ਭਾਈ ਜੈਤਾ ਜੀ
==========ਲਿਆਓ ਸੂਰਮਾ ਗੁਰੂ ਦਾ ਸੀਸ ਕੋਈ,
ਪਹਿਰਾ ਤੋੜ ਕੇ ਮੁਗਲ ਜ਼ਰਵਾਣਿਆਂ ਦਾ।
ਵੱਟਾ ਲੱਗੇ ਨਾ ਭਾਰਤ ਦੀ ਅਣਖ ਤਾਂਈਂ,
ਗਰਬ ਟੁੱਟ ਜਾਏ ਮੁਗਲ ਮੁਲਾਣਿਆਂ ਦਾ।
ਛਲ ਕੇ ਹਾਕਮਾਂ ਨੂੰ , ਅੱਖੀਂ ਪਾ ਘੱਟਾ,
ਮਾਣ ਰੱਖੇ ਜੋ ਸਿੱਖੀ ਘਰਾਣਿਆਂ ਦਾ।
ਨਿੱਤਰੋ ! ਗੁਰੂ ਦਾ ਬਣ ਕੇ ਸਿੱਖ ਆਓ,
ਆਸ਼ਕ ਹੈ ਜੋ, ਗੁਰੂ ਦੇ ਭਾਣਿਆਂ ਦਾ।
ਸਹਿਮ ਛਾਇਆ ਚੁਫ਼ੇਰੇ ਚੁੱਪ ਵਰਤੀ,
ਪਾ ਕੇ ਨੀਵੀਆਂ ਸੂਰੇ ਦਲੇਰ ਬਹਿ ਗਏ।
ਫਿਰ ਗਈ ਪਿਲੱਤਣ, ਮੁਰਦੇ-ਹਾਣ ਛਾ ਗਈ,
ਢਾਹ ਕੇ ਢੇਰੀਆਂ ਢੇਰਾਂ ਦੇ ਢੇਰ ਬਹਿ ਗਏ।
ਮਜਨੂੰ ਦੁੱਧ ਪੀਣੇ, ਕੁਣਕਾ ਛੱਕਣ ਵਾਲੇ,
ਗੋਗੜਧਾਰੀ ਕਈ ਕਾਗਜ਼ੀ ਸ਼ੇਰ ਬਹਿ ਗਏ ।
ਅੱਖ ਬਚਾ ਕੇ ਪੱਤਰੇ ਵਿਚ ਗਏ ਕਈ,
ਧੌਣਾਂ ਸੁੱਟ ਕੇ ਕਈ ਟੁੱਕ ਟੇਰ ਬਹਿ ਗਏ।
ਪਾ ਕੇ ਨੀਵੀਆਂ ਸੂਰੇ ਦਲੇਰ ਬਹਿ ਗਏ।
ਫਿਰ ਗਈ ਪਿਲੱਤਣ, ਮੁਰਦੇ-ਹਾਣ ਛਾ ਗਈ,
ਢਾਹ ਕੇ ਢੇਰੀਆਂ ਢੇਰਾਂ ਦੇ ਢੇਰ ਬਹਿ ਗਏ।
ਮਜਨੂੰ ਦੁੱਧ ਪੀਣੇ, ਕੁਣਕਾ ਛੱਕਣ ਵਾਲੇ,
ਗੋਗੜਧਾਰੀ ਕਈ ਕਾਗਜ਼ੀ ਸ਼ੇਰ ਬਹਿ ਗਏ ।
ਅੱਖ ਬਚਾ ਕੇ ਪੱਤਰੇ ਵਿਚ ਗਏ ਕਈ,
ਧੌਣਾਂ ਸੁੱਟ ਕੇ ਕਈ ਟੁੱਕ ਟੇਰ ਬਹਿ ਗਏ।
ਹਿੰਮਤ ਧਾਰ ਕੇ ਉੱਠਿਆ "ਭਾਈ ਜੈਤਾ",
ਮੇਰੇ ਸਿਰ ਜੇ ਗੁਰੂ ਦਾ ਹੱਥ ਹੋਵੇ।
ਗੁਰੂ ਸੇਵਾ ਤੋਂ ਮੁੜਾਂ ਨਾ ਮੂਲ ਪਿੱਛੇ,
ਲਿਖੀ ਸੇਵਾ ਜੇ ਸੇਵਕ ਦੇ ਮੱਥ ਹੋਵੇ।
ਕਰ ਕੇ ਕਾਜ ਸੰਪੂਰਨ, ਮੁੜੂੰ ਝੱਬਦੇ,
ਸੰਗ ਗੁਰੂ ਜੇ ਪੂਰਾ ਸਮਰੱਥ ਹੋਵੇ।
ਗੁਰੂ ਪਿਤਾ ਲਈ ਪਿਤਾ ਦੀ ਬਲੀ ਦੇਵੇ ,
ਜਿਹੜੀ ਕੌਮ ਬਹਾਦਰ, ਸਿਰਲੱਥ ਹੋਵੇ
ਮੇਰੇ ਸਿਰ ਜੇ ਗੁਰੂ ਦਾ ਹੱਥ ਹੋਵੇ।
ਗੁਰੂ ਸੇਵਾ ਤੋਂ ਮੁੜਾਂ ਨਾ ਮੂਲ ਪਿੱਛੇ,
ਲਿਖੀ ਸੇਵਾ ਜੇ ਸੇਵਕ ਦੇ ਮੱਥ ਹੋਵੇ।
ਕਰ ਕੇ ਕਾਜ ਸੰਪੂਰਨ, ਮੁੜੂੰ ਝੱਬਦੇ,
ਸੰਗ ਗੁਰੂ ਜੇ ਪੂਰਾ ਸਮਰੱਥ ਹੋਵੇ।
ਗੁਰੂ ਪਿਤਾ ਲਈ ਪਿਤਾ ਦੀ ਬਲੀ ਦੇਵੇ ,
ਜਿਹੜੀ ਕੌਮ ਬਹਾਦਰ, ਸਿਰਲੱਥ ਹੋਵੇ
ਅਨੰਦਪੁਰ ਆ ਗਿਆ ਗੁਰੂ ਦਾ ਸੀਸ ਲੈ ਕੇ,
ਦੱਸੀ! ਹੋਈ ਜੋ ਦਿੱਲੀ ਦਰਬਾਰ ਅੰਦਰ।
ਦੇ ਕੇ ਕਿਵੇਂ ਤਸੀਹੇ ਸ਼ਹੀਦ ਕੀਤੇ,
ਹੁਕਮਰਾਨਾਂ ਨੇ ਸ਼ਾਹੀ ਹੰਕਾਰ ਅੰਦਰ।
ਜਿਵੇਂ ਜਾਲਮਾਂ ਜੁਲਮ ਦੀ ਹੱਦ ਕੀਤੀ,
ਮਿਲੇ ਮਿਸਾਲ ਨਾ ਸਾਰੇ ਸੰਸਾਰ ਅੰਦਰ।
ਨਾਲੇ ਰੋਵੇ ਤੇ ਨਾਲੇ ਹਾਲ ਦੱਸੇ,
ਭਾਈ ਜੈਤਾ ਜੀ ਗੁਰੂ ਦੇ ਪਿਆਰ ਅੰਦਰ।
ਦੱਸੀ! ਹੋਈ ਜੋ ਦਿੱਲੀ ਦਰਬਾਰ ਅੰਦਰ।
ਦੇ ਕੇ ਕਿਵੇਂ ਤਸੀਹੇ ਸ਼ਹੀਦ ਕੀਤੇ,
ਹੁਕਮਰਾਨਾਂ ਨੇ ਸ਼ਾਹੀ ਹੰਕਾਰ ਅੰਦਰ।
ਜਿਵੇਂ ਜਾਲਮਾਂ ਜੁਲਮ ਦੀ ਹੱਦ ਕੀਤੀ,
ਮਿਲੇ ਮਿਸਾਲ ਨਾ ਸਾਰੇ ਸੰਸਾਰ ਅੰਦਰ।
ਨਾਲੇ ਰੋਵੇ ਤੇ ਨਾਲੇ ਹਾਲ ਦੱਸੇ,
ਭਾਈ ਜੈਤਾ ਜੀ ਗੁਰੂ ਦੇ ਪਿਆਰ ਅੰਦਰ।
ਅੱਖਾਂ ਫੇਰ ਗਏ, ਗੁਰੂ ਦੇ ਸਿੱਖ ਸਾਰੇ,
ਨਾਤਾ ਤੋੜ ਗਏ ਕੰਨੀ ਖਿਸਕਾ ਗਏ ਸੱਭ।
ਰਾਮ ਰਾਮ ਕਰਦੇ,ਰਾਮ ਭਗਤ ਬਣ ਕੇ,
ਭੈਅ -ਭੀਤ ਹੋ ਭੱਜ ਭਜਾ ਗਏ ਸੱਭ।
ਜਿਹੜੇ ਗੁਰੂ ਨੂੰ ਦਾਅਵਤਾਂ ਵਰਜਦੇ ਸਨ,
ਕਿੱਧਰੇ ਲੁਕ ਗਏ ਛੁਪ ਛੁਪਾ ਗਏ ਸੱਭ।
ਵੱਡੇ ਘਰਾਣਿਆਂ ਦੇ ਸਿੱਖ ਅਖਵਾਉਣ ਵਾਲੇ,
ਸੱਚੇ ਪਾਤਸ਼ਾਹ! ਪਿੱਠ ਵਿਖਾ ਗਏ ਸੱਭ।
ਨਾਤਾ ਤੋੜ ਗਏ ਕੰਨੀ ਖਿਸਕਾ ਗਏ ਸੱਭ।
ਰਾਮ ਰਾਮ ਕਰਦੇ,ਰਾਮ ਭਗਤ ਬਣ ਕੇ,
ਭੈਅ -ਭੀਤ ਹੋ ਭੱਜ ਭਜਾ ਗਏ ਸੱਭ।
ਜਿਹੜੇ ਗੁਰੂ ਨੂੰ ਦਾਅਵਤਾਂ ਵਰਜਦੇ ਸਨ,
ਕਿੱਧਰੇ ਲੁਕ ਗਏ ਛੁਪ ਛੁਪਾ ਗਏ ਸੱਭ।
ਵੱਡੇ ਘਰਾਣਿਆਂ ਦੇ ਸਿੱਖ ਅਖਵਾਉਣ ਵਾਲੇ,
ਸੱਚੇ ਪਾਤਸ਼ਾਹ! ਪਿੱਠ ਵਿਖਾ ਗਏ ਸੱਭ।
ਵਾਹ ਰੰਘਰੇਟਿਆਂ ! ਗੁਰੂ ਦੇ ਬੇਟਿਆਂ ਨੇ
ਮਜ਼੍ਹਬ ਪਾਲਿ਼ਆ, ਮਜ਼੍ਹਬ ਦੀ ਸ਼ਾਨ ਰੱਖੀ।
ਅਸਮਤ ਦਿੱਤੀ ਨਾ ਦੇਸ ਦੀ ਰੁੱਲਣ ਪੈਰੀਂ,
ਅਣਖ ਖਾਤਰ ਹਥੇਲੀ ਤੇ ਜਾਨ ਰੱਖੀ।
ਗੁਰੂ ਪਿਤਾ ਦੀ ਦੇਹ ਨਾ ਰੁੱਲਣ ਦਿੱਤੀ,
ਕਰਕੇ ਪਿਤਾ ਦੀ ਜਾਨ ਕੁਰਬਾਨ ਰੱਖੀ।
ਲੱਖਾਂ ਵਿੱਚ ਨਾ ਛੁਪੇ, ਐਸਾ ਸਿੱਖ ਸਾਜੂੰ,
ਦਿਲ ਵਿੱਚ ਮੈਂ ਜੈਤਾ ਜੀ !ਠਾਣ ਰੱਖੀ।
ਮਜ਼੍ਹਬ ਪਾਲਿ਼ਆ, ਮਜ਼੍ਹਬ ਦੀ ਸ਼ਾਨ ਰੱਖੀ।
ਅਸਮਤ ਦਿੱਤੀ ਨਾ ਦੇਸ ਦੀ ਰੁੱਲਣ ਪੈਰੀਂ,
ਅਣਖ ਖਾਤਰ ਹਥੇਲੀ ਤੇ ਜਾਨ ਰੱਖੀ।
ਗੁਰੂ ਪਿਤਾ ਦੀ ਦੇਹ ਨਾ ਰੁੱਲਣ ਦਿੱਤੀ,
ਕਰਕੇ ਪਿਤਾ ਦੀ ਜਾਨ ਕੁਰਬਾਨ ਰੱਖੀ।
ਲੱਖਾਂ ਵਿੱਚ ਨਾ ਛੁਪੇ, ਐਸਾ ਸਿੱਖ ਸਾਜੂੰ,
ਦਿਲ ਵਿੱਚ ਮੈਂ ਜੈਤਾ ਜੀ !ਠਾਣ ਰੱਖੀ।
ਮਾਂ ਪ੍ਰੇਮ ਦੀ ਅੱਖ ਦਾ ਚੰਦ ਤਾਰਾ,
ਸਦਾ ਨੰਦ ਦਾ ਪੁੱਤਰ ਬਲਵਾਨ ਜੈਤਾ।
ਪਵਨ- ਪੁੱਤਰ ਸੰਜੀਵਨੀ ਲੈ ਮੁੜਿਆ,
ਮੁਰਦਾ ਕੌਮ ਲਈ ਬਣਿਆਂ ਵਰਦਾਨ ਜੈਤਾ।
ਗੁਰੂ ਬੇਟਿਆ! ਧਰਮ ਦੀ ਲਾਜ ਰੱਖੀ,
ਕਰ ਕੇ ਆ ਗਿਆ ਕਾਜ ਮਹਾਨ ਜੈਤਾ।
ਸਿਰੜੀ, ਹਿੰਮਤੀ, ਸੂਰਾ, ਸਿਰਲੱਥ -ਯੋਧਾ,
ਅਣਖ ਕੌਮ ਦੀ, ਦੇਸ ਦੀ ਸ਼ਾਨ ਜੈਤਾ।
ਸਦਾ ਨੰਦ ਦਾ ਪੁੱਤਰ ਬਲਵਾਨ ਜੈਤਾ।
ਪਵਨ- ਪੁੱਤਰ ਸੰਜੀਵਨੀ ਲੈ ਮੁੜਿਆ,
ਮੁਰਦਾ ਕੌਮ ਲਈ ਬਣਿਆਂ ਵਰਦਾਨ ਜੈਤਾ।
ਗੁਰੂ ਬੇਟਿਆ! ਧਰਮ ਦੀ ਲਾਜ ਰੱਖੀ,
ਕਰ ਕੇ ਆ ਗਿਆ ਕਾਜ ਮਹਾਨ ਜੈਤਾ।
ਸਿਰੜੀ, ਹਿੰਮਤੀ, ਸੂਰਾ, ਸਿਰਲੱਥ -ਯੋਧਾ,
ਅਣਖ ਕੌਮ ਦੀ, ਦੇਸ ਦੀ ਸ਼ਾਨ ਜੈਤਾ।
ਛੁਪੀ ਪਰਬਤ ਦੀ ਹਿੱਕ ਵਿਚ ਅੱਗ ਸੀ ਓਹ,
ਬੁੱਕਲ ਲਹਿਰਾਂ ਦੀ ਛੁਪਿਆ ਤੂਫਾਨ ਜੈਤਾ।
ਬਹਿਣੀ ਬੈਠਾ ਓਹ ਬੀਰ ਬਹਾਦਰਾਂ ਦੀ,
ਪਲ ਕੇ ਗੁਰੂ ਘਰ ਹੋਇਆ ਜੁਆਨ ਜੈਤਾ।
ਆਲਮ ਸਮੇਂ ਦਾ ਬਣ ਗਿਆ ਇਲਮ ਪੜ੍ਹ ਕੇ ,
ਬਣਿਆਂ ਸ਼੍ਰੋਮਣੀ ਕਵੀ, ਵਿਦਵਾਨ ਜੈਤਾ।
ਯੁੱਧ ਕਲਾ ਵਿੱਚ "ਲਾਲ" ਪਰਬੀਨ ਹੈ ਸੀ
ਜਵਾਂ -ਮਰਦ ਸੀ, ਸੂਰਾ ਬਲਵਾਨ ਜੈਤਾ।
ਬੁੱਕਲ ਲਹਿਰਾਂ ਦੀ ਛੁਪਿਆ ਤੂਫਾਨ ਜੈਤਾ।
ਬਹਿਣੀ ਬੈਠਾ ਓਹ ਬੀਰ ਬਹਾਦਰਾਂ ਦੀ,
ਪਲ ਕੇ ਗੁਰੂ ਘਰ ਹੋਇਆ ਜੁਆਨ ਜੈਤਾ।
ਆਲਮ ਸਮੇਂ ਦਾ ਬਣ ਗਿਆ ਇਲਮ ਪੜ੍ਹ ਕੇ ,
ਬਣਿਆਂ ਸ਼੍ਰੋਮਣੀ ਕਵੀ, ਵਿਦਵਾਨ ਜੈਤਾ।
ਯੁੱਧ ਕਲਾ ਵਿੱਚ "ਲਾਲ" ਪਰਬੀਨ ਹੈ ਸੀ
ਜਵਾਂ -ਮਰਦ ਸੀ, ਸੂਰਾ ਬਲਵਾਨ ਜੈਤਾ।
ਲਾਲ ਸਿੰਘ "ਸੁਲਹਾਣੀ"
No comments:
Post a Comment