Saturday, 30 September 2017

ਪੰਜਾਬ

ਪੰਜਾਬ 


ਪੰਜਾਬ ਜਿਸ ਦੀਆਂ ਹੱਦਾਂ ਦਿੱਲੀ ਤੋਂ ਪੇਸ਼ਾਵਰ ਤੱਕ ਸਨ। ਦਿੱਲੀ ਪੰਜਾਬ ਦਾ ਇਕ ਜ਼ਿਲਾ ਸੀ ਜੋ ਅੰਬਾਲਾ ਡਿਵੀਜ਼ਨ ਵਿਚ ਪੈਂਦਾ ਸੀ।


ਪੰਜਾਬ ਦੇ ਕਈ ਕਬੀਲੇ ਜਿਵੇਂ ਗੱਖੜ, ਖੋਖਰ, ਸਿਆਲ ਅਤੇ ਭੱਟੀ ਜੰਗਬਾਜ਼ ਸਨ, ਮਹਿਮੂਦ ਗਜ਼ਨਵੀ ਵਿਰੁੱਧ ਟੱਕਰ ਲਈ ਪਰ ਪੈਰ ਉੱਖੜ ਗਏ। ਖੈਬਰ ਪਾਰ ਕਰਕੇ ਗਜ਼ਨਵੀ ਨੇ 1021 ਵਿਚ ਲਾਹੌਰ ਜਿੱਤ ਲਿਆ। ਅਰਾਈਂ, ਅਵਾਂਣ, ਜੱਟ, ਕੰਬੋਜ, ਰਾਜਪੂਤ ਅਤੇ ਸੈਣੀ ਵਾਹੀਕਾਰ ਸਨ, ਗੁੱਜਰ ਤੇ ਰੰਘੜ ਪਸ਼ੂ ਪਾਲਕ, ਅਰੋੜੇ, ਬਾਣੀਏਂ, ਖੱਤਰੀ ਵਪਾਰੀ ਅਤੇ ਸ਼ੂਦਰ ਨੌਕਰਾਂ ਵਜੋਂ ਕੰਮ ਕਰਦੇ ਸਨ। ਦੁਨੀਆਂ ਭਰ ਦੇ ਮੁਸਲਮਾਨ ਆਪਣੇ ਨਾਵਾਂ ਨਾਲ ਅਲੀ, ਮੁਹੰਮਦ, ਕੁਰੈਸ਼, ਸੱਯਦ ਆਦਿਕ ਵਿਸੇਸ਼ਣ ਨੱਥੀ ਕਰਕੇ ਸਾਬਤ ਕਰਦੇ ਹਨ ਕਿ ਉਹ ਵੱਡੇ ਖਾਨਦਾਨਾਂ ਦੇ ਵਾਰਸ ਹਨ। ਪੰਜਾਬੀ ਮੁਸਲਮਾਨ ਇਨ੍ਹਾਂ ਵਿਸ਼ੇਸ਼ਣਾਂ ਦੀ ਥਾਂ ਆਪਣੇ ਨਾਵਾਂ ਨਾਲ ਟਿਵਾਣੇ, ਰੰਧਾਵੇ, ਕੰਬੋਜ, ਭੱਟੀ ਆਦਿਕ ਲਫਜ਼ ਲਾਉਂਦੇ ਹਨ ਕਿਉਂਕਿ ਉਨ੍ਹਾਂ ਲਈ ਜੱਟ ਹੋਣਾ ਹੀ ਮਾਣ ਵਾਲੀ ਗੱਲ ਹੈ, ਹੋਰ ਪਦਵੀ ਦੀ ਕੀ ਲੋੜ? ਸ਼ੇਰਸ਼ਾਹ ਸੂਰੀ ਮਾਰਗ ਲਾਹੌਰ ਤੱਕ ਸੀ, ਇਸ ਨੂੰ ਬਾਦ ਵਿਚ ਅਕਬਰ ਨੇ ਪੇਸ਼ਾਵਰ ਤੱਕ ਵਧਾਇਆ। ਅਕਬਰ ਦੀ ਮੌਤ ਤੋਂ ਪੰਜ ਸਾਲ ਬਾਦ ਜਦੋਂ ਅਲਿਜ਼ਾਬੇਥ ਪਹਿਲੀ, ਮਹਾਰਾਣੀ ਨੇ ਵਪਾਰੀਆਂ ਦੀ ਇਕ ਟੋਲੀ ਨੂੰ ਭਾਰਤ ਨਾਲ ਵਪਾਰ ਕਰਨ ਦੀ ਆਗਿਆ ਦਿੱਤੀ, ਜਿਸ ਦਾ ਨਾਮ ਈਸਟ ਇੰਡੀਆ ਕੰਪਨੀ ਰੱਖਿਆ, ਉਦੋਂ ਕੌਣ ਜਾਣਦਾ ਸੀ ਇਹ ਕੰਪਨੀ ਵਪਾਰ ਦੇ ਨਾਲ-ਨਾਲ ਹਕੂਮਤ ਵੀ ਕਰੇਗੀ?

ਪਹਿਲੋਂ ਬਾਬਾ ਫਰੀਦ ਨੇ ਫਿਰ ਗੁਰੂ ਨਾਨਕ ਦੇਵ ਨੇ ਪੰਜਾਬੀਆਂ ਨੂੰ ਕਿਹਾ ਕਿ ਮੁਸਲਮਾਨ ਅਤੇ ਹਿੰਦੂ, ਮਨੁੱਖ ਹੋਣ ਦਾ ਸੁਖ ਤੇ ਦੁੱਖ ਇੱਕੋ ਤਰ੍ਹਾਂ ਹੰਢਾਉਂਦੇ ਹਨ, ਫਿਰ ਇਨ੍ਹਾਂ ਵਿਚ ਫਰਕ ਕਿਉਂ? ਸ਼ਾਹਜਹਾਨ ਵੇਲੇ ਸੂਬਾ ਲਾਹੌਰ ਦੇ 28 ਹਜ਼ਾਰ ਪਿੰਡ ਸਨ। ਦਾਰਾ ਸ਼ਿਕੋਹ ਉਦੋਂ ਪੰਜਾਬ ਦਾ ਸੂਬੇਦਾਰ ਸੀ ਜਦੋਂ ਸ਼ਾਹਜਹਾਨ ਪਿਤਾ ਨੂੰ ਕੈਦ ਕਰਕੇ ਔਰੰਗਜ਼ੇਬ ਨੇ ਹਕੂਮਤ ਸੰਭਾਲੀ। ਭਰਾ ਦਾਰੇ ਦਾ ਸਿਰ ਕੱਟ ਕੇ ਔਰੰਗਜ਼ੇਬ ਅੱਗੇ ਸ਼ਨਾਖਤ ਵਾਸਤੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਜਦੋਂ ਚੰਗੀ ਤਰ੍ਹਾਂ ਪਛਾਣ ਲਿਆ ਕਿ ਇਹ ਮੇਰਾ ਭਰਾ ਦਾਰਾ ਹੀ ਹੈ, ਹੰਝੂ ਵਹਾਏ। ਦੂਜਾ ਭਰਾ ਸ਼ੁਜਾਅ ਬੰਗਾਲ ਦਾ ਸੂਬੇਦਾਰ ਸੀ, ਉਸ ਨੂੰ ਕਤਲ ਕੀਤਾ ਗਿਆ। ਰੰਘਰੇਟਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਅੱਗੇ ਮਾਖੋਵਾਲ ਵਿਖੇ ਅਰਪਣ ਕੀਤਾ। ਖੂਨ ਦੀ ਵਿਆਪਕ ਹਨੇਰੀ ਚੱਲ ਰਹੀ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਤੱਕ ਅਨੇਕਾਂ ਬਲੀਆਂ ਲੈਣੀਆਂ ਸਨ।

ਪੰਜਾਬ ਦੇ ਮੁਸਲਮਾਨਾਂ ਨੂੰ ਪਾਵਰ ਦੇਣ ਦੀ ਥਾਂ ਤੁਰਕ, ਈਰਾਨੀ ਜਾਂ ਪਠਾਣ ਸੂਬੇਦਾਰ ਤੈਨਾਤ ਕੀਤੇ ਜਾਂਦੇ, ਮੁਗਲ ਸਰਕਾਰ ਨੇ ਪੰਜਾਬੀਆਂ ਨੂੰ ਕਾਬਲ ਨਹੀਂ ਸਮਝਿਆ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਵਿਰੁੱਧ ਜਦੋਂ ਦਿੱਲੀ, ਲਾਹੌਰ ਜਾਂ ਸਰਹਿੰਦ ਵਲੋਂ ਸਖਤੀ ਕੀਤੀ ਜਾਂਦੀ, ਪੰਜਾਬੀ ਮੁਸਲਮਾਨਾਂ ਦੇ ਦਿਲਾਂ ਵਿਚ ਸਿੱਖਾਂ ਲਈ ਹਮਦਰਦੀ ਹੁੰਦੀ।

ਬੰਦਾ ਸਿੰਘ, ਜੋ ਪਹਿਲੋਂ ਮਾਧੋਦਾਸ ਰਾਜਪੂਤ ਸੀ, ਨੇ ਸ਼ਿਵਾ ਜੀ ਦੀ ਬਹਾਦਰੀ ਦੀਆਂ ਸਾਖੀਆਂ ਸੁਣੀਆਂ ਸਨ, ਜਦੋਂ ਗੁਰੂ ਗੋਬਿੰਦ ਸਿੰਘ ਨਾਲ ਮਿਲਾਪ ਹੋਇਆ ਤਦ ਉਸਨੇ ਪੰਜਾਬ ਵਿੱਚੋਂ ਜ਼ੁਲਮ ਖਤਮ ਕਰਨ ਵਾਸਤੇ ਗੁਰੂ ਜੀ ਦੀ ਅਸੀਸ ਪ੍ਰਾਪਤ ਕੀਤੀ। ਉਹ ਬੈਰਾਗੀ ਤੋਂ ਬਾਦਸ਼ਾਹ ਹੋ ਗਿਆ।

ਗੁਰੂ ਜੀ ਨੇ ਔਰੰਗਜ਼ੇਬ ਦੀ ਮੌਤ ਬਾਦ ਤਾਜਪੋਸ਼ੀ ਵਾਸਤੇ ਬਹਾਦਰ ਸ਼ਾਹ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਦੱਖਣ ਵਿਚ ਉਸਦੇ ਭਰਾ ਕਾਮ ਬਖਸ਼ ਦੀ ਬਗਾਵਤ ਦਬਾਉਣ ਵਾਸਤੇ ਨਾਲ ਗਏ। ਜ਼ਖਮੀ ਕਾਮ ਬਖ਼ਸ਼ ਨੂੰ ਜਦੋਂ ਤਾਜ ਪਹਿਨੀ ਬੈਠੇ ਬਹਾਦਰ ਸ਼ਾਹ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਕਿਹਾ - ਕਾਮਬਖਸ਼, ਮੈਂ ਤੈਨੂੰ ਇਸ ਹਾਲਤ ਵਿਚ ਦੇਖਣ ਦਾ ਇਛੁਕ ਨਹੀਂ ਸਾਂ। ਕਾਮ ਬਖਸ਼ ਨੇ ਸਿੰਘਾਸਨ ਤੇ ਬੈਠੇ ਆਪਣੇ ਭਰਾ ਨੂੰ ਕਿਹਾ - ਮੈਂ ਵੀ ਤੈਨੂੰ ਇਸ ਰੂਪ ਵਿਚ ਦੇਖਣ ਦਾ ਇਛੁਕ ਨਹੀਂ ਸਾਂ।

ਖਾਫੀ ਖਾਨ ਬੰਦਾ ਸਿੰਘ ਦੇ ਦੌਰ ਨੂੰ ਵਿਸਥਾਰ ਨਾਲ ਬਿਆਨਦਾ ਹੈ। ਰਾਜਪੂਤ ਖਾਨਦਾਨਾਂ ਨੂੰ ਮੁਗਲਾਂ ਦੀ ਹਕੂਮਤ ਵਿਰੁੱਧ ਬੰਦਾ ਸਿੰਘ ਦਾ ਸਾਥ ਦੇਣਾ ਚਾਹੀਦਾ ਸੀ, ਕਿਉਂ ਨਹੀਂ ਦਿੱਤਾ? ਹਿੰਦੂਆਂ ਨੂੰ ਹਿੰਦੂ ਧਰਮ ਬਚਾਉਣ ਦੀ ਚਿੰਤਾ ਹੋਣੀ ਚਾਹੀਦੀ ਸੀ।

ਸਿੱਖ ਗੁਰੀਲੇ ਢੰਗ ਤਰੀਕਿਆਂ ਨਾਲ ਅਬਦਾਲੀ ਦੀ ਫੌਜ ਨਾਲ ਟਕਰਾਉਂਦੇ ਕਿਉਂਕਿ ਆਹਮੋ ਸਾਹਮਣੇ ਯੁੱਧ ਕਰਨ ਜੋਗੀ ਅਜੇ ਗਿਣਤੀ ਨਹੀਂ ਸੀ। ਅਬਦਾਲੀ ਨੇ ਟਿੱਪਣੀ ਦਿੱਤੀ - ਇਹ ਤਾਂ ਚੋਰਾਂ ਵਾਂਗ ਹੱਲੇ ਕਰਦੇ ਹਨ। ਜਦੋਂ ਅਬਦਾਲੀ ਨੂੰ ਪੰਜਾਬੀ ਮੁਸਲਮਾਨਾਂ ਨੇ ਸਮਝਾਇਆ ਕਿ ਇਨ੍ਹਾਂ ਤੋਂ ਲਗਾਨ ਵਸੂਲ ਕਰ ਲਿਆ ਕਰੋ, ਲਾਹੌਰ ਇਨ੍ਹਾਂ ਦੇ ਹਵਾਲੇ ਕਿਉਂ ਨਹੀਂ ਕਰ ਦਿੰਦੇ? ਲਹਿਣਾ ਸਿੰਘ ਭੰਗੀ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਹੋਇਆ ਸੀ ਜਦੋਂ ਅਬਦਾਲੀ ਨੇ ਉਸ ਨੂੰ ਸੂਬੇਦਾਰੀ ਦੀ ਪੇਸ਼ਕਸ਼ ਕੀਤੀ ਤੇ ਖੁਸ਼ਕ ਮੇਵੇ ਭੇਜੇ। ਮੇਵੇ ਲੈਣ ਤੋਂ ਇਨਕਾਰ ਕਰਕੇ ਲਹਿਣਾ ਸਿੰਘ ਨੇ ਆਪਣੇ ਬੋਝੇ ਵਿੱਚੋਂ ਛੋਲਿਆਂ ਦੀ ਮੁੱਠ ਏਲਚੀ ਨੂੰ ਦਿੰਦਿਆਂ ਕਿਹਾ - ਸਾਡੀ ਗਰੀਬ ਜ਼ਿਮੀਦਾਰਾਂ ਦੀ ਇਹੋ ਖੁਰਾਕ ਠੀਕ ਹੈ। ਅਬਦਾਲੀ ਨੂੰ ਦੱਸ ਦਿਉ। ਬਹੁਤ ਘੱਟ ਗਿਣਤੀ ਹੋਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ, ਸਿੱਖਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਵੱਡੇ ਖੇਤਰ ਵਿਚ ਰਾਜ ਕਰਨਗੇ, ਉਨ੍ਹਾਂ ਦੇ ਨਿਸ਼ਾਨ ਸਾਹਿਬ ਲਹਿਰਾਉਂਦੇ ਰਹਿਣਗੇ। ਇਸੇ ਦੌਰ ਵਿਚ 1760 ਤੋਂ 1790 ਤੱਕ ਦੱਖਣ ਵਿਚ ਮੁਸਲਮਾਨਾਂ ਦੀ ਸਿੱਖਾਂ ਵਾਂਗ ਘੱਟ ਗਿਣਤੀ ਸੀ ਪਰ ਹੈਦਰ ਅਲੀ ਤੇ ਉਸਦਾ ਬੇਟਾ ਟੀਪੂ ਸੁਲਤਾਨ ਬਹੁਗਿਣਤੀ ਹਿੰਦੂਆਂ ਵਿਚ ਹਕੂਮਤ ਕਾਇਮ ਕਰਕੇ ਅੰਗਰੇਜ਼ਾਂ ਵਿਰੁੱਧ ਕਿਰਪਾਨ ਖੜਕਾ ਰਹੇ ਸਨ।

19 ਸਾਲ ਦੇ ਰਣਜੀਤ ਸਿੰਘ ਨੇ 1799 ਵਿਚ ਲਾਹੌਰ ਦੇ ਕਿਲੇ ਉੱਪਰ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਪਰ ਮਹਾਰਾਜੇ ਦਾ ਖਿਤਾਬ 1801 ਵਿਚ ਪ੍ਰਾਪਤ ਹੋਇਆ, ਜਦੋਂ ਉਸਦਾ ਕਬਜ਼ਾ ਅੰਮ੍ਰਿਤਸਰ ਉੱਤੇ ਹੋ ਗਿਆ। ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾਇਆ। ਰਣਜੀਤ ਸਿੰਘ ਸ਼ਾਹਜ਼ਮਾਨ ਨੂੰ ਵੰਗਾਰਿਆ ਕਰਦਾ ਸੀ, ''ਅਹਿਮਦਸ਼ਾਹ ਅਬਦਾਲੀ ਦੇ ਪੋਤਰਿਆ, ਪਹਾੜਾਂ ਤੋਂ ਹੇਠਾਂ ਉੱਤਰ ਤੇ ਚੜ੍ਹਤ ਸਿੰਘ ਦੇ ਪੋਤਰੇ ਨਾਲ ਕਿਰਪਾਨ ਮੇਚ।'' ਕਿਸੇ ਨੂੰ ਯਕੀਨ ਨਹੀਂ ਸੀ ਅਜਿਹਾ ਸਮਾਂ ਵੀ ਆਏਗਾ ਜਦੋਂ ਸਰਕਾਰ ਖਾਲਸਾ ਦੀ ਸੈਨਾ ਨਿਸ਼ਾਨ ਸਾਹਿਬ ਦੀ ਅਗਵਾਈ ਅੰਦਰ ਕਾਬਲ ਸ਼ਹਿਰ ਵਿਚ ਮਾਰਚ ਕਰੇਗੀ।

ਜਦੋਂ ਮੈਟਕਾਫ ਅੰਗਰੇਜ਼ਾਂ ਵਲੋਂ ਸਤਲੁਜ ਦੀ ਸੰਧੀ ਕਰਨ ਲਾਹੌਰ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ - ਮੈਂ ਇਸ ਤਰ੍ਹਾਂ ਦੀਆਂ ਕਨਸੋਆਂ ਸੁਣੀਆਂ ਹਨ ਕਿ ਅੰਗਰੇਜ਼ਾਂ ਦੀ ਨਿਗਾਹ ਲਾਹੌਰ ਹਥਿਆਉਣ ਦੀ ਹੈ। ਮੈਟਕਾਫ ਨੇ ਜਵਾਬ ਦਿੱਤਾ - ਮੈਂ ਹੋਰ ਸੁਣਿਆ ਹੈ, ਕਿ ਤੁਹਾਡੀ ਨਿਗਾਹ ਦਿੱਲੀ ਹਥਿਆਉਣ ਦੀ ਹੈ। ਸਤਲੁਜ ਦੀ ਸਰਹੱਦ ਮਿਥ ਲਈ ਤਾਂ ਮਹਾਰਾਜੇ ਨੇ ਦਿੱਲੀ ਵਲ ਨਹੀਂ ਤੇ ਅੰਗਰੇਜ਼ਾਂ ਨੇ ਪੰਜਾਬ ਵਲ ਨਹੀਂ ਦੇਖਿਆ, ਰਣਜੀਤ ਸਿੰਘ ਪੱਛਮ ਵੱਲ ਵਧਣ ਲੱਗਾ।

1834 ਵਿਚ ਫਰਾਂਸ ਦੇ ਜਰਨੈਲ ਐਲਾਰਡ ਨੇ ਮਹਾਰਾਜੇ ਪਾਸੋਂ ਆਗਿਆ ਲਈ ਕਿ ਮੈਨੂੰ ਦੇਸ ਜਾਣ ਦਿਉ, ਮੈਂ ਆਪਣੇ ਬੱਚੇ ਈਸਾਈ ਮਾਹੌਲ ਵਿਚ ਪੜ੍ਹਾਉਣੇ ਹਨ। ਮਹਾਰਾਜੇ ਨੇ ਆਗਿਆ ਦਿੰਦਿਆਂ ਕਿਹਾ- ਹਰੇਕ ਨੂੰ ਹੱਕ ਹੈ ਕਿ ਆਪਣੇ ਧਰਮ ਨੂੰ ਪਿਆਰ ਕਰੇ। ਮਹਾਰਾਜੇ ਦਾ ਵਾਕ ਫਰਾਂਸ ਦੇ ਅਖਬਾਰਾਂ ਵਿਚ ਛਪਿਆ।

ਪੰਜਾਬ ਜਦੋਂ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ ਤਾਂ ਰੈਜ਼ੀਡੈਂਟ ਜਾਨ ਲਾਰੰਸ ਨੂੰ ਪਤਾ ਲੱਗਾ ਕਿ ਬੇਦੀਆਂ ਵਿਚ ਕੁੜੀ ਜੰਮਦਿਆਂ ਮਾਰਨ ਦਾ ਰਿਵਾਜ ਹੈ। ਉਸਨੇ ਇਸ ਰਸਮ ਨੂੰ ਬੰਦ ਕਰਨ ਲਈ ਫੁਰਮਾਨ ਜਾਰੀ ਕੀਤਾ। ਰਸੂਖ ਵਾਲੇ ਬੇਦੀ ਲਾਰੰਸ ਨੂੰ ਮਿਲੇ ਤੇ ਕਿਹਾ - ਬੇਦੀਆਂ ਦੀ ਕੁਲ ਪਵਿੱਤਰ ਹੈ, ਇਹ ਆਪਣੀ ਕੁੜੀਆਂ ਬੇਦੀਆਂ ਦੇ ਘਰ ਤਾਂ ਵਿਆਹ ਨਹੀਂ ਸਕਦੇ, ਗੁਰੂ ਨਾਨਕ ਦੇ ਖਾਨਦਾਨ ਵਿੱਚੋਂ ਹੋਰ ਜਾਤਾਂ ਵਿਚ ਧੀਆਂ ਕਿਵੇਂ ਵਿਆਹੀਏ? ਚਾਰ ਸੌ ਸਾਲਾਂ ਤੋਂ ਇਹ ਰਸਮ ਚਲੀ ਆ ਰਹੀ ਹੈ। ਸਾਡੇ ਧਰਮ ਵਿਚ ਦਖਲ ਨਾ ਦਿਉ। ਲਾਰੰਸ ਨੇ ਕਿਹਾ - ਮੈਂ ਤੁਹਾਡੇ ਧਰਮ ਗ੍ਰੰਥ ਦੇ ਅਰਥ ਸੁਣੇ ਹਨ। ਗੁਰੂ ਨਾਨਕ ਦੇਵ ਜੀ ਕੁੜੀ ਮਾਰਨ ਦੇ ਖਿਲਾਫ ਸਨ। ਜੇ ਮੈਨੂੰ ਪਤਾ ਲੱਗ ਗਿਆ ਕਿ ਕਿਸੇ ਬੇਦੀ ਨੇ ਧੀ ਮਾਰੀ ਹੈ, ਮੈਂ ਚੁਰਾਹੇ ਵਿਚ ਦੋਸ਼ੀਆਂ ਨੂੰ ਫਾਂਸੀ ਚਾੜ੍ਹ ਦਿਆਂਗਾ। ਜਦੋਂ ਹਾਰੀਆਂ ਹੋਈਆਂ ਸਿੱਖ ਫੌਜਾਂ ਪਾਸੋਂ ਇਕ ਲੱਖ ਵੀਹ ਹਜ਼ਾਰ ਹਥਿਆਰ ਕਾਬੂ ਕੀਤੇ ਤਾਂ ਇਨ੍ਹਾਂ ਕੋਲੋਂ ਪੋਰਸ-ਸਿਕੰਦਰ ਵੇਲੇ ਦੇ ਤੀਰ ਕਮਾਨ ਵੀ ਮਿਲੇ।

ਪੁਰਾਣੇ ਵੱਡੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ ਪਰ ਇਸ ਉੱਤੇ ਹਕੂਮਤ ਬਾਹਰੋਂ ਆਏ ਲੋਧੀ, ਮੁਗਲ ਅਤੇ ਪਠਾਣ ਕਰਦੇ ਰਹੇ। ਬਹੁਤ ਘੱਟ ਗਿਣਤੀ ਦੇ 8% ਸਿੱਖਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਤੇ ਮੁਸਲਮਾਨ ਪ੍ਰਛਾਵੇਂ ਵਾਂਗ ਉਨ੍ਹਾਂ ਨਾਲ ਚਲਦੇ ਰਹੇ। ਪੰਜਾਬੀ ਮੁਸਲਮਾਨਾਂ ਦਾ ਕਦੀ ਦਿਲ ਨਾ ਕੀਤਾ ਕਿ ਆਪਣੇ ਮੁਲਕ ਤੇ ਆਪ ਰਾਜ ਕਰੀਏ? ਮਹਾਰਾਜਾ ਰਣਜੀਤ ਸਿੰਘ ਪਹਿਲਾ ਪੰਜਾਬੀ ਹੈ, ਜਿਹੜਾ ਪੰਜਾਬ ਤੇ ਰਾਜ ਕਰਨ ਲੱਗਾ।

ਕਮਾਲ ਇਹ ਕਿ ਜਿਨਾਹ ਪੰਜਾਬੀ ਨਹੀਂ ਸੀ, ਉਹ ਬੰਬੇ ਵਿਚ ਰਹਿੰਦਾ ਸੀ ਤੇ ਉਸਦੀ ਮੁਸਲਿਮ ਲੀਗ ਦਾ ਅਸਰ ਸਾਰੇ ਹਿੰਦੁਸਤਾਨ ਵਿਚ ਸੀ ਪਰ ਪੰਜਾਬ ਵਿਚ ਨਹੀਂ। ਪੰਜਾਬ ਵਿਚ ਯੂਨੀਅਨਿਸਟ ਪਾਰਟੀ ਤਾਕਤਵਰ ਸੀ ਤੇ ਕਿਸਾਨੀ ਹਿਤਾਂ ਦੀ ਰਖਵਾਲੀ ਕਰਦੀ ਸੀ। ਇਸ ਪਾਰਟੀ ਨੇ ਨਹੀਂ, ਜਿਨਾਹ ਦੀ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਕੀਤੀ ਤੇ ਉਸਦੇ ਨਕਸ਼ੇ ਵਿਚ ਦਿੱਲੀ ਸ਼ਾਮਲ ਸੀ। ਉਸਦੀ ਦਲੀਲ ਸੀ: ਸਮੁੰਦਰ ਕਿਨਾਰੇ ਕਰਾਚੀ ਤੋਂ ਲੈ ਕੇ ਦਿੱਲੀ ਤੱਕ ਦੀ ਕੁੱਲ ਜਨਗਣਨਾ ਕਰੋ, ਮੁਸਲਮਾਨ ਬਹੁਗਿਣਤੀ ਵਿਚ ਹਨ ਤੇ ਸਾਡਾ ਵੱਡੇ ਪੰਜਾਬ ਉੱਪਰ ਪੂਰਾ ਹੱਕ ਹੈ। ਪੰਜਾਬੀ ਮੁਸਲਮਾਨ, ਗੈਰ ਪੰਜਾਬੀ ਲੀਡਰ ਜਿਨਾਹ ਦੇ ਮਗਰ ਲੱਗ ਤੁਰਿਆ। ਜਿਨਾਹ ਦੀ ਮੁਸਲਿਮ ਲੀਗ ਅਤੇ ਮਹਾਤਮਾ ਗਾਂਧੀ ਦੀ ਕਾਂਗਰਸ ਪੰਜਾਬ ਦੀ ਵੰਡ ਦੇ ਸਖਤ ਖਿਲਾਫ ਸਨ। ਇਹ ਤਾਂ ਇੱਥੋਂ ਦੇ ਸਿੱਖਾਂ ਅਤੇ ਹਿੰਦੂਆਂ ਨੇ ਰੌਲਾ ਪਾਇਆ ਕਿ ਜਾਂ ਤਾਂ ਪਾਕਿਸਤਾਨ ਬਣੇ ਹੀ ਨਾ, ਜੇ ਬਣੇ ਤਦ ਪੰਜਾਬ ਦਾ ਬਟਵਾਰਾ ਕਰਕੇ ਸਾਨੂੰ ਬਚਾਉ ਕਿਉਂਕਿ ਅਸੀਂ ਘੱਟ ਗਿਣਤੀ ਵਿਚ ਰਹਿ ਜਾਵਾਂਗੇ। 

ਪੰਜਾਬੀ ਹਿੰਦੂ ਸਿੱਖਾਂ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਬਟਵਾਰਾ ਕਰਨ ਦਾ ਮਤਾ ਪਾਸ ਕਰ ਦਿੱਤਾ। ਵੰਡ ਤੋਂ ਬਾਦ ਪਾਕਿਸਤਾਨ ਦੇ ਪੰਜਾਬੀਆਂ ਨੇ ਕਿਹਾ - ਪੰਜਾਬੀ ਨਹੀਂ ਸਾਡੀ ਮਾਤਭਾਸ਼ਾ ਉਰਦੂ ਹੈ ਜਿਹੜੀ ਵਧੀਕ ਨਫੀਸ, ਵਧੀਕ ਅਦਬ ਵਾਲੀ ਬੋਲੀ ਹੈ, ਭਾਰਤੀ ਪੰਜਾਬੀ ਹਿੰਦੂਆਂ ਨੇ ਕਿਹਾ- ਸਾਡੀ ਬੋਲੀ ਪੰਜਾਬੀ ਨਹੀਂ, ਹਿੰਦੀ ਹੈ। ਪੰਜਾਬੀ ਕੇਵਲ ਸਿੱਖਾਂ ਦੀ ਬੋਲੀ ਰਹਿ ਗਈ ਜਿਸ ਕਾਰਨ ਵੱਡਾ ਪੰਜਾਬ ਸੁੰਗੜ ਕੇ ਵਰਤਮਾਨ ਪੰਜਾਬੀ ਸੂਬਾ ਰਹਿ ਗਿਆ।


ਪੰਜਾਬ ਪਾਕਿਸਤਾਨ 

ਪੰਜਾਬ ਪਾਕਿਸਤਾਨ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਭਾਰਤ ਵਿੱਚ ਹੈ। ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਇਸ ਦੀ ਰਾਜਧਾਨੀ ਲਾਹੌਰ ਹੈ। ਇਸ ਸੂਬੇ ਦਾ ਰਕਬਾ 205,344 km² ਦਾ ਹੈ |ਇਸ ਸੂਬੇ ਨੂੰ 36 ਜਿਲਿਆਂ ਚ ਵੰਡਿਆ ਗਿਆ ਹੈ। ਪੰਜਾਬ ਪਾਕਿਸਤਾਨ ਦਾ ਲੋਕ ਗਿਣਤੀ ਦੇ ਸਾਆਬ ਨਾਲ ਸਬ ਤੋਂ ਵੱਡਾ ਸੂਬਾ ਏ। ਇਹਦਾ ਰਾਜਗੜ੍ਹ ਲਹੌਰ ਏ। ਪੰਜਾਬ ਦੇ ਉੱਤਰ ਵਿਚ ਕਸ਼ਮੀਰ ਤੇ ਜ਼ਿਲ੍ਹਾ ਇਸਲਾਮ ਆਬਾਦ, ਚੜ੍ਹਦੇ ਵਿਚ ਹਿੰਦੁਸਤਾਨ, ਦੱਖਣ ਵਿਚ ਸੂਬਾ ਸਿੰਧ, ਲਹਿੰਦੇ ਵਿਚ ਸੂਬਾ ਸਰਹੱਦ ਤੇ ਦੱਖਣੀ ਲੈਂਦੇ ਵਿਚ ਸੂਬਾ ਬਲੋਚਿਸਤਾਨ ਨੇਂ। ਪੰਜਾਬ ਹੜੱਪਾ ਰਹਿਤਲ ਦਾ ਗੜ੍ਹ ਰਿਹਾ ਏ। ਇਹ ਇਨਸਾਨਾਂ ਦੀਆਂ ਪੁਰਾਣੀਆਂ ਰਹਿਤਲਾਂ ਵਿਚੋਂ ਇਕ ਏ। ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਏ। ਉਰਦੂ ਤੇ ਅੰਗਰੇਜ਼ੀ ਦਾ ਵੀ ਕੁਛ ਹੱਦ ਤੱਕ ਚੱਲਣ ਏ। ਬੋਲ ਪੰਜਾਬ ਦੋ ਬੋਲਾਂ ਪੰਜ ਤੇ ਆਬ ਨਾਲ ਮਿਲ ਕੇ ਬਣਿਆ ਏ। ਪੰਜ ਪੰਜਾਬੀ ਵਿੱਚ ਤੇ ਫ਼ਾਰਸੀ ਵਿਚ 5 ਨੂੰ ਕਿਹੰਦੇ ਨੇਂ ਤੇ ਆਬ ਫ਼ਾਰਸੀ ਵਿਚ ਪਾਣੀ ਨੂੰ। ਤੈ ਇੰਜ ਏ ਬੰਦਾ ਏ ਪੰਜ ਦਰਿਆਵਾਂ ਦਾ ਦੇਸ। ਪੁਰਾਣੇ ਵੇਲੇ ਵਿੱਚ ਇਹਨੂੰ ਸਪਤ ਸੰਧੂ ਵੀ ਕਿਹੰਦੇ ਸਨ ਯਾਨੀ ਸਤ ਦਰਿਆਵਾਂ ਦਾ ਦੇਸ ਏ ਦਰਿਆ ਜਿਹਨਾਂ ਦੀ ਵਜ੍ਹਾ ਤੋਂ ਇਸ ਦੇਸ ਦਾ ਨਾਂ ਸਪਤ ਸੰਧੂ ਪਿਆ ਉਹ ਇਹ ਨੇਂ ਸਿੰਧ,ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ। 1947 ਵਿਚਿ ਪੰਜਾਬ ਨੂੰ ਦੋ ਅੰਗਾਂ ਵਿਚ ਵੰਡ ਦਿੱਤਾ ਗਿਆ ਏਦਾ ਵੱਡਾ ਟੁਕੜਾ ਪਾਕਿਸਤਾਨ ਵਿੱਚ ਆਗਿਆ ਤੇ ਏਦਾ ਨਿੱਕਾ ਤੇ ਚੜ੍ਹਦੇ ਪਾਸੇ ਦਾ ਟੋਟਾ ਹਿੰਦੁਸਤਾਨ ਨਾਲ ਮਿਲ ਗਿਆ। 
ਪਾਕਿਸਤਾਨੀ ਪੰਜਾਬ ਅਪਣੀ ਹੁਣ ਦੀ ਮੂਰਤ ਵਿਚ 1972 ਨੂੰ ਆਇਆ। 
ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ ਸਤਲੁਜ ਦਰਿਆ ਸਤਲੁਜ, ਪੰਜਾਬ (ਪੰਜ ਪਾਣੀ), ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ, ਜਿਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। 


ਸਤਲੁਜ

ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ  ਦੁਨੀਆਂ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰਿਯੋਜਨਾ ਹੈ। ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀਆਂ ਕਰਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।


ਬਿਆਸ (ਰਿਸ਼ੀ) 

ਰਿਸ਼ੀ ਬੇਦਬਿਆਸ ਜਾਂ ਵੇਦਵਿਆਸ ਮਹਾਂਭਾਰਤ ਗ੍ਰੰਥ ਦੇ ਰਚਣਹਾਰ ਸਨ। ਬੇਦਬਿਆਜ਼ ਮਹਾਂਭਾਰਤ ਦੇ ਰਚਣਹਾਰ ਹੀ ਨਹੀਂ, ਸਗੋਂ ਉਹਨਾਂ ਘਟਨਾਵਾਂ ਦੇ ਸਾਕਸ਼ੀ ਵੀ ਰਹੇ ਹਨ, ਜੋ ਕਰਮਅਨੁਸਾਰ ਘਟਿਤ ਹੋਈਆਂ ਸਨ। ਆਪਣੇ ਆਸ਼ਰਮ ਤੋਂ ਹਸਿਤਨਾਪੁਰ ਦੀਆਂ ਸਮਸਤ ਗਤੀਵਿਧੀਆਂ ਦੀ ਇਤਲਾਹ ਉਹਨਾਂ ਤੱਕ ਤਾਂ ਪੁੱਜਦੀ ਸੀ। ਉਹ ਉਹਨਾਂ ਘਟਨਾਵਾਂ ਉੱਤੇ ਆਪਣਾ ਪਰਾਮਰਸ਼ ਵੀ ਦਿੰਦੇ ਸਨ। ਜਦੋਂ-ਜਦੋਂ ਅੰਤਰਦਵੰਦਵ ਅਤੇ ਸੰਕਟ ਦੀ ਸਥਿਤੀ ਆਉਂਦੀ ਸੀ, ਮਾਤਾ ਸੱਤਿਆਬਤੀ ਉਹਨਾਂ ਨੂੰ ਸਲਾਹ ਮਸ਼ਵਰੇ ਲਈ ਕਦੇ ਆਸ਼ਰਮ ਪੁੱਜਦੀ, ਤਾਂ ਕਦੇ ਹਸਿਤਨਾਪੁਰ ਦੇ ਰਾਜ-ਮਹਿਲ ਵਿੱਚ ਸੱਦੀ ਕਰਦੀ ਸੀ। ਹਰੇਕ ਦਵਾਪਰ ਯੁੱਗ ਵਿੱਚ ਵਿਸ਼ਨੂੰ ਬਿਆਸ ਦੇ ਰੂਪ ਵਿੱਚ ਅਵਤਰਿਤ ਹੋ ਕੇ ਬੇਦਾਂ ਦੇ ਵਿਭਾਗ ਪ੍ਰਸਤੁਤ ਕਰਦੇ ਹਨ। ਪਹਿਲੇਂ ਦਵਾਪਰ ਵਿੱਚ ਆਪ ਬ੍ਰਹਮਾ ਬੇਦਬਿਆਸ ਹੋਏ, ਦੂਜੇ ਵਿੱਚ ਪ੍ਰਜਾਪਤੀ, ਤੀਜੇ ਦਵਾਪਰ ਵਿੱਚ ਸ਼ੁਕਰਾਚਾਰੀਆ, ਚੌਥੇ ਵਿੱਚ ਬ੍ਰਹਸਪਤੀ ਬੇਦਬਿਆਸ ਹੋਏ। ਇਸ ਪ੍ਰਕਾਰ ਸੂਰੀਆ, ਮ੍ਰਿਤੂ, ਇੰਦਰ, ਧਨਜੰਈ, ਕ੍ਰਿਸ਼ਨ ਦਵੈਪਾਇਨ ਅਸ਼ਵੱਥਾਮਾ ਆਦਿ ਅਠਾਈ ਵੇਦਵਿਆਸ ਹੋਏ। ਇਸ ਪ੍ਰਕਾਰ ਅਠਾਈ ਵਾਰ ਬੇਦਾਂ ਦਾ ਵਿਭਾਜਨ ਕੀਤਾ ਗਿਆ। ਉਹਨਾਂ ਨੇ ਹੀ ਅੱਠਾਰਹ ਪੁਰਾਣਾਂ ਦੀ ਵੀ ਰਚਨਾ ਕੀਤੀ। 


ਰਾਵੀ 

ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਹੈ। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ। 


ਚਨਾਬ ਦਰਿਆ 

ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਹਿਮਾਲਿਆ ਦੇ ਕਸ਼ਮੀਰੀ ਭਾਗ ਵਿੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਵਿੱਚ ਵਹਿੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਵਿੱਚ ਸੀਮਾਵਾਂ ਬਣਾਉਦਾ ਹੈ। ਇਹ ਤਰਿੱਮ ਦੇ ਥਾਂ ਉੱਤੇ ਜੇਹਲਮ ਵਿੱਚ ਮਿਲ ਜਾਦਾ ਹੈ, ਅਤੇ ਅੱਗੇ ਰਾਵੀ ਨਾਲ ਵਹਿੰਦਾ ਹੋਇਆ ਸਤਲੁਜ ਰਾਹੀਂ ਅੰਤ ਵਿੱਚ ਸਿੰਧ ਨਾਲ ਮਿਲ ਜਾਦਾ ਹੈ। ਚਨਾਬ ਦੀ ਕੁੱਲ ਲੰਬਾਈ ਕਰੀਬ 960 ਕਿਲੋਮੀਟਰ ਹੈ। ਦਰਿਆ ਨੂੰ ਭਾਰਤੀ ਵੈਦਿਕ ਸੱਭਿਅਤਾ ਸਮੇਂ ਅਸੀਕਨੀ ਜਾਂ ਇਸੀਕਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਣਿਆ ਜਾਦਾ ਸੀ। 325 ਵਿੱਚ ਸਿੰਕਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਰਿਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ ਉਚ) ਕਹਿੰਦੇ ਹਨ) ਨਾਂ ਦੇ ਸ਼ਹਿਰ ਦਾ ਮੁੱਢ ਬੰਨ੍ਹਿਆ। ਸਿੰਧ ਜਲ ਸੰਧੀ ਦੇ ਤਹਿਤ ਇਹਦੇ ਪਾਣੀ ਵਿੱਚੋਂ ਪਾਕਿਸਤਾਨ ਨੂੰ ਹਿੱਸਾ ਮਿਲਦਾ ਹੈ। 


ਜੇਹਲਮ 

ਜੇਹਲਮ :-ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਸਨੂੰ ਸਿਪਾਹੀਆਂ ਦੀ ਧਰਤੀ ਜਾਂ ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ ਆਖਿਆ ਜਾਂਦਾ ਹੈ। ਇਸਦੇ ਨੇੜੇ ੧੬ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। ੧੯੯੮ ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੧੪੫,੬੪੭ ਅਤੇ ੨੦੧੨ ਮੁਤਾਬਕ ੧੮੮,੮੦੩ ਸੀ। ਇਸਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।

No comments:

Post a Comment