ਘਟਨਾ 18 ਨਵੰਬਰ 1983
ਇਹ ਘਟਨਾ 18 ਨਵੰਬਰ 1983 ਨੂੰ ਹੋਈ ਸੀ-ਮੋਗਾ ਡਿਪੂ ਦੀ ਬੱਸ ਅਮ੍ਰਿਤਸਰ ਤੋਂ ਜਾ ਰਹੀ ਸੀ ਕਿ ਨੌਸ਼ਹਿਰਾ ਪੰਨੂਆਂ ਦੇ ਕੋਲ ਹਥਿਆਰਬੰਦਬੰਦਿਆਂ ਨੇ ਚਾਰ ਹਿੰਦੂ ਮਾਰ ਦਿਤੇ ਸਨ। ਇਸ ਮੌਕੇ ਇਕ ਹਿੰਦੂ ਨੂੰ ਕਿਸੇ ਨਿਹੰਗ ਨੇ ਆਪਣਾ ਪੁਤ ਦੱਸਕੇ ਬਚਾ ਲਿਆ ਸੀ ਜਿਸਦਾ ਜਿਕਰ ਖੁਸ਼ਵੰਤ ਸਿੰਘ ਦੀ ਕਿਤਾਬ ਵਿਚ ਵੀ ਮਿਲਦਾ ਹੈ। ਇਸਤੋਂ ਪਹਿਲਾਂ 5 ਅਕਤੂਬਰ 1983 ਨੂੰ ਢਿਲਵਾਂ ਕੋਲ ਛੇ ਹਿੰਦੂ ਬੱਸ ਕਾਂਡ ਵਿਚ ਮਾਰੇ ਗਏ ਸਨ ਤੇ ਦਰਬਾਰਾ ਸਰਕਾਰ ਖਾਰਿਜ ਕਰ ਦਿਤੀ ਗਈ ਸੀ। ਇਸ ਬੱਸ ਕਾਂਡ ਦੀ ਕਿਸੇ ਵੀ ਸਿਖ ਜਥੇਬੰਦੀ ਨੇ ਜਿੰਮੇਵਾਰੀ ਨਹੀ ਸੀ ਲਈ। ਸੰਤ ਭਿੰਡਰਾਂਵਾਲਿਆਂ, ਸੰਤ ਲੌਂਗੋਵਾਲ ਤੇ ਹੋਰ ਸਿਖ ਆਗੂਆਂ ਨੇ ਬੱਸ ਕਾਂਡ ਦੀ ਜਬਰਦਸਤ ਨਿੰਦਾ ਕੀਤੀ ਸੀ। ਸਿਖ ਆਗੂ ਸਦਾ ਹੀ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਕਰਦੇ ਰਹੇ ਪਰ ਸਰਕਾਰ ਨੇ ਇਸ ਪਾਸੇ ਕੁਝ ਨਹੀ ਕੀਤਾ।
ਪ੍ਰਸਿਧ ਪਤਰਕਾਰ ਜਗਤਾਰ ਸਿੰਘ ਦੀ ਅੰਗਰੇਜੀ ਕਿਤਾਬ ,"ਖਾਲਿਸਤਾਨ" ਵਿਚ ਦਰਜ਼ ਹੈ ਕਿ ਮਗਰੋਂ ਸਾਬਕਾ ਮੁਖਮੰਤਰੀ ਦਰਬਾਰਾ ਸਿੰਘ ਕਹਿੰਦਾ ਰਿਹਾ ਹੈ ਕਿ ਬੱਸ ਕਾਂਡ ਏਜੰਸੀ ਦਾ ਕਾਰਾ ਸੀ। ਅਸਲ ਦੋਸ਼ੀ ਕਦੇ ਵੀ ਨਹੀ ਫੜੇ ਗਏ।ਨੌਸ਼ਹਿਰਾ ਬੱਸ ਕਾਂਡ ਬਾਰੇ ਵੀ ਸਦਾ ਭੰਬਲਭੂਸਾ ਬਣਿਆ ਰਿਹਾ। ਆਮ ਚਰਚਾ ਇਹੀ ਰਹੀ ਹੈ ਕਿ ਇੰਦਰਾ ਗਾਂਧੀ ਨੇ ਇਹ ਬੱਸ ਕਾਂਡ ਤੇ ਹੋਰ ਵਾਰਦਾਤਾਂ ਰਾਂਹੀ ਪੰਜਾਬ ਦੇ ਹਿੰਦੂ ਦੇ ਦਿਲ-ਦਿਮਾਗ ਵਿਚ ਇੱਹ ਭਰਿਆ ਕਿ ਹੁਣ ਸਿਖਾਂ ਤੋਂ ਸਿਰਫ ਮੈਂ ਹੀ ਤੁਹਾਨੂੰ ਬਚਾ ਸਕਦੀ ਹਾਂ। ਭਾਂਵੇ ਕਦੇ ਵੀ ਕੋਈ ਸਿਖ ਇਨਾਂ ਬੱਸ ਕਾਂਡਾਂ ਲਈ ਦੋਸ਼ੀ ਨਹੀ ਗਰਦਾਨਿਆ ਗਿਆ ਪਰ ਸਰਕਾਰੀ ਪਰਚਾਰ ਸਿਖਾਂ ਵੱਲ ਹੀ ਉਂਗਲ ਕਰਦਾ ਰਿਹਾ। ਜੇ ਇਹ ਕੰਮ ਸਿਖ ਜੁਝਾਰੂਆਂ ਨੇ ਕੀਤਾ ਹੂੰਦਾ ਤਾਂ ਸੰਘਰਸ਼ ਵਿਚ ਵਿਚਰਦੇ ਕਿਸੇ ਨਾ ਕਿਸੇ ਜੁਝਾਰੂ ਨੂੰ ਜਰੂਰ ਪਤਾ ਹੋਣਾ ਸੀ ਕਿ ਫਲਾਨੇ ਸਿੰਘਾਂ ਨੇ ਢਿਲਵਾਂ ਵਾਲਾ ਜਾਂ ਨੌਸ਼ਹਿਰੇ ਵਾਲਾ ਬੱਸ ਕਾਂਡ
ਕੀਤਾ ਹੈ। ਹੁਣ ਵੀ ਬਹੁਤ ਸਾਰੀਆਂ ਵਾਰਦਾਤਾਂ ਬਾਰੇ ਸੰਘਰਸ਼ ਵਿਚ ਵਿਚਰੇ ਸਿੰਘਾਂ ਤੋਂ ਪਤਾ ਲੱਗਦਾ ਹੈ ਕਿ ਕੌਣ ਕੌਣ ਕਿਸ ਵਾਰਦਾਤ ਵਿਚ ਸ਼ਾਮਿਲ ਸਨ।
ਸਪਸ਼ਟ ਹੈ ਕਿ ਇਹ ਬੱਸ ਕਾਂਡ ਸਿਖਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਕੀਤੇ ਸਨ। ਇਕ ਹੋਰ ਗੱਲ ਦੱਸਣੀ ਜਾਇਜ ਹੈ ਕਿ ਇਸ ਨੌਸ਼ਹਿਰੇ ਵਾਲੇ ਬੱਸ ਕਾਂਡ ਦੀ ਰਿਪੋਰਟਿੰਗ ਕਰਨ ਲਈ ਜੋ ਪੱਤਰਕਾਰ ਗਏ ਸਨ,ਉਨਾਂ ਵਿਚ ਸ.ਜਸਪਾਲ ਸਿੰਘ ਸਿਧੂ ਵੀ ਸਨ। ਪਿਛੇ ਜਿਹੇ ਉਨਾਂ ਨੇ ਸਾਨੂੰ ਇਕ ਪ੍ਰੋਗਰਾਮ ਵਿਚ ਦੱਸਿਆ ਕਿ ਜਦ ਉਹ ਅਤੇ ਹਿੰਦੋਸਤਾਨ ਟਾਈਮਜ ਦਾ ਪਤਰਕਾਰ ਕੇ,ਐਸ.ਤੋਮਰ ਬੱਸ ਕਾਂਡ ਵਾਲੀ ਥਾਂ ਤੇ ਗਏ ਤੇ ਖਾਲੀ ਬੱਸ ਦੀਆਂ ਫੋਟੋਆਂ ਲਈਆਂ ,ਮਾਰੇ ਗਏ ਲੋਕਾਂ ਦੇ ਨਾਂ-ਪਤੇ ਲਿਖੇ ਤੇ ਕੁਝ ਹੋਰ ਜਾਣਕਾਰੀ ਇਕਠੀ ਕਰਕੇ ਵਾਪਸ ਅੰਮਰਿਤਸਰ ਆ ਗਏ । ਉਹ ਕਹਿੰਦੇ ਸਾਨੂੰ ਬੱਸ ਕੋਲ ਕੋਈ ਯਾਤਰੂ ਆਦਿਕ ਨਹੀ ਮਿਲਿਆ। ਕੁਝ ਪੁਲੀਸ ਵਾਲੇ ਡਿਊਟੀ ਕਰਕੇ ਜਰੂਰ ਸਨ। ਅੰਮ੍ਰਿਤਸਰ ਆਕੇ ਦੋਨਾਂ ਨੇ ਆਪੋ ਆਪਣੇ ਅਖਬਾਰਾਂ ਨੂੰ ਖਬਰਾਂ ਭੇਜ ਦਿਤੀਆਂ। ਸਿਧੂ ਸਾਹਿਬ ਦੱਸਦੇ ਹਨ ਕਿ ਉਹ ਹੈਰਾਨ ਹੀ ਰਹਿ ਗਏ ਕਿ ਹਿੰਦੋਸਤਾਨ ਟਾਈਮਜ ਦੇ
ਪਤਰਕਾਰ ਨੇ ਕੋਲੋਂ ਹੀ ਮਸਾਲਾ ਲਾਕੇ ਲਿਖ ਦਿਤਾ ਕਿ ਮਾਰੇ ਗਏ ਹਿੰਦੂਆਂ ਦੀ ਜਨਾਨੀਆਂ ਤੇ ਬੱਚੇ ਰੋ ਰੋਕੇ ਆਹ ਕਹਿ ਰਹੇ ਸਨ ,ਔਹ ਕਹਿ ਰਹੇ ਸਨ- ਸਿਧੂ ਸਾਹਿਬ ਕਹਿੰਦੇ ਅਸਲ ਵਿਚ ਮਾਰੇ ਗਏ ਹਿੰਦੂ ਮੁੰਡੇ ਕਵਾਰੇ ਸਨ ਜਿੰਨਾ ਦੀਆਂ ਜਨਾਨੀਆਂ ਤੇ ਬੱਚੇ ਕੋਲੋਂ ਹੀ ਦਿਖਾਕੇ ਅਖਬਾਰ ਵਿਚ ਕੋਲੋਂ ਹੀ ਗੱਲਾਂ ਉਨਾਂ ਦੇ ਮੂੰਹ ਵਿਚ ਪਾਈਆਂ ਗਈਆਂ ਤਾਂਕਿ ਸਿਖਾਂ ਖਿਲਾਫ ਨਫਰਤ ਵਧੇ।
ਇਸ ਨੌਸ਼ਹਿਰਾ ਬੱਸ ਕਾਂਡ ਮੌਕੇ ਇਕ ਨਿਹੰਗ ਸਿੰਘ ਅਜੀਤ ਸਿੰਘ ਨੇ ਇਕ ਹਿੰਦੂ ਨੂੰ ਬਚਾਇਆ ਗਿਆ ਸੀ। ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾ ਦਿਲੀ ਦਰਬਾਰਾ ਦੀਆਂ ਏਜੰਸੀਆਂ ਨੇ ਬੱਸ ਕਾਂਡ ਤੇ ਹੋਰ ਕਈ ਵਾਰਦਾਤਾਂ ਪੰਜਾਬ ਵਿਚ ਕਰਕੇ ਸਿਖਾਂ ਖਿਲਾਫ ਮਹੌਲ ਬਣਾਇਆ ਸੀ।
- ਸਰਬਜੀਤ ਸਿੰਘ ਘੁਮਾਣ
No comments:
Post a Comment