ਜਿਹੇ ਵਿਚ ਮੂੰਹੋਂ ਨਿਕਲ ਜਾਂਦਾ ਹੈ, "ਇਹ ਕੀ ਤੂੰ ਗੋਤਕਨਾਲ਼ਾ ਜਿਹਾ ਪਾਈ ਬੈਠਾ ਏਂ?"
ਬੀਂਬੜ, ਬੀਬੜ, ਬਿਆੜ
ਦੁਆਬੇ ਵਿੱਚ ਪੱਕੀ ਹੋਈ ਤੋਰੀ ਨੂੰ ਬਿਆੜ ਕਹਿੰਦੇ ਹਨ। ਬਿਆੜ ਚੋਂ ਬੀ ਕਢ ਕੇ ਝਾਵਾਂ, ਕੂਚਾ ਵਰਤਣ ਵਿਚ ਆਉਂਦਾ ਸੀ।
ਬੀਜ ਕੱਢਣ ਤੋਂ ਬਾਅਦ ਤੋਂ ਪੱਕੀ ਹੋਈ ਤੋਰੀ ਦੇ ਅੰਦਰਲੇ ਜਾਲ ਤੋਂ ਨਹਾਉਣ ਲਈ ਝਾਵੇਂ (body scrubber) ਦਾ ਕੰਮ ਲਿਆ ਜਾਂਦਾ ਸੀ। ਦੁੱਧ ਵਾਲੀ ਕਾੜ੍ਹਣੀ ਬਹੁਤ ਵਧੀਅਾ ਸਾਫ ਹੁੰਦੀ ਸੀ ਤੋਰੀ ਦੀ ਜਾਲੀ ਨਾਲ।
ਜਾਲੀ ਤੇ ਸਾਬਣ ਲਾ ਕੇ ਗਿੱਟੇ ਅੱਡੀਆਂ ਬਹੁਤ ਘੈਂਟ ਸਾਫ਼ ਹੁਂੰਦੀਆਂ ਹਨ।
No comments:
Post a Comment