Wednesday, 6 December 2017

ਪੰਜ-ਆਬ ਦਾ ਪਹਿਲਾ ਬਾਦਸ਼ਾਹ ਪੋਰਸ

ਪੰਜ-ਆਬ ਦਾ ਪਹਿਲਾ ਬਾਦਸ਼ਾਹ ਪੋਰਸ


ਆਰੀਆ ਕਬੀਲਿਆਂ ਦੇ ਆਉਣ ਤੋਂ ਲੈ ਕੇ ਸ਼ਾਹ ਜ਼ਮਾਨ ਦੇ ਸਮੇਂ (1798-99) ਤੱਕ ਕੋਈ ਨਾ ਕੋਈ ਹਮਲਾਵਰ ਭਾਰਤ ਆਉਂਦਾ ਰਿਹਾ। ਹਰ ਹਮਲਾਵਰ ਇਸ ਦੇਸ਼ ਨੂੰ ਲੁੱਟ ਕੇ ਲਿਜਾਂਦਾ ਜਾਂ ਇੱਥੇ ਰਾਜ ਕਰਦਾ ਰਿਹਾ। ਇਹ ਹਮਲਾਵਰ ਆਪਣਾ ਇਤਿਹਾਸ ਆਪ ਲਿਖਦੇ ਰਹੇ ਹਨ। ਹਾਰਨ ਵਾਲੀ ਧਿਰ ਭਾਵ ਅਸੀਂ ਜਾਂ ਤਾਂ ਆਪਣਾ ਇਤਿਹਾਸ ਲਿਖਿਆ ਹੀ ਨਹੀਂ ਤੇ ਜਾਂ ਫਿਰ ਸਾਡੇ ਲਿਖੇ ਹੋਏ ਇਤਿਹਾਸ ਨੂੰ ਇਨ੍ਹਾਂ ਹਮਲਾਵਰਾਂ ਨੇ ਰਹਿਣ ਨਹੀਂ ਦਿੱਤਾ। ਸਾਡੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਏ ਜਾਂਦੇ ਇਤਿਹਾਸ ’ਚ ਦੱਸਿਆ ਜਾਂਦਾ ਹੈ ਕਿ ਭਾਰਤ ਸੋਨੇ ਦੀ ਚਿੜੀ ਸੀ ਅਤੇ ਇਸ ਨੂੰ ਹਰ ਹਮਲਾਵਰ ਲੁੱਟ ਕੇ ਲਿਜਾਂਦਾ ਰਿਹਾ ਹੈ। ਇਹ ਗੱਲ ਕਿਤੇ ਨਹੀਂ ਮਿਲੇਗੀ ਕਿ ਸਾਡੇ ਦੇਸ਼ ਨੇ ਹਮਲਾਵਰ ਨੂੰ ਮੂੰਹ-ਤੋੜ ਜਵਾਬ ਦਿੱਤਾ। ਇਉਂ ਜਾਪਦਾ ਹੈ ਜਿਵੇਂ ਅਸੀਂ ਇਨ੍ਹਾਂ ਹਮਲਾਵਰਾਂ ਦੇ ਹਮਲਿਆਂ ਕਾਰਨ ਮਾਣ ਮਹਿਸੂਸ ਕਰਦੇ ਹਾਂ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਮਲਾਵਰਾਂ ਦਾ ਇਤਿਹਾਸ ਸਾਡੇ ਪਾਸ ਇਨ੍ਹਾਂ ਦਾ ਹੀ ਲਿਖਿਆ ਹੋਇਆ ਹੈ। ਇਸੇ ਤਰਜ਼ ’ਤੇ ਇਤਿਹਾਸ ਵਿੱਚ ਸਿਕੰਦਰ ਨੂੰ ‘ਵਿਸ਼ਵ-ਜੇਤੂ ਸਿਕੰਦਰ ਮਹਾਨ’ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਪਰ ਪੋਰਸ ਨੂੰ ਹਾਰਿਆ ਅਤੇ ਆਪਣੇ ਰਾਜ-ਭਾਗ ਦੀ ਖੈਰ ਮੰਗਦਾ ਹੋਇਆ ਦਿਖਾਇਆ ਹੈ। ਪੋਰਸ ਕਹਿ ਰਿਹਾ ਹੈ ਕਿ ‘ਜਿਸ ਤਰ੍ਹਾਂ ਦਾ ਸਲੂਕ ਇੱਕ ਬਾਦਸ਼ਾਹ ਨੂੰ ਦੂਜੇ ਬਾਦਸ਼ਾਹ ਨਾਲ ਕਰਨਾ ਚਾਹੀਦਾ ਹੈ ਉਸ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇ। ਰਾਜਨੀਤੀ ਅਤੇ ਲੜਾਈ ਦਾ ਅਸੂਲ ਹੈ ਕਿ ਇੱਕ ਥਾਂ ’ਤੇ ਬਾਦਸ਼ਾਹ ਇੱਕ ਹੀ ਹੋਵੇਗਾ, ਦੋ ਬਾਦਸ਼ਾਹ ਇੱਕਠੇ ਨਹੀਂ। ਜਿੱਤਿਆ ਹੋਇਆ ਬਾਦਸ਼ਾਹ ਹਾਰੇ ਹੋਏ ਬਾਦਸ਼ਾਹ ਨੂੰ ਕਦੇ ਵੀ ਬਾਦਸ਼ਾਹ ਨਹੀਂ ਮੰਨੇਗਾ। ਜੇ ਹਾਰਿਆ ਹੋਇਆ ਬਾਦਸ਼ਾਹ ਜਿੱਤੇ ਹੋਏ ਕੋਲੋਂ ਰਾਜ-ਭਾਗ ਦੀ ਸਲਾਮਤੀ ਮੰਗੇਗਾ ਤਾਂ ਸਿਰਫ਼ ਇਹ ਉਹਦੀ ਮੰਗ ਹੀ ਹੋਵੇਗੀ ਅਤੇ ਮੰਗਿਆਂ ਕਦੇ ਰਾਜ-ਭਾਗ ਨਹੀਂ ਮਿਲਦੇ। ਮੰਗਿਆਂ ਸਿਰਫ਼ ਖੈਰ ਹੀ ਮਿਲ ਸਕਦੀ ਹੈ। 

- ਡਾ. ਸੁਖਦਿਆਲ ਸਿੰਘ

ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਪੰਜਾਬ (ਹਿੰਦੁਸਤਾਨ) ਉਪਰ ਹਮਲਾ ਕਰਨ ਤੋਂ ਪਹਿਲਾਂ ਸਿਕੰਦਰ ਨੇ ਇਰਾਨ ਅਤੇ ਅਰਬ ਦੇਸ਼ਾਂ ਨੂੰ ਵੀ ਜਿੱਤਿਆ ਸੀ। ਇਨ੍ਹਾਂ ਮੁਲਕਾਂ ਦੀਆਂ ਮੁੱਢਲੀਆਂ ਲਿਖਤਾਂ ਵਿੱਚ ਕਿਤੇ ਵੀ ਸਿਕੰਦਰ ਨੂੰ ‘ਮਹਾਨ’ ਜਾਂ ‘ਵਿਸ਼ਵ-ਜੇਤੂ’ ਨਹੀਂ ਲਿਖਿਆ ਗਿਆ ਸਗੋਂ ਉਸ ਨੂੰ ‘ਸ਼ੈਤਾਨ’ ਦਾ ਵਿਸ਼ੇਸ਼ਣ ਦਿੱਤਾ ਗਿਆ ਹੈ। ਇਰਾਨ ਦੇ ਮਸ਼ਹੂਰ ਕਵੀ ਫਿਰਦੌਸੀ ਦਾ ਸ਼ਾਹਨਾਮਾ ਇਰਾਨੀ ਇਤਿਹਾਸ ਅਤੇ ਸਿਕੰਦਰ ਤੇ ਪੋਰਸ ਦੀ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੰਦਾ ਹੈ ਪਰ ਉਸ ਵਿੱਚ ਪੋਰਸ ਨੂੰ ਸਿਕੰਦਰ ਤੋਂ ਜ਼ਿਆਦਾ ਥਾਂ ਦਿੱਤੀ ਗਈ ਹੈ। ਫਿਰਦੌਸੀ ਸਿਰਫ਼ ਇਰਾਨੀ ਰਵਾਇਤਾਂ ਦੇ ਆਧਾਰ ’ਤੇ ਹੀ ਗੱਲ ਕਰਦਾ ਹੈ। ਉਹ ਯੂਨਾਨੀ ਇਤਿਹਾਸ ਦਾ ਕਿਤੇ ਵੀ ਜ਼ਿਕਰ ਨਹੀਂ ਕਰਦਾ।ਇਸੇ ਤਰ੍ਹਾਂ ਇੱਕ ਯੂਨਾਨੀ ਲੇਖਕ  ਕਲਿਸਥੇਨਜ਼ ਵੀ ਸਿਕੰਦਰ ਵਾਂਗ ਫ਼ਿਲਾਸਫਰ ਅਰਸਤੂ ਦਾ ਸ਼ਾਗਿਰਦ ਸੀ ਪਰ ਉਹ ਅਰਸਤੂ ਦਾ ਰਿਸ਼ਤੇਦਾਰ ਵੀ ਸੀ। ਜਦੋਂ ਸਿਕੰਦਰ ਪੰਜਾਬ ਵੱਲ ਰਵਾਨਾ ਹੋਇਆ ਤਾਂ ਅਰਸਤੂ ਦੀ ਸਿਫ਼ਾਰਸ਼ ਨਾਲ ਉਹ ਵੀ ਸਿਕੰਦਰ ਦੇ ਨਾਲ ਆ ਗਿਆ ਸੀ ਪਰ ਉਹ ਬਾਕੀ ਯੂਨਾਨੀ ਲੇਖਕਾਂ ਨਾਲੋਂ ਅਲੱਗ ਹੀ ਰਿਹਾ। ਉਸ ਨੇ ਆਪਣੇ ਤੌਰ ’ਤੇ ਜਿਸ ਤਰ੍ਹਾਂ ਸਿਕੰਦਰ ਅਤੇ ਉਸ ਦੀ ਲੜਾਈ ਨੂੰ ਦੇਖਿਆ ਸੀ ਉਸੇ ਤਰ੍ਹਾਂ ਲਿਖ ਦਿੱਤਾ। ਇਸ ਤਰ੍ਹਾਂ ਲਿਖਣ ਕਾਰਨ ਸਿਕੰਦਰ ਨੇ ਕਈ ਵਾਰ ਉਸ ਨੂੰ ਝਿੜਕਿਆ ਵੀ ਪਰ ਉਹ ਆਪਣੀ ਆਜ਼ਾਦੀ ਨਾਲ ਲਿਖਣ ਤੋਂ ਨਾ ਟਲਿਆ। ਅਖੀਰ ਉਹ ਪੰਜਾਬ ਵਿੱਚ ਮਰ ਗਿਆ ਜਾਂ ਮਾਰ ਦਿੱਤਾ ਗਿਆ ਸੀ ਪਰ ਉਸ ਦੇ ਸਾਥੀਆਂ ਨੇ ਉਸ ਦੀਆਂ ਲਿਖਤਾਂ ਨੂੰ ਕਿਸੇ ਤਰੀਕੇ ਸੰਭਾਲ ਰੱਖਿਆ ਸੀ। ਇਹ ਲਿਖਤਾਂ ਸਿਕੰਦਰ ਵੱਲੋਂ ਜਿੱਤੇ ਹੋਏ ਦੇਸ਼ਾਂ ਵਿੱਚ ਚਲੀਆਂ ਗਈਆਂ। ਉÎੱਥੇ ਇਨ੍ਹਾਂ ਦਾ ਅਵੇਸਤਾ, ਅਰਬੀ ਅਤੇ ਇਥੋਪੀਆਈ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ। ਇਸ ਸਮੇਂ ਸਾਡੇ ਪਾਸ ਕਲਿਸਥੇਨਜ਼ ਦੀਆਂ ਲਿਖਤਾਂ ਦਾ ਇਥੋਪੀਆਈ ਅਨੁਵਾਦ ਹੈ। ਇਸ ਵਿੱਚ ਸਿਕੰਦਰ ਬਾਰੇ ਕੀਤੇ ਗਏ ਵਰਣਨ ਨੂੰ ਆਧੁਨਿਕ ਇਤਿਹਾਸਕਾਰ ਅਰਨਸਟ ਏ. ਵਾਲਿਸ ਬੱਜ ਨੇ ਆਪਣੀ ਪੁਸਤਕ ਵਿੱਚ ਦਿੱਤਾ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਕਲਿਸਥੇਨਜ਼ ਦਾ ਸਿਕੰਦਰ ਅਤੇ ਪੋਰਸ ਦੀ ਲੜਾਈ ਦਾ ਬਿਰਤਾਂਤ ਸਿਕੰਦਰ ਦੇ ਆਪਣੇ ਇਤਿਹਾਸਕਾਰਾਂ ਵੱਲੋਂ ਦਿੱਤੇ ਗਏ ਬਿਰਤਾਂਤ ਨਾਲੋਂ ਬਿਲਕੁਲ ਵੱਖਰਾ ਹੈ।ਸਾਡੇ ਇਤਿਹਾਸ ਦਾ ਦੁਖਾਂਤ ਹੈ ਕਿ ਸਾਡੀ ਕਿਸੇ ਵੀ ਲਿਖਤ ਵਿੱਚ ਪੋਰਸ ਅਤੇ ਸਿਕੰਦਰ ਦੀ ਲੜਾਈ ਦਾ ਬਿਰਤਾਂਤ ਨਹੀਂ ਹੈ। ਸਾਡੇ ਰਿਸ਼ੀਆਂ-ਮੁਨੀਆਂ ਵੱਲੋਂ ਲਿਖੇ ਗਏ ਗ੍ਰੰਥ ਮਿਥਿਹਾਸਕ ਕਥਾ-ਕਹਾਣੀਆਂ ਜਾਂ ਫਿਰ ਸਮਾਜਿਕ ਵੰਡ (ਜਾਤ-ਪਾਤ) ਦੀਆਂ ਕਥਾਵਾਂ ਨਾਲ ਭਰੇ ਹੋਏ ਹਨ। ਕੁਝ ਅਜੋਕੇ ਇਤਿਹਾਸਕਾਰਾਂ ਨੇ ਮਹਾਭਾਰਤ ਵਿੱਚੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕਿਸੇ ਵੀ ਤਰੀਕੇ ਪੋਰਸ ਦਾ ਇੱਕ ਯੋਧੇ ਵਜੋਂ ਵਰਣਨ ਦੇਣ ਵਿੱਚ ਸਫ਼ਲ ਨਹੀਂ ਹੁੰਦੀ। ਇਸ ਦੇ ਸਿੱਟੇ ਵਜੋਂ ਸਾਡੇ ਇਤਿਹਾਸਕਾਰਾਂ ਨੇ ਸਿਕੰਦਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਹੀ ਅਪਣਾ ਲਿਆ ਹੈ। ਜਦੋਂ ਸਿਕੰਦਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚੋਂ ਹੀ ਜਾਣਕਾਰੀ ਲੈਣ ਕਾਰਨ ਸਾਡੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ‘ਸਿਕੰਦਰ ਮਹਾਨ’ ਅਤੇ ‘ਵਿਸ਼ਵ-ਜੇਤੂ’  ਬਣਿਆ ਹੋਇਆ ਹੈ।ਏਰੀਅਨ ਨਿਕੋਮਿਡੱਈਆ, ਕੁਇੰਟਸ ਕਰਟੀਅਸ, ਪਲੂਟਾਰਕ, ਡਾਇਓਡੋਰੋਸ ਅਤੇ ਜਸਟਿਨਸ ਜਾਂ ਜਸਟਿਨ ਟਰੌਂਟੀਨਸ ਜਿਹੇ ਪ੍ਰਸਿੱਧ ਇਤਿਹਾਸਕਾਰ ਸਿਕੰਦਰ ਦੇ ਸਮਕਾਲੀ ਸਨ। ਉਹ ਸਾਰੇ ਉਸ ਦੇ ਨਾਲ ਸਨ। ਉਨ੍ਹਾਂ ਦੀਆਂ ਮੌਲਿਕ ਲਿਖਤਾਂ ਤਾਂ ਅੱਜ-ਕੱਲ੍ਹ ਉਪਲੱਬਧ ਨਹੀਂ ਪਰ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਡਬਲਿਊ.ਐੱਮ.ਕਰਿੰਡਲ ਨੇ ਆਪਣੀ ਪੁਸਤਕ ਵਿੱਚ ਉਲਥਾ ਕੇ ਦਿੱਤੇ ਹਨ। ਇਨ੍ਹਾਂ ਇਤਿਹਾਸਕਾਰਾਂ ਬਾਰੇ ਪ੍ਰੋ. ਫਰੀਮੈਨ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ: ‘ਅਸਲ ਵਿੱਚ ਇਨ੍ਹਾਂ ਨੂੰ ਇਤਿਹਾਸਕਾਰ ਕਹਿਣਾ ਹੀ ਠੀਕ ਨਹੀਂ ਜਾਪਦਾ। ਇਹ ਲੇਖਕ ਸਾਡੀ ਸਮਝ ਤੋਂ ਬਾਹਰ ਹਨ। ਇਨ੍ਹਾਂ ਨੇ ਕੁਝ ਕਥਾ-ਕਹਾਣੀਆਂ ਲਿਖ ਕੇ ਸਦਾਚਾਰਕ ਸਿੱਟੇ ਕੱਢੇ ਹਨ। ਇਹ ਕਮਜ਼ੋਰ ਜਿਹੀਆਂ ਅਤੇ ਸੰਖੇਪ ਰਚਨਾਵਾਂ ਪੇਸ਼ ਕਰਦੇ ਹਨ। ਇਹ ਸਾਰੇ ਹੀ, ਖ਼ਾਸ ਕਰਕੇ ਜਸਟਿਨਸ (ਜਸਟਿਨ), ਕਲਪਿਤ ਕਹਾਣੀਆਂ ਲਿਖਣ ਵਾਲਿਆਂ ਤੋਂ ਵੱਧ ਕੁਝ ਨਹੀਂ ਹਨ। ਇਨ੍ਹਾਂ ਨੇ ਜਾਣ-ਬੁੱਝ ਕੇ ਸੱਚਾਈ ਨੂੰ ਛੱਡਿਆ ਹੈ। ਸਿਰਫ਼ ਏਰੀਅਨ ਨੇ ਹੀ ਕੁਝ ਸੂਝ-ਬੂਝ ਨਾਲ ਲਿਖਿਆ ਹੈ ਪਰ ਇਹ ਵੀ ਕਈ ਥਾਈਂ ਸਿਕੰਦਰ ਦੀਆਂ ਕਮਜ਼ੋਰੀਆਂ ਉੱਪਰ ਪਰਦਾ ਪਾ ਜਾਂਦਾ ਹੈ’। ਇੱਕ ਹੋਰ ਆਧੁਨਿਕ ਇਤਿਹਾਸਕਾਰ ਪ੍ਰੋਫ਼ੈਸਰ ਤਰਨ ਆਪਣੀ ਪੁਸਤਕ ਵਿੱਚ ਇਸ ਗੱਲ ਦੀ ਪੁਸ਼ਟੀ ਕਰਦਾ ਹੈ।ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੁੱਧ ਪਰਕਾਸ਼ ਨੇ ਇਨ੍ਹਾਂ ਸਾਰੇ ਯੂਨਾਨੀ ਇਤਿਹਾਸਕਾਰਾਂ ਬਾਰੇ ਲਿਖਿਆ ਕਿ ‘‘ਜਦੋਂ ਦੋ ਧਿਰਾਂ ਲੜਦੀਆਂ ਹਨ ਤਾਂ ਸਭ ਤੋਂ ਪਹਿਲੀ ਮੌਤ ਸੱਚਾਈ ਦੀ ਹੁੰਦੀ ਹੈ। ਦੋਵਾਂ ਧਿਰਾਂ ਵੱਲੋਂ ਲੜਾਈ ਬਾਰੇ ਦਿੱਤੀਆਂ ਖ਼ਬਰਾਂ ਉਨ੍ਹਾਂ ਦੇ ਆਪੋ-ਆਪਣੇ ਪੱਖਪਾਤੀ ਖਿਆਲਾਂ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ ਹਨ। ਉਹ ਦੋਵੇਂ ਦੂਜੀ ਧਿਰ ਨੂੰ ਛੁਟਿਆ ਕੇ ਆਪੋ-ਆਪਣੇ ਬਲਵਾਨ ਤੱਤਾਂ ਉÎੱਤੇ ਜ਼ੋਰ ਦਿੰਦੀਆਂ ਹਨ। ਇਸ ਦੇ ਬਾਵਜੂਦ ਝੂਠ ਦੇ ਹਨੇਰੇ ਵਿੱਚ ਹਮੇਸ਼ਾਂ ਕੋਈ ਘਾਟ ਰਹਿ ਜਾਂਦੀ ਹੈ ਜਿਸ ਵਿੱਚੋਂ ਸੱਚ ਦੀ ਰੋਸ਼ਨੀ ਦੀ ਕੋਈ ਕਿਰਨ ਬਾਹਰ ਨਿਕਲ ਹੀ ਆਉਂਦੀ ਹੈ ਅਤੇ ਅਸਲ ਘਟਨਾ ਬਾਰੇ ਇਸ਼ਾਰਾ ਕਰ ਜਾਂਦੀ ਹੈ। ਯੂਨਾਨੀਆਂ ਦੇ ਲਿਖੇ ਹੋਏ ਬਿਰਤਾਤਾਂ ਦੀ ਹੂ-ਬ-ਹੂ ਇਹੀ ਹਾਲਤ ਹੈ। ਉਹ ਇੱਕ-ਦੂਜੇ ਦੇ ਉਲਟ ਵੀ ਹਨ ਅਤੇ ਸਵੈ-ਵਿਰੋਧੀ, ਬੇਮੇਲ ਅਤੇ ਅਢੁੱਕਵੇਂ ਵੀ ਹਨ। ਇਹ ਤੱਥ ਇਸ ਗੱਲ ਦਾ ਲਖਾਇਕ ਹੈ ਕਿ ਉਨ੍ਹਾਂ ਵਿੱਚ ਕਿਤੇ ਨਾ ਕਿਤੇ ਕੋਈ ਉਕਾਈ ਹੈ ਜਿਹੜੀ ਉਨ੍ਹਾਂ ਵਿੱਚ ਇਕਸਾਰਤਾ ਨਹੀਂ ਆਉਣ ਦਿੰਦੀ। ਦਸਤਾਵੇਜ਼ਾਂ ਨੂੰ ਘੋਖ ਕੇ ਪਤਾ ਲੱਗਦਾ ਹੈ ਕਿ ਅਸਲ ਵਿੱਚ ਜਿਹਲਮ ਦੀ ਲੜਾਈ ਬਰਾਬਰ ਦੀ ਰਹੀ ਸੀ ਤੇ ਇਸ ਦੇ ਨਤੀਜੇ ਵਜੋਂ ਸਿਕੰਦਰ ਤੇ ਪੋਰਸ ਵਿਚਕਾਰ ਸੁਲ੍ਹਾ ਹੋ ਗਈ ਸੀ। ਇੱਕ-ਦੂਜੇ ਦੇ ਵੈਰੀ ਬਣੇ ਰਹਿਣ ਦੀ ਥਾਂ ਉਹ ਪੰਜਾਬ ਦੇ ਕਬੀਲਿਆਂ ਤੇ ਰਿਆਸਤਾਂ ਨੂੰ ਅਧੀਨ ਕਰਨ ਦੇ ਕਾਰਜ ਨੂੰ ਪੂਰਾ ਕਰਨ ਖ਼ਾਤਰ ਮਿੱਤਰ ਬਣ ਗਏ ਸਨ।’’ ਇਸ ਲਈ ਪੰਜਾਬ ਦੇ ਪਹਿਲੇ ਬਾਦਸ਼ਾਹ ਪੋਰਸ ਦਾ ਇਤਿਹਾਸ ਅਹਿਮ ਹੈ। ਪੋਰਸ ਦਾ ਸਮਾਂ ਅੰਦਾਜ਼ਨ 335 ਪੂ.ਈ. ਤੋਂ ਲੈ ਕੇ 325 ਪੂ.ਈ. ਤੱਕ ਦਾ ਸੀ। ਪੋਰਸ ਦੇ ਸਮੇਂ ਪੰਜਾਬ ਦੀ ਧਰਤੀ ’ਤੇ ਜੱਟ ਕਬੀਲਿਆਂ ਦਾ ਬੋਲਬਾਲਾ ਸੀ। ਪੋਰਸ ਸਭ ਤੋਂ ਵੱਡੇ ਜੱਟ ਕਬੀਲੇ ‘ਮਦਰਾਂ’ ਦਾ ਸਰਦਾਰ ਸੀ। ਮਦਰਾਂ ਦੇ ਨਾਲ ਨਾਲ ਮਾਲਵ ਅਤੇ ਸਾਲਵ ਨਾਂ ਦੇ ਦੋ ਹੋਰ ਵੱਡੇ ਜੱਟ ਕਬੀਲੇ ਸਨ। ਮਾਲਵਾਂ ਨੇ ਮਾਲਵੇ ਵਿੱਚ ਸਰਦਾਰੀ ਕਾਇਮ ਕਰ ਲਈ ਸੀ ਅਤੇ ਸਾਲਵਾਂ ਨੇ ਸਿਆਲਕੋਟ ਨੂੰ ਕੇਂਦਰ ਮੰਨ ਕੇ ਆਪਣੀ ਸਰਦਾਰੀ ਕਾਇਮ ਕੀਤੀ ਹੋਈ ਸੀ। ਮਦਰਾਂ ਨੇ ਪੋਰਸ ਦੀ ਅਗਵਾਈ ਹੇਠ ਚੱਜ ਅਤੇ ਰਚਨਾ ਦੁਆਬ ਵਿੱਚ ਆਪਣਾ ਰਾਜ ਸਥਾਪਤ ਕਰ ਲਿਆ ਸੀ।ਮਦਰ ਕਬੀਲਾ ਜਿਹਲਮ ਅਤੇ ਰਾਵੀ ਦੇ ਵਿਚਕਾਰਲੇ ਦੁਆਬਾਂ ਵਿੱਚ ਫੈਲਿਆ ਹੋਇਆ ਸੀ। ਰਾਵੀ ਤੋਂ ਉਰ੍ਹਾਂ ਬਿਆਸ, ਸਤਲੁਜ ਅਤੇ ਘੱਗਰ-ਸਰਸਵਤੀ ਤਕ ਮਾਲਵ ਕਬੀਲਾ ਪਸਰਿਆ ਹੋਇਆ ਸੀ। ਜੱਟਾਂ ਦੇ ਅਜੋਕੇ ਅਨੇਕਾਂ ਗੋਤ ਇਨ੍ਹਾਂ ਵਿੱਚੋਂ ਹੀ ਪੈਦਾ ਹੋਏ ਹਨ। ਇਨ੍ਹਾਂ ਇਲਾਕਿਆਂ ਵਿੱਚ ਹੋਰ ਛੋਟੇ-ਮੋਟੇ ਕਬੀਲੇ ਵੀ ਵਸੇ ਹੋਏ ਸਨ ਪਰ ਦਬਦਬਾ ਮਦਰ, ਸਾਲਵ ਅਤੇ ਮਾਲਵ ਕਬੀਲਿਆਂ ਦਾ ਹੀ ਸੀ। ਮਦਰ ਕਬੀਲੇ ਦੇ ਸਰਦਾਰ ਪੋਰਸ ਦੇ ਮਨ ਵਿੱਚ ਪੰਜਾਬ ਵਿਚਲੇ ਸਾਰੇ ਜੱਟ ਕਬੀਲਿਆਂ ਨੂੰ ਇਕੱਠਾ ਕਰਕੇ ਸ਼ਕਤੀਸ਼ਾਲੀ ਬਾਦਸ਼ਾਹਤ ਕਾਇਮ ਕਰਨ ਦੀ ਇੱਛਾ ਸੀ। ਉਸ ਦੀ ਸਭ ਤੋਂ ਵੱਡੀ ਸਮੱਸਿਆ ਉਸ ਦੇ ਗੁਆਂਢ ਵਿੱਚ ਆਰੀਆ ਕਬੀਲਿਆਂ ਦੀਆਂ ਰਿਆਸਤਾਂ ਸਨ। ਇਨ੍ਹਾਂ ਵਿੱਚ ਤਕਸ਼ਿਲਾ ਦੀ ਰਿਆਸਤ ਦਾ ਮੁਖੀ ਰਾਜਾ ਅੰਭੀ ਸੀ। ਉਸ ਦਾ ਰਾਜ ਸਿੰਧ ਅਤੇ ਜਿਹਲਮ ਦੇ ਵਿਚਕਾਰਲੇ ਦੁਆਬ (ਸਿੰਧ-ਸਾਗਰ) ਵਿੱਚ ਸੀ। ਉਸ ਦੀ ਰਾਜਧਾਨੀ ਤਕਸ਼ਿਲਾ ਸੀ। ਇਸ ਸਮੇਂ ਦਾ ਵਿਦਵਾਨ ਚਾਣਕਯ (ਕੌਟਲਿਆ) ਉਸ ਦੀ ਮਦਦ ’ਤੇ ਸੀ। ਚਾਣਕਯ ਦਾ ਸ਼ਾਗਿਰਦ ਚੰਦਰ ਗੁਪਤ ਡਾਕੇ ਜਾਂ ਧਾੜਾਂ ਮਾਰਨ ਵਾਲੇ ਇੱਕ ਟੋਲੇ ਦਾ ਸਰਦਾਰ ਸੀ। ਚਾਣਕਯ ਅਤੇ ਚੰਦਰ ਗੁਪਤ ਨੂੰ ਆਪਣੇ ਠਹਿਰਾਅ ਲਈ ਅੰਭੀ ਦੀ ਰਿਆਸਤ ਮਿਲ ਗਈ। ਉਨ੍ਹਾਂ ਨੇ ਅੰਭੀ ਨੂੰ ਪੋਰਸ ਦੇ ਖ਼ਿਲਾਫ਼ ਉਭਾਰਨਾ ਸ਼ੂਰੁ ਕਰ ਦਿੱਤਾ। ਘੱਗਰ-ਸਰਸਵਤੀ ਪਾਰ ਦੇ ਆਰੀਆ ਕਬੀਲੇ ਵੀ ਅੰਭੀ ਦੀ ਮਦਦ ’ਤੇ ਸਨ। ਪੋਰਸ ਇਕੱਲਾ ਹੀ ਸ਼ਕਤੀਸ਼ਾਲੀ ਬਾਦਸ਼ਾਹ ਦੇ ਰੂਪ ਵਿੱਚ ਉੱਭਰ ਰਿਹਾ ਸੀ। ਪੋਰਸ ਦੇ ਇਸ ਉਭਾਰ ਤੋਂ ਅੰਭੀ, ਚਾਣਕਯ ਅਤੇ ਚੰਦਰ ਗੁਪਤ ਖਾਰ ਖਾਂਦੇ ਸਨ ਪਰ ਪੋਰਸ ਦਾ ਉਭਾਰ ਹਕੀਕਤ ਸੀ।ਪ੍ਰੋ. ਬੁੱਧ ਪ੍ਰਕਾਸ਼ ਨੇ ਪੋਰਸ ਦੇ ਉਭਾਰ ਨੂੰ ਇਉਂ ਬਿਆਨ ਕੀਤਾ ਹੈ: ‘‘ਸਿਕੰਦਰ ਦੇ ਹਮਲੇ ਤੋਂ ਪਹਿਲਾਂ ਪੋਰਸ ਪੱਛਮੀ ਪੰਜਾਬ ਦਾ ਸਭ ਤੋਂ ਵਧੇਰੇ ਬਲਵਾਨ ਬਾਦਸ਼ਾਹ ਸੀ। ਹੋਰ ਸਾਰੀਆਂ ਮਹੱਤਵਪੂਰਨ ਰਿਆਸਤਾਂ ਤੇ ਰਜਵਾੜਿਆਂ ਦੀ ਕਿਸਮਤ ਉਸ ਦੀਆਂ ਨੀਤੀਆਂ ਨਾਲ ਜੁੜੀ ਹੋਈ ਸੀ। ਅੰਭੀ ਦੀ ਘਬਰਾਹਟ ਦਾ ਕਾਰਨ ਵੀ ਪੋਰਸ ਦੀ ਸ਼ਕਤੀ ਦੇ ਉਭਾਰ ਤੇ ਵਿਸਥਾਰ ਅਤੇ ਉਸ ਦੀ ਚੜ੍ਹਦੀ ਕਲਾ ਵਿੱਚੋਂ ਲੱਭਿਆ ਤੇ ਸਮਝਿਆ ਜਾ ਸਕਦਾ ਹੈ। ਡਾਇਓਡੋਰੋਸ ਲਿਖਦਾ ਹੈ ਕਿ ਪੋਰਸ ਦੀ ਫ਼ੌਜ ਵਿੱਚ ਪੰਜਾਹ ਹਜ਼ਾਰ ਪਿਆਦੇ, ਤੀਹ ਹਜ਼ਾਰ ਘੋੜ ਸਵਾਰ, ਇੱਕ ਹਜ਼ਾਰ ਤੋਂ ਵੱਧ ਰੱਥ ਅਤੇ ਇੱਕ ਸੌ ਤੀਹ ਹਾਥੀ ਸਨ। ਫ਼ੌਜ ਦੀ ਇੰਨੀ ਭਾਰੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਵਿੱਤੀ ਵਸੀਲੇ ਬਹੁਤ ਵਿਸ਼ਾਲ ਹੋਣਗੇ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਇੰਨੀ ਵਿਸ਼ਾਲ ਫ਼ੌਜ ਇਕੱਲੇ ਪੋਰਸ ਦੀ ਕਮਾਨ ਹੇਠ ਸੀ। ਇਸ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਦੇ ਰਾਜਨੀਤਕ ਵਿਚਾਰਾਂ ਦੇ ਨਵੇਂ ਝੁਕਾਵਾਂ ਅਧੀਨ ਪੋਰਸ ਨੇ ਆਪਣੇ ਰਾਜ-ਪ੍ਰਬੰਧ ਵਿੱਚ ਉੱਚੇ ਪੱਧਰ ’ਤੇ ਕੇਂਦਰੀਕਰਣ ਕਰ ਲਿਆ ਸੀ। ਉਸ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੱਛਮੀ ਪੰਜਾਬ ਦੇ ਕੁਝ ਭਾਗਾਂ ਦੀਆਂ ਫ਼ੌਜੀ ਜੁੰਡਲੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਫੌਲਾਦੀ ਜੰਗੀ ਢਾਂਚਾ ਤਿਆਰ ਕਰ ਲਿਆ ਸੀ ਜਿਸ ਵਿੱਚ ਹਮਲਾ ਕਰਨ ਦੀ ਪ੍ਰਬਲ ਸ਼ਕਤੀ ਸੀ। ਇਸੇ ਕਾਰਨ ਵਿਦੇਸ਼ੀ ਬਾਦਸ਼ਾਹ ਵੀ ਉਸ ਦੀ ਸ਼ਕਤੀ ਨੂੰ ਮੰਨਦੇ ਤੇ ਉਸ ਦੀ ਕਦਰ ਕਰਦੇ ਸਨ। ਲੋੜ ਵੇਲੇ ਉਸ ਦੀ ਮਿੱਤਰਤਾ ਤੇ ਸਹਾਇਤਾ ’ਤੇ ਵੀ ਭਰੋਸਾ ਰੱਖਦੇ ਸਨ।ਸਾਡੇ ਇਤਿਹਾਸਕਾਰਾਂ ਨੇ ਪੋਰਸ ਨੂੰ ਕਈ ਕਾਰਨਾਂ ਕਰਕੇ ਅਣਗੌਲਿਆ ਹੀ ਰੱਖਿਆ ਹੈ। ਪੋਰਸ ਪੰਜਾਬ ਦਾ ਐਸਾ ਤਾਕਤਵਰ ਬਾਦਸ਼ਾਹ ਸੀ ਜਿਸ ਨੇ ਸਿੰਧ ਦਰਿਆ ਨੂੰ ਪਾਰ ਕਰਕੇ ਸਮੁੱਚੇ ਕੇਂਦਰੀ ਏਸ਼ੀਆ ਨੂੰ ਫ਼ਤਿਹ ਕਰਨ ਦੀ ਯੋਜਨਾ ਬਣਾਈ ਹੋਈ ਸੀ। ਪੋਰਸ ਪਹਿਲਾਂ ਸਿੰਧ ਪਾਰ ਕਰਕੇ ਸਿਕੰਦਰ ਨੂੰ ਉਸ ਦੀ ਆਪਣੀ ਧਰਤੀ ’ਤੇ ਹੀ ਟੱਕਰ ਦੇਣੀ ਚਾਹੁੰਦਾ ਸੀ ਪਰ ਸਾਡੇ ਦੇਸ਼ ਦਾ ਦਿਮਾਗ਼ ਸਮਝੇ ਜਾਂਦੇ ਚਾਣਕਯ ਵਰਗੇ ਵਿਅਕਤੀ, ਪੋਰਸ ਵਿਰੁੱਧ ਸਿਕੰਦਰ ਨੂੰ ਮਿਲਣ ਦੀਆਂ ਵਿਉਂਤਾਂ ਬਣਾ ਰਹੇ ਸਨ।ਮੌਰੀਆ ਖਾਨਦਾਨ ਦੇ ਮੋਢੀ ਅਤੇ ਭਾਰਤ ਦਾ ਸਿਰਜਕ ਸਮਝੇ ਜਾਂਦੇ ਚੰਦਰ ਗੁਪਤ ਨੇ ਚਾਣਕਯ ਦੀ ਸਲਾਹ ਨਾਲ ਅੰਭੀ ਅਤੇ ਸਿਕੰਦਰ ਦਾ ਸਾਥ ਦਿੱਤਾ ਸੀ। ਇਨ੍ਹਾਂ ਸਭ ਨੇ ਪੋਰਸ ਨੂੰ ਘੇਰੀ ਰੱਖਣ ਦੀ ਯੋਜਨਾ ਬਣਾਈ ਹੋਈ ਸੀ। ਸਿਕੰਦਰ ਮਈ 326 ਪੂ.ਈ. ਵਿੱਚ ਜਿਹਲਮ ’ਤੇ ਪਹੁੰਚਿਆ। ਪੋਰਸ ਦੀ ਫ਼ੌਜ ਜਿਹਲਮ ਦੇ ਪਰਲੇ ਕੰਢੇ ਐਸੀ ਮਜ਼ਬੂਤ ਸਥਿਤੀ ਅਨੁਸਾਰ ਖੜ੍ਹੀ ਸੀ ਕਿ ਸਿਕੰਦਰ ਸਾਹਮਣੇ ਮੱਥੇ ਦਰਿਆ ਪਾਰ ਕਰਨ ਦਾ ਹੌਂਸਲਾ ਨਹੀਂ ਕਰ ਸਕਿਆ। ਪੋਰਸ ਉੱਚੀ ਆਵਾਜ਼ ਵਿੱਚ ਲਲਕਾਰ ਕੇ ਸਿਕੰਦਰ ਨੂੰ ਕਹਿ ਰਿਹਾ ਸੀ, ‘‘ਐ ਸਿਕੰਦਰ, ਜੇ ਤੂੰ ਆਪਣੇ-ਆਪ ਨੂੰ ਬਲਵਾਨ ਸਮਝਦਾ ਹੈ ਤਾਂ ਜਿਹਲਮ ਪਾਰ ਕਰਕੇ ਦਿਖਾ।’’ ਸਿਕੰਦਰ ਮਈ ਤੋਂ ਲੈ ਕੇ ਜੁਲਾਈ ਤੱਕ ਲਗਾਤਾਰ ਦੋ-ਢਾਈ ਮਹੀਨੇ ਉਸੇ ਡੇਰੇ ਵਿੱਚ ਬੈਠਾ ਰਿਹਾ। ਸਿਕੰਦਰ ਨੇ ਪੋਰਸ ਨੂੰ ਧੋਖਾ ਦੇ ਕੇ ਅਸਲੀ ਥਾਂ ਤੋਂ ਤਕਰੀਬਨ ਚਾਲੀ ਕਿਲੋਮੀਟਰ ਦੂਰ ਜਾ ਕੇ ਜਿਹਲਮ ਪਾਰ ਕੀਤਾ। ਉੱਥੇ ਪੋਰਸ ਦੇ ਪੁੱਤਰ ਸੰਘਰ ਨੇ ਉਸ ਦਾ ਮੁਕਾਬਲਾ ਕੀਤਾ। ਸੰਘਰ ਆਪਣੀਆਂ ਫ਼ੌਜਾਂ ਨੂੰ ਮੋਰਚੇਬੰਦ ਕਰਕੇ ਆਪਣੇ ਪਿਤਾ ਵੱਲ ਸੁਨੇਹਾ ਭੇਜ ਕੇ ਆਪ ਇਕਦਮ ਸਿਕੰਦਰ ਉਪਰ ਟੁੱਟ ਪਿਆ। ਪੋਰਸ ਦੇ ਪੁੱਤਰ ਕੋਲ 120 ਰੱਥ ਅਤੇ 2000 ਪੈਦਲ ਸਿਪਾਹੀ ਅਤੇ ਪੰਜ ਸੌ ਘੋੜ-ਸਵਾਰ ਸਨ। ਉਸ ਨੇ ਇੰਨੀ ਤੇਜ਼ੀ ਨਾਲ ਸਿਕੰਦਰ ’ਤੇ ਹਮਲਾ ਕੀਤਾ ਕਿ ਸਿਕੰਦਰ ਨੂੰ ਭੱਜ ਕੇ ਜਾਨ ਬਚਾਉਣੀ ਪਈ ਪਰ ਉਹ ਬਹੁਤ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸਭ ਤੋਂ ਪਿਆਰਾ ਅਤੇ ਵਧੀਆ ਘੋੜਾ ਬੁਕੇਫੱਲਸ ਮਾਰਿਆ ਗਿਆ। ਯੂਨਾਨੀ ਲੇਖਕ ਕਰਟੀਅਸ ਲਿਖਦਾ ਹੈ: ‘‘ਸਿਕੰਦਰ ਝਟਪਟ ਲੜਾਈ ਵਿੱਚ ਸ਼ਾਮਲ ਹੋ ਗਿਆ ਪਰ ਉਸ ਦਾ ਘੋੜਾ ਪਹਿਲੇ ਹੱਲੇ ਵਿੱਚ ਹੀ ਜ਼ਖ਼ਮੀ ਹੋ ਗਿਆ ਅਤੇ ਉਹ ਸਿਰ-ਪਰਨੇ ਧਰਤੀ ਉੱਤੇ ਜਾ ਡਿੱਗਿਆ। ਅੰਗ ਰੱਖਿਅਕਾਂ ਨੇ ਫੁਰਤੀ ਨਾਲ ਕੋਲ ਪਹੁੰਚ ਕੇ ਸਿਕੰਦਰ ਨੂੰ ਬਚਾ ਲਿਆ ਸੀ।’’ ਪੋਰਸ ਦੇ ਪੁੱਤਰ ਦੀ ਬਾਜ਼ ਜਿਹੀ ਝਪਟ ਦੇਖ ਕੇ ਸਿਕੰਦਰ ਸੋਚਾਂ ਵਿੱਚ ਪੈ ਗਿਆ ਸੀ ਕਿ ਜਦੋਂ ਖ਼ੁਦ ਪੋਰਸ ਲੜਾਈ ਵਿੱਚ ਉਤਰੇਗਾ ਤਾਂ ਕੀ ਹਾਲ ਹੋਵੇਗਾ?ਉਧਰ ਜਦੋਂ ਪੋਰਸ ਨੂੰ ਸੁਨੇਹਾ ਮਿਲਿਆ ਤਾਂ ਉਹ ਹੈਰਾਨ ਪਰੇਸ਼ਾਨ ਹੋ ਗਿਆ। ਉਹ ਤਾਂ ਸਮਝਦਾ ਸੀ ਕਿ ਸਿਕੰਦਰ ਉਸ ਦੇ ਸਾਹਮਣੇ ਹੈ। ਫਿਰ ਵੀ ਉਹ ਪੂਰੀ ਤੇਜ਼ੀ ਨਾਲ ਆਪਣੇ ਪੁੱਤਰ ਨਾਲ ਰਲਣ ਲਈ ਉਧਰ ਨੂੰ ਰਵਾਨਾ ਹੋ ਗਿਆ। ਸੰਘਰ ਅਤੇ ਸਿਕੰਦਰ ਵਿਚਕਾਰ ਐਸਾ ਘਮਸਾਨ ਯੁੱਧ ਹੋਇਆ ਕਿ ਦੋਵੇਂ ਧਿਰਾਂ ਨੂੰ ਹੀ ਆਪਣੀਆਂ-ਆਪਣੀਆਂ ਮੁੱਖ ਫ਼ੌਜਾਂ ਉਡੀਕਣ ਦੀ ਵਿਹਲ ਨਹੀਂ ਮਿਲੀ। ਪੋਰਸ ਦੇ ਪਹੁੰਚਣ ਤੱਕ ਉਸ ਦਾ ਪੁੱਤਰ ਲੜਦਾ ਹੋਇਆ ਮਾਰਿਆ ਗਿਆ ਸੀ। ਪੋਰਸ ਨੇ ਆਉਂਦਿਆਂ ਹੀ ਸਿਕੰਦਰ ਉਪਰ ਹਮਲਾ ਕਰ ਦਿੱਤਾ। ਬੜੀ ਘਮਸਾਨ ਦੀ ਲੜਾਈ ਹੋਣ ਲੱਗੀ। ਮਸਤ ਹਾਥੀਆਂ ਨੇ ਭਿਅੰਕਰ ਆਵਾਜ਼ਾਂ ਕੱਢ-ਕੱਢ ਕੇ ਯੂਨਾਨੀ ਘੋੜਿਆਂ ਅਤੇ ਸਿਪਾਹੀਆਂ ਨੂੰ ਆਪਣੇ ਸੁੰਡਾਂ ਨਾਲ ਉਲਟਾ ਦਿੱਤਾ ਸੀ। ਯੂਨਾਨੀ ਇਤਿਹਾਸਕਾਰ ਕਰਟੀਅਸ ਲਿਖਦਾ ਹੈ, ‘‘ਰੱਥਵਾਨਾਂ ਨੇ ਆਪਣੇ ਰੱਥ ਪੂਰੀ ਰਫ਼ਤਾਰ ਨਾਲ ਲੜਾਈ ਵਿੱਚ ਝੋਂਕ ਦਿੱਤੇ। ਉਨ੍ਹਾਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਉਹ ਵਧੀਆ ਢੰਗ ਨਾਲ ਆਪਣੇ ਸਾਥੀਆਂ ਦੀ ਮਦਦ ਕਰ ਸਕਣਗੇ। ਇਸ ਨਾਲ ਸਭ ਪਾਸੇ ਲੜਾਈ ਗਰਮ ਹੋ ਗਈ। ਇਹ ਕਹਿਣਾ ਮੁਸ਼ਕਲ ਹੈ ਕਿ ਇਸ ਮੁੱਠਭੇੜ ਵਿੱਚ ਬਹੁਤਾ ਨੁਕਸਾਨ ਕਿਹੜੀ ਧਿਰ ਦਾ ਹੋਇਆ। ਜੇ ਇੱਕ ਪਾਸੇ ਮਕਦੂਨੀਆਂ ਦੇ ਪਿਆਦੇ, ਜਿਨ੍ਹਾਂ ਨੂੰ ਹਮਲੇ ਦੀ ਪਹਿਲੀ ਚੋਟ ਸਹਿਣੀ ਪਈ ਸੀ, ਹਾਥੀਆਂ ਦੇ ਪੈਰਾਂ ਹੇਠ ਲਿਤਾੜੇ ਗਏ ਸਨ ਤਾਂ ਦੂਜੇ-ਪਾਸੇ ਉੱਚੀ-ਨੀਵੀਂ ਤੇ ਤਿਲਕਵੀਂ ਧਰਤੀ ’ਤੇ ਦੌੜਦੇ ਰੱਥਾਂ ਦੇ ਝਟਕਿਆਂ ਨਾਲ ਰਥਵਾਨ ਉੱਛਲ ਕੇ ਹੇਠਾਂ ਜਾ ਡਿੱਗਦੇ ਸਨ। ਕੁਝ ਘੋੜੇ ਡਰ ਕੇ ਰੱਥਾਂ ਨੂੰ ਧੂਹ ਕੇ ਨਾ ਸਿਰਫ਼ ਜਿੱਲ੍ਹਣ ਤੇ ਖੋਭੇ ਵਿੱਚ ਹੀ ਲੈ ਗਏ ਸਨ ਸਗੋਂ ਸਿਰ-ਪਰਨੇ ਦਰਿਆ ਵਿੱਚ ਜਾ ਡਿੱਗੇ ਸਨ।’’ਇਹ ਬਿਆਨ ਸਿਕੰਦਰ ਦੀ ਆਪਣੀ ਧਿਰ ਦੇ ਇਤਿਹਾਸਕਾਰ ਦਾ ਹੈ। ਉਸ ਦਾ ਆਪਣਾ ਇਤਿਹਾਸਕਾਰ ਕਹਿ ਰਿਹਾ ਹੈ ਕਿ ਕਿਹਾ ਨਹੀਂ ਜਾ ਸਕਦਾ ਕਿ ਕਿਹੜੀ ਧਿਰ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਤੇ ਕਿਹੜੀ ਦਾ ਘੱਟ। ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਫ਼ੌਜ ਨੇ ਸਿਕੰਦਰ ਦੀ ਫ਼ੌਜ ਦਾ ਬੁਰਾ ਹਾਲ ਕਰ ਦਿੱਤਾ ਸੀ। ਪੋਰਸ ਆਪਣੀ ਫ਼ੌਜ ਦੀ ਤਰਤੀਬ ਕਰਕੇ ਉਸ ਥਾਂ ਆ ਗਿਆ ਜਿੱਥੇ ਧਰਤੀ ਪੱਧਰੀ ਸੀ। ਯੂਨਾਨੀ ਇਤਿਹਾਸਕਾਰ ਏਰੀਅਨ ਦੱਸਦਾ ਹੈ ਕਿ ਪੋਰਸ ਨਾਲ ਚਾਰ ਹਜ਼ਾਰ ਘੋੜ-ਸਵਾਰ, ਤਿੰਨ ਸੌ ਰੱਥ, 200 ਹਾਥੀ ਅਤੇ 30,000 ਪੈਦਲ ਸਿਪਾਹੀ ਸਨ। ਇਹ ਹਾਥੀ ਸਾਢੇ ਤੇਤੀ-ਤੇਤੀ ਗਜ਼ਾਂ ਦੀ ਦੂਰੀ ’ਤੇ ਖੜ੍ਹੇ ਕੀਤੇ ਗਏ ਸਨ। ਇਨ੍ਹਾਂ ਦੇ ਵਿਚਕਾਰ ਪੈਦਲ ਸਿਪਾਹੀ ਸਨ। ਇਸ ਤਰ੍ਹਾਂ ਪੋਰਸ ਦੀ ਫ਼ੌਜ ‘ਇੱਕ ਵਿਸ਼ਾਲ ਕਿਲ੍ਹੇ ਦੀ ਫਸੀਲ ਵਾਂਗ ਜਾਪਦੀ ਸੀ ਜਿਸ ਦੇ ਵਿਚਕਾਰ ਦੈਂਤਾ ਵਰਗੇ ਹਾਥੀ ਬੁਰਜਾਂ ਵਾਂਗ ਜਾਪਦੇ ਸਨ ਅਤੇ ਦੋਵੇਂ ਪਾਸੇ ਖੜ੍ਹੇ ਘੋੜ-ਸਵਾਰ ਅਤੇ ਰੱਥ ਮੁਨਾਰਿਆਂ ਵਾਂਗ ਜਾਪਦੇ ਸਨ।’’ਇੱਕ ਹੋਰ ਯੂਨਾਨੀ ਇਤਿਹਾਸਕਾਰ ਕਰਟੀਅਸ ਮੁਤਾਬਕ ਪੋਰਸ ਦੀ ਫ਼ੌਜ ਦੀ ਇਹ ਦਿੱਖ ਦੇਖ ਕੇ ਇੱਕ ਵਾਰ ਤਾਂ ਮਕਦੂਨੀਆਂ ਵਾਲੇ ਠਠੰਬਰ ਗਏ ਸਨ। ‘‘ਨਾ ਸਿਰਫ਼ ਦੈਂਤਾਂ ਵਰਗੇ ਹਾਥੀਆਂ ਦੇ ਨਜ਼ਾਰੇ ਨੇ ਸਗੋਂ ਪੋਰਸ ਦੀ ਆਪਣੀ ਦਿੱਖ ਨੇ ਮਕਦੂਨੀਆਂ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹ ਕੁਝ ਚਿਰ ਲਈ ਰੁਕਣ ਵਾਸਤੇ ਮਜਬੂਰ ਹੋ ਗਏ ਸਨ। ਫ਼ੌਜ ਦੀਆਂ ਕਤਾਰਾਂ ਵਿਚਕਾਰ ਥੋੜ੍ਹੇ-ਥੋੜ੍ਹੇ ਫਾਸਲੇ ’ਤੇ ਖੜ੍ਹੇ ਕੀਤੇ ਹਾਥੀ ਦੂਰੋਂ ਬੁਰਜਾਂ ਵਾਂਗ ਜਾਪਦੇ ਸਨ। ਪੋਰਸ ਦਾ ਆਪਣਾ ਕੱਦ ਮਨੁੱਖਾਂ ਦੇ ਮਿਆਰੀ ਕੱਦ ਨਾਲੋਂ ਬਹੁਤ ਉੱਚਾ ਸੀ। ਅੱਗੋਂ ਉਹ ਅਜਿਹੇ ਹਾਥੀ ਉੱਪਰ ਸਵਾਰ ਸੀ ਜਿਹੜਾ ਬਾਕੀ ਹਾਥੀਆਂ ਨਾਲੋਂ ਉੱਚਾ ਸੀ। ਇਸ ਲਈ ਪੋਰਸ ਹੋਰ ਸਭ ਸਿਪਾਹੀਆਂ ਨਾਲੋਂ ਆਸਾਧਾਰਨ ਤੌਰ ’ਤੇ ਬਹੁਤ ਉÎੱਚਾ ਦਿਸਦਾ ਸੀ। ਸਿਕੰਦਰ ਨੇ ਪੋਰਸ ਦੀ ਫ਼ੌਜ ’ਤੇ ਧਿਆਨ ਨਾਲ ਨਜ਼ਰ ਮਾਰਨ ਤੋਂ ਬਾਅਦ ਆਪਣੇ ਕੋਲ ਖੜੇ ਜਰਨੈਲਾਂ ਨੂੰ ਬਿਨਾਂ ਝਿਜਕ ਕਿਹਾ ਸੀ, ‘‘ਅੱਜ ਮੈਂ ਇੱਕ ਅਜਿਹਾ ਖ਼ਤਰਾ ਦੇਖ ਰਿਹਾ ਹਾਂ ਜਿਹੜਾ ਮੇਰੇ ਹੌਂਸਲੇ ਨੂੰ ਪਰਖੇਗਾ। ਅੱਜ ਦੈਤਾਂ ਵਰਗੇ ਹਾਥੀਆਂ ਅਤੇ ਮਨੁੱਖਾਂ ਨਾਲ ਇੱਕੋ ਸਮੇਂ ਹੀ ਲੜਨਾ ਹੋਵੇਗਾ।’’ਯੂਨਾਨੀ ਇਤਿਹਾਸਕਾਰ ਜਸਟਿਨ ਲਿਖਦਾ ਹੈ ਕਿ ਪੋਰਸ ਨੇ ਸਿਕੰਦਰ ਨੂੰ ਸਾਹਮਣੇ ਖੜ੍ਹਾ ਦੇਖ ਕੇ ਲਲਕਾਰਿਆ ਕਿ ਲੜਾਈ ਜਿੱਤਣ ਲਈ ਫ਼ੌਜੀਆਂ ਨੂੰ ਮਰਵਾਉਣ ਦਾ ਕੀ ਫ਼ਾਇਦਾ ਹੈ? ਤੂੰ ਸਾਹਮਣੇ ਆ, ਆਪਾਂ ਦੋਵੇਂ ਲੜਦੇ ਹਾਂ, ਜਿਹੜਾ ਜਿੱਤ ਗਿਆ ਜਿੱਤ ਉਸੇ ਦੀ ਹੋਵੇਗੀ। ਪਰ ਸਿਕੰਦਰ ਨੇ ਉਸ ਦੀ ਕਿਸੇ ਲਲਕਾਰ ਦਾ ਜਵਾਬ ਨਹੀਂ ਦਿੱਤਾ ਅਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਲੜਾਈ ਦੀ ਯੂਨਾਨੀ (ਮਕਦੂਨੀ) ਅਤੇ ਪੰਜਾਬੀ ਤਕਨੀਕ ਵਿੱਚ ਬਹੁਤ ਫ਼ਰਕ ਸੀ। ਸਿਕੰਦਰ ਦੂਰ ਵਾਲੀ ਥਾਂ ’ਤੇ ਘੋੜ-ਸਵਾਰ ਹੋਇਆ ਇੱਕ ਸੁਰੱਖਿਅਤ ਘੇਰੇ ਵਿੱਚ ਖੜ੍ਹਾ ਸੀ ਜਦੋਂਕਿ ਪੋਰਸ ਆਪਣੀ ਫ਼ੌਜ ਦੇ ਬਿਲਕੁਲ ਮੂਹਰੇ ਹੋ ਕੇ ਲੜ ਅਤੇ ਲੜਾ ਰਿਹਾ ਸੀ। ਬਾਕੀ ਸਾਰੇ ਹਾਥੀ ਪੋਰਸ ਦੇ ਹਾਥੀ ਨੂੰ ਆਪਣੇ ਸਾਹਮਣੇ ਦੇਖ ਕੇ ਅੱਗੇ ਵਧ ਰਹੇ ਸਨ। ਪੋਰਸ ਹੌਦੇ ਵਿੱਚ ਖੜ੍ਹਾ ਨੇਜ਼ੇ ਐਸੀ ਤਾਕਤ ਅਤੇ ਤੇਜ਼ੀ ਨਾਲ ਸੁੱਟ ਰਿਹਾ ਸੀ ਕਿ ਉਹ ਜਿਹੜੇ ਵੀ ਘੋੜੇ ਜਾਂ ਸਿਪਾਹੀ ਨੂੰ ਵੱਜਦਾ ਸੀ ਉਹ ਉਲਟ ਜਾਂਦਾ ਸੀ। ਪੋਰਸ ਨੂੰ ਉਸ ਦੀ ਸਾਰੀ ਫ਼ੌਜ ਦੇਖ ਰਹੀ ਸੀ। ਉਹ ਸਿਕੰਦਰ ਕੋਲ ਪਹੁੰਚ ਕੇ ਉਸ ਉੱਪਰ ਨੇਜਾ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿਕੰਦਰ ਉਸ ਦੇ ਨੇਜੇ ਦੀ ਮਾਰ ਤੋਂ ਦੂਰ ਰਹਿ ਰਿਹਾ ਸੀ।ਪ੍ਰੋ. ਬੁੱਧ ਪ੍ਰਕਾਸ਼ ਵੱਲੋਂ ਯੂਨਾਨੀ ਇਤਿਹਾਸਕਾਰਾਂ ਜਸਟਿਨ ਅਤੇ ਕਰਟੀਅਸ ਦੀ ਜਾਣਕਾਰੀ ਦੇ ਆਧਾਰ ’ਤੇ ਪੇਸ਼ ਕੀਤੇ ਗਏ ਦ੍ਰਿਸ਼ ਮੁਤਾਬਕ ਸਭ ਤੋਂ ਪਹਿਲਾਂ ਇੱਕ ਹਜ਼ਾਰ ਘੋੜ-ਸਵਾਰ ਤੀਰ ਅੰਦਾਜ਼ਾਂ ਦੇ ਦਸਤੇ ਨੇ ਪੋਰਸ ਦੀ ਖੱਬੀ ਬਾਹੀ ਉਪਰ, ਜਿਹੜੀ ਦਰਿਆ ਦੇ ਕੰਢੇ ਨੇੜੇ ਸੀ, ਇੱਕ ਡਾਹਢਾ ਮਾਰੂ ਹਮਲਾ ਕੀਤਾ। ਸਿਕੰਦਰ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੋਰਸ ਦੀ ਫ਼ੌਜ ਦੀ ਖੱਬੀ ਬਾਹੀ ਵਿਰੁੱਧ ਬੜੀ ਫੁਰਤੀ ਨਾਲ ਅੱਗੇ ਵੱਲ ਕੂਚ ਕੀਤਾ। ਉਸ ਸਮੇਂ ਤੱਕ ਉਹ ਫ਼ੌਜੀ ਕਤਾਰਾਂ ਵਿੱਚ ਹੀ ਸਨ ਤੇ ਉਨ੍ਹਾਂ ਨੂੰ ਤਰਤੀਬ ਵਿੱਚ ਖੜ੍ਹਾ ਨਹੀਂ ਕੀਤਾ ਗਿਆ ਸੀ। ਸਿਕੰਦਰ ਦੇ ਜਰਨੈਲ ਕੋਇਨੌਸ ਨੇ ਵੀ ਪੂਰੇ ਜ਼ੋਰ ਨਾਲ ਆਪਣੇ ਘੋੜ-ਸਵਾਰਾਂ ਨੂੰ ਖੱਬੇ ਪਾਸੇ ਵੱਲ ਝੋਂਕ ਦਿੱਤਾ। ਇਨ੍ਹਾਂ ਘੋੜ-ਸਵਾਰਾਂ ਦੇ ਜ਼ੋਰਦਾਰ ਹਮਲੇ ਸਾਹਮਣੇ ਪੋਰਸ ਦੇ ਰੱਥ ਹਿੱਲ ਗਏ। ਉਹ ਇੰਨੇ ਭਾਰੇ ਸਨ ਕਿ ਚਿੱਕੜ ਤੇ ਖੋਭੇ ਵਾਲੀ ਧਰਤੀ ਵਿੱਚ ਚੱਲਣੋਂ ਰਹਿ ਗਏ। ਇਸ ਲਈ ਪੋਰਸ ਦੇ ਘੋੜ-ਸਵਾਰ ਵੀ ਸੱਜੇ-ਖੱਬੇ ਪਾਸਿਉਂ ਆ ਇਕੱਠੇ ਹੋਏ ਤਾਂ ਜੋ ਆਪਣੇ ਰੱਥਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਅ ਸਕਣ। ਉਸੇ ਵੇਲੇ ਕੋਇਨੌਸ ਆਪਣੀ ਵਿਉਂਤ ਅਨੁਸਾਰ ਸੱਜੇ ਪਾਸੇ ਮੁੜ ਗਿਆ। ਉਸ ਨੇ ਪੰਜਾਬੀ ਘੋੜ-ਸਵਾਰਾਂ ਉੱਪਰ ਪਿੱਛੋਂ ਦੀ ਹੋ ਕੇ ਹਮਲਾ ਕਰ ਦਿੱਤਾ। ਦੋਵਾਂ ਹਮਲਿਆਂ ਦੇ ਵਿਚਕਾਰ ਕਾਬੂ ਆ ਜਾਣ ਉੱਤੇ ਪੰਜਾਬੀ ਘੋੜ-ਸਵਾਰਾਂ ਨੇ ਬੜੀ ਤੇਜ਼ੀ ਨਾਲ ਆਪਣੇ-ਆਪ ਨੂੰ ਦੋ ਭਾਗਾਂ ਵਿੱਚ ਵੰਡ ਲਿਆ। ਇੱਕ ਨੇ ਸਾਹਮਣੇ ਅਤੇ ਦੂਜੇ ਨੇ ਪਿਛਲੇ ਪਾਸੇ ਦਾ ਹਮਲਾ ਰੋਕਣ ਦਾ ਯਤਨ ਕੀਤਾ। ਅਜੇ ਇਹ ਘੋੜ-ਸਵਾਰ ਆਪਣੀਆਂ ਕਤਾਰਾਂ ਤੇ ਥਾਵਾਂ ਬਦਲਣ ਹੀ ਲੱਗੇ ਸਨ ਕਿ ਸਿਕੰਦਰ ਨੇ ਖ਼ੁਦ ਅੱਗੋਂ ਤੇ ਕੋਇਨੌਸ ਨੇ ਪਿੱਛੋਂ ਦੀ ਜ਼ੋਰ ਪਾ ਕੇ ਉਨ੍ਹਾਂ ਦੇ ਹੋਸ਼-ਹਵਾਸ਼ ਗੁੰਮ ਕਰ ਦਿੱਤੇ।ਇਸ ਨਾਲ ਉਨ੍ਹਾਂ ਨੂੰ ਆਪਣੇ-ਆਪ ਦੀ ਪੈ ਗਈ ਅਤੇ ਉਨ੍ਹਾਂ ਨੇ ਆਪਣੇ ਪਿਆਦਿਆਂ ਦੇ ਅੱਗੋਂ ਦੀ ਭੱਜ ਕੇ ਦੋ-ਦੋ ਹਾਥੀਆਂ ਵਿਚਕਾਰ ਛੱਡੇ ਹੋਏ ਖੱਪਿਆਂ ਵਿੱਚ ਪਨਾਹ ਲੈ ਲਈ। ਫਿਰ ਜਿੰਨੀ ਛੇਤੀ ਹੋ ਸਕਿਆ, ਉਹ ਆਪਣੀਆਂ ਪਲਟਣਾਂ ਦੀਆਂ ਵਿੱਥਾਂ ਵਿੱਚੋਂ ਲੰਘ ਕੇ ਕੁਝ ਸਮੇਂ ਲਈ ਲੜਾਈ ਤੋਂ ਬਾਹਰ ਹੋ ਗਏ।ਯੂਨਾਨੀ ਘੋੜ-ਸਵਾਰਾਂ ਦੇ ਮਾਰੂ ਹਮਲੇ ਅਤੇ ਆਪਣੇ ਘੋੜ-ਸਵਾਰਾਂ ਦਾ ਹਾਲ ਦੇਖ ਕੇ ਪੋਰਸ ਨੇ ਆਪਣੇ ਹਾਥੀਆਂ ਨਾਲ ਉਨ੍ਹਾਂ ਉਪਰ ਬਹੁਤ ਜ਼ੋਰਦਾਰ ਹਮਲਾ ਕੀਤਾ। ਇਸ ਹਮਲੇ ਨੇ ਯੂਨਾਨੀ ਘੋੜ-ਸਵਾਰਾਂ ਨੂੰ ਐਸੀ ਮਾਰ ਮਾਰੀ ਕਿ ਉਨ੍ਹਾਂ ਦੇ ਹਮਲੇ ਦੇ ਅਸਰ ਨੂੰ ਬਿਲਕੁਲ ਬੇਕਾਰ ਕਰ ਦਿੱਤਾ। ਉਹ ਘੋੜਿਆਂ ਨੂੰ ਆਪਣੀਆਂ ਸੁੰਡਾਂ ਨਾਲ ਉਲਟਾ ਕੇ ਧਰਤੀ ’ਤੇ ਸੁੱਟ ਦਿੰਦੇ ਅਤੇ ਸਿਪਾਹੀਆਂ ਨੂੰ ਪੈਰਾਂ ਹੇਠਾਂ ਮਿੱਧ ਦਿੰਦੇ ਸਨ। ਇਸ ਤਰ੍ਹਾਂ ਜਦੋਂ ਮਹਾਵਤਾਂ ਨੇ ਆਪਣੇ ਹਾਥੀਆਂ ਨੂੰ ਬੁਰੀ ਤਰ੍ਹਾਂ ਭੜਕਾ ਕੇ ਯੂਨਾਨੀ ਫ਼ੌਜ ਉਪਰ ਚਾੜ੍ਹ ਦਿੱਤਾ ਤਾਂ ਉਨ੍ਹਾਂ ਦੀ ਓਟ ਵਿੱਚ ਪੰਜਾਬੀ ਪੈਦਲ ਸਿਪਾਹੀਆਂ ਨੇ ਹੱਲਾ ਬੋਲ ਦਿੱਤਾ। ਯੂਨਾਨੀ ਘੋੜ-ਸਵਾਰਾਂ ਦਾ ਬੁਰਾ ਹਾਲ ਤੱਕ ਕੇ ਸਿਕੰਦਰ ਨੇ ਆਪਣੇ ਫੈਲੈਂਕਸ ਦਸਤਿਆਂ ਨੂੰ ਅੱਗੇ ਵਧਾਇਆ ਪਰ ਇਹ ਫੈਲੈਂਕਸ ਦਸਤੇ ਵੀ ਹਾਥੀਆਂ ਦੇ ਹਮਲੇ ਨੂੰ ਪਛਾੜ ਨਹੀਂ ਸਕੇ। ਪੋਰਸ ਦੇ ਹਾਥੀ ਯੂਨਾਨੀ ਸੈਨਾ ਨੂੰ ਪੈਰਾਂ ਹੇਠ ਲਿਤਾੜਦੇ ਅਤੇ ਮਾਰਦੇ ਹੋਏ ਅੱਗੇ ਵਧਦੇ ਗਏ। ਇਸ ਨਾਲ ਪੂਰੀ ਯੂਨਾਨੀ ਫ਼ੌਜ ਵਿੱਚ ਭਗਦੜ ਮਚ ਗਈ। ਏਰੀਅਨ ਲਿਖਦਾ ਹੈ: ‘‘ਇਹ ਲੜਾਈ ਉਨ੍ਹਾਂ ਸਾਰੀਆਂ ਲੜਾਈਆਂ ਤੋਂ ਬਿਲਕੁਲ ਵੱਖਰੀ ਸੀ ਜਿਹੜੀਆਂ ਯੂਨਾਨੀ ਫ਼ੌਜ ਨੂੰ ਹੁਣ ਤੱਕ ਕਰਨੀਆਂ ਪਈਆਂ ਸਨ। ਇਹ ਭਾਰੇ ਭਾਰੇ ਹਾਥੀ, ਪਿਆਦਾ ਪਲਟਣਾਂ ਉੱਤੇ ਹਮਲੇ ਕਰਦੇ ਜਿੱਧਰ ਜਾਂਦੇ ਸਨ, ਮਕਦੂਨੀਆਂ ਅਤੇ ਫੈਲੈਂਕਸ ਨੂੰ ਮਿੱਧਦੇ ਤੇ ਚਿੱਥਦੇ ਹੋਏ ਲੰਘ ਜਾਂਦੇ ਸਨ ਭਾਵੇਂ ਉਹ ਕਿੰਨੀਆਂ ਵੀ ਗੁੱਥਵੀਆਂ ਕਤਾਰਾਂ ਵਿੱਚ ਹੁੰਦੇ ਸਨ।’’ਯੂਨਾਨੀ ਇਤਿਹਾਸਕਾਰ ਕਰਟੀਅਸ ਨੇ ਇਸ ਲੜਾਈ ਦਾ ਦ੍ਰਿਸ਼ ਇਉਂ ਪੇਸ਼ ਕੀਤਾ ਹੈ: ‘‘ਇਨ੍ਹਾਂ ਹਾਥੀਆਂ ਨੇ ਸਭ ਪਾਸੇ ਭੈਅ ਦਾ ਵਾਤਾਵਰਣ ਪੈਦਾ ਕਰ ਦਿੱਤਾ ਸੀ। ਉਨ੍ਹਾਂ ਦੀਆਂ ਅਜੀਬ ਅਤੇ ਕੁਰੱਖ਼ਤ ਦਹਾੜਾਂ ਨੇ ਸਿਰਫ਼ ਘੋੜਿਆਂ ਨੂੰ ਹੀ ਨਹੀਂ ਡਰਾਇਆ ਸਗੋਂ ਸਿਪਾਹੀਆਂ ਅਤੇ ਜਰਨੈਲਾਂ ਨੂੰ ਵੀ ਭੈਅ-ਭੀਤ ਕਰ ਦਿੱਤਾ ਸੀ। ਨਤੀਜੇ ਵਜੋਂ, ਜਿਹੜੇ ਯੂਨਾਨੀ ਜੇਤੂ ਹੁੰਦੇ ਦਿਸ ਰਹੇ ਸਨ, ਉਹ ਇਨ੍ਹਾਂ ਹਾਥੀਆਂ ਦੀ ਮਾਰ ਤੋਂ ਡਰਦੇ ਲੁਕਣ ਲਈ ਥਾਵਾਂ ਲੱਭ ਰਹੇ ਸਨ। ਇਹ ਦੇਖ ਕੇ ਸਿਕੰਦਰ ਨੇ ਹਲਕੇ ਹਥਿਆਰਾਂ ਵਾਲੇ ਐਗਰੀਐਨੀਅਨਾਂ ਤੇ ਥਰੇਸ਼ੀਅਨਾਂ ਨੂੰ ਅੱਗੇ ਲਿਆਂਦਾ ਜਿਹੜੇ ਹੱਥੋ-ਹੱਥ ਦੀ ਲੜਾਈ ਵਿੱਚ ਬਹੁਤ ਮਾਹਰ ਸਨ। ਇਨ੍ਹਾਂ ਨੇ ਪੂਰੇ ਜ਼ੋਰ ਨਾਲ ਹਾਥੀਆਂ ਉੱਪਰ ਤੀਰਾਂ ਦੀ ਬੁਛਾੜ ਕਰ ਦਿੱਤੀ। ਇਸ ਨਾਲ ਹਾਥੀਆਂ ਦੇ ਹਮਲੇ ਵਿੱਚ ਕੁਝ ਖੜੋਤ ਆ ਗਈ। ਤੁਰੰਤ ਹੀ ਪਿਆਦੇ ਫੈਲੈਂਕਸ ਵੀ ਅੱਗੇ ਵਧ ਗਏ ਸਨ। ਇਨ੍ਹਾਂ ਨੇ ਹਾਥੀਆਂ ਨੂੰ ਜ਼ਖ਼ਮੀ ਕਰ ਕੇ ਇਤਨਾ ਖਿਝਾ ਦਿੱਤਾ ਕਿ ਉਹ ਗੁੱਸੇ ਅਤੇ ਰੋਹ ਵਿੱਚ ਅੰਨ੍ਹੇ ਹੋਏ, ਬਿਨਾਂ ਕਿਸੇ ਤੀਰ ਅਤੇ ਜ਼ਖ਼ਮ ਦੀ ਪਰਵਾਹ ਕਰਦਿਆਂ ਉਨ੍ਹਾਂ ਉੱਪਰ ਜਾ ਚੜ੍ਹੇ। ਇਸ ਮਾਰ ਨੂੰ ਦੇਖ ਕੇ ਯੂਨਾਨੀਆਂ ਨੂੰ ਕੰਨ ਹੋ ਗਏ ਕਿ ਹਾਥੀਆਂ ਨੂੰ ਜ਼ਖ਼ਮੀ ਕਰਨਾ ਬਹੁਤ ਖ਼ਤਰੇ ਵਾਲੀ ਗੱਲ ਹੁੰਦੀ ਹੈ। ਇਸ ਸਮੇਂ ਸਭ ਤੋਂ ਵੱਧ ਡਰਾਉਣੀ ਝਾਕੀ ਉਹ ਹੁੰਦੀ ਸੀ ਜਦੋਂ ਹਾਥੀ, ਸਿਪਾਹੀ ਨੂੰ ਆਪਣੀ ਸੁੰਡ ਨਾਲ ਚੁੱਕ ਕੇ ਧਰਤੀ ’ਤੇ ਪਟਕਾ ਕੇ ਮਾਰਦਾ ਸੀ। ਘੋੜਿਆਂ ਨੂੰ ਉਹ ਆਪਣੇ ਲੰਮੇ ਦੰਦਾਂ ਦੇ ਹੁੱਡਾਂ ਨਾਲ ਉਲਟਾ ਸੁੱਟਦੇ ਸਨ। ਡਿੱਗੇ ਪਏ ਸਿਪਾਹੀਆਂ ਨੂੰ ਹਾਥੀ ਬੜੇ ਗੁੱਸੇ ਨਾਲ ਪੈਰਾਂ ਹੇਠ ਮਿੱਧ ਦਿੰਦੇ ਸਨ। ਇਸ ਲਈ ਸਵੇਰ ਤੋਂ ਸ਼ੁਰੂ ਹੋਈ ਲੜਾਈ ਲੌਢੇ ਪਹਿਰ ਤੱਕ ਇਸੇ ਤਰ੍ਹਾਂ ਚੱਲ ਰਹੀ ਸੀ ਅਤੇ ਨਿਸ਼ਚੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੀ ਕਿ ਜਿੱਤ ਕਿਸ ਦੀ ਹੋਵੇਗੀ। ਮਕਦੂਨੀਆਂ ਵਾਲੇ ਕਦੇ ਹਾਥੀਆਂ ਪਿੱਛੇ ਭੱਜਦੇ ਤੇ ਕਦੇ ਉਨ੍ਹਾਂ ਤੋਂ ਡਰਦੇ ਪਰ੍ਹੇ ਨੂੰ ਭੱਜਦੇ। ਲੌਢੇ ਪਹਿਰ ਤੀਕ ਇਹ ਲੜਾਈ ਇਸੇ ਤਰ੍ਹਾਂ ਚੱਲ ਰਹੀ ਸੀ।’’ਲੜਾਈ ਦਾ ਇਹ ਸਾਰਾ ਬਿਰਤਾਂਤ ਯੂਨਾਨੀ ਇਤਿਹਾਸਕਾਰਾਂ ਦੀਆਂ ਲਿਖਤਾਂ ਮੁਤਾਬਕ ਹੈ। ਇਸ ਬਿਰਤਾਂਤ ਵਿੱਚ ਪੋਰਸ ਦਾ ਹੀ ਪਲੜਾ ਭਾਰੀ ਰਹਿੰਦਾ ਹੈ। ਇਸ ਬਿਰਤਾਂਤ ਵਿੱਚ ਜ਼ਿਆਦਾ ਵੇਰਵਾ ਪੋਰਸ ਦਾ ਹੀ ਹੈ। ਸਿਕੰਦਰ ਦਾ ਵੇਰਵਾ ਇਸ ਤੋਂ ਘੱਟ ਹੈ। ਜੇ ਸਿੰਕਦਰ ਦੇ ਆਪਣੇ ਇਤਿਹਾਸਕਾਰ ਹੀ ਇਸ ਤਰ੍ਹਾਂ ਦਾ ਵੇਰਵਾ ਦੇ ਰਹੇ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਅਸਲ ਗੱਲ ਇਸ ਤੋਂ ਵੀ ਜ਼ਿਆਦਾ ਹੋਣੀ ਹੈ। ਦੁਸ਼ਮਣ ਕਦੇ ਵੀ ਆਪਣੇ ਵਿਰੋਧੀ ਦੀ ਬਹਾਦਰੀ ਦਾ ਵੇਰਵਾ ਛੇਤੀ ਕੀਤਿਆਂ ਵਧਾ ਕੇ ਨਹੀਂ ਦਿੰਦਾ। ਇਹ ਵੇਰਵਾ ਉਹ ਤਾਂ ਹੀ ਦੇਵੇਗਾ ਜੇ ਦੁਸ਼ਮਣ ਦੀ ਬਹਾਦਰੀ ਹੱਦੋਂ ਵੱਧ ਹੋਵੇਗੀ। ਜੇ ਇਹ ਵੇਰਵੇ ਕਿਸੇ ਪੰਜਾਬੀ ਜਾਂ ਹਿੰਦੁਸਤਾਨੀ ਦੇ ਦਿੱਤੇ ਹੁੰਦੇ ਤਾਂ ਵੀ ਸਮਝਿਆ ਜਾ ਸਕਦਾ ਸੀ ਕਿ ਇਨ੍ਹਾਂ ਵਿੱਚ ਕੁਝ ਪੱਖਪਾਤ ਹੋਵੇਗਾ। ਪਰ ਪੰਜਾਬੀ ਅਤੇ ਹਿੰਦੁਸਤਾਨੀ ਵੇਰਵੇ ਤਾਂ ਹਨ ਹੀ ਨਹੀਂ। ਇੱਕ ਇਰਾਨੀ ਬਿਰਤਾਂਤ ਫਿਰਦੌਸੀ ਦਾ ਹੈ। ਉਸ ਵਿੱਚ ਵੀ ਪੋਰਸ ਦੀ ਬਹਾਦਰੀ ਹੀ ਸਾਹਮਣੇ ਆਉਂਦੀ ਹੈ। ਇਹ ਸਭ ਕੁਝ ਹੋਣ ਦੇ ਬਾਵਜੂਦ ਯੂਨਾਨੀ ਇਤਿਹਾਸਕਾਰਾਂ ਨੇ ਅਖੀਰ ਵਿੱਚ ਇਕਦਮ ਸਿਕੰਦਰ ਨੂੰ ਜਿੱਤਿਆ ਅਤੇ ਪੋਰਸ ਨੂੰ ਹਾਰਿਆ ਹੋਇਆ ਦਿਖਾ ਦਿੱਤਾ।ਪ੍ਰੋ. ਬੁੱਧ ਪਰਕਾਸ਼ ਨੇ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਸਿਕੰਦਰ ਦੇ ਇਤਿਹਾਸਕਾਰਾਂ ਨੇ ਸਿਕੰਦਰ ਦੇ ਨੁਕਸਾਨ ਅਤੇ ਕਮਜ਼ੋਰੀਆਂ ਬਾਰੇ ਜਾਣ-ਬੁੱਝ ਕੇ ਪਰਦਾ ਪਾਇਆ ਅਤੇ ਇਨ੍ਹਾਂ ਨੂੰ ਘਟਾ ਕੇ ਦੱਸਿਆ ਹੈ। ਇਹ ਉਨ੍ਹਾਂ ਦਾ ਫ਼ਰਜ਼ ਵੀ ਸੀ। ਪਰ ਅਸਲੀਅਤ ਤਾਂ ਅਸਲੀਅਤ ਹੀ ਰਹਿੰਦੀ ਹੈ ਜਿਹੜੀ ਆਪਣੇ ਆਪ ਸਾਹਮਣੇ ਆ ਜਾਂਦੀ ਹੈ। ਪ੍ਰੋ. ਬੁੱਧ ਪਰਕਾਸ਼ ਨੇ ਈਥੋਪੀਆਈ ਲਿਖਤਾਂ ਅਤੇ ਲੜਾਈ ਦੇ ਸਿੱਟਿਆਂ ਦੇ ਆਧਾਰ ’ਤੇ ਇਹ ਨਤੀਜਾ ਕੱਢਿਆ ਹੈ ਕਿ ਸਿਕੰਦਰ ਨੇ ਜਦੋਂ ਦੇਖਿਆ ਕਿ ਉਹ ਪੋਰਸ ਤੋਂ ਜਿੱਤ ਨਹੀਂ ਸਕਦਾ ਅਤੇ ਜਦੋਂ ਦੋਵੇਂ ਬਾਦਸ਼ਾਹ ਧਰਤੀ ’ਤੇ ਇੱਕ-ਦੂਜੇ ਦੇ ਸਾਹਮਣੇ ਆਪਣੇ-ਆਪਣੇ ਮਰੇ ਹੋਏ ਜਾਨਵਰਾਂ ਪਾਸ ਖੜ੍ਹੇ ਇੱਕ-ਦੂਜੇ ਨੂੰ ਦੇਖ ਰਹੇ ਸਨ ਤਾਂ ਸਿਕੰਦਰ ਨੇ ਪਹਿਲ ਕਰਦਿਆਂ ਕਿਹਾ, ‘‘ਪੋਰਸ ਮੈਂ ਤੇਰਾ ਦੋਸਤ ਹਾਂ। ਆ, ਆਪਾਂ ਰਲ ਕੇ ਇੱਕ ਨਵਾਂ ਇਤਿਹਾਸ ਸਿਰਜੀਏ।’’ ਇੱਥੋਂ ਹੀ ਲੜਾਈ ਦੇ ਸਿੱਟਿਆਂ ਦਾ ਪਤਾ ਲੱਗਦਾ ਹੈ।ਪ੍ਰੋ. ਬੁੱਧ ਪਰਕਾਸ਼ ਨੇ ਇਸ ਲੜਾਈ ਵਿੱਚ ਪੰਜਾਬ ਦੀ ਜਿੱਤ ਹੋਈ ਲਿਖਿਆ ਹੈ। ਉਸ ਨੇ ਆਪਣੀ ਕਿਤਾਬ ਦਾ ਦਸਵਾਂ ਕਾਂਡ ਇਸੇ ਸਿਰਲੇਖ ‘ਪੰਜਾਬ ਦੀ ਜਿੱਤ’ ਹੇਠ ਦਿੱਤਾ ਹੈ। ਉਹ ਲਿਖਦਾ ਹੈ ਕਿ ਲੜਾਈ ਵਿੱਚ ਪੰਜਾਬ ਦੀ ਜਿੱਤ ਹੋਈ। ਜਿਹੜਾ ਪੋਰਸ ਲੜਾਈ ਤੋਂ ਪਹਿਲਾਂ ਪੰਜਾਬ ਦੇ ਸਿਰਫ਼ ਦੋ ਦੁਆਬਿਆਂ, ਚੱਜ ਅਤੇ ਰਚਨਾ ਦੁਆਬ ਦਾ ਹੀ ਮਾਲਕ ਸੀ ਉਹੀ ਪੋਰਸ ਲੜਾਈ ਤੋਂ ਬਾਅਦ ਸਾਰੇ ਪੰਜਾਬ ਅਰਥਾਤ ਪੰਜਾਬ ਦੇ ਪੰਜੇ ਦੁਆਬਿਆਂ ਦਾ ਮਾਲਕ ਬਣ ਗਿਆ। ਇਹ ਤੱਥ ਸਪੱਸ਼ਟ ਰੂਪ ਵਿੱਚ ਇਸ ਗੱਲ ਨੂੰ ਸਾਹਮਣੇ ਲਿਆਉਂਦਾ ਹੈ ਕਿ ਪੋਰਸ ਦੀ ਜਿੱਤ ਹੋਈ ਸੀ ਭਾਵੇਂ ਜੰਗ ਦੇ ਮੈਦਾਨ ਵਿੱਚ ਦੋਵਾਂ ਧਿਰਾਂ ਦੀ ਮਿੱਤਰਤਾ ਹੋ ਗਈ ਸੀ। ਅਤੇ ਇਸ ਜਿੱਤ ਦਾ ਸਿੱਟਾ ਪੋਰਸ ਦੀ ਤਾਕਤ ਅਤੇ ਬਾਦਸ਼ਾਹਤ ਦੇ ਵਾਧੇ ਵਿੱਚ ਨਿਕਲਿਆ ਸੀ। ਇਹ ਗੱਲ ਇਸ ਤੱਥ ਦੇ ਬਾਵਜੂਦ ਹੋਈ ਸੀ ਕਿ ਪੋਰਸ ਦੇ ਦੁਸ਼ਮਣ ਅੰਭੀ, ਚਾਣਕਯ ਅਤੇ ਚੰਦਰ ਗੁਪਤ, ਸਿਕੰਦਰ ਦੇ ਨਾਲ ਸਨ। ਜਦੋਂ ਸਿਕੰਦਰ ਅਤੇ ਪੋਰਸ ਨੇ ਦੋਸਤੀ ਪਾ ਕੇ ਲੜਾਈ ਬੰਦੀ ਦਾ ਐਲਾਨ ਕੀਤਾ ਤਾਂ ਇਹ ਤਿੰਨੇ ਸਿਕੰਦਰ ਦੀ ਫ਼ੌਜ ਵਿੱਚੋਂ ਖਿਸਕ ਗਏ ਸਨ। ਸਿਕੰਦਰ ਅਤੇ ਪੋਰਸ ਇਕੱਠੇ ਦੋਸਤੀ ਦੇ ਸ਼ਗਨ ਮਨਾਉਂਦੇ ਹੋਏ ਪੋਰਸ ਦੀ ਰਾਜਧਾਨੀ ਮਦਰਕੋਟ ਪਹੁੰਚ ਗਏ ਸਨ।

Tuesday, 5 December 2017

Sikh Genocide ਸਿੱਖ ਨਸਲਕੁਸ਼ੀ


Sikh Genocide ਸਿੱਖ ਨਸਲਕੁਸ਼ੀ 

ਜਰਮਨ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਮੁੱਢ 9 ਨਵੰਬਰ 1938 ਨੂੰ ਬੰਨਿਆ ਗਿਆ। ਉਸ ਦਿਨ ਹਿਟਲਰ ਨੇ ਆਪਣੇ ਖਾਸਮ ਖਾਸ ਮੰਤਰੀ ਗੋਬਲਜ਼ ਨਾਲ਼ ਸੰਖੇਪ ਰੂਪ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਗੋਬਲਜ਼ ਨੇ ਮੀਟਿੰਗ ਵਿੱਚ ਪਰਤ ਕੇ ਬਾਕੀ ਮੈਂਬਰਾਂ ਨੂੰ ਸਿਰਫ ਏਨੀ ਕੁ ਗੱਲ ਹੀ ਦੱਸੀ ਕਿ ਰਾਜ ਦੇ ਮੁਖੀ ਹਿਟਲਰ ਦਾ ਫੈਸਲਾ ਹੈ ਕਿ ਅੱਜ ਦੀ ਰਾਤ ਜੇਕਰ ਦੇਸ਼ ਭਰ ਅੰਦਰ ਹਿੰਸਾਂ ਤੇ ਦੰਗੇ ਭੜਕ ਉੱਠਦੇ ਹਨ ਤਾਂ ਉਹਨਾਂ ਤੋਂ ਘਬਰਾਉਣ ਤੇ ਉਹਨਾਂ ਨੂੰ ਦਬਾਉਣ ਦੀ ਖੇਚਲ ਨਾਂ ਕੀਤੀ ਜਾਵੇ। ਪਾਰਟੀ ਦੇ ਲੀਡਰਾਂ ਨੇ ਆਪਣੇ ਆਗੂ ਦਾ ਇਸ਼ਾਰਾ ਸਮਝ ਲਿਆ ਸੀ। ਉਸ ਰਾਤ ਜਰਮਨੀ ਦੇ ਤਕਰੀਬਨ ਹਰ ਸ਼ਹਿਰ ਅੰਦਰ ਯਹੂਦੀਆਂ ਉਪਰ ਹਿੰਸਕ ਹਮਲੇ, ਸਾੜਫੂਕ, ਕਤਲ ਠੀਕ ਉਸੇ ਤਰੀਕੇ ਕੀਤੇ ਗਏ, ਜਿਵੇ 31 ਅਕਤੂਬਰ 84 ਵਿੱਚ ਰਾਜੀਵ ਗਾਂਧੀ ਦੇ ਉਸ ਬਿਆਨ ਜੋ ਉਹਨਾਂ ਧਰਮ ਦਾਸ ਸ਼ਾਸਤਰੀ ਜੀ ਦੇ ਸਾਹਮਣੇ ਦਿਤਾ ‘ ਮੇਰੀ ਮਾਂ ਮਰ ਗਈ ਹੈ, ਅਤੇ ਤੁਸੀਂ ਕੀ ਕੀਤਾ ਹੈ?’ ਤੋਂ ਬਾਅਦ ਕਤਲੇਆਮ ਹੋਇਆ।

ਯਹੂਦੀਆਂ ਦਾ ਕਤਲ ਤੇ ਅਗਜਨੀ ਨੂੰ ਜਰਮਨ ਸਰਕਾਰ ਨੇ ‘ਆਪ ਮੁਹਾਰੇ ਪ੍ਰਤੀਕਰਮ’ ਦਾ ਨਾਉ ਦਿਤਾ। ਜਦੋ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਨੂੰ ਏਦਾਂ ਬਿਆਨ ਕੀਤਾ ‘ ਇੰਦਰਾ ਜੀ ਦੇ ਕਤਲ ਪਿਛੋਂ ਦੇਸ਼ ਵਿੱਚ ਕੁੱਝ ਦੰਗੇ ਹੋਏ। ਅਸੀਂ ਜਾਣਦੇ ਹਾਂ ਕਿ ਲੋਕ ਬਹੁਤ ਗੁੱਸੇ ਵਿੱਚ ਸਨ ਅਤੇ ਕੁੱਝ ਦਿਨ ਨਜਰ ਆਇਆਂ ਕਿ ਭਾਰਤ ਹਿੱਲਿਆ ਪਿਆ ਸੀ। ਪਰ ਜਦੋਂ ਇੰਝ ਸ਼ਕਤੀਸ਼ਾਲੀ ਦਰੱਖਤ ਡਿੱਗਦਾ ਹੈ, ਇਹ ਕੁਦਰਤੀ ਹੈ ਕਿ ਇਸ ਦੇ ਦੁਆਲ਼ੇ ਦੀ ਧਰਤੀ ਥੋੜਾ ਹਿੱਲਦੀ ਹੈ’। ਨਵੰਬਰ 84 ਦਾ ਸਿੱਖ ਕਤਲੇਆਮ ਜਰਮਨਾ ਦੁਆਰਾ ਕੀਤੇ ਯਹੁਦੀਆਂ ਦੇ ਕਤਲੇਆਮ ਨਾਲ਼ ਬਹੁਤ ਮੇਲ ਖਾਂਦਾ ਹੈ। ਜਰੂਰੀ ਗੱਲ ਜਦੋ ਏਦਾਂ ਦਾ ਕਤਲੇਆਮ ਸਰਕਾਰੀ ਧਿਰ ਵਲੋਂ ਕੀਤਾ ਹੋਵੇ ਤਾਂ ਸਮੁੱਚੇ ਵਰਤਾਰੇ ਦੀ ਛਾਣਬੀਣ, ਪੁਖਤਾ ਸਬੂਤ ਜੁਟਾਉਣ ਦਾ ਕੰਮ ਕੋਈ ਸੌਖਾ ਨਹੀਂ ਰਹਿ ਜਾਂਦਾ। ਦੁੱਖ ਦੀ ਗੱਲ ਇਸ ਵਰਤਾਰੇ ਨੂੰ ਵਰਤਾਉਣ ਵਾਲੇ ਅਸਲੀ ਮੁਜਰਮਾਂ ਤੱਕ ਤਾ ਅਜੇ ਤੱਕ ਅਸੀਂ ਪਹੁੰਚੇ ਹੀ ਨਹੀਂ। ਜਿਵੇਂ ਯਹੂਦੀ ਵਿਦਵਾਨਾ ਅਨੁਸਾਰ ਜਰਮਨ ਦੇ ਲੋਕ ਸਾਰੀ ਜਿੰਮੇਵਾਰੀ ਨਾਜੀਵਾਦ ਸਿਰ ਮੜ ਕੇ ਦੋਸ਼ ਮੁਕਤ ਨਹੀਂ ਹੋ ਸਕਦੇ। ਇਹ ਵਰਤਾਰਾ ਕੋਈ ਬਾਹਰੀ ਵਰਤਾਰਾ ਨਹੀਂ ਸੀ ਇਹ ਜਰਮਨ ਵਿੱਚੋਂ ਹੀ ਉੱਗਿਆ ਅਤੇ ਹਮਾਇਤ ਹਾਸਲ ਹੋਈ ਸੀ। ਕਾਤਲਾ ਦਾ ਸੱਭ ਤੋਂ ਢੁਕਵਾਂ ਨਾਮ ਜਰਮਨ ਸੀ । ਇਹੋ ਗੱਲ ਨਵੰਬਰ 1984 ਦੇ ਵਰਤਾਰੇ ਵਿਚੋਂ ਭੀ ਝਲਕਦੀ ਹੈ। ਨਵੰਬਰ 84 ਦਾ ਕਤਲੇਆਮ ਹਿੰਦੂ ਸਮਾਜ ਵਿੱਚੋ ਹੀ ਉੱਗਿਆ ਸੀ। ਇਹ ਕੋਈ ਬਾਹਰੀ ਵਰਤਾਰਾ ਨਹੀਂ ਸੀ ਅਤੇ ਇਸ ਨੂੰ ਹਿੰਦੂ ਸਮਾਜ ਦੀ ਹਮਾਇਤ ਹਾਸਲ ਹੋਈ ਸੀ। ਜਿਸ ਦੀ ਪ੍ਰਤੱਖ ਉਦਾਹਰਣ ਕਾਂਗਰਸ ਦਾ ਭਾਰੀ ਬਹੁਮਤ ਨਾਲ਼ ਜਿਤਣਾ ਸੀ, ਜਿਸ ਨੂੰ ਕਿ ਹਰ ਪਾਰਟੀ ਦੇ ਹਿੰਦੂ ਨੇ ਵੋਟ ਪਾਈ ਸੀ। ਸਿੱਖਾਂ ਤੇ ਜੁਲਮ ਕਰਨ ਵਾਲੇ ਬੇਸ਼ੱਕ ਬਹੁਤੇ ਕਾਂਗਰਸੀ ਸਨ ਪਰ ਕੁੱਝ ਕਾਗਰਸੀ ਨਹੀਂ ਵੀ ਸਨ। ਇਹਨਾਂ ਵਿੱਚ ਕੁੱਝ ਗੁੰਡੇ ਲਫੰਗੇ ਸਨ ਪਰ ਕੁੱਝ ਗੁੰਡੇ ਲਫੰਗੇ ਨਹੀਂ ਵੀ ਸਨ। ਕਾਤਲ ਭੀੜਾ ਨੂੰ ਨਿਰੋਲ ਕਾਂਗਰਸੀ ਕਹਿਣਾ ਜਾਂ ਗੁੰਡੇ ਬਦਮਾਸ਼ਾ ਦੀਆਂ ਕਹਿਣਾ ਸਰਾਸਰ ਗਲਤ ਹੈ ਜਦੋ ਕਿ ਉਹਨਾਂ ਵਿੱਚੋਂ ਚੋਖੀ ਗਿਣਤੀ ਦੂਸਰੀਆਂ ਰਾਜਸੀ ਪਾਰਟੀਆਂ ਅਤੇ ਹਮਦਰਦਾ ਦੀਆਂ ਸਨ। ਮਿਸਾਲ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਵਿੱਚ ਤਕੜਾ ਅਧਾਰ ਰਿਹਾ ਹੈ, ਪਰ ਦਿਲੀ ਅੰਦਰ ਸਿੱਖਾਂ ਦੇ ਕਤਲੇਆਮ ਦਾ ਜਥੇਬੰਦਕ ਰੂਪ ਵਿੱਚ ਵਿਰੋਧ ਕਰਨ ਦੀ ਕੋਈ ਇੱਕ ਵੀ ਉਦਾਹਰਣ ਨਹੀਂ ਮਿਲਦੀ। ਸੋ ਕਾਤਲ ਭੀੜਾਂ ਨੇ ਹਿੰਦੂਆਂ ਵਜੋਂ ਸੋਚਿਆ, ਹਿੰਦੂਆਂ ਵਜੋ ਮਹਿਸੂਸ ਕੀਤਾ ਅਤੇ ਹਿੰਦੂਆਂ ਦੇ ਤੌਰ ਤੇ ਹੀ ਆਪਣਾ ਪਰਤੀਕਰਮ ਪ੍ਰਗਟਾਇਆ ਸੀ । ਜਿੰਨਾ ਨੂੰ ਮਾਰਿਆ ਜਾਂ ਸਾੜਿਆ ਗਿਆ ਸੀ ਉਹ ਸਿੱਖ ਹੋਣ ਕਰਕੇ ਹੀ ਮਾਰਿਆ ਜਾਂ ਸਾੜਆ ਗਿਆ ਸੀ ਕਿਸੇ ਇੱਕ ਰਾਜਸ਼ੀ ਧੜੇ ਦਾ ਹੋਣ ਕਰਕੇ ਨਹੀਂ। ਸੋ ਇਹ ਗੱਲ ਸਹਿਜੇ ਹੀ ਕਹਿ ਸਕਦੇ ਹਾਂ ਕਿ ਕਾਤਲ ਹਿੰਦੂ ਸਨ ਤੇ ਕਤਲ ਹੋਣ ਵਾਲੇ ਸਿੱਖ। ਇਹ ਗੱਲ ਕਹਿਣੀ ਜਾਂ ਕਰਨੀ ਦਾ ਤੰਗ ਸੋਚ ਦਾ ਪ੍ਰਗਟਾਵਾ ਨਹੀਂ, ਬਲਕਿ ਵਾਪਰ ਚੁੱਕੇ ਖੂਨੀ ਵਰਤਾਰੇ ਨੂੰ ਠੀਕ ਰੂਪ ਵਿੱਚ ਸਮਝਣ ਲਈ ਅਜਿਹਾ ਕਰਨਾ ਅਤਿਅੰਤ ਜਰੂਰੀ ਹੈ ਤਾਂ ਜੋ ਅਜਿਹਾ ਗੈਰ ਮਨੁੱਖੀ ਕੰਮ ਅਗਾਹ ਤੋਂ ਕਿਸੇ ਨਾਲ਼ ਵੀ ਨਾਂ ਵਾਪਰੇ।

ਸਿੱਖਾਂ ਨੂੰ ਕਿਉਂ ਨਿਸਾਨਾ ਬਣਾਇਆ ਗਿਆ ਇਸ ਦੀ ਅਸਲੀ ਮਨਸ਼ਾ ਸਮਝੇ ਬਿਨਾ ਹਿੰਦੂ ਸਮਾਜ ਅੰਦਰ ਪੈਦਾ ਹੋਈ ਪ੍ਰਵਿਰਤੀ ਦੀ ਸਮਝ ਨਹੀਂ ਪੈ ਸਕਦੀ। ਸਿੱਖਾ ਦੇ ਕਤਲੇਆਮ ਦਾ ਮੁੱਖ ਕਾਰਨ ਅਤੇ ਕੇਦਰੀ ਮਨੋਰਥ ਸਿੱਖਾਂ ਨੂੰ ਹਿੰਦੂ ਸਮਾਜ ਵਿੱਚ ਰਲਾਉਣਾ ਅਤੇ ਸਿੱਖਾਂ ਦੁਆਰਾ ਕੀਤੀ ਜਾ ਰਹੀ ਅੜੀ ਅਤੇ ਵਿਦਰੋਹ ਨੂੰ ਕੁਚਲ ਦੇਣਾ ਸੀ। ਕਾਗਰਸ ਦੇ ਰਵਾਇਤੀ ਵਿਰੋਧੀ ਅਡਵਾਨੀ (ਬੀ.ਜੇ.ਪੀ) ਨੇ ਸਿੱਖ ਸਮੱਸਿਆ ਦਾ ਹੱਲ ਇੱਕ ਬੰਬ ਦੱਸਿਆ ਸੀ। ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ ਇਕੱਲੇ ਕਾਂਗਰਸੀ ਹਿੰਦੂ ਵਰਗ ਅੰਦਰ ਹੀ ਨਹੀਂ ਲੱਗਭੱਗ ਹਰ ਤਰਾਂ ਦੇ ਹਿੰਦੂ ਵਰਗਾਂ, ਉਦਾਰ ਖਿਆਲੀਆਂ ਅਤੇ ਕਮਿਉਨਿਸਟਾਂ ਤੱਕ ਨੂੰ ਭਾਰੀ ਔਖ ਤੇ ਜਲਣ ਸੀ। ਨਵੰਬਰ 1984 ਵਿੱਚ ਹਿੰਦੂ ਵਰਗ ਨੇ ਸਿੱਖਾਂ ਵਿਰੁੱਧ ਆਪਣੀ ਕਿੜ ਕੱਢੀ ਸੀ। ਇਸ ਦੀ ਪੁਸਟੀ ਕਤਲੇਆਮ ਤੋਂ ਤੁਰੰਤ ਬਾਅਦ ਕਈ ਪ੍ਰਸਿੱਧ ਹਿੰਦੂ ਲੇਖਕਾ ਦੇ ਬੇਹੱਦ ਜਹਿਰੀਲੇ ਲੇਖਾਂ ਤੋ ਅੰਦਾਜਾ ਸਹਿਜੇ ਹੀ ਲਗਾ ਸਕਦੇ ਹਾਂ। ਐੱਮ ਵੀ ਕਾਮਥ ਵਰਗਿਆਂ ਤਾਂ ਇਥੋਂ ਤੱਕ ਕਹਿ ਦਿਤਾ ਕਿ ਸਿੱਖਾਂ ਨੇ ਕਾਲ ਦੀ ਗਤੀ ਤੇ ਸ਼ਕਤੀ ਨੂੰ ਮਨੋਂ ਭੁਲਾ ਛੱਡਿਆ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਸਮੇਂ ਦੇ ਨਾਲ਼ ਬਦਲਣ ਤੋਂ ਇਨਕਾਰੀ ਹਨ ਅਤੇ ਇਸ ਤਰਾਂ ਉਹ ਸਿੱਖ ਸਮਾਜ ਨੂੰ ਮੁੜ 17 ਵੀਂ ਸਦੀ ਵਿੱਚ ਲੈ ਜਾਣਾ ਚਾਹੁੰਦੇ ਹਨ। ਉਹ ਅਤੀਤ ਵਿੱਚ ਹੀ ਰਹਿਣਾ ਚਾਹੁੰਦੇ ਹਨ ਅਤੇ ਭਵਿੱਖ ਵੱਲ੍ਹ ਵਧਣ ਤੋਂ ਡਰਦੇ ਹਨ। ਇਸ ਕਰਕੇ ਉਹ ਤੱਤ ਨੂੰ ਭੁਲਾ ਕੇ ਆਪਣਾ ਸਰੂਪ ਕਾਇਮ ਰੱਖਣ ਦੀ ਗੱਲ ਉੱਤੇ ਹੀ ਅੜੇ ਤੇ ਖੜੇ ਰਹਿਣਾ ਚਾਹੁੰਦੇ ਹਨ । ਇਸ ਸਾਰੇ ਲੇਖ ਦਾ ਕੇਦਰੀ ਭਾਵ ਸਿਰਫ ਇਹ ਹੀ ਸੀ ਕਿ ਨਵੰਬਰ 1984 ਵਿੱਚ ਪਈ ਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੱਖਰੀ ਪਛਾਣ ਰੱਖਣ ਦੀ ਜਿੱਦ ਛੱਡ ਕੇ ਹਿੰਦੂ ਮੁੱਖ ਧਾਰਾ ਵਿੱਚ ਸਾਮਿਲ ਹੋ ਜਾਣਾ ਚਾਹੀਦਾ ਹੈ।

ਇਸ ਅਣਮਨੁੱਖੀ ਵਰਤਾਰੇ ਤੋਂ ਬਾਅਦ ਢੇਰ ਸਾਰੀਆਂ ਅਵਾਜਾ ਉੱਠੀਆਂ। ਮੀਤਾਂ ਬੋਸ ਜਿਸ ਨੇ ਪੀੜਤ ਸਿੱਖ ਬਾਈਚਾਰੇ ਨਾਲ਼ ਅਥਾਹ ਲਗਨ ਅਤੇ ਸਿਦਕ ਨਾਲ਼ ਕੰਮ ਕੀਤਾ ਨੇ ਇਕ ਇੰਟਰਵਿਊ ਵਿੱਚ ਕਿਹਾ, ‘ਸਿੱਖਾਂ ਬਾਰੇ ਤਾਂ ਪੱਕ ਨਾਲ਼ ਨਹੀਂ ਕਿਹਾ ਜਾ ਸਕਦਾ ਕਿ ਇੰਨਾ ਸਾਰਾ ਜ਼ੁਲਮ ਤੇ ਅਪਮਾਨ ਭੋਗਣ ਤੋਂ ਬਾਅਦ ਉਹ ਹੁਣ ਕੀ ਸੋਚਦੇ ਹਨ ਮੈਨੂੰ ਨਹੀਂ ਪਤਾ, ਪਰ ਜੇਕਰ ਮੈਂ ਸਿੱਖ ਹੁੰਦੀ ਤਾਂ ਇਹ ਸੱਭ ਭੋਗਣ ਤੋਂ ਬਾਅਦ ਮੈ ਭਾਰਤ ਦੇ ਕਿਸੇ ਕੜੇ-ਕਾਨੂੰਨ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਣਾ..ਮੈਨੂੰ ਹੁਣ ਕੋਈ ਅਜਿਹੀ ਜਗ੍ਹਾ ਚਾਹੀਦੀ ਹੈ ਜਿਥੇ ਮੈਂ ਸੁਰੱਖਿਅੱਤ ਹੋ ਸਕਾਂ, ਕਿਉਂਕਿ ਜਿਸ ਸਿਸਟਮ ਨੇ ਮੇਰੀ ਇਸ ਕਦਰ ਹੇਠੀ ਕੀਤੀ ਕੀਤੀ ਹੈ ਉਸ ਵਿਚ ਮੈਨੂੰ ਹੁਣ ਕੋਈ ਵਿਸ਼ਵਾਸ ਨਹੀਂ ਰਹਿ ਗਿਆ । (ਮੀਤਾ ਬੋਸ ਇੰਨ ਉਮਾਂ ਚੱਕਰਵਰਤੀ ਅਤੇ ਨੰਦਤਾ ਹਾਸਕਰ ਪੰਨਾ 295) 

ਸਿੱਖਾਂ ਦੇ ਉਪਰਲੇ ਵਰਗ ਦੀ ਅਕਾਲੀਆਂ ਜਾਂ ਭਿੰਡਰਾਂਵਾਲਿਆਂ ਨਾਲ਼ ਕੋਈ ਹਮਦਰਦੀ ਨਹੀਂ ਸੀ ਖਾਸ ਕਰ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਕੈਪਟਨ ਤਲਵਾੜ ਵਰਗਿਆਂ ਦੀ ਪਰ ਜਦੋਂ ਇਹਨਾਂ ਨੂੰ ਨਵੰਬਰ 1984 ਵਿੱਚ ਦਬੋਚਿਆ ਗਿਆ ਤਾਂ ਇਹਨਾਂ ਨੂੰ ਪਹਿਲਾ ਵਾਰ ਬੇਗਾਨਗੀ ਦਾ ਅਹਿਸਾਸ ਹੋਇਆ ਅਤੇ ਸੰਤਾਂ ਦੀ ਅਦੁਤੀ ਸੂਝ ਉਹਨਾਂ ਦੇ ਕਾਨੇ ਵੜੀ। ਸਾਇਦ ਹੁਣ ਫੇਰ ਮਰ ਗਈ ਜਾ ਵਿਕ ਗਈ। ਤਲਵਾੜ ਇੱਕ ਗਰੁੱਪ ਕੈਪਟਨ ਦੇ ਤੌਰ ਤੇ ਸੇਵਾ ਮੁਕਤ ਹੋਇਆ ਅਤੇ ਇਕ ਬਿਜਨਸ ਮੈਨ ਦੇ ਤੌਰ ਤੇ ਉਸ ਦਾ ਨਵਾਂ ਕੈਰੀਅਰ ਸਥਾਪਿਤ ਹੋ ਚੁੱਕਾ ਸੀ। ਉਸ ਦਾ ਆਪਣਾ ਕੱਪੜੇ ਦਾ ਸੋ ਰੂਮ ਸੀ। 1 ਨਵੰਬਰ 1984 ਤਲਵਾੜ ਦੀ ਪ੍ਰਾਈਮ ਮਨਿਸਟਰ ਦੀ ਮੌਤ ਦੇ ਸੋਗ ਵਜੋਂ ਦੁਕਾਨ ਬੰਦ ਸੀ। ਅਚਾਨਕ 9:30 ਤੇ ਪਥਰਾਅ ਸ਼ੁਰੂ ਹੋ ਗਿਆ। ਧਾੜਵੀਆਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਤਲਵਾੜ ਨੇ ਆਪਣੀ ਪਤਨੀ ਤੇ ਪੁੱਤਰਾਂ ਦੀ ਸਹਾਇਤਾ ਨਾਲ਼ ਜਲਦੀ ਹੀ ਬੁਝਾ ਲਈ ਗਈ ਜਦੋਂ ਕਿ ਪੁਲਿਸ ਸਟੇਸ਼ਨ ਉਹਨਾਂ ਦੇ ਘਰ ਤੋਂ ਸਿਰਫ ਅੱਧਾ ਕਿਲੋਮੀਟਰ ਹੀ ਦੂਰ ਸੀ। ਜੰਗੀ ਹੀਰੋ ਪੁਲਿਸ ਦੀਆਂ ਮਿੰਨਤਾ ਕਰਦਾ ਰਿਹਾ ਫਿਰ ਉਹ ਭੀੜ ਦੀਆਂ ਮਿੰਨਤਾ ਕਰਨ ਬਾਹਰ ਆ ਗਿਆ। ਉਸ ਦੇ ਹੱਥ 12 ਬੋਰ ਦੀ ਲਾਇਸੰਸੀ ਗੰਨ ਹੋਣ ਦੇ ਬਾਵਜੂਦ ਭੀੜ ਦੇ ਹੱਥ ਜੋੜ ਛੱਡ ਜਾਣ ਦੀ ਬੇਨਤੀ ਕਰਨ ਲੱਗਾ। ਉਸ ਨੇ ਭੀੜ ਨੂੰ ਇਥੋ ਤੱਕ ਕਿਹਾ ਕਿ ਉਹ ਮਿਲਟਰੀ ਅਫਸਰ ਹੈ ਤੇ ਉਸ ਨੂੰ ਪਰਮਵੀਰ ਚੱਕਰ ਵੀ ਮਿਲਿਆ ਹੋਇਆ ਹੈ। ਪਰ ਚਾਮਲੀ ਭੀੜ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਦੀ ਦੁਕਾਨ ਦੇ ਸ਼ਟਰ ਤੋੜ ਦੁਕਾਨ ਨੂੰ ਅੱਗ ਲਗਾ ਦਿਤੀ। ਤਲਵਾੜ ਦੇ ਘਰ ਤੇ ਧਾੜ ਦਾ ਤੀਜਾ ਹਮਲਾ 2.30 ਤੇ ਸ਼ੁਰੂ ਹੋਇਆਂ। ਇਸ ਹਮਲੇ ਦੌਰਾਨ ਦੋ ਸਰਕਾਰੀ ਬੱਸਾਂ ਅਚਾਨਕ ਗੇਟ ਮੂਹਰੇ ਰੁਕੀਆਂ। ਉਹ ਅੱਗ ਲਗਾਊ ਸਮੱਗਰੀ ਅਤੇ ਲੋਹੇ ਦੀਆਂ ਰਾਡਾ ਨਾਲ਼ ਲੈਸ ਸਨ। 4 ਵਜੇ ਤੱਕ ਭੀੜ ਦੀ ਗਿਣਤੀ 5000 ਤੱਕ ਹੋ ਗਈ ਸੀ। ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਸੀ। ਭੀੜ ਨੇ ਘਰ ਦੇ ਦਰਵਾਜੇ ਤੋੜ ਮਾਲਕਾਂ ਨੂੰ ਲੁਕਣ ਥਾਂ ਤੋਂ ਲੱਭ ਲਿਆ। ਇਕ ਹਮਲਾਵਰ ਨੇ ਲੋਹੇ ਦੀ ਰਾਡ ਤਲਵਾਰ ਦੇ ਮੂੰਹ ਤੇ ਮਾਰ ਉਸ ਦਾ ਜਬਾੜਾ ਕੱਢ ਦਿਤਾ। ਪਰਿਵਾਰ ਨੂੰ ਕਾਤਲਾਨਾ ਧਾੜ ਤੋਂ ਬਚਾਉਣ ਦੇ ਆਖਰੀ ਚਾਰੇ ਵਜੋਂ ਤਲਵਾੜ ਨੇ ਗੋਲ਼ੀ ਚਲਾ ਦਿਤੀ। ਭੀੜ ਪੂਛ ਦਬਾ ਭੱਜ ਗਈ। ਤੁਰੰਤ ਖਾਕੀ ਵਰਦੀ ਵਾਲ਼ੇ ਪਹੁੰਚ ਗਏ ਉਹਨਾਂ ਨੇ ਆਪਣੀਆਂ ਬੰਦੂਕਾਂ ਭੀੜ ਨੂੰ ਫੜਾ ਦਿਤੀਆਂ। ਭੀੜ ਨੇ ਗੁਆਂਢੀਆਂ ਦੀ ਛੱਤ ਤੇ ਚੜ੍ਹ ਤਲਵਾੜ ਦੇ ਘਰ ਹੱਥ ਗੋਲੇ ਸੁੱਟੇ ਅਤੇ ਤਲਵਾੜ ਦੇ ਚੁਬਾਰੇ ਨੂੰ ਅੱਗ ਲੱਗ ਗਈ। ਇਸ ਦਾ ਲਾਭ ਲੈਂਦਿਆਂ ਭੀੜ ਨੇ ਘਰ ਅੰਦਰ ਇਕ ਵਾਰ ਫਿਰ ਦਾਖਲ ਹੋਣ ਦੀ ਕੋਸਿਸ ਕੀਤੀ। ਗੋਲੀ ਬਾਰੀ ਵਿੱਚ ਧਾੜ ਦੇ ਤਿੰਨ ਮੈਂਬਰ ਮੌਕੇ ਤੇ ਮਾਰੇ ਗਏ ਸੱਤ ਜਖਮੀਆਂ ਵਿੱਚੋਂ ਦੋ ਹਸਪਤਾਲ਼ ਵਿੱਚ ਦਮ ਤੋੜ ਗਏ।

ਤਲਵਾੜ ਦੇ ਘਰ ਅੱਗੇ ਭੀੜ ਦੇ ਮਿਰਤਕਾਂ ਤੇ ਜਖਮੀਆਂ ਦੀ ਗਿਣਤੀ ਨੇ ਪੁਲਿਸ ਫੋਰਸ ਨੂੰ ਡਰਾ ਦਿਤਾ। ਸੀਨੀਅਰ ਅਫਸਰ ਤੇ ਜਿਲਾ ਇੰਨਚਾਰਜ ਅਮੋਦ ਕਾਂਤ ਅਤੇ ਸੁਭਾਸ਼ ਟੰਡਨ ਆਪ ਭੱਜਦੇ ਆਏ। ਇਹਨਾਂ ਸੀਨੀਅਰ ਅਫਸਰਾਂ ਨੇ ਭੀੜ ਨੂੰ ਖਿਡਾਉਣ ਦੀ ਕੋਈ ਵੀ ਕੋਸਿਸ ਨਾਂ ਕੀਤੀ। ਉਹਨਾਂ ਦਾ ਸਾਰਾ ਧਿਆਨ ਤਲਵਾੜ ਨੂੰ ਨਿਹੱਥੇ ਕਰਨ ਦਾ ਸੀ। ਅਮੋਦ ਕਾਤ ਨੇ ਲਾਉਡ ਸਪੀਕਰ ਰਾਂਹੀ ਜਾਨ ਮਾਲ ਦੀ ਰਾਖੀ ਦੀ ਸ਼ਰਤ ਤੇ ਤਲਵਾੜ ਨੂੰ ਹਥਿਆਰ ਸੁੱਟਣ ਲਈ ਮਨਾ ਲਿਆ। ਪਰ ਕਾਂਤ ਆਪਣੇ ਵਾਅਦੇ ਤੋਂ ਮੁੱਕਰ ਗਿਆ ਅਤੇ ਸਾਰਾ ਕਸੂਰ ਤਲਵਾੜ ਦੇ ਸਿਰ ਪਾ ਤਿਹਾੜ ਜੇਲ਼ ਭੇਜ ਦਿਤਾ। ਜਿਥੇ ਉਸ ਨਾਲ਼ ਅਣਮਨੁੱਖੀ ਵਤੀਰਾ ਕੀਤਾ ਗਿਆ। ਇਹ ਸੀ ਇੱਕ ਜੰਗੀ ਹੀਰੋ ਦੀ ਕਹਾਣੀ।

ਤ੍ਰਿਲੋਕਪੁਰੀ ਜਿਥੇ ਸੱਭ ਤੋਂ ਵੱਧ ਕਤਲੇਆਮ ਹੋਇਆ। ਇਸੇ ਇਲਾਕੇ ਦੀਆਂ ਤਕਰੀਬਨ ਸਾਰੀਆਂ ਜੁਆਨ ਲੜਕੀਆਂ ਨੂੰ ਗੁੰਡਿਆ ਦੁਆਰਾ ਚੁੱਕ ਨਾਲ਼ ਦੇ ‘ਚਿਲਾ’ ਪਿੰਡ ਵਿੱਚ ਲਿਜਾਇਆ ਗਇਆ। ਉਹਨਾ ਦੀ ਇਜਤ ਨੂੰ ਰੋਲਿਆ ਗਿਆ ਜਿਸ ਨੂੰ ਲਿਖਦਿਆਂ ਕਲਮ ਵੀ ਸ਼ਰਮਸਾਰ ਹੋ ਰਹੀ ਹੈ। ਇਸੇ ਤ੍ਰਿਲੋਕਪੁਰੀ ਵਿੱਚ ਹੀ ‘ਕਿਸੋਰੀ ਬੁੱਚੜ’ ਨੇ ਤਕਰੀਬਨ ਤੀਹ ਜਣਿਆ ਨੂੰ ਆਪਣੇ ਬੱਕਰੇ ਝਟਕਾਉਣ ਵਾਲੇ ਦਾਹ ਨਾਲ਼ ਕੱਟਿਆ ਸੀ। ਉਸ ਨੇ ਤਕਰੀਬਨ ਹਰੇਕ ਲਾਸ਼ ਤੇ ਪੰਦਰਾ ਟੁੱਕੜੇ ਕੀਤੇ। ਚਸ਼ਮਦੀਨ ਮੋਹਿੰਦਰ ਸਿੰਘ ਜੋ 32/7 ਤ੍ਰਿਲੋਕਪੁਰੀ ਦਾ ਨਿਵਾਸੀ ਸੀ ਉਸ ਦੇ ਆਪਣੇ ਬਿਆਨ ਮੁਤਾਬਕ ਇਸ ਬੁੱਚੜ ਨੇ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪਿਤਾ ਦਰਸਣ ਸਿੰਘ ਨੂੰ ਦਾਹ ਨਾਲ਼ ਮਾਰਿਆ ਸੀ। ਉਸ ਨੇ ਪਿਤਾ ਜੀ ਦੇ ਕਈ ਟੁੱਕੜੇ ਕਰ ਦਿਤੇ, ਜਿਸ ਦੇ ਖੌਫ ਤੋਂ ਮੈਂ ਅੱਜ ਤੱਕ ਭੀ ਉਭਰ ਨਹੀਂ ਪਾਇਆ। ਇਸ ਬੁੱਚੜ ਨੇ ਤਿੰਨ ਭਾਈਆਂ ਦਰਸਣ ਸਿੰਘ, ਅਮਰ ਸਿੰਘ ਅਤੇ ਨਿਰਮਲ ਸਿੰਘ ਦੇ ਅਣਗਿਣਤ ਟੁੱਕੜੇ ਕੀਤੇ ਸਨ। 

ਇਕ ਦੇ ਪਰਿਵਾਰ ਵਿੱਚ ਵਿਆਹ ਸੀ। ਵਿਆਹ ਹੋਣ ਕਾਰਨ ਬਹੁਤ ਸਾਰੇ ਪ੍ਰਾਹੁਣੇ ਆਏ ਹੋਏ ਸਨ। ਭੀੜ ਨੇ ਆਉਂਦਿਆਂ ਹੀ ਚਰਨ ਸਿੰਘ, ਅਸ਼ੋਕ ਸਿੰਘ, ਬਲਵਿੰਦਰ ਸਿੰਘ, ਇੰਦਰ ਸਿੰਘ, ਦਲੀਪ ਸਿੰਘ, ਭਜਨ ਸਿੰਘ, ਪ੍ਰੇਮ ਸਿੰਘ, ਧਰਮ ਸਿੰਘ ਅਤੇ ਅਨਿਲ ਸਿੰਘ ਸੱਭ ਨੂੰ ਹੀ ਮਾਰ ਦਿਤਾ। ਇਹ ਬੁੱਚੜ ਉਹਨਾਂ ਨੂੰ ਦਾਹ ਨਾਲ਼ ਵੱਢਣ ਤੋਂ ਬਾਅਦ ਉਹਨਾਂ ਦਾ ਖੁਨ ਮੂੰਹ ਨੂੰ ਲਗਾਉਂਦਾ ਸੀ। ਇਸ ਬੁੱਚੜ ਨੂੰ ਅੱਜ ਦੇਸ਼ ਦਾ ਕਾਨੂੰਨ ਵਧੀਆ ਆਚਰਣ ਵਾਲਾ ਮੰਨਦਾ ਹੋਇਆ ਰਿਹਾ ਕਰਨ ਜਾ ਰਿਹਾ ਹੈ। ਕੀ ਏਹੋ ਲੋਕ ਤੰਤਰ ਹੈ ?? ਅੱਜ ਤੱਕ ਹਤਿਆਰੇ ਸੱਤਾ ਦਾ ਨਿੱਘ ਮਾਣ ਰਹੇ ਨੇ ਤੇ ਸਾਡੇ ਵਿਚਾਰੇ ਬੇਕਸੂਰੇ ਸਿੰਘ ਜਿੰਨਾ ਸਿਰਫ ਜਬਰ ਵਿਰੁੱਧ ਬੋਲਣ ਦੀ ਜੁਰੱਅਤ ਕੀਤੀ ਉਹ ਕਾਲ਼ ਕੋਠੜੀਆਂ ਵਿੱਚ ਬੰਦ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ। ਕੀ ਏਦਾਂ ਦੀ ਅਜਾਦੀ ਲਈ ਅਸੀਂ ਕੁਰਬਾਨੀਆਂ ਕੀਤੀਆਂ ?

Sunday, 22 October 2017

ਸਰਦਾਰ ਜਗਮੀਤ ਸਿੰਘ ਕਨੇਡਾ



ਸ੍ਰ. ਜਗਮੀਤ ਸਿੰਘ ਬਾਰੇ ਟਾਈਮਜ਼ ਆਫ ਇੰਡੀਆ (Times Of India ) ਵਿੱਚ ਛਪੀ ਇੱਕ ਖ਼ਬਰ ਦੇ ਕੁਝ ਰੀਵਿਊ ਪੜ੍ਹਦਿਆਂ ਨਜ਼ਰ ਇੱਕ ਦਿਲਚਸਪ ਟਿੱਪਣੀ 'ਤੇ ਆ ਕੇ ਰੁਕ ਗਈ।
ਟਿੱਪਣੀ ਕੁਝ ਇੱਦਾਂ ਸੀ ਕਿ "ਇਸ ਖਾਲਿਸਤਾਨੀ ਅੱਤਵਾਦੀ ਨੂੰ ਬਣ ਲੈਣ ਦਿਓ ਕਨੇਡਾ ਦਾ ਪ੍ਰਧਾਨ ਮੰਤਰੀ..
ਇਸਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹੀ ਵਾਪਿਸ ਮੋੜਾਂਗੇ।"
ਪਰ ਇਸ ਗੁਰੂ ਦੇ ਸਿੰਘ ਅੰਦਰ ਹਰੇਕ ਧੱਕੇਸ਼ਾਹੀ ਖਿਲਾਫ਼ ਕੁਝ ਕਰ ਗੁਜ਼ਰਨ ਦੀ ਭਾਵਨਾ ਵਾਲਾ ਦਸਮ ਪਿਤਾ ਦਾ ਸਿਧਾਂਤ ਹੋਰ ਪਰਪੱਕ ਹੁੰਦਾ ਗਿਆ।
ਪਰ ਗੁਰੂ ਦਾ ਇਹ ਸਿਦਕੀ ਸਿੰਘ ਟੀਨ ਏਜ ਵਿਚ ਹੁੰਦਿਆਂ ਹੋਇਆਂ ਵੀ ਨੌਕਰੀ ਕਰਨ ਵਾਸਤੇ ਮੈਦਾਨ ਵਿਚ ਆ ਡਟਿਆ।
ਛੋਟੇ ਵੀਰ ਅਤੇ ਸਾਰੇ ਟੱਬਰ ਦੀਆਂ ਰੋਟੀਆਂ ਤੱਕ ਪਕਾਈਆਂ ਅਤੇ ਸਾਰੇ ਘਰ ਦੀ ਜੁੰਮੇਵਾਰੀ ਖੁਦ ਦੇ ਮੋਢਿਆਂ ਤੇ ਚੁੱਕੀ।
ਪਰ ਹਮੇਸ਼ਾਂ ਹੀ ਹਰ ਔਖੀ ਘੜੀ ਵਿਚ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਗੁਰੂ ਦੇ ਸਿਧਾਂਤ ਦਾ ਪੱਲਾ ਫੜੀ ਰਖਿਆ।
ਸਮਝ ਤੋਂ ਪਰੇ ਹੈ ਕਿ ਕਿਸੇ ਵੇਲੇ ਕਸ਼ਮੀਰੀ ਪੰਡਤਾਂ ਦੀ ਰਾਖੀ ਵਾਸਤੇ ਪਿਤਾ ਨੂੰ ਹਸਦਿਆਂ ਹਸਦਿਆਂ ਸ਼ਹੀਦ ਕਰਵਾਉਣ ਵਾਲੇ ਦਸਮ ਪਿਤਾ ਦੁਆਰਾ ਬਖਸ਼ੇ ਹੋਏ ਇਸ ਸਰੂਪ ਵਿਚ ਵਿਚਰਦਾ ਹਰ ਇਨਸਾਨ ਇਸ ਢਾਂਚੇ ਵੱਲੋਂ ਅੱਤਵਾਦੀ ਅਤੇ ਦਹਿਸ਼ਤਗਰਦ ਕਿਓਂ ਗਰਦਾਨ ਦਿੱਤਾ ਜਾਂਦਾ ਹੈ ?

ਦੂਜੀ ਟਿੱਪਣੀ ਸੀ, "ਕੀ ਹੋ ਗਿਆ ਗੋਰਿਆਂ ਨੂੰ ? ਉਹਨਾਂ ਨੂੰ ਕੋਈ ਹੋਰ ਨਹੀਂ ਲੱਭਿਆ ਇਸ ਮਹੱਤਵਪੂਰਨ ਅਹੁਦੇ ਤੇ ਪੁਜੀਸ਼ਨ ਲਈ ?"
ਕੁਝ ਚਿਰ ਸੋਚ ਵਿਚਾਰ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਕਿਉਂ ਨਾ ਇਸ ਖਤਰਨਾਕ 'ਅੱਤਵਾਦੀ' ਦੀਆਂ ਦਹਿਸ਼ਤਪਸੰਦ ਕਾਰਵਾਈਆਂ 'ਤੇ ਥੋੜੀ ਬਹੁਤ ਖੋਜ ਕੀਤੀ ਜਾਵੇ।
ਸੰਤਾਲੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਖਿਲਾਫ਼ ਲੜਨ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੇ ਵਿਹੜੇ ਵਿੱਚ 1979 ਨੂੰ ਜੰਮਿਆ ਪੜਪੋਤਰਾ ਜਗਮੀਤ ਸਿੰਘ ਦੱਸਦਾ ਹੈ ਕਿ ਨਿੱਕੇ ਹੁੰਦਿਆਂ ਕਨੇਡਾ ਦੇ ਸਕੂਲ ਵਿਚ ਵੱਖਰੀ ਦਿੱਖ, ਪਹਿਰਾਵੇ ਅਤੇ ਰੰਗ ਰੂਪ ਕਾਰਨ ਹੁੰਦੀਆਂ ਨਸਲੀ ਟਿੱਪਣੀਆਂ ਪਿੱਛੋਂ ਹੁੰਦੀ ਬਹਿਸ ਅਕਸਰ ਹੀ ਹੱਥੋ-ਪਾਈ ਤੱਕ ਜਾ ਅੱਪੜਦੀ।
ਫੇਰ ਅਕਸਰ ਹੀ ਵੱਡੇ ਗਰੁੱਪਾਂ ਵੱਲੋਂ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਤੇ ਜ਼ਲੀਲ ਕੀਤਾ ਜਾਂਦਾ ਸੀ।
ਫਿਰ ਸਵੈ-ਰਖਿਆ ਲਈ ਮਾਰਸ਼ਲ ਆਰਟ ਦੀ ਸਖ਼ਤ ਟਰੇਨਿੰਗ ਲਈ ਤੇ ਪ੍ਰੋਫੈਸ਼ਨਲ ਕੁਸ਼ਤੀ ਸਿੱਖ ਕੇ ਉਨਟਾਰੀਓ ਸੂਬੇ ਦੀ ਇੱਕ ਬਹੁਤ ਹੀ ਮਹੱਤਵਪੂਰਨ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ।
ਦੱਸਦੇ ਹਨ ਕਿ ਇੱਕ ਵਾਰ ਬਾਪ ਬਹੁਤ ਬਿਮਾਰ ਪੈ ਗਿਆ ਅਤੇ ਕੰਮ ਕਰਨ ਤੋਂ ਅਸਮਰਥ ਹੋ ਕੇ ਘਰੇ ਬੈਠ ਗਿਆ। ਘਰ ਦੀਆਂ ਬਿੱਲ ਤੇ ਹੋਰ ਖਰਚੇ ਤੱਕ ਨਾ ਦੇ ਸਕਣ ਤੱਕ ਦੀ ਨੌਬਤ ਆ ਪਹੁੰਚੀ ਅਤੇ ਘਰ ਵਿਚ ਖਾਣ ਪੀਣ ਤੱਕ ਦੇ ਵੀ ਲਾਲੇ ਪੈ ਗਏ।
ਬਾਇਓਲੋਜਿਕ ਸਾਇੰਸ ਦੀ ਡਿਗਰੀ ਅਤੇ ਫੇਰ ਟਰਾਂਟੋ ਦੀ ਯਾਰਕ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਲੈ ਕੇ ਸਥਾਪਿਤ ਹੋਇਆ ਇਹ ਪੇਸ਼ੇਵਰ ਅਤੇ ਕਾਮਯਾਬ ਵਕੀਲ ਜਗਮੀਤ ਸਿੰਘ ਪੰਜਾਬੀ ਅੰਗਰੇਜ਼ੀ ਅਤੇ ਫ਼ਰੈਂਚ ਭਾਸ਼ਾ ਨੂੰ ਪਾਣੀ ਵਾਂਙ ਬੋਲਣ ਦੀ ਸਮਰੱਥਾ ਰੱਖਦਾ ਹੈ।
ਗੁਰੂ ਦੇ ਲਾਲ ਨੇ ਆਪਣੇ ਨਾਮ ਨਾਲੋਂ ਧਾਲੀਵਾਲ ਗੋਤ ਹਟਾਅ ਕੇ ਸਿਰਫ਼ ਸਿੰਘ ਇਸ ਲਈ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਕਿ ਦਸਮ ਪਾਤਸ਼ਾਹ ਦੇ ਬਰਾਬਰੀ, ਇਕਸਾਰਤਾ ਅਤੇ ਸਾਂਝੀਵਾਲਤਾ ਵਾਲੇ ਸਿਧਾਂਤ ਨੂੰ ਕੋਈ ਠੇਸ ਨਾ ਪਹੁੰਚੇ।
ਨੌਮੀਨੇਸ਼ਨ ਦੌਰਾਨ ਇੱਕ ਗੋਰੀ ਵੱਲੋਂ ਮੁਸਲਿਮ ਦਾ ਲੇਬਲ ਲਾ ਕੇ ਸ਼ਰੀਅਤ ਬਾਰੇ ਜਾਣ ਬੁਝ ਕੇ ਪੁੱਛੇ ਗਏ ਸੁਆਲ ਨੂੰ ਜਿਸ ਖੂਬੀ ਨਾਲ ਹੈਂਡਲ ਕੀਤਾ, ਉਸ ਕਲਾ ਨੇ ਇਸ ਨੂੰ ਕੈਨੇਡੀਅਨ ਸਮਾਜ ਦਾ ਨਾਇਕ ਬਣਾ ਦਿੱਤਾ।
ਸੰਨ ਚੌਰਾਸੀ ਵਿਚ ਦਿੱਲੀ ਵਿਚ ਹੋਈ ਸਮੂਹਕ ਨਸਲਕੁਸ਼ੀ ਦੇ ਦੋਸ਼ੀ ਕੇਂਦਰੀ ਮੰਤਰੀ ਕਮਲ ਨਾਥ ਦੀ ਕੈਨੇਡਾ ਫੇਰੀ ਦੌਰਾਨ ਉਸ ਦਾ ਡਟ ਕੇ ਵਿਰੋਧ ਕੀਤਾ ਅਤੇ ਕੌਮ ਨਾਲ ਵਾਪਰੀ ਚੌਰਾਸੀ ਵੇਲੇ ਦੀ ਲਹੂ ਭਿੱਜੀ ਕਹਾਣੀ ਲੋਕਲ ਤੇ ਨੈਸ਼ਨਲ ਮੀਡੀਆ ਵਿਚ ਚੰਗੀ ਤਰ੍ਹਾਂ ਉਜਾਗਰ ਕੀਤੀ। ਸ਼ਾਇਦ ਇਸ ਵਰਤਾਰੇ ਕਰਕੇ ਹੀ ਉਸਨੂੰ ਭਾਰਤੀ ਖੁਫ਼ੀਆ ਏਜੰਸੀਆਂ ਹੱਥੋਂ ਬਲੈਕ ਲਿਸਟ ਵੀ ਹੋਣਾ ਪਿਆ।
ਮਗਰੋਂ ਆਪਣੇ ਪੁਰਖਿਆਂ ਦੀ ਧਰਤੀ (ਭਾਰਤ) 'ਤੇ ਜਾਣ ਲਈ ਦਿੱਤੀ ਗਈ ਵੀਜ਼ੇ ਦੀ ਅਰਜ਼ੀ ਖਤਰਨਾਕ ਅੱਤਵਾਦੀ ਗਰਦਾਨ ਕੇ ਰੱਦ ਕਰ ਦਿੱਤੀ ਗਈ।
ਜੇ ਚੌਰਾਸੀ ਦੀ ਨਸਲਕੁਸ਼ੀ ਦੇ ਇਨਸਾਫ਼ ਬਾਰੇ ਗੱਲ ਕਰਨੀ ਅਤੇ ਇਸ ਕਤਲ-ਏ-ਆਮ ਦੇ ਖੁੱਲ੍ਹੇਆਮ ਫਿਰਦੇ ਦੋਸ਼ੀਆਂ ਨੂੰ ਨੰਗਾ ਕਰਨਾ ਅੱਤਵਾਦ ਅਤੇ ਦੇਸ਼ ਵਿਰੋਧੀ ਹੋ ਸਕਦਾ ਹੈ ਤਾਂ ਫੇਰ ਇਸ ਹਿਸਾਬ ਨਾਲ ਹਰੇਕ ਉਹ ਇਨਸਾਨ ਜਿਹੜਾ ਆਪਣੇ ਦਿਲ ਵਿਚ ਚੌਰਾਸੀ ਦਾ ਦਰਦ ਰੱਖਦਾ ਹੋਇਆ ਇਨਸਾਫ਼ ਦੀ ਮੰਗ ਕਰਦਾ ਹੈ, ਇਸ ਢਾਂਚੇ ਦੀ ਨਜ਼ਰੇ ਅੱਤਵਾਦੀ ਹੈ।

Monday, 16 October 2017

ਖ਼ਾਲਿਸਤਾਨੀ ਸੰਘਰਸ਼ ਦਾ ਇਕ ਲੇਖਾ ਇਹ ਵੀ




ਖ਼ਾਲਿਸਤਾਨੀ ਸੰਘਰਸ਼ ਦਾ ਇਕ ਲੇਖਾ ਇਹ ਵੀ



ਬਠਿੰਡੇ ਜ਼ਿਲੇ ਦੇ ਇਕ ਪਿੰਡ (ਮਹਿਮੇ) ਵਿਚ ਅਸੀਂ ਸ਼ਹੀਦ ਪਰਿਵਾਰ ਦੀ ਮਦਦ ਲਈ ਗਏ। ਵਾਢੀਆਂ ਦੇ ਦਿਨ ਸਨ। ਪਿੰਡ (ਓਥੇ ਨੇੜੇ-ਨੇੜੇ ਮਹਿਮਾ ਨਾਂ ਦੇ ਪੰਜ ਪਿੰਡ ਹਨ) ਲਭਦੇ ਲਭਦੇ ਅਸੀਂ ਢਲੀ ਦੁਪਹਿਰ ਮਜ਼ਦੂਰ ਬਸਤੀ ਵਿਚ ਉਹਨਾਂ ਦੇ ਘਰ ਪਹੁੰਚੇ। ਘਰ ਦੀ ਮਾਲਕਣ ਦਿਹਾੜੀ ਤੇ ਕਣਕ ਵੱਢਣ ਗਈ ਹੋਈ ਸੀ। ਘਰ ਇਕ ਮੁਟਿਆਰ ਕੁੜੀ ਤੇ ਦੋ ਬੱਚੇ ਸਨ। ਆਂਢ-ਗੁਆਂਢ ਓਪਰੇ ਬੰਦੇ ਵੇਖ ਕੇ ਡਰ ਅਤੇ ਹੈਰਾਨੀ ਨਾਲ ਭਰ ਗਿਆ। ਘਰ ਦੀ ਮਾਲਕਣ ਦੇ ਆਉਣ ਤੱਕ ਕੋਈ ਬਾਹਰ ਨਹੀਂ ਆਇਆ। 
ਜਦੋਂ ਅਸੀਂ ਉਸ ਬੀਬੀ ਨਾਲ ਰਸਮੀ ਬੋਲਾਂ ਮਗਰੋਂ ਆਪਣੇ ਆਉਣ ਦਾ ਮਕਸਦ ਦਸਦਿਆਂ ਕਿਹਾ ਕਿ ਅਸੀਂ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਠਾ ਕਰ ਰਹੇ ਹਾਂ ਤਾਂ ਉਸ ਨੇ ਕੁਰਖਤ ਲਹਿਜੇ ਵਿਚ ਆਪਣੇ ਘਰ ਵਾਲੇ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ”ਮਰ ਗਿਆ ਆਵਦੇ ਮਾੜੇ ਕਰਮੀਂ, ਵੱਡਾ ਗੁਰੂ ਗਬਿੰਦ ਸਿਉਂ ਬਣਦਾ ਸੀ। ਇਹ ਜੁਆਕ ਕਾਸ ਨੂੰ ਜੰਮੇ ਸੀ ਜੇ ਅਹੇ ਜੇ ਕੰਮ ਕਰਨੇ ਸੀ, ਆਵਦੇ ਜੁਆਕ ਮੇਰੀ ਜਾਨ ਖਾਣ ਨੂੰ ਕਿਉਂ ਛੱਡ ਗਿਆ”। 10-15 ਮਿੰਟ ਉਸ ਨੇ ਜੀਅ ਭਰ ਕੇ ਆਪਣੇ ਘਰ ਵਾਲੇ ਨੂੰ, ਸਕੇ ਸੰਬਧੀਆਂ ਨੂੰ, ਸਾਨੂੰ ਤੇ ਲਹਿਰ ਵਾਲਿਆਂ ਨੂੰ ਵੀ ਬੁਰਾ ਭਲਾ ਕਿਹਾ। ਮੇਰੇ ਨਾਲ ਗਏ ਵਿਦਿਆਰਥੀ ਸੁੰਨ ਹੋ ਗਏ। ਉਹ ਚੰਗੇ ਭਲੇ ਘਰਾਂ ਤੋਂ ਸਨ, ਬਿਨਾਂ ਕਿਸੇ ਇਹੋ ਜਿਹੀ ਵਿਰਾਸਤ ਦੇ ਅਤੇ ਉਹਨਾਂ ਨੂੰ ਨਵਾਂ ਨਵਾਂ ਪੰਥ ਵਾਲਾ ਪਾਹ ਲੱਗਿਆ ਸੀ। ਆਂਢ ਗੁਆਂਢ ਨੇ ਜਾਣਨ-ਵੇਖਣ ਲਈ ਕੰਧਾਂ-ਕੋਠਿਆਂ ਤੋਂ ਵੇਖਣ ਕੁ ਜੋਗਰੇ ਸਿਰ ਕੱਢੇ ਹੋਏ ਸਨ। ਅਸੀਂ ਉਸ ਨਾਲ ਬਹੁਤ ਅਰਾਮ ਨਾਲ ਹੌਲੀ ਹੌਲੀ ਸਾਰੀਆਂ ਗੱਲਾਂ ਕੀਤੀਆਂ, ਹੌਸਲਾ ਦਿੱਤਾ, ਜੋ ਹੋਰਾਂ ਨਾਲ ਹੋਇਆ ਬੀਤਿਆ, ਉਸ ਦਾ ਵੀ ਹਾਲ ਸੁਣਾਇਆ। ਆਪਣੇ ਨਾਲ ਆਏ ਨੌਜਵਾਨਾਂ ਦੀ ਪੜ੍ਹਾਈ ਅਤੇ ਥਾਂ ਟਿਕਾਣਿਆਂ ਬਾਰੇ ਦੱਸਿਆ। ਆਪਣੇ ਆਉਣ ਦਾ ਮਕਸਦ (ਦੁਹਰਾਇਆ ਕਿ) ਸ਼ਹੀਦਾਂ ਬਾਰੇ ਜਾਣਕਾਰੀ ਕੱਠੀ ਕਰਨੀ ਐ, ਤਾਂ ਕਿ ਅਗਲੀਆਂ ਨਸਲਾਂ ਉਹਨਾਂ ਨੂੰ ਜਾਣ ਸਕਣ, ਯਾਦ ਕਰ ਸਕਣ। 
ਕੁਝ ਸਮੇਂ ਬਾਅਦ ਗੱਲਾਂ ਸੁਣਦਿਆਂ ਉਸ ਦਾ ਗੱਚ ਭਰ ਆਇਆ, ਅੱਖਾਂ ਵਿਚੋਂ ਹੰਝੂ ਧਾਰਾਂ ਬਣ ਕੇ ਵਹਿ ਤੁਰੇ। ਉਸ ਨੇ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੱਥਾਂ ਵਿਚ ਚੁੰਨੀ ਲੈ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ”ਤੁਸੀਂ ਧਰਤੀ ਤੇ ਪਹਿਲੇ ਬੰਦੇ ਓਂ। ਪਹਿਲੀ ਵਾਰ ਕਿਸੇ ਨੇ ਏਨੇ ਸਾਲਾਂ ਵਿਚ ਉਹਨੂੰ ਸਹੀ ਕ੍ਹਿਐ। ਅਗਲਿਆਂ ਨੇ ਮੇਰੀ ਧੀ ਛੱਡਤੀ ਅਖੇ ਅਤਿਵਾਦੀ ਦੀ ਕੁੜੀ ਐ। ਕਿਸੇ ਨੇ ਧਰਤੀ ਦੀ ਕੰਡ ਤੇ ਇਕ ਵਾਰੀ ਵੀ ਉਹਨੂੰ ਸਹੀ ਨ੍ਹੀ ਕ੍ਹਿਆ। (ਢਿੱਡ ਨੂੰ ਹੱਥ ਲਾ ਕੇ) ਅੰਦਰ ਗੁੰਮਾ ਬਣਿਆ ਪਿਐ, ਕਾਲਜਾ ਪਾਟਦੈ ਵੀਰਾ। ਜਿਹੜੇ ਕੰਮ ਨੂੰ ਬੰਦਾ ਮਰਜੇ ਉਹਦੇ ਖਾਤੇ ਚ ਉਹਦਾ ਨਾਂ ਤਾਂ ਪੈਣਾ ਚਾਹੀਦੈ”।
ਉਸ ਦੇ ਦਰਦ ਭਿੱਜੇ ਬੋਲਾਂ ਨੇ ਸਾਡੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਸਾਡੇ ਉੱਤੇ ਮਣਾਂ ਮੂੰਹੀ ਬੋਝ ਲੱਦ ਦਿੱਤਾ ਕਿ ਆਖਰ ਓਹਦੇ ਦੁੱਖਾਂ ਦਾ ਪਾਰਾਵਾਰ ਕੀ ਸੀ : ਦਲਿਤ ਹੋਣਾ, ਗਰੀਬੀ, ਰੰਡੇਪਾ ਜਾਂ ਜੁਆਨ ਜਹਾਨ ਧੀ ਦਾ ਰਿਸ਼ਤਾ ਛੁੱਟਣਾ? ਇਹਨਾਂ ਦੁੱਖਾਂ ਨਾਲੋਂ ਇਹ ਹੋਰ ਵੱਡਾ ਦੁੱਖ ਸੀ : ਨਾਂ ਦਾ ਲਕਬਹੀਣ ਹੋਣਾ, ਪ੍ਰਵਾਨਗੀ ਦਾ ਵਿਗੋਚਾ ਕਿ ਜਿਹੜੇ ਕੰਮ ਲਈ ਬੰਦਾ ਮਰਜੇ ਉਹ ਖਾਤੇ ਵਿਚ ਨਾਂ ਤਾਂ ਪੈਣਾ ਚਾਹੀਦੈ’।
ਇਸੇ ਦਰਦ ਦਾ ਗੁੰਮਾ ਉਹਦੇ ਅੰਦਰ ਬਣਿਆ ਸੀ। ਅੱਧਾ-ਪੌਣਾ ਘੰਟਾ ਪਹਿਲਾਂ ਅਸੀਂ ਉਹਨਾਂ ਲਈ ਪੁਲਸ ਨਾਲੋਂ ਵੀ ਭਿਆਨਕ ਹੋਣੀ ਦੇ ਦੂਤ, ਦੁੱਖ ਦੇਣੀ ਦੁਨੀਆ ਦਾ ਹਿੱਸਾ ਸਾਂ। ਅਸੀਂ ਕੌਣ ਸਾਂ, ਕਿਥਂ ਆਏ ਸੀ, ਕਿਉਂ ਆਏ ਸੀ, ਕੁਝ ਲਫਜ਼ਾਂ ਦੀ ਸਾਂਝ ਮਗਰੋਂ ਸਿਰਫ ਸਾਡੀਆਂ ਗੱਲਾਂ ਉਪਰ ਯਕੀਨ ਕਰਕੇ, ਸਾਡੇ ਅੱਗੇ ਉਸ ਨੇ ਆਪਣੇ ਮਨ ਦਾ ਵਰ੍ਹਿਆਂ ਦਾ ਭਾਰ ਹੌਲਾ ਕੀਤਾ ਅਤੇ ਆਪਣਾ ਦਿਲ ਖੋਹਲ ਦਿੱਤਾ। ਮੁੜਨ ਵੇਲੇ ਉਹਦੇ ਚਿਹਰੇ, ਹੱਥਾਂ ਦੇ ਜੁੜਨ ਦੇ ਤਰੀਕੇ ਅਤੇ ਬੋਲਾਂ ਵਿਚ ਏਨੀ ਨਿਮਰਤਾ, ਖਿਮਾ-ਜਾਚਨਾ ਤੇ ਮੋਹ ਸੀ ਕਿ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਏ। ਉਸ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ, ”ਵੀਰਾ ਅਸੀਂ ਅਣਪੜ੍ਹ, ਗਰੀਬ, ਭੁੱਲ ਹੋ ਗਈ ਥੋਨੂੰ ਰੁਖਾ ਬੋਲਿਆ ਗਿਆ, ਤੁਸੀਂ ਤਾਂ ਸਾਡਾ ਭਲਾ ਕਰਨ ਆਏ ਸੀ”।
ਸਾਡੇ ਸਮਾਜ ਵਿਚ ਦਲਿਤ ਗਰੀਬ ਔਰਤ ਦਾ ਭਰ ਜੁਆਨੀ ਵਿਚ ਵਿਧਵਾ ਹੋ ਕੇ ਬੱਚੇ ਪਾਲਣਾ ਕਿੰਨਾ ਔਖਾ ਹੈ, ਇਹ ਬਿਆਨ ਕਰਨਾ ਵੀ ਮੁਹਾਲ ਏ। ਇਸ ਤੋਂ ਉਪਰ ਉਹ ਘਾਟ ਕਿੰਨਾ ਔਖਾ ਕਰਦੀ ਹੈ ਕਿ ਜਿਸ ਮੌਤੇ ਸਿਰ ਦਾ ਸਾਈਂ ਮਰ ਗਿਆ ਏ ਉਹਨੂੰ ਉਹ ਨਾਂ ਵੀ ਨਾ ਮਿਲੇ ਸਗੋਂ ਉਲਟਾ ਮਿਹਣਾ ਮਿਲੇ। ਆਖਰ ਕੋਈ ਤਾਂ ਆ ਕੇ ਉਸ ਦੀ ਮਾਨਤਾ ਦਾ ਐਲਾਨ ਕਰੇ, ਚਾਹੇ ਉਹ ਕੋਈ ਅਣਜਾਣ ਪਰੇਦਸੀ ਕਿਉਂ ਨਾ ਹੋਵੇ। ਇਹ ਵਰਤਾਰਾ ਅਸਲ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਵਿਚ ਅਜੇ ਵੀ ਖਾੜਕੂ ਲਹਿਰ ਦੀ ਮਾਨਤਾ ਦਾ ਕਿੰਨਾ ਵੱਡਾ ਵਿਗੋਚਾ ਹੈ। ਕੁਝ ਸਮੇਂ ਬਾਅਦ ਜਦ ਅਸੀਂ ਉਹਨਾਂ ਦੀ ਧੀ ਦੇ ਵਿਆਹ ਤੇ ਗਏ ਤਾਂ ਸਾਰੇ ਕੋੜਮੇ ਕਬੀਲੇ ਅਤੇ ਰਿਸ਼ਤੇਦਾਰਾਂ ਨੇ ਏਨਾ ਸਤਿਕਾਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਭਾਵਨਾ ਸਾਹਮਣੇ ਸਾਨੂੰ ਆਪਣਾ ਆਪ ਹੌਲਾ ਜਾਪਣ ਲੱਗ ਪਿਆ।
- ਸੇਵਕ ਸਿੰਘ


No automatic alt text available.

Saturday, 30 September 2017

ਪੰਜਾਬ

ਪੰਜਾਬ 


ਪੰਜਾਬ ਜਿਸ ਦੀਆਂ ਹੱਦਾਂ ਦਿੱਲੀ ਤੋਂ ਪੇਸ਼ਾਵਰ ਤੱਕ ਸਨ। ਦਿੱਲੀ ਪੰਜਾਬ ਦਾ ਇਕ ਜ਼ਿਲਾ ਸੀ ਜੋ ਅੰਬਾਲਾ ਡਿਵੀਜ਼ਨ ਵਿਚ ਪੈਂਦਾ ਸੀ।


ਪੰਜਾਬ ਦੇ ਕਈ ਕਬੀਲੇ ਜਿਵੇਂ ਗੱਖੜ, ਖੋਖਰ, ਸਿਆਲ ਅਤੇ ਭੱਟੀ ਜੰਗਬਾਜ਼ ਸਨ, ਮਹਿਮੂਦ ਗਜ਼ਨਵੀ ਵਿਰੁੱਧ ਟੱਕਰ ਲਈ ਪਰ ਪੈਰ ਉੱਖੜ ਗਏ। ਖੈਬਰ ਪਾਰ ਕਰਕੇ ਗਜ਼ਨਵੀ ਨੇ 1021 ਵਿਚ ਲਾਹੌਰ ਜਿੱਤ ਲਿਆ। ਅਰਾਈਂ, ਅਵਾਂਣ, ਜੱਟ, ਕੰਬੋਜ, ਰਾਜਪੂਤ ਅਤੇ ਸੈਣੀ ਵਾਹੀਕਾਰ ਸਨ, ਗੁੱਜਰ ਤੇ ਰੰਘੜ ਪਸ਼ੂ ਪਾਲਕ, ਅਰੋੜੇ, ਬਾਣੀਏਂ, ਖੱਤਰੀ ਵਪਾਰੀ ਅਤੇ ਸ਼ੂਦਰ ਨੌਕਰਾਂ ਵਜੋਂ ਕੰਮ ਕਰਦੇ ਸਨ। ਦੁਨੀਆਂ ਭਰ ਦੇ ਮੁਸਲਮਾਨ ਆਪਣੇ ਨਾਵਾਂ ਨਾਲ ਅਲੀ, ਮੁਹੰਮਦ, ਕੁਰੈਸ਼, ਸੱਯਦ ਆਦਿਕ ਵਿਸੇਸ਼ਣ ਨੱਥੀ ਕਰਕੇ ਸਾਬਤ ਕਰਦੇ ਹਨ ਕਿ ਉਹ ਵੱਡੇ ਖਾਨਦਾਨਾਂ ਦੇ ਵਾਰਸ ਹਨ। ਪੰਜਾਬੀ ਮੁਸਲਮਾਨ ਇਨ੍ਹਾਂ ਵਿਸ਼ੇਸ਼ਣਾਂ ਦੀ ਥਾਂ ਆਪਣੇ ਨਾਵਾਂ ਨਾਲ ਟਿਵਾਣੇ, ਰੰਧਾਵੇ, ਕੰਬੋਜ, ਭੱਟੀ ਆਦਿਕ ਲਫਜ਼ ਲਾਉਂਦੇ ਹਨ ਕਿਉਂਕਿ ਉਨ੍ਹਾਂ ਲਈ ਜੱਟ ਹੋਣਾ ਹੀ ਮਾਣ ਵਾਲੀ ਗੱਲ ਹੈ, ਹੋਰ ਪਦਵੀ ਦੀ ਕੀ ਲੋੜ? ਸ਼ੇਰਸ਼ਾਹ ਸੂਰੀ ਮਾਰਗ ਲਾਹੌਰ ਤੱਕ ਸੀ, ਇਸ ਨੂੰ ਬਾਦ ਵਿਚ ਅਕਬਰ ਨੇ ਪੇਸ਼ਾਵਰ ਤੱਕ ਵਧਾਇਆ। ਅਕਬਰ ਦੀ ਮੌਤ ਤੋਂ ਪੰਜ ਸਾਲ ਬਾਦ ਜਦੋਂ ਅਲਿਜ਼ਾਬੇਥ ਪਹਿਲੀ, ਮਹਾਰਾਣੀ ਨੇ ਵਪਾਰੀਆਂ ਦੀ ਇਕ ਟੋਲੀ ਨੂੰ ਭਾਰਤ ਨਾਲ ਵਪਾਰ ਕਰਨ ਦੀ ਆਗਿਆ ਦਿੱਤੀ, ਜਿਸ ਦਾ ਨਾਮ ਈਸਟ ਇੰਡੀਆ ਕੰਪਨੀ ਰੱਖਿਆ, ਉਦੋਂ ਕੌਣ ਜਾਣਦਾ ਸੀ ਇਹ ਕੰਪਨੀ ਵਪਾਰ ਦੇ ਨਾਲ-ਨਾਲ ਹਕੂਮਤ ਵੀ ਕਰੇਗੀ?

ਪਹਿਲੋਂ ਬਾਬਾ ਫਰੀਦ ਨੇ ਫਿਰ ਗੁਰੂ ਨਾਨਕ ਦੇਵ ਨੇ ਪੰਜਾਬੀਆਂ ਨੂੰ ਕਿਹਾ ਕਿ ਮੁਸਲਮਾਨ ਅਤੇ ਹਿੰਦੂ, ਮਨੁੱਖ ਹੋਣ ਦਾ ਸੁਖ ਤੇ ਦੁੱਖ ਇੱਕੋ ਤਰ੍ਹਾਂ ਹੰਢਾਉਂਦੇ ਹਨ, ਫਿਰ ਇਨ੍ਹਾਂ ਵਿਚ ਫਰਕ ਕਿਉਂ? ਸ਼ਾਹਜਹਾਨ ਵੇਲੇ ਸੂਬਾ ਲਾਹੌਰ ਦੇ 28 ਹਜ਼ਾਰ ਪਿੰਡ ਸਨ। ਦਾਰਾ ਸ਼ਿਕੋਹ ਉਦੋਂ ਪੰਜਾਬ ਦਾ ਸੂਬੇਦਾਰ ਸੀ ਜਦੋਂ ਸ਼ਾਹਜਹਾਨ ਪਿਤਾ ਨੂੰ ਕੈਦ ਕਰਕੇ ਔਰੰਗਜ਼ੇਬ ਨੇ ਹਕੂਮਤ ਸੰਭਾਲੀ। ਭਰਾ ਦਾਰੇ ਦਾ ਸਿਰ ਕੱਟ ਕੇ ਔਰੰਗਜ਼ੇਬ ਅੱਗੇ ਸ਼ਨਾਖਤ ਵਾਸਤੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਜਦੋਂ ਚੰਗੀ ਤਰ੍ਹਾਂ ਪਛਾਣ ਲਿਆ ਕਿ ਇਹ ਮੇਰਾ ਭਰਾ ਦਾਰਾ ਹੀ ਹੈ, ਹੰਝੂ ਵਹਾਏ। ਦੂਜਾ ਭਰਾ ਸ਼ੁਜਾਅ ਬੰਗਾਲ ਦਾ ਸੂਬੇਦਾਰ ਸੀ, ਉਸ ਨੂੰ ਕਤਲ ਕੀਤਾ ਗਿਆ। ਰੰਘਰੇਟਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਅੱਗੇ ਮਾਖੋਵਾਲ ਵਿਖੇ ਅਰਪਣ ਕੀਤਾ। ਖੂਨ ਦੀ ਵਿਆਪਕ ਹਨੇਰੀ ਚੱਲ ਰਹੀ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਤੱਕ ਅਨੇਕਾਂ ਬਲੀਆਂ ਲੈਣੀਆਂ ਸਨ।

ਪੰਜਾਬ ਦੇ ਮੁਸਲਮਾਨਾਂ ਨੂੰ ਪਾਵਰ ਦੇਣ ਦੀ ਥਾਂ ਤੁਰਕ, ਈਰਾਨੀ ਜਾਂ ਪਠਾਣ ਸੂਬੇਦਾਰ ਤੈਨਾਤ ਕੀਤੇ ਜਾਂਦੇ, ਮੁਗਲ ਸਰਕਾਰ ਨੇ ਪੰਜਾਬੀਆਂ ਨੂੰ ਕਾਬਲ ਨਹੀਂ ਸਮਝਿਆ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਵਿਰੁੱਧ ਜਦੋਂ ਦਿੱਲੀ, ਲਾਹੌਰ ਜਾਂ ਸਰਹਿੰਦ ਵਲੋਂ ਸਖਤੀ ਕੀਤੀ ਜਾਂਦੀ, ਪੰਜਾਬੀ ਮੁਸਲਮਾਨਾਂ ਦੇ ਦਿਲਾਂ ਵਿਚ ਸਿੱਖਾਂ ਲਈ ਹਮਦਰਦੀ ਹੁੰਦੀ।

ਬੰਦਾ ਸਿੰਘ, ਜੋ ਪਹਿਲੋਂ ਮਾਧੋਦਾਸ ਰਾਜਪੂਤ ਸੀ, ਨੇ ਸ਼ਿਵਾ ਜੀ ਦੀ ਬਹਾਦਰੀ ਦੀਆਂ ਸਾਖੀਆਂ ਸੁਣੀਆਂ ਸਨ, ਜਦੋਂ ਗੁਰੂ ਗੋਬਿੰਦ ਸਿੰਘ ਨਾਲ ਮਿਲਾਪ ਹੋਇਆ ਤਦ ਉਸਨੇ ਪੰਜਾਬ ਵਿੱਚੋਂ ਜ਼ੁਲਮ ਖਤਮ ਕਰਨ ਵਾਸਤੇ ਗੁਰੂ ਜੀ ਦੀ ਅਸੀਸ ਪ੍ਰਾਪਤ ਕੀਤੀ। ਉਹ ਬੈਰਾਗੀ ਤੋਂ ਬਾਦਸ਼ਾਹ ਹੋ ਗਿਆ।

ਗੁਰੂ ਜੀ ਨੇ ਔਰੰਗਜ਼ੇਬ ਦੀ ਮੌਤ ਬਾਦ ਤਾਜਪੋਸ਼ੀ ਵਾਸਤੇ ਬਹਾਦਰ ਸ਼ਾਹ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਦੱਖਣ ਵਿਚ ਉਸਦੇ ਭਰਾ ਕਾਮ ਬਖਸ਼ ਦੀ ਬਗਾਵਤ ਦਬਾਉਣ ਵਾਸਤੇ ਨਾਲ ਗਏ। ਜ਼ਖਮੀ ਕਾਮ ਬਖ਼ਸ਼ ਨੂੰ ਜਦੋਂ ਤਾਜ ਪਹਿਨੀ ਬੈਠੇ ਬਹਾਦਰ ਸ਼ਾਹ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਕਿਹਾ - ਕਾਮਬਖਸ਼, ਮੈਂ ਤੈਨੂੰ ਇਸ ਹਾਲਤ ਵਿਚ ਦੇਖਣ ਦਾ ਇਛੁਕ ਨਹੀਂ ਸਾਂ। ਕਾਮ ਬਖਸ਼ ਨੇ ਸਿੰਘਾਸਨ ਤੇ ਬੈਠੇ ਆਪਣੇ ਭਰਾ ਨੂੰ ਕਿਹਾ - ਮੈਂ ਵੀ ਤੈਨੂੰ ਇਸ ਰੂਪ ਵਿਚ ਦੇਖਣ ਦਾ ਇਛੁਕ ਨਹੀਂ ਸਾਂ।

ਖਾਫੀ ਖਾਨ ਬੰਦਾ ਸਿੰਘ ਦੇ ਦੌਰ ਨੂੰ ਵਿਸਥਾਰ ਨਾਲ ਬਿਆਨਦਾ ਹੈ। ਰਾਜਪੂਤ ਖਾਨਦਾਨਾਂ ਨੂੰ ਮੁਗਲਾਂ ਦੀ ਹਕੂਮਤ ਵਿਰੁੱਧ ਬੰਦਾ ਸਿੰਘ ਦਾ ਸਾਥ ਦੇਣਾ ਚਾਹੀਦਾ ਸੀ, ਕਿਉਂ ਨਹੀਂ ਦਿੱਤਾ? ਹਿੰਦੂਆਂ ਨੂੰ ਹਿੰਦੂ ਧਰਮ ਬਚਾਉਣ ਦੀ ਚਿੰਤਾ ਹੋਣੀ ਚਾਹੀਦੀ ਸੀ।

ਸਿੱਖ ਗੁਰੀਲੇ ਢੰਗ ਤਰੀਕਿਆਂ ਨਾਲ ਅਬਦਾਲੀ ਦੀ ਫੌਜ ਨਾਲ ਟਕਰਾਉਂਦੇ ਕਿਉਂਕਿ ਆਹਮੋ ਸਾਹਮਣੇ ਯੁੱਧ ਕਰਨ ਜੋਗੀ ਅਜੇ ਗਿਣਤੀ ਨਹੀਂ ਸੀ। ਅਬਦਾਲੀ ਨੇ ਟਿੱਪਣੀ ਦਿੱਤੀ - ਇਹ ਤਾਂ ਚੋਰਾਂ ਵਾਂਗ ਹੱਲੇ ਕਰਦੇ ਹਨ। ਜਦੋਂ ਅਬਦਾਲੀ ਨੂੰ ਪੰਜਾਬੀ ਮੁਸਲਮਾਨਾਂ ਨੇ ਸਮਝਾਇਆ ਕਿ ਇਨ੍ਹਾਂ ਤੋਂ ਲਗਾਨ ਵਸੂਲ ਕਰ ਲਿਆ ਕਰੋ, ਲਾਹੌਰ ਇਨ੍ਹਾਂ ਦੇ ਹਵਾਲੇ ਕਿਉਂ ਨਹੀਂ ਕਰ ਦਿੰਦੇ? ਲਹਿਣਾ ਸਿੰਘ ਭੰਗੀ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਹੋਇਆ ਸੀ ਜਦੋਂ ਅਬਦਾਲੀ ਨੇ ਉਸ ਨੂੰ ਸੂਬੇਦਾਰੀ ਦੀ ਪੇਸ਼ਕਸ਼ ਕੀਤੀ ਤੇ ਖੁਸ਼ਕ ਮੇਵੇ ਭੇਜੇ। ਮੇਵੇ ਲੈਣ ਤੋਂ ਇਨਕਾਰ ਕਰਕੇ ਲਹਿਣਾ ਸਿੰਘ ਨੇ ਆਪਣੇ ਬੋਝੇ ਵਿੱਚੋਂ ਛੋਲਿਆਂ ਦੀ ਮੁੱਠ ਏਲਚੀ ਨੂੰ ਦਿੰਦਿਆਂ ਕਿਹਾ - ਸਾਡੀ ਗਰੀਬ ਜ਼ਿਮੀਦਾਰਾਂ ਦੀ ਇਹੋ ਖੁਰਾਕ ਠੀਕ ਹੈ। ਅਬਦਾਲੀ ਨੂੰ ਦੱਸ ਦਿਉ। ਬਹੁਤ ਘੱਟ ਗਿਣਤੀ ਹੋਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ, ਸਿੱਖਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਵੱਡੇ ਖੇਤਰ ਵਿਚ ਰਾਜ ਕਰਨਗੇ, ਉਨ੍ਹਾਂ ਦੇ ਨਿਸ਼ਾਨ ਸਾਹਿਬ ਲਹਿਰਾਉਂਦੇ ਰਹਿਣਗੇ। ਇਸੇ ਦੌਰ ਵਿਚ 1760 ਤੋਂ 1790 ਤੱਕ ਦੱਖਣ ਵਿਚ ਮੁਸਲਮਾਨਾਂ ਦੀ ਸਿੱਖਾਂ ਵਾਂਗ ਘੱਟ ਗਿਣਤੀ ਸੀ ਪਰ ਹੈਦਰ ਅਲੀ ਤੇ ਉਸਦਾ ਬੇਟਾ ਟੀਪੂ ਸੁਲਤਾਨ ਬਹੁਗਿਣਤੀ ਹਿੰਦੂਆਂ ਵਿਚ ਹਕੂਮਤ ਕਾਇਮ ਕਰਕੇ ਅੰਗਰੇਜ਼ਾਂ ਵਿਰੁੱਧ ਕਿਰਪਾਨ ਖੜਕਾ ਰਹੇ ਸਨ।

19 ਸਾਲ ਦੇ ਰਣਜੀਤ ਸਿੰਘ ਨੇ 1799 ਵਿਚ ਲਾਹੌਰ ਦੇ ਕਿਲੇ ਉੱਪਰ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਪਰ ਮਹਾਰਾਜੇ ਦਾ ਖਿਤਾਬ 1801 ਵਿਚ ਪ੍ਰਾਪਤ ਹੋਇਆ, ਜਦੋਂ ਉਸਦਾ ਕਬਜ਼ਾ ਅੰਮ੍ਰਿਤਸਰ ਉੱਤੇ ਹੋ ਗਿਆ। ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾਇਆ। ਰਣਜੀਤ ਸਿੰਘ ਸ਼ਾਹਜ਼ਮਾਨ ਨੂੰ ਵੰਗਾਰਿਆ ਕਰਦਾ ਸੀ, ''ਅਹਿਮਦਸ਼ਾਹ ਅਬਦਾਲੀ ਦੇ ਪੋਤਰਿਆ, ਪਹਾੜਾਂ ਤੋਂ ਹੇਠਾਂ ਉੱਤਰ ਤੇ ਚੜ੍ਹਤ ਸਿੰਘ ਦੇ ਪੋਤਰੇ ਨਾਲ ਕਿਰਪਾਨ ਮੇਚ।'' ਕਿਸੇ ਨੂੰ ਯਕੀਨ ਨਹੀਂ ਸੀ ਅਜਿਹਾ ਸਮਾਂ ਵੀ ਆਏਗਾ ਜਦੋਂ ਸਰਕਾਰ ਖਾਲਸਾ ਦੀ ਸੈਨਾ ਨਿਸ਼ਾਨ ਸਾਹਿਬ ਦੀ ਅਗਵਾਈ ਅੰਦਰ ਕਾਬਲ ਸ਼ਹਿਰ ਵਿਚ ਮਾਰਚ ਕਰੇਗੀ।

ਜਦੋਂ ਮੈਟਕਾਫ ਅੰਗਰੇਜ਼ਾਂ ਵਲੋਂ ਸਤਲੁਜ ਦੀ ਸੰਧੀ ਕਰਨ ਲਾਹੌਰ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ - ਮੈਂ ਇਸ ਤਰ੍ਹਾਂ ਦੀਆਂ ਕਨਸੋਆਂ ਸੁਣੀਆਂ ਹਨ ਕਿ ਅੰਗਰੇਜ਼ਾਂ ਦੀ ਨਿਗਾਹ ਲਾਹੌਰ ਹਥਿਆਉਣ ਦੀ ਹੈ। ਮੈਟਕਾਫ ਨੇ ਜਵਾਬ ਦਿੱਤਾ - ਮੈਂ ਹੋਰ ਸੁਣਿਆ ਹੈ, ਕਿ ਤੁਹਾਡੀ ਨਿਗਾਹ ਦਿੱਲੀ ਹਥਿਆਉਣ ਦੀ ਹੈ। ਸਤਲੁਜ ਦੀ ਸਰਹੱਦ ਮਿਥ ਲਈ ਤਾਂ ਮਹਾਰਾਜੇ ਨੇ ਦਿੱਲੀ ਵਲ ਨਹੀਂ ਤੇ ਅੰਗਰੇਜ਼ਾਂ ਨੇ ਪੰਜਾਬ ਵਲ ਨਹੀਂ ਦੇਖਿਆ, ਰਣਜੀਤ ਸਿੰਘ ਪੱਛਮ ਵੱਲ ਵਧਣ ਲੱਗਾ।

1834 ਵਿਚ ਫਰਾਂਸ ਦੇ ਜਰਨੈਲ ਐਲਾਰਡ ਨੇ ਮਹਾਰਾਜੇ ਪਾਸੋਂ ਆਗਿਆ ਲਈ ਕਿ ਮੈਨੂੰ ਦੇਸ ਜਾਣ ਦਿਉ, ਮੈਂ ਆਪਣੇ ਬੱਚੇ ਈਸਾਈ ਮਾਹੌਲ ਵਿਚ ਪੜ੍ਹਾਉਣੇ ਹਨ। ਮਹਾਰਾਜੇ ਨੇ ਆਗਿਆ ਦਿੰਦਿਆਂ ਕਿਹਾ- ਹਰੇਕ ਨੂੰ ਹੱਕ ਹੈ ਕਿ ਆਪਣੇ ਧਰਮ ਨੂੰ ਪਿਆਰ ਕਰੇ। ਮਹਾਰਾਜੇ ਦਾ ਵਾਕ ਫਰਾਂਸ ਦੇ ਅਖਬਾਰਾਂ ਵਿਚ ਛਪਿਆ।

ਪੰਜਾਬ ਜਦੋਂ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ ਤਾਂ ਰੈਜ਼ੀਡੈਂਟ ਜਾਨ ਲਾਰੰਸ ਨੂੰ ਪਤਾ ਲੱਗਾ ਕਿ ਬੇਦੀਆਂ ਵਿਚ ਕੁੜੀ ਜੰਮਦਿਆਂ ਮਾਰਨ ਦਾ ਰਿਵਾਜ ਹੈ। ਉਸਨੇ ਇਸ ਰਸਮ ਨੂੰ ਬੰਦ ਕਰਨ ਲਈ ਫੁਰਮਾਨ ਜਾਰੀ ਕੀਤਾ। ਰਸੂਖ ਵਾਲੇ ਬੇਦੀ ਲਾਰੰਸ ਨੂੰ ਮਿਲੇ ਤੇ ਕਿਹਾ - ਬੇਦੀਆਂ ਦੀ ਕੁਲ ਪਵਿੱਤਰ ਹੈ, ਇਹ ਆਪਣੀ ਕੁੜੀਆਂ ਬੇਦੀਆਂ ਦੇ ਘਰ ਤਾਂ ਵਿਆਹ ਨਹੀਂ ਸਕਦੇ, ਗੁਰੂ ਨਾਨਕ ਦੇ ਖਾਨਦਾਨ ਵਿੱਚੋਂ ਹੋਰ ਜਾਤਾਂ ਵਿਚ ਧੀਆਂ ਕਿਵੇਂ ਵਿਆਹੀਏ? ਚਾਰ ਸੌ ਸਾਲਾਂ ਤੋਂ ਇਹ ਰਸਮ ਚਲੀ ਆ ਰਹੀ ਹੈ। ਸਾਡੇ ਧਰਮ ਵਿਚ ਦਖਲ ਨਾ ਦਿਉ। ਲਾਰੰਸ ਨੇ ਕਿਹਾ - ਮੈਂ ਤੁਹਾਡੇ ਧਰਮ ਗ੍ਰੰਥ ਦੇ ਅਰਥ ਸੁਣੇ ਹਨ। ਗੁਰੂ ਨਾਨਕ ਦੇਵ ਜੀ ਕੁੜੀ ਮਾਰਨ ਦੇ ਖਿਲਾਫ ਸਨ। ਜੇ ਮੈਨੂੰ ਪਤਾ ਲੱਗ ਗਿਆ ਕਿ ਕਿਸੇ ਬੇਦੀ ਨੇ ਧੀ ਮਾਰੀ ਹੈ, ਮੈਂ ਚੁਰਾਹੇ ਵਿਚ ਦੋਸ਼ੀਆਂ ਨੂੰ ਫਾਂਸੀ ਚਾੜ੍ਹ ਦਿਆਂਗਾ। ਜਦੋਂ ਹਾਰੀਆਂ ਹੋਈਆਂ ਸਿੱਖ ਫੌਜਾਂ ਪਾਸੋਂ ਇਕ ਲੱਖ ਵੀਹ ਹਜ਼ਾਰ ਹਥਿਆਰ ਕਾਬੂ ਕੀਤੇ ਤਾਂ ਇਨ੍ਹਾਂ ਕੋਲੋਂ ਪੋਰਸ-ਸਿਕੰਦਰ ਵੇਲੇ ਦੇ ਤੀਰ ਕਮਾਨ ਵੀ ਮਿਲੇ।

ਪੁਰਾਣੇ ਵੱਡੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ ਪਰ ਇਸ ਉੱਤੇ ਹਕੂਮਤ ਬਾਹਰੋਂ ਆਏ ਲੋਧੀ, ਮੁਗਲ ਅਤੇ ਪਠਾਣ ਕਰਦੇ ਰਹੇ। ਬਹੁਤ ਘੱਟ ਗਿਣਤੀ ਦੇ 8% ਸਿੱਖਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਤੇ ਮੁਸਲਮਾਨ ਪ੍ਰਛਾਵੇਂ ਵਾਂਗ ਉਨ੍ਹਾਂ ਨਾਲ ਚਲਦੇ ਰਹੇ। ਪੰਜਾਬੀ ਮੁਸਲਮਾਨਾਂ ਦਾ ਕਦੀ ਦਿਲ ਨਾ ਕੀਤਾ ਕਿ ਆਪਣੇ ਮੁਲਕ ਤੇ ਆਪ ਰਾਜ ਕਰੀਏ? ਮਹਾਰਾਜਾ ਰਣਜੀਤ ਸਿੰਘ ਪਹਿਲਾ ਪੰਜਾਬੀ ਹੈ, ਜਿਹੜਾ ਪੰਜਾਬ ਤੇ ਰਾਜ ਕਰਨ ਲੱਗਾ।

ਕਮਾਲ ਇਹ ਕਿ ਜਿਨਾਹ ਪੰਜਾਬੀ ਨਹੀਂ ਸੀ, ਉਹ ਬੰਬੇ ਵਿਚ ਰਹਿੰਦਾ ਸੀ ਤੇ ਉਸਦੀ ਮੁਸਲਿਮ ਲੀਗ ਦਾ ਅਸਰ ਸਾਰੇ ਹਿੰਦੁਸਤਾਨ ਵਿਚ ਸੀ ਪਰ ਪੰਜਾਬ ਵਿਚ ਨਹੀਂ। ਪੰਜਾਬ ਵਿਚ ਯੂਨੀਅਨਿਸਟ ਪਾਰਟੀ ਤਾਕਤਵਰ ਸੀ ਤੇ ਕਿਸਾਨੀ ਹਿਤਾਂ ਦੀ ਰਖਵਾਲੀ ਕਰਦੀ ਸੀ। ਇਸ ਪਾਰਟੀ ਨੇ ਨਹੀਂ, ਜਿਨਾਹ ਦੀ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਕੀਤੀ ਤੇ ਉਸਦੇ ਨਕਸ਼ੇ ਵਿਚ ਦਿੱਲੀ ਸ਼ਾਮਲ ਸੀ। ਉਸਦੀ ਦਲੀਲ ਸੀ: ਸਮੁੰਦਰ ਕਿਨਾਰੇ ਕਰਾਚੀ ਤੋਂ ਲੈ ਕੇ ਦਿੱਲੀ ਤੱਕ ਦੀ ਕੁੱਲ ਜਨਗਣਨਾ ਕਰੋ, ਮੁਸਲਮਾਨ ਬਹੁਗਿਣਤੀ ਵਿਚ ਹਨ ਤੇ ਸਾਡਾ ਵੱਡੇ ਪੰਜਾਬ ਉੱਪਰ ਪੂਰਾ ਹੱਕ ਹੈ। ਪੰਜਾਬੀ ਮੁਸਲਮਾਨ, ਗੈਰ ਪੰਜਾਬੀ ਲੀਡਰ ਜਿਨਾਹ ਦੇ ਮਗਰ ਲੱਗ ਤੁਰਿਆ। ਜਿਨਾਹ ਦੀ ਮੁਸਲਿਮ ਲੀਗ ਅਤੇ ਮਹਾਤਮਾ ਗਾਂਧੀ ਦੀ ਕਾਂਗਰਸ ਪੰਜਾਬ ਦੀ ਵੰਡ ਦੇ ਸਖਤ ਖਿਲਾਫ ਸਨ। ਇਹ ਤਾਂ ਇੱਥੋਂ ਦੇ ਸਿੱਖਾਂ ਅਤੇ ਹਿੰਦੂਆਂ ਨੇ ਰੌਲਾ ਪਾਇਆ ਕਿ ਜਾਂ ਤਾਂ ਪਾਕਿਸਤਾਨ ਬਣੇ ਹੀ ਨਾ, ਜੇ ਬਣੇ ਤਦ ਪੰਜਾਬ ਦਾ ਬਟਵਾਰਾ ਕਰਕੇ ਸਾਨੂੰ ਬਚਾਉ ਕਿਉਂਕਿ ਅਸੀਂ ਘੱਟ ਗਿਣਤੀ ਵਿਚ ਰਹਿ ਜਾਵਾਂਗੇ। 

ਪੰਜਾਬੀ ਹਿੰਦੂ ਸਿੱਖਾਂ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਬਟਵਾਰਾ ਕਰਨ ਦਾ ਮਤਾ ਪਾਸ ਕਰ ਦਿੱਤਾ। ਵੰਡ ਤੋਂ ਬਾਦ ਪਾਕਿਸਤਾਨ ਦੇ ਪੰਜਾਬੀਆਂ ਨੇ ਕਿਹਾ - ਪੰਜਾਬੀ ਨਹੀਂ ਸਾਡੀ ਮਾਤਭਾਸ਼ਾ ਉਰਦੂ ਹੈ ਜਿਹੜੀ ਵਧੀਕ ਨਫੀਸ, ਵਧੀਕ ਅਦਬ ਵਾਲੀ ਬੋਲੀ ਹੈ, ਭਾਰਤੀ ਪੰਜਾਬੀ ਹਿੰਦੂਆਂ ਨੇ ਕਿਹਾ- ਸਾਡੀ ਬੋਲੀ ਪੰਜਾਬੀ ਨਹੀਂ, ਹਿੰਦੀ ਹੈ। ਪੰਜਾਬੀ ਕੇਵਲ ਸਿੱਖਾਂ ਦੀ ਬੋਲੀ ਰਹਿ ਗਈ ਜਿਸ ਕਾਰਨ ਵੱਡਾ ਪੰਜਾਬ ਸੁੰਗੜ ਕੇ ਵਰਤਮਾਨ ਪੰਜਾਬੀ ਸੂਬਾ ਰਹਿ ਗਿਆ।


ਪੰਜਾਬ ਪਾਕਿਸਤਾਨ 

ਪੰਜਾਬ ਪਾਕਿਸਤਾਨ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਭਾਰਤ ਵਿੱਚ ਹੈ। ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਇਸ ਦੀ ਰਾਜਧਾਨੀ ਲਾਹੌਰ ਹੈ। ਇਸ ਸੂਬੇ ਦਾ ਰਕਬਾ 205,344 km² ਦਾ ਹੈ |ਇਸ ਸੂਬੇ ਨੂੰ 36 ਜਿਲਿਆਂ ਚ ਵੰਡਿਆ ਗਿਆ ਹੈ। ਪੰਜਾਬ ਪਾਕਿਸਤਾਨ ਦਾ ਲੋਕ ਗਿਣਤੀ ਦੇ ਸਾਆਬ ਨਾਲ ਸਬ ਤੋਂ ਵੱਡਾ ਸੂਬਾ ਏ। ਇਹਦਾ ਰਾਜਗੜ੍ਹ ਲਹੌਰ ਏ। ਪੰਜਾਬ ਦੇ ਉੱਤਰ ਵਿਚ ਕਸ਼ਮੀਰ ਤੇ ਜ਼ਿਲ੍ਹਾ ਇਸਲਾਮ ਆਬਾਦ, ਚੜ੍ਹਦੇ ਵਿਚ ਹਿੰਦੁਸਤਾਨ, ਦੱਖਣ ਵਿਚ ਸੂਬਾ ਸਿੰਧ, ਲਹਿੰਦੇ ਵਿਚ ਸੂਬਾ ਸਰਹੱਦ ਤੇ ਦੱਖਣੀ ਲੈਂਦੇ ਵਿਚ ਸੂਬਾ ਬਲੋਚਿਸਤਾਨ ਨੇਂ। ਪੰਜਾਬ ਹੜੱਪਾ ਰਹਿਤਲ ਦਾ ਗੜ੍ਹ ਰਿਹਾ ਏ। ਇਹ ਇਨਸਾਨਾਂ ਦੀਆਂ ਪੁਰਾਣੀਆਂ ਰਹਿਤਲਾਂ ਵਿਚੋਂ ਇਕ ਏ। ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਏ। ਉਰਦੂ ਤੇ ਅੰਗਰੇਜ਼ੀ ਦਾ ਵੀ ਕੁਛ ਹੱਦ ਤੱਕ ਚੱਲਣ ਏ। ਬੋਲ ਪੰਜਾਬ ਦੋ ਬੋਲਾਂ ਪੰਜ ਤੇ ਆਬ ਨਾਲ ਮਿਲ ਕੇ ਬਣਿਆ ਏ। ਪੰਜ ਪੰਜਾਬੀ ਵਿੱਚ ਤੇ ਫ਼ਾਰਸੀ ਵਿਚ 5 ਨੂੰ ਕਿਹੰਦੇ ਨੇਂ ਤੇ ਆਬ ਫ਼ਾਰਸੀ ਵਿਚ ਪਾਣੀ ਨੂੰ। ਤੈ ਇੰਜ ਏ ਬੰਦਾ ਏ ਪੰਜ ਦਰਿਆਵਾਂ ਦਾ ਦੇਸ। ਪੁਰਾਣੇ ਵੇਲੇ ਵਿੱਚ ਇਹਨੂੰ ਸਪਤ ਸੰਧੂ ਵੀ ਕਿਹੰਦੇ ਸਨ ਯਾਨੀ ਸਤ ਦਰਿਆਵਾਂ ਦਾ ਦੇਸ ਏ ਦਰਿਆ ਜਿਹਨਾਂ ਦੀ ਵਜ੍ਹਾ ਤੋਂ ਇਸ ਦੇਸ ਦਾ ਨਾਂ ਸਪਤ ਸੰਧੂ ਪਿਆ ਉਹ ਇਹ ਨੇਂ ਸਿੰਧ,ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ। 1947 ਵਿਚਿ ਪੰਜਾਬ ਨੂੰ ਦੋ ਅੰਗਾਂ ਵਿਚ ਵੰਡ ਦਿੱਤਾ ਗਿਆ ਏਦਾ ਵੱਡਾ ਟੁਕੜਾ ਪਾਕਿਸਤਾਨ ਵਿੱਚ ਆਗਿਆ ਤੇ ਏਦਾ ਨਿੱਕਾ ਤੇ ਚੜ੍ਹਦੇ ਪਾਸੇ ਦਾ ਟੋਟਾ ਹਿੰਦੁਸਤਾਨ ਨਾਲ ਮਿਲ ਗਿਆ। 
ਪਾਕਿਸਤਾਨੀ ਪੰਜਾਬ ਅਪਣੀ ਹੁਣ ਦੀ ਮੂਰਤ ਵਿਚ 1972 ਨੂੰ ਆਇਆ। 
ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ ਸਤਲੁਜ ਦਰਿਆ ਸਤਲੁਜ, ਪੰਜਾਬ (ਪੰਜ ਪਾਣੀ), ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ, ਜਿਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। 


ਸਤਲੁਜ

ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ  ਦੁਨੀਆਂ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰਿਯੋਜਨਾ ਹੈ। ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀਆਂ ਕਰਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।


ਬਿਆਸ (ਰਿਸ਼ੀ) 

ਰਿਸ਼ੀ ਬੇਦਬਿਆਸ ਜਾਂ ਵੇਦਵਿਆਸ ਮਹਾਂਭਾਰਤ ਗ੍ਰੰਥ ਦੇ ਰਚਣਹਾਰ ਸਨ। ਬੇਦਬਿਆਜ਼ ਮਹਾਂਭਾਰਤ ਦੇ ਰਚਣਹਾਰ ਹੀ ਨਹੀਂ, ਸਗੋਂ ਉਹਨਾਂ ਘਟਨਾਵਾਂ ਦੇ ਸਾਕਸ਼ੀ ਵੀ ਰਹੇ ਹਨ, ਜੋ ਕਰਮਅਨੁਸਾਰ ਘਟਿਤ ਹੋਈਆਂ ਸਨ। ਆਪਣੇ ਆਸ਼ਰਮ ਤੋਂ ਹਸਿਤਨਾਪੁਰ ਦੀਆਂ ਸਮਸਤ ਗਤੀਵਿਧੀਆਂ ਦੀ ਇਤਲਾਹ ਉਹਨਾਂ ਤੱਕ ਤਾਂ ਪੁੱਜਦੀ ਸੀ। ਉਹ ਉਹਨਾਂ ਘਟਨਾਵਾਂ ਉੱਤੇ ਆਪਣਾ ਪਰਾਮਰਸ਼ ਵੀ ਦਿੰਦੇ ਸਨ। ਜਦੋਂ-ਜਦੋਂ ਅੰਤਰਦਵੰਦਵ ਅਤੇ ਸੰਕਟ ਦੀ ਸਥਿਤੀ ਆਉਂਦੀ ਸੀ, ਮਾਤਾ ਸੱਤਿਆਬਤੀ ਉਹਨਾਂ ਨੂੰ ਸਲਾਹ ਮਸ਼ਵਰੇ ਲਈ ਕਦੇ ਆਸ਼ਰਮ ਪੁੱਜਦੀ, ਤਾਂ ਕਦੇ ਹਸਿਤਨਾਪੁਰ ਦੇ ਰਾਜ-ਮਹਿਲ ਵਿੱਚ ਸੱਦੀ ਕਰਦੀ ਸੀ। ਹਰੇਕ ਦਵਾਪਰ ਯੁੱਗ ਵਿੱਚ ਵਿਸ਼ਨੂੰ ਬਿਆਸ ਦੇ ਰੂਪ ਵਿੱਚ ਅਵਤਰਿਤ ਹੋ ਕੇ ਬੇਦਾਂ ਦੇ ਵਿਭਾਗ ਪ੍ਰਸਤੁਤ ਕਰਦੇ ਹਨ। ਪਹਿਲੇਂ ਦਵਾਪਰ ਵਿੱਚ ਆਪ ਬ੍ਰਹਮਾ ਬੇਦਬਿਆਸ ਹੋਏ, ਦੂਜੇ ਵਿੱਚ ਪ੍ਰਜਾਪਤੀ, ਤੀਜੇ ਦਵਾਪਰ ਵਿੱਚ ਸ਼ੁਕਰਾਚਾਰੀਆ, ਚੌਥੇ ਵਿੱਚ ਬ੍ਰਹਸਪਤੀ ਬੇਦਬਿਆਸ ਹੋਏ। ਇਸ ਪ੍ਰਕਾਰ ਸੂਰੀਆ, ਮ੍ਰਿਤੂ, ਇੰਦਰ, ਧਨਜੰਈ, ਕ੍ਰਿਸ਼ਨ ਦਵੈਪਾਇਨ ਅਸ਼ਵੱਥਾਮਾ ਆਦਿ ਅਠਾਈ ਵੇਦਵਿਆਸ ਹੋਏ। ਇਸ ਪ੍ਰਕਾਰ ਅਠਾਈ ਵਾਰ ਬੇਦਾਂ ਦਾ ਵਿਭਾਜਨ ਕੀਤਾ ਗਿਆ। ਉਹਨਾਂ ਨੇ ਹੀ ਅੱਠਾਰਹ ਪੁਰਾਣਾਂ ਦੀ ਵੀ ਰਚਨਾ ਕੀਤੀ। 


ਰਾਵੀ 

ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਹੈ। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ। 


ਚਨਾਬ ਦਰਿਆ 

ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਹਿਮਾਲਿਆ ਦੇ ਕਸ਼ਮੀਰੀ ਭਾਗ ਵਿੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਵਿੱਚ ਵਹਿੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਵਿੱਚ ਸੀਮਾਵਾਂ ਬਣਾਉਦਾ ਹੈ। ਇਹ ਤਰਿੱਮ ਦੇ ਥਾਂ ਉੱਤੇ ਜੇਹਲਮ ਵਿੱਚ ਮਿਲ ਜਾਦਾ ਹੈ, ਅਤੇ ਅੱਗੇ ਰਾਵੀ ਨਾਲ ਵਹਿੰਦਾ ਹੋਇਆ ਸਤਲੁਜ ਰਾਹੀਂ ਅੰਤ ਵਿੱਚ ਸਿੰਧ ਨਾਲ ਮਿਲ ਜਾਦਾ ਹੈ। ਚਨਾਬ ਦੀ ਕੁੱਲ ਲੰਬਾਈ ਕਰੀਬ 960 ਕਿਲੋਮੀਟਰ ਹੈ। ਦਰਿਆ ਨੂੰ ਭਾਰਤੀ ਵੈਦਿਕ ਸੱਭਿਅਤਾ ਸਮੇਂ ਅਸੀਕਨੀ ਜਾਂ ਇਸੀਕਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਣਿਆ ਜਾਦਾ ਸੀ। 325 ਵਿੱਚ ਸਿੰਕਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਰਿਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ ਉਚ) ਕਹਿੰਦੇ ਹਨ) ਨਾਂ ਦੇ ਸ਼ਹਿਰ ਦਾ ਮੁੱਢ ਬੰਨ੍ਹਿਆ। ਸਿੰਧ ਜਲ ਸੰਧੀ ਦੇ ਤਹਿਤ ਇਹਦੇ ਪਾਣੀ ਵਿੱਚੋਂ ਪਾਕਿਸਤਾਨ ਨੂੰ ਹਿੱਸਾ ਮਿਲਦਾ ਹੈ। 


ਜੇਹਲਮ 

ਜੇਹਲਮ :-ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਸਨੂੰ ਸਿਪਾਹੀਆਂ ਦੀ ਧਰਤੀ ਜਾਂ ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ ਆਖਿਆ ਜਾਂਦਾ ਹੈ। ਇਸਦੇ ਨੇੜੇ ੧੬ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। ੧੯੯੮ ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੧੪੫,੬੪੭ ਅਤੇ ੨੦੧੨ ਮੁਤਾਬਕ ੧੮੮,੮੦੩ ਸੀ। ਇਸਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।

Monday, 21 August 2017

ਭਾਈ ਜੈਤਾ ਜੀ - ਲਾਲ ਸਿੰਘ "ਸੁਲਹਾਣੀ"

ਭਾਈ ਜੈਤਾ ਜੀ

==========
ਲਿਆਓ ਸੂਰਮਾ ਗੁਰੂ ਦਾ ਸੀਸ ਕੋਈ,
ਪਹਿਰਾ ਤੋੜ ਕੇ ਮੁਗਲ ਜ਼ਰਵਾਣਿਆਂ ਦਾ।
ਵੱਟਾ ਲੱਗੇ ਨਾ ਭਾਰਤ ਦੀ ਅਣਖ ਤਾਂਈਂ,
ਗਰਬ ਟੁੱਟ ਜਾਏ ਮੁਗਲ ਮੁਲਾਣਿਆਂ ਦਾ।
ਛਲ ਕੇ ਹਾਕਮਾਂ ਨੂੰ , ਅੱਖੀਂ ਪਾ ਘੱਟਾ,
ਮਾਣ ਰੱਖੇ ਜੋ ਸਿੱਖੀ ਘਰਾਣਿਆਂ ਦਾ।
ਨਿੱਤਰੋ ! ਗੁਰੂ ਦਾ ਬਣ ਕੇ ਸਿੱਖ ਆਓ,
ਆਸ਼ਕ ਹੈ ਜੋ, ਗੁਰੂ ਦੇ ਭਾਣਿਆਂ ਦਾ।


ਸਹਿਮ ਛਾਇਆ ਚੁਫ਼ੇਰੇ ਚੁੱਪ ਵਰਤੀ,
ਪਾ ਕੇ ਨੀਵੀਆਂ ਸੂਰੇ ਦਲੇਰ ਬਹਿ ਗਏ।
ਫਿਰ ਗਈ ਪਿਲੱਤਣ, ਮੁਰਦੇ-ਹਾਣ ਛਾ ਗਈ,
ਢਾਹ ਕੇ ਢੇਰੀਆਂ ਢੇਰਾਂ ਦੇ ਢੇਰ ਬਹਿ ਗਏ।
ਮਜਨੂੰ ਦੁੱਧ ਪੀਣੇ, ਕੁਣਕਾ ਛੱਕਣ ਵਾਲੇ,
ਗੋਗੜਧਾਰੀ ਕਈ ਕਾਗਜ਼ੀ ਸ਼ੇਰ ਬਹਿ ਗਏ ।
ਅੱਖ ਬਚਾ ਕੇ ਪੱਤਰੇ ਵਿਚ ਗਏ ਕਈ,
ਧੌਣਾਂ ਸੁੱਟ ਕੇ ਕਈ ਟੁੱਕ ਟੇਰ ਬਹਿ ਗਏ।

ਹਿੰਮਤ ਧਾਰ ਕੇ ਉੱਠਿਆ "ਭਾਈ ਜੈਤਾ",
ਮੇਰੇ ਸਿਰ ਜੇ ਗੁਰੂ ਦਾ ਹੱਥ ਹੋਵੇ।
ਗੁਰੂ ਸੇਵਾ ਤੋਂ ਮੁੜਾਂ ਨਾ ਮੂਲ ਪਿੱਛੇ,
ਲਿਖੀ ਸੇਵਾ ਜੇ ਸੇਵਕ ਦੇ ਮੱਥ ਹੋਵੇ।
ਕਰ ਕੇ ਕਾਜ ਸੰਪੂਰਨ, ਮੁੜੂੰ ਝੱਬਦੇ,
ਸੰਗ ਗੁਰੂ ਜੇ ਪੂਰਾ ਸਮਰੱਥ ਹੋਵੇ।
ਗੁਰੂ ਪਿਤਾ ਲਈ ਪਿਤਾ ਦੀ ਬਲੀ ਦੇਵੇ ,
ਜਿਹੜੀ ਕੌਮ ਬਹਾਦਰ, ਸਿਰਲੱਥ ਹੋਵੇ

ਅਨੰਦਪੁਰ ਆ ਗਿਆ ਗੁਰੂ ਦਾ ਸੀਸ ਲੈ ਕੇ,
ਦੱਸੀ! ਹੋਈ ਜੋ ਦਿੱਲੀ ਦਰਬਾਰ ਅੰਦਰ।
ਦੇ ਕੇ ਕਿਵੇਂ ਤਸੀਹੇ ਸ਼ਹੀਦ ਕੀਤੇ,
ਹੁਕਮਰਾਨਾਂ ਨੇ ਸ਼ਾਹੀ ਹੰਕਾਰ ਅੰਦਰ।
ਜਿਵੇਂ ਜਾਲਮਾਂ ਜੁਲਮ ਦੀ ਹੱਦ ਕੀਤੀ,
ਮਿਲੇ ਮਿਸਾਲ ਨਾ ਸਾਰੇ ਸੰਸਾਰ ਅੰਦਰ।
ਨਾਲੇ ਰੋਵੇ ਤੇ ਨਾਲੇ ਹਾਲ ਦੱਸੇ,
ਭਾਈ ਜੈਤਾ ਜੀ ਗੁਰੂ ਦੇ ਪਿਆਰ ਅੰਦਰ।

ਅੱਖਾਂ ਫੇਰ ਗਏ, ਗੁਰੂ ਦੇ ਸਿੱਖ ਸਾਰੇ,
ਨਾਤਾ ਤੋੜ ਗਏ ਕੰਨੀ ਖਿਸਕਾ ਗਏ ਸੱਭ।
ਰਾਮ ਰਾਮ ਕਰਦੇ,ਰਾਮ ਭਗਤ ਬਣ ਕੇ,
ਭੈਅ -ਭੀਤ ਹੋ ਭੱਜ ਭਜਾ ਗਏ ਸੱਭ।
ਜਿਹੜੇ ਗੁਰੂ ਨੂੰ ਦਾਅਵਤਾਂ ਵਰਜਦੇ ਸਨ,
ਕਿੱਧਰੇ ਲੁਕ ਗਏ ਛੁਪ ਛੁਪਾ ਗਏ ਸੱਭ।
ਵੱਡੇ ਘਰਾਣਿਆਂ ਦੇ ਸਿੱਖ ਅਖਵਾਉਣ ਵਾਲੇ,
ਸੱਚੇ ਪਾਤਸ਼ਾਹ! ਪਿੱਠ ਵਿਖਾ ਗਏ ਸੱਭ।

ਵਾਹ ਰੰਘਰੇਟਿਆਂ ! ਗੁਰੂ ਦੇ ਬੇਟਿਆਂ ਨੇ
ਮਜ਼੍ਹਬ ਪਾਲਿ਼ਆ, ਮਜ਼੍ਹਬ ਦੀ ਸ਼ਾਨ ਰੱਖੀ।
ਅਸਮਤ ਦਿੱਤੀ ਨਾ ਦੇਸ ਦੀ ਰੁੱਲਣ ਪੈਰੀਂ,
ਅਣਖ ਖਾਤਰ ਹਥੇਲੀ ਤੇ ਜਾਨ ਰੱਖੀ।
ਗੁਰੂ ਪਿਤਾ ਦੀ ਦੇਹ ਨਾ ਰੁੱਲਣ ਦਿੱਤੀ,
ਕਰਕੇ ਪਿਤਾ ਦੀ ਜਾਨ ਕੁਰਬਾਨ ਰੱਖੀ।
ਲੱਖਾਂ ਵਿੱਚ ਨਾ ਛੁਪੇ, ਐਸਾ ਸਿੱਖ ਸਾਜੂੰ,
ਦਿਲ ਵਿੱਚ ਮੈਂ ਜੈਤਾ ਜੀ !ਠਾਣ ਰੱਖੀ।

ਮਾਂ ਪ੍ਰੇਮ ਦੀ ਅੱਖ ਦਾ ਚੰਦ ਤਾਰਾ,
ਸਦਾ ਨੰਦ ਦਾ ਪੁੱਤਰ ਬਲਵਾਨ ਜੈਤਾ।
ਪਵਨ- ਪੁੱਤਰ ਸੰਜੀਵਨੀ ਲੈ ਮੁੜਿਆ,
ਮੁਰਦਾ ਕੌਮ ਲਈ ਬਣਿਆਂ ਵਰਦਾਨ ਜੈਤਾ।
ਗੁਰੂ ਬੇਟਿਆ! ਧਰਮ ਦੀ ਲਾਜ ਰੱਖੀ,
ਕਰ ਕੇ ਆ ਗਿਆ ਕਾਜ ਮਹਾਨ ਜੈਤਾ।
ਸਿਰੜੀ, ਹਿੰਮਤੀ, ਸੂਰਾ, ਸਿਰਲੱਥ -ਯੋਧਾ,
ਅਣਖ ਕੌਮ ਦੀ, ਦੇਸ ਦੀ ਸ਼ਾਨ ਜੈਤਾ।

ਛੁਪੀ ਪਰਬਤ ਦੀ ਹਿੱਕ ਵਿਚ ਅੱਗ ਸੀ ਓਹ,
ਬੁੱਕਲ ਲਹਿਰਾਂ ਦੀ ਛੁਪਿਆ ਤੂਫਾਨ ਜੈਤਾ।
ਬਹਿਣੀ ਬੈਠਾ ਓਹ ਬੀਰ ਬਹਾਦਰਾਂ ਦੀ,
ਪਲ ਕੇ ਗੁਰੂ ਘਰ ਹੋਇਆ ਜੁਆਨ ਜੈਤਾ।
ਆਲਮ ਸਮੇਂ ਦਾ ਬਣ ਗਿਆ ਇਲਮ ਪੜ੍ਹ ਕੇ ,
ਬਣਿਆਂ ਸ਼੍ਰੋਮਣੀ ਕਵੀ, ਵਿਦਵਾਨ ਜੈਤਾ।
ਯੁੱਧ ਕਲਾ ਵਿੱਚ "ਲਾਲ" ਪਰਬੀਨ ਹੈ ਸੀ
ਜਵਾਂ -ਮਰਦ ਸੀ, ਸੂਰਾ ਬਲਵਾਨ ਜੈਤਾ।
ਲਾਲ ਸਿੰਘ "ਸੁਲਹਾਣੀ"

Thursday, 30 March 2017

ਗਿਆਨੀ ਦਿੱਤ ਸਿੰਘ ਜੀ


ਗਿਆਨੀ ਦਿੱਤ ਸਿੰਘ ਜੀ 




ਜਨਮ 21 ਅਪ੍ਰੈਲ 1850

ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ

ਮੌਤ 6 ਸਤੰਬਰ 1901
ਅੰਮ੍ਰਿਤਸਰ

ਜੀਵਨ-ਸਾਥੀ ਬਿਸ਼ਨ ਕੌਰ
ਬੱਚੇ ਬਲਦੇਵ ਸਿੰਘ ਅਤੇ ਵਿਦਿਆਵੰਤੀ ਕੌਰ

ਧਰਮ ਸਿੱਖ
ਫਾਟਕ ਫਾਟਕ ਆਈਕਨ ਵਿਦਿਆ
ਗਿਆਨੀ ਦਿੱਤ ਸਿੰਘ (21 ਅਪ੍ਰੈਲ 1850 - 6 ਸਤੰਬਰ 1901)

[1] ਜੋ ਪੰਜਾਬੀ ਦੇ ਪਹਿਲੇ ਪ੍ਰੋਫੈਸਰ
[2] ਸਿੱਖ ਧਰਮ/ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ 1886 ਤੋਂ
[2], ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਮੋਢੀ ਸਨ।

ਮੁੱਢਲਾ ਜੀਵਨ


ਇਹਨਾਂ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ [3] ਜਿਸਦਾ ਨਾਂਅ ਦਿੱਤਾ ਰਾਮ ਰੱਖਿਆ ਗਿਆ। ਇਹੀ ਬਾਲਕ ਵੱਡਾ ਹੋ ਕੇ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋਇਆ। 1880 ਵਿੱਚ ਇਹਨਾਂ ਦਾ ਵਿਆਹ ਸਿੱਖ ਪਰੰਪਰਾ ਅਨੁਸਾਰ ਬਿਸ਼ਨ ਕੌਰ ਨਾਲ ਹੋਇਆ। ਇਹਨਾਂ ਦੇ ਘਰ ਇੱਕ ਪੁੱਤਰ ਬਲਦੇਵ ਸਿੰਘ ਅਤੇ ਇੱਕ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਭਾਵੇਂ ਗਿਆਨੀ ਦਿੱਤ ਸਿੰਘ ਇੱਕ ਵੀ ਦਿਨ ਸਕੂਲ ਨਹੀਂ ਗਏ ਸਨ ਪਰ ਇਹ ਦੁਨੀਆਂ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। ਸਿੰਘ ਸਭਾ ਲਾਹੌਰ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਬਣਨ ਦੇ ਨਾਲ-ਨਾਲ ਉਨ੍ਹਾਂ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਯਾਨੰਦ ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ[4] ਵਿੱਚ ਮਾਤ ਦਿੱਤੀ ਸੀ। ਸਿੱਖੀ ਦੀ ਡਿੱਗ ਰਹੀ ਸਾਖ਼ ਨੂੰ ਮੁੜ ਉੱਚਾ ਚੁੱਕਣ ਦਾ ਯਤਨ ਕਰਨ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਨੇ ਸਮਾਜ ਵਿੱਚ ਫੈਲੀਆਂ ਅਨੇਕਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਰਤੋੜ ਯਤਨ ਕੀਤੇ।

ਕੰਮ


ਅੰਧ-ਵਿਸ਼ਵਾਸਾਂ ਦਾ ਵਿਰੋਧ
ਇਹਨਾਂ ਨੇ ਆਪਣੇ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਲਾਹੌਰ, ਲਿਖਤਾਂ ਅਤੇ ਭਾਸ਼ਣਾਂ ਰਾਹੀਂ ਵਹਿਮਾਂ-ਭਰਮਾਂ,ਫੋਕੇ ਕਰਮਕਾਂਡਾਂ, ਟੂਣੇ-ਟਾਮਣਾਂ, ਮੜੀ-ਮਸਾਣਾਂ, ਨੜੀਮਾਰਾਂ, ਕੁੜੀਮਾਰਾਂ, ਝਾੜ-ਫੂਕ, ਪਖੰਡ ਅਤੇ ਅੰਧ-ਵਿਸ਼ਵਾਸਾਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ।

ਜਾਤ ਪਾਤ ਦਾ ਵਿਰੋਧ
ਇਹਨਾਂ ਦਾ ਵਿਚਾਰ ਸੀ ਕਿ ਜਿਸ ਸਮਾਜ ਵਿੱਚ ਰੰਗ, ਨਸਲ, ਜਾਤ-ਪਾਤ, ਪਖੰਡਵਾਦ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਹੋਣ, ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਗਿਆਨੀ ਦਿੱਤ ਸਿੰਘ ਜੀ ਨੇ ਸਮਾਜ ਵਿੱਚ ਫੈਲੇ ਅਜਿਹੇ ਅਡੰਬਰਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਕਈ ਸਮਕਾਲੀ ਜਥੇਬੰਦੀਆਂ ਨਾਲ ਟੱਕਰ ਲਈ।

ਦਰਬਾਰ ਸਹਿਬ ਵਿੱਚ ਮੂਰਤੀਆਂ ਹਵਾਉਣਾ
ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਦੇ ਬਾਬਾ ਖੇਮ ਸਿੰਘ ਬੇਦੀ ਦੀ ਗੱਦੀ ਖਿੱਚ ਕੇ ਸੜਕ ’ਤੇ ਸੁੱਟ ਦਿੱਤੀ ਸੀ। ਇਹਨਾਂ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਦਿਊਢੀ ਵਿੱਚ ਸਥਾਪਿਤ ਮੂਰਤੀਆਂ ਹਟਾਉਣ ਦੀ ਪਹਿਲਕਦਮੀ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਕੀਤੀ ਸੀ।[ਹਵਾਲਾ ਲੋੜੀਂਦਾ]

ਸਾਹਿਤਕ ਰਚਨਾਵਾਂ 


ਗਿਆਨੀ ਦਿੱਤ ਸਿੰਘ ਜਿਹਨਾਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ 1850-1901 ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 72 [2] ਪੁਸਤਕਾਂ ਨਾਲ ਭਰ ਕੇ ਉਸ ਦੀ ਗੋਦੀ ਨੂੰ ਹਰਾ-ਭਰਾ ਕਰ ਕੇ ਆਪਣੇ ਖੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ ਅਤੇ ਖਾਲਸਾ ਪੰਥ ਦੀ ਨਿਸ਼ਕਾਮ ਸੇਵਾ ਅੰਤਮ ਸੁਆਸਾਂ ਤਕ ਨਿਭਾ ਅਤੇ ਸਮਾਜ ਅਤੇ ਸਿੱਖ ਕੌਮ ਨੂੰ ਸਹੀ ਰਸਤੇ ’ਤੇ ਤੋਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ‘ਪੰਜਾਬੀ ਪੱਤਰਕਾਰੀ ਦਾ ਪਿਤਾਮਾ’ ਵੀ ਕਿਹਾ ਜਾਂਦਾ ਹੈ।

ਕਿਤਾਬਾਂ 

ਗੁਰੂ ਨਾਨਕ ਪ੍ਰਬੋਧ
ਗੁਰੂ ਅਰਜਨ ਜੀ
ਦੰਭ ਬਿਦਾਰਣ
ਦੁਰਗਾ ਪ੍ਰਬੋਧ
ਪੰਥ ਪ੍ਰਬੋਧ
ਰਾਜ ਪ੍ਰਬੋਧ
ਮੇਰਾ ਤੇ ਸਵਾਮੀ ਦਇਆ ਨੰਦ ਦਾ ਸੰਵਾਦ
ਪੰਥ ਸੁਧਾਰ ਬਿਨਾਈ ਪੱਤਰ
ਅਬਲਾ ਨਾਰੀ
ਨਕਲੀ ਸਿਖ ਪ੍ਰਬੋਧ
ਗੁੱਗਾ ਗਪੌੜਾ-ਸੁਲਤਾਨ ਪੁਆੜਾ
ਤਾਰਾ ਸਿੰਘ
ਸੁਬੇਗ ਸਿੰਘ
ਮਹਿਤਾਬ ਸਿੰਘ ਮੀਰਾਂਕੋਟੀਆ
ਭਾਈ ਤਾਰੂ ਸਿੰਘ
ਭਾਈ ਬੋਤਾ ਸਿੰਘ
ਸਵਪਨ ਨਾਟਕ
ਰਾਜਨੀਤੀ ਪ੍ਰਬੋਧ ਨਾਟਕ
ਸਮਾਜ ਸੁਧਾਰਕ

ਇਹਨਾਂ ਨੇ ਸਮਾਜ ਸੁਧਾਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਇਹ ਆਪਣੀ ਗੱਲ ਨੂੰ ਕਹਿਣ ਦੀ ਦਲੇਰੀ ਰੱਖਦੇ ਸਨ ਅਤੇ ਤਰਕ ਤੇ ਦਲੀਲਾਂ ਸਹਿਤ ਆਪਣੀ ਹਰ ਗੱਲ ਦੀ ਪੁਸ਼ਟੀ ਕਰਦੇ ਸਨ। ਗਿਆਨੀ ਦਿੱਤ ਸਿੰਘ ਨੇ ਆਪਣੀ ਸਾਰੀ ਉਮਰ ਸਮਾਜ-ਸੁਧਾਰ ਅਤੇ ਸਿੱਖੀ ਦੇ ਲੇਖੇ ਲਾ ਦਿੱਤੀ ਸੀ। ਇਹਨਾਂ ਨੇ ਆਪਣੀ ਕਲਮ ਰਾਹੀਂ ਸਮਾਜਿਕ ਕੁਰੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਸਮਾਜ ਨੂੰ ਇਨ੍ਹਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜ਼ੋਰਦਾਰ ਪ੍ਰਚਾਰ ਕੀਤਾ। 6 ਸਤੰਬਰ 1901 ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੇ ਮਿੱਥੇ ਟੀਚੇ ਨੂੰ ਅੱਗੇ ਨਹੀਂ ਤੋਰਿਆ।

ਯਾਦਗਾਰ ਅਤੇ ਸਨਮਾਨ 


ਪੰਥ ਰਤਨ
ਗਿਆਨੀ ਦਿੱਤ ਸਿੰਘ ਦੀ ਮੌਤ ਤੋਂ ਬਾਅਦ ਭਾਈ ਵੀਰ ਸਿੰਘ ਨੇ ਉਹਨਾਂ ਦੇ ਸਨਮਾਨ ਵਿੱਚ ਇੱਕ ਕਵਿਤਾ ਲਿਖੀ ਜੋ ਖਾਲਸਾ ਸਮਾਚਾਰ ਵਿੱਚ ਛਪੀ। ਗਿਆਨੀ ਦਿੱਤ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੰਮਤੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਸਮਾਗਮ ਕਰਵਾਉਂਦੀ ਹੈ।[5]
ਸਬੰਧਿਤ ਚਿੱਠੇ ਸੋਧੋ

ਸ੍ਰੀ ਪ੍ਰੀਤਮ ਸਿੰਘ ਦੁਆਰ ਲਿਖੀ ਗਈ "ਗਿਆਨੀ ਦਿੱਤ ਸਿੰਘ" ਸਿੰਘ, 

ਸਰਦਾਰ ਹਰਬੰਸ ਸਿੰਘ ਇਨਸਾਈਕਲੋਪੀਡੀਆ ਆਫ. ਸਿੱਖਜ਼ਮ 
ਅਮਰ ਸਿੰਘ ਦੁਆਰ "ਗਿਅਆਨੀ, ਸਿੰਘ ਸਭਾ ਲਾਹੋਰ ਦੇ ਉੱਘੇ ਸੰਚਾਲਕ ਗਿਆਨੀ ਦਿੱਤ ਸਿੰਘ ਜੀ,
ਅੰਮ੍ਰਿਤਸਰ (1902) ਸਿੰਘ, 
ਦਲਿਤ ਸਿੰਘ ਸਭਾ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ, ਅੰਮ੍ਰਿਤਸਰ (1951) 
ਸਿੰਘ ਜਗਜੀਤ ਸਿੰਘ ਸਭਾ ਲਹੌਰ, ਲੁਧਿਆਣਾ (1974)

Thursday, 16 March 2017

ਅਕਾਲੀ ਫੂਲਾ ਸਿੰਘ

ਅਕਾਲੀ ਫੂਲਾ ਸਿੰਘ


ਮਹਾਨ ਸਿੱਖ ਜਰਨੈਲ ਅਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਜਿਮੇਵਾਰੀਆਂ ਨੂੰ ਬਾ ਖੂਬੀ ਨਿਭਾਇਆ ।
ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜਿਆਂ ਦੀ ਸਜ਼ਾ ਲਾਉਣ ਵਾਲੇ ਮਹਾਨ ਸਿੱਖ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ (ਸ਼ਹੀਦੀ 14 ਮਾਰਚ, 1823)
ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਅਕਾਲੀ ਫੂਲਾ ਸਿੰਘ ਦਾ ਜਨਮ ੧੭੬੦ ਈ: ਵਿੱਚ ਪਿਤਾ ਸ੍ਰ. ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਸ਼ੀਹਾਂ ਜਿਲ੍ਹਾ ਸੰਗਰੂਰ ਵਿੱਚ ਹੋਇਆ। ਆਪ ਦੋ ਭਰਾ ਸਨ। ਸ੍ਰ. ਸੰਤ ਸਿੰਘ ਛੋਟਾ ਸੀ। ਬਚਪਨ ਤੋਂ ਕੁਝ ਸਮੇਂ (ਦੋ ਸਾਲ) ਬਾਅਦ ਹੀ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਜਦ ੧੭੬੨ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵੱਧ ਚੜ੍ਹ ਕੇ ਵੈਰੀਆਂ ਦਾ ਟਾਕਰਾ ਕੀਤਾ। ਇਸੇ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਉਪਰੰਤ ਆਪ ਦੇ ਪਿਤਾ ਦੇ ਵੀ ਕਾਫੀ ਡੂੰਘਾ ਫੱਟ ਲੱਗਾ। ਇਸੇ ਦੌਰਾਨ ਆਪ ਨੂੰ ਪਿੰਡ ਪਹੁਚਾਇਆ ਗਿਆ। ਆਪ ਦੇ ਪਿਤਾ ਨੇ ਆਪ ਦੋਵਾਂ ਭਰਾਵਾਂ ਨੂੰ ਆਪਣੇ ਸੱਤਸੰਗੀ ਜਨ ਸ੍ਰ. ਨਰੈਣ ਸਿੰਘ ਦੇ ਹਵਾਲੇ ਕਰਕੇ, ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ।
ਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿਦਿਆ, ਸ਼ਸਤਰ ਵਿਦਿਆ ਤੇ ਘੋੜ ਸਵਾਰੀ ਵਿੱਚ ਨਿਪੁੰਨ ਕਰ ਦਿੱਤਾ ਸੀ। ਉਸ ਸਮੇਂ ਆਪ ਦੀ ਉਮਰ ੧੪ ਸਾਲ ਸੀ ਕਿ ਆਪ ਦੀ ਮਾਤਾ ਪੌੜੀ ਤੋਂ ਡਿੱਗਣ ਕਾਰਣ ਰੱਬ ਨੂੰ ਪਿਆਰੀ ਹੋ ਗਈ। ਆਪਣੀ ਮਾਤਾ ਦੇ ਸਸਕਾਰ ਤੋਂ ਬਾਅਦ ਆਪ ਆਪਣਾ ਘਰ ਬਾਰ ਛੱਡ ਕੇ ਤੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛੱਕ ਕੇ ਸ਼ਹੀਦਾਂ ਦੀ ਮਿਸਲ ਵਿੱਚ ਦਾਖਲ ਹੋ ਕੇ ਆਪ ਨੇ ਸਾਦਾ ਜੀਵਨ ਬਿਤਾਣਾ ਸ਼ੁਰੂ ਕਰ ਦਿੱਤਾ।
ਆਪ ਨੇ ਅਨੰਦਪੁਰ ਸਾਹਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂ।ਆਪ ਦਾ ਮਾਨ ਸਨਮਾਨ ਤੇ ਰੁੱਤਬਾ ਸਾਰੇ ਜਥੇ ਵਿੱਚ ਬਹੁਤ ਵੱਧ ਗਿਆ ਸੀ। ਜਦ ੧੮੦੦ ਈ: ਵਿੱਚ ਬਾਬਾ ਨਰੈਣ ਸਿੰਘ ਪਰਲੋਕ ਸੁਧਾਰ ਗਏ ਤਾਂ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਬ ਦੇ ਗੁਰਦਆਰਿਆ ਦੀ ਸੇਵਾ ਸੰਭਾਲ ਲਈ ਆਪ ਅੰਮ੍ਰਿਤਸਰ ਸਾਹਬ ਆ ਗਏ। ਬੁਰਜ਼ ਅਕਾਲੀ ਫੁੂਲਾ ਸਿੰਘ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ। ਜਦ ਮਹਾਰਾਜਾ ਰਣਜੀਤ ਸਿੰਘ ਨੇ ੧੮੦੧-੦੨ ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਖਾਤਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ਤੇ ਮਹਾਰਾਜਾ ਸਾਹਬ ਦਾ ਕਬਜਾ ਹੋ ਗਿਆ।ਮਹਾਰਾਜਾ ਸਾਹਬ ਨੇ ਦਰਬਾਰ ਸਾਹਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ।
ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੋਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉੱਠੇ। ਜਦ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜਬੂਤ ਕਿਲੇ ਵਿੱਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰਸਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ।ਉਸਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆ ਤਾਂ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ। ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ਤੇ ਮਹਾਰਾਜੇ ਨੇ ਉਸਦਾ ਗੁਨਾਹ ਬਖਸ਼ ਦਿੱਤਾ।
ਅਕਾਲੀ ਫੂਲਾ ਸਿੰਘ ਆਪਣੀ ਗੱਲ ਕਹਿਣ ਵਿੱਚ ਬਹੁਤ ਦਲੇਰ ਸੀ। ਆਪ ਨੂੰ ਜਦ ਡੋਗਰਿਆ ਦੀਆਂ ਧੜੇਬੰਦੀਆਂ ਦੀ ਖਬਰ ਹੋਈ ਤਾਂ ਆਪ ਨੇ ਬੇਝਿੱਜਕ ਮਹਾਰਾਜੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਇੱਕ ਮਿਸਾਲ ਹੋਰ ਮਿਲਦੀ ਹੈ ਕਿ ਇੱਕ ਵਾਰ ਮਹਾਰਾਜੇ ਕੋਲੋਂ ਕੋਈ ਭੁੱਲ ਹੋ ਗਈ ਸੀ ਜਿਸ ਲਈ ਆਪ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਬ ਜੀ ਦੇ ਦਰਸ਼ਨਾ ਨੂੰ ਆ ਰਹੇ ਸਨ। ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖਬਰ ਜਾ ਸੁਣਾਈ। ਅਕਾਲੀ ਜੀ ਅੱਖ ਦੇ ਫੋਰ ਵਿੱਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਊੜੀ ਅੱਗੇ ਜਾ ਖਲੋਤੇ ਤੇ ਮਹਾਰਾਜੇ ਨੂੰ ਅੰਦਰ ਨਹੀ ਜਾਣ ਦਿੱਤਾ। ਮਹਾਰਾਜਾ ਉਸੀ ਵਕਤ ਪਿਛਾਂਹ ਹੋ ਗਿਆ ਤੇ ਹੱਥ ਜੋੜ ਕੇ ਮਾਫੀ ਮੰਗੀ ਤੇ ਭੁੱਲ ਬਖਸ਼ਾਣ ਲਈ ਮਿੰਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਇਹ ਨਿਰਧਾਰਿਤ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਬ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਤੇ ਸਰੀਰ ਤੇ ੨੧ ਕੋਰੜੇ ਲਾਏ ਜਾਣ। ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨਾਣ ਤੇ ਕੋਰੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੀ ਵਕਤ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਗੁਰੂ ਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਆਏ। ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਬ ਨੂੰ ਬਖਸ਼ ਦਿੱਤਾ ਜਾਏ। ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਬ ਵੱਲੋਂ ਸਿਰੋਪਾ ਬਖਸ਼ ਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ।

ਅਕਾਲੀ ਫੂਲਾ ਸਿੰਘ ਆਪਣੇ ਸਮੇੰ ਦਾ ਅਤਿ ਸਤਿਕਾਰਤ ਅਕਾਲੀ ਨਿਹੰਗ ਆਗੂ ਸੀ। ਆਪ ਜੀ ਮਿਸਲ ਸ਼ਹੀਦਾਂ ਨਾਲ ਸਬੰਧਤ ਸੰਤ-ਸਿਪਾਹੀ ਸਨ ਅਤੇ ਬੁੱਢਾ ਦਲ ਦੇ ਮੁੱਖ ਸੇਵਾਦਾਰ ਵੀ ਰਹੇ ਸਨ। ਸਿੱਖ ਮਿਸਲਾਂ ਵਿਚਕਾਰ ਏਕਾ ਕਰਵਾਉਣ ਲਈ ਆਪ ਜੀ ਦੀ ਅਹਿਮ ਭੂਮੀਕਾ ਰਹੀ ਸੀ। ਅਕਾਲੀ ਫੂਲਾ ਸਿੰਘ ਅਕਾਲੀ ਤਖ਼ਤ ਦੇ ਜੱਥੇਦਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪੰਜਾਬ ਦੇ ਖਾਲਸਾ ਫੌਜ ਦੇ ਜਰਨੈਲ ਵੀ ਸਨ।

ਅਕਾਲੀ ਫੂਲਾ ਸਿੰਘ ਦਾ ਨਾਮ ਸਿੱਖ ਇਤਿਹਾਸ'ਚ ਸੁਨਹਿਰੀ ਅੱਖਰਾਂ'ਚ ਲਿਖਿਆ ਹੋਇਆ ਹੈ। ਉਹਨਾਂ ਨੇ ਸਿੱਖ ਕੌਮ ਲਈ ਅਥਾਹ ਕੁਰਬਾਨੀਆਂ ਕੀਤੀਆਂ ਅਤੇ ਉਹਨਾਂ ਨਾਲ ਬਹੁਤ ਕਿੱਸੇ ਜੁੜੇ ਹੋਏ ਹਨ। ਪਰ ਅੱਜ ਉਹਨਾਂ ਦੀ ਸ਼ਹਾਦਤ ਮੌਕੇ, ਉਹਨਾਂ ਦੀ ਮਹਾਨ ਸ਼ਹਾਦਤ ਨਾਲ ਸਬੰਧਤ ਹੀ ਕਿੱਸਾ ਸਾਂਝਾ ਕਰਨਾ ਚਹਾਂਗਾ।

ਭੂਮਿਕਾ : 1823'ਚ ਦੋਸਤ ਮਹੁੰਮਦ ਅਜ਼ੀਮ ਖਾਨ ਨੇ ਸ਼ਾਂਤਮਈ ਤਰੀਕੇ ਨਾਲ ਹੀ ਪਿਸ਼ਾਵਰ ਦਾ ਰਾਜ ਆਪਣੇ ਭਰਾ ਯਾਰ ਮਹੁੰਮਦ ਖਾਨ ਤੋਂ ਆਪਣੇ ਹੱਥਾਂ'ਚ ਲੈ ਲਿਆ। ਉਸ ਸਮੇਂ ਪਿਸ਼ਾਵਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਸੀ। ਮਹੁੰਮਦ ਅਜ਼ੀਮ ਖਾਨ ਨੇ ਸਿੱਖ ਰਾਜ ਖਿਲਾਫ਼ ਜਿਹਾਦ ਦਾ ਐਲਾਨ ਕਰ ਦਿੱਤਾ ਅਤੇ ਮੁਸਲਮਾਨਾਂ ਕਾਜ਼ੀਆਂ ਵੱਲੋੰ ਭੜਕਾਏ 25,000 ਮੁਸਲਮਾਨ ਪਠਾਣ ਉਸ ਨਾਲ ਆ ਰਲੇ।
ਮਹਾਰਾਜੇ ਨੇ ਇਸ ਸ਼ਹਿਰ ਤੇ ਹਾਲਾਤ ਜਾਨਣ ਲਈ 2000 ਸਿੱਖ ਘੋੜਸਵਾਰ ਫੌਜ ਦੀ ਟੁਕੜੀ ਕੰਵਰ ਸ਼ੇਰ ਸਿੰਘ ਦੀ ਅਗਵਾਈ'ਚ ਭੇਜੀ। ਉਸ ਤੋਂ ਬਾਅਦ ਹਰੀ ਸਿੰਘ ਨਲੂਏ ਦੀ ਅਗਵਾਈ'ਚ ਕੰਵਰ ਸ਼ੇਰ ਸਿੰਘ ਦੀ ਮੱਦਦ ਲਈ ਹੋਰ ਫੌਜ ਭੇਜੀ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਦੇਸਾ ਸਿੰਘ ਮਜੀਠੀਆ, ਸਰਦਾਰ ਫਤਿਹ ਸਿੰਘ ਆਹਲੂਵਾਲੀਆ ਅਟਕ ਵਿਖੇ ਇੱਕਠੇ ਹੋਏ।
ਕੰਵਰ ਸ਼ੇਰ ਸਿੰਘ ਅਤੇ ਹਰੀ ਸਿੰਘ ਨਲੂਆ ਨੇ ਅਟਕ ਦਰਿਆ ਤੇ ਕਿਸ਼ਤੀਆਂ ਨਾਲ ਬਣਿਆ ਪੁੱਲ ਪਾਰ ਕੇ ਛੋਟੀ ਲੜਾਈ ਤੋਂ ਬਾਅਦ ਜਹਾਂਗੀਰ ਕਿਲਾ ਆਪਣੇ ਕਬਜ਼ੇ'ਚ ਲੈ ਲਿਆ। ਮਹੁੰਮਦ ਅਜ਼ੀਮ ਖਾਨ ਨੇ ਦੋਸਤ ਮਹੁੰਮਦ ਖਾਨ ਅਤੇ ਜਾਬਰ ਖਾਨ ਦੀ ਅਗਵਾਈ ਗਾਜ਼ੀਆਂ ਦੀ ਫੌਜ ਸਿੱਖਾਂ ਨਾਲ ਟੱਕਰ ਲੈਣ ਲਈ ਭੇਜ ਦਿੱਤੀ। ਮਹੁੰਮਦ ਅਜ਼ੀਮ ਖਾਨ ਨੇ ਅਟਕ ਦਰਿਆ ਤੇ ਬਣਿਆ ਕਿਸ਼ਤੀਆਂ ਦਾ ਪੁੱਲ ਵੀ ਤੋੜ ਦਿੱਤਾ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਫੌਜ ਸਮੇਤ ਦਰਿਆ ਪਾਰ ਨਾ ਕਰ ਸਕੇ। ਮਹਾਰਾਜੇ ਨੇ ਦੁਬਾਰਾ ਪੁੱਲ ਬਣਾਉਣਾ ਸ਼ੁਰੂ ਕੀਤਾ ਤਾਂ ਉਦੋਂ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਵੱਡੀ ਗਿਣਤੀ'ਚ ਗਾਜ਼ੀ ਫੌਜ ਨੇ ਦਰਿਆ ਦੇ ਦੂਸਰੇ ਪਾਸੇ ਸਿੱਖ ਫੌਜ ਨੂੰ ਘੇਰ ਲਿਆ ਹੈ, ਜੇ ਜਲਦੀ ਨਾ ਪਹੁੰਚੀ ਨੇ ਤਾਂ ਸ਼ਾਇਦ ਇੱਥੇ ਇੱਕ ਸਿੱਖ ਵੀ ਨਾ ਬਚੇ। ਜਾਂਬਾਜ਼ ਖਾਲਸੇ ਤੇ ਇਹ ਖ਼ਬਰ ਕੜਕਦੀ ਬਿਜਲੀ ਵਾਂਗ ਡਿੱਗੀ। ਜਦ ਖਾਲਸਾ ਫੌਜਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆਂ ਤਾਂ ਇਹਨਾਂ ਦੇ ਕੌਮੀ ਜੋਸ਼ ਨੇ ਹੁਲਾਰਾ ਖਾਧਾ ਤੇ ਉਨ੍ਹਾਂ ਲਈ ਟਿਕ ਕੇ ਖੜ੍ਹਨਾਂ ਅਸੰਭਵ ਹੋ ਗਿਆ।
ਅਕਾਲੀ ਬਾਬਾ ਫੂਲਾ ਸਿੰਘ ਦੇ ਲਹੂ ਨੇ ਤਾਂ ਐਸਾ ਉਬਾਲਾ ਲਿਆ ਕਿ ਉਹ ਆਪਣੇ 500 ਘੋੜ ਸਵਾਰਾਂ ਸਮੇਤ ਦਰਿਆ ਵਿਚ ਦਾਖਲ ਹੋ ਗਏ। ਅਕਾਲੀ ਜੀ ਦੇ ਤੁਰਨ ਦੀ ਦੇਰ ਸੀ ਕਿ ਮਹਾਰਾਜੇ ਸਮੇਤ ਬਾਕੀ ਸਰਦਾਰ ਤੇ ਘੋੜ ਸਵਾਰਾਂ ਨੇ ਵੀ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ। ਅਟਕ ਦਾ ਵਹਾਅ ਖਾਲਸੇ ਦੇ ਜੋਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਕੁਝ ਸਿੰਘ ਦਰਿਆ ਵਿਚ ਰੁੜ੍ਹ ਵੀ ਗਏ। ਪਰ ਮਹਾਰਾਜੇ ਸਮੇਤ ਸਾਰੇ ਸਰਦਾਰ ਦਰਿਆ ਪਾਰ ਕਰ ਗਏ। ਏਧਰ ਖਾਲਸਾ ਫੌਜਾਂ ਦੇ ਦਰਿਆ ਪਾਰ ਕਰਨ ਦੀ ਖ਼ਬਰ ਸੁਣ ਕੇ ਜੰਗ ਵਿਚਲੇ ਸਿੰਘ ਪੱਕੇ ਪੈਰੀਂ ਹੋ ਗਏ ਤੇ ਦੁਸ਼ਮਨਾਂ ਨੂੰ ਭਾਜੜ ਪੈ ਗਈ।

ਸ਼ਹਾਦਤ : ਇੱਥੇ ਫੌਜ ਨੂੰ ਤਿੰਨ ਹਿੱਸਿਆਂ'ਚ ਵੰਡ ਲਿਆ ਅਤੇ ਅਕਾਲੀ ਫੂਲਾ ਸਿੰਘ ਨਾਲ 800 ਘੋੜਸਵਾਰ ਅਤੇ 700 ਪੈਦਲ ਨਹਿੰਗ ਖਾਲਸਾ ਫੌਜੀ ਸਨ। ਖਾਲਸਾ ਫੌਜ ਨੇ ਪਿਸ਼ਾਵਰ ਤੇ ਚੜਾਈ ਕਰਨ ਤੋਂ ਪਹਿਲਾ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਕਿ ਖਾਲਸੇ ਦੀ ਮੈਦਾਨ'ਚ ਫ਼ਤਿਹ ਹੋਵੇ ਅਤੇ ਚੜਾਈ ਕਰਨ ਦੀ ਵਾਹਿਗੁਰੂ ਤੋਂ ਆਗਿਆ ਲਈ। ਜਦੋਂ ਹੀ ਅਰਦਾਸ ਸਮਾਪਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਨਰਲ ਵੈਨਟੁਰਾ (ਖਾਲਸਾ ਫੌਜ ਦਾ ਇਟਾਲੀਅਨ ਜਰਨੈਲ) ਦਾ ਸੁਨੇਹਾ ਮਿਲਿਆ ਕਿ ਤੋਪਾਂ ਅਤੇ ਹੋਰ ਅਸਲਾ ਬਾਰੂਦ ਲੈ ਕੇ ਆਉਣ'ਚ ਉਸ ਨੂੰ ਥੋੜੀ ਦੇਰ ਲੱਗ ਰਹੀ ਹੈ, ਇਸ ਲਈ ਸਿੱਖ ਤੋਪਖਾਨੇ ਦੇ ਪਹੁੰਚਣ ਤੱਕ ਹਮਲਾ ਰੋਕ ਲਿਆ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਨੂੰ ਇਤਜ਼ਾਰ ਕਰਨ ਦਾ ਹੁਕਮ ਸੁਣਾ ਦਿੱਤਾ।

ਪਰ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ'ਚ ਜਿਹੜਾ ਅੱਜ ਰਾਤ ਨੂੰ ਹਮਲਾ ਕਰਨ ਦਾ ਗੁਰਮਤਾ ਪਾ ਕੇ ਅਰਦਾਸ ਕੀਤੀ ਹੈ, ਉਸ ਤੋਂ ਕਿਸੇ ਵੀ ਹਾਲਤ'ਚ ਪਿੱਛੇ ਨਹੀੰ ਹਟਿਆ ਜਾ ਸਕਦਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਤੁਸੀੰ ਆਪਣੀ ਫੌਜ ਵਾਰੇ ਜਿਵੇਂ ਤੁਹਾਨੂੰ ਠੀਕ ਲੱਗੇ ਫੈਸਲਾ ਲੈ ਸਕਦੇ ਹੋ ਪਰ ਨਿਹੰਗ ਸਿੰਘ ਫੌਜ ਮੈਦਾਨੇ ਜੰਗ'ਚ ਜਾਣ ਲੱਗੀ ਹੈ ਅਤੇ ਕਿਸੇ ਵੀ ਹਾਲਤ'ਚ ਮੈਦਾਨ ਫਤਿਹ ਕੀਤੇ ਬਿਨਾਂ ਵਾਪਸ ਨਹੀਂ ਪਰਤੇਗੀ।

ਅਕਾਲੀ ਫੂਲਾ ਸਿੰਘ ਦੀ ਅਗਵਾਈ'ਚ #ਨੁਸ਼ਹਿਰੇ ਦੇ ਮੈਦਾਨ ਵਿੱਚ 1500 #ਨਿਹੰਗ ਸਿੰਘਾਂ ਨੇ 30,000 #ਪਠਾਣਾਂ ਉੱਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉੰਦੇ ਹੋਏ ਹਮਲਾ ਕਰ ਦਿੱਤਾ। ਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਾ ਦਿੱਤਾ ਉਹਨਾਂ ਕੋਲ 40 ਤੋਪਾਂ ਵੀ ਸਨ। ਪਰ ਅਸਲੇ ਬਾਰੂਦ ਦੀ ਘਾਟ ਕਾਰਨ ਨਿਹੰਗ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ #ਕਿਰਪਾਨਾਂ ਹੀ ਪੈਠਾਣਾਂ ਤੇ ਟੱੁਟ ਗਏ।
ਮਹਾਰਾਜਾ ਰਣਜੀਤ ਸਿੰਘ ਮੈਦਾਨੇ ਜੰਗ ਅਕਾਲੀ ਨਿਹੰਗਾਂ ਦੇ ਜੋਹਰ ਦੇਖ ਰਿਹਾ ਸੀ ਅਤੇ ਉਸ ਨੂੰ ਚਿੰਤਾ ਵੀ ਖਾ ਰਹੀ ਸੀ ਕਿ ਐਨਾ ਘੱਟ ਗਿਣਤੀ ਕਾਰਨ ਨੁਕਸਾਨ ਬਹੁਤ ਹੋ ਜਾਵੇਗਾ।

ਰਣ ਤੱਤੇ'ਚ ਖੰਡੇ ਖੜਕਾਉੰਦੇ ਹੋਏ ਅਕਾਲੀ ਫੂਲਾ ਸਿੰਘ ਦੀ ਲੱਤ ਤੇ ਕਈ ਫੱਟ ਲੱਗੇ। ਜਦੋਂ ਤੁਰਨ'ਚ ਜ਼ਿਆਦਾ ਤਕਲੀਫ਼ ਹੋਣ ਲੱਗੀ ਤਾਂ ਅਕਾਲੀ ਫੂਲਾ ਸਿੰਘ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ'ਚ ਜੂਝਣ ਲੱਗ ਗਏ। ਇਸ ਤੋਂ ਬਾਅਦ ਜੱਥੇਦਾਰ ਸਾਹਿਬ ਦੇ ਘੋੜੇ ਦੇ ਗੋਲੀਆਂ ਵੱਜੀਆਂ ਅਤੇ ਆਪ ਜੀ ਹੱਥੀ ਦੇ ਸਵਾਰ ਹੋ ਲੜਾਈ ਦੀ ਅਗਵਾਈ ਅਤੇ ਬੰਦੂਕ ਨਾਲ ਦੁਸ਼ਮਣ ਨਾਲ ਟੱਕਰ ਲੈਣ ਲੱਗੇ। ਹਾਥੀ ਉੱਤੇ ਬੈਠੇ ਲੜਾਈ ਦੀ ਕਮਾਨ ਸੰਭਾਲ ਰਹੇ ਇਸ ਸਿੱਖ ਰਾਜ ਦੇ ਮਹਾਨ ਜਰਨੈਲ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ। ਅੰਤ 62 ਸਾਲ ਦੀ ਉਮਰ'ਚ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਇਹ ਮਹਾਨ ਜਰਨੈਲ ਸ਼ਹਾਦਤ ਦਾ ਜਾਮ ਪੀ ਗਿਆ।

ਉਦੋਂ ਤੱਕ ਕੰਵਰ ਸ਼ੇਰ ਸਿੰਘ ਫੌਜ ਸਮੇਤ ਪਹੁੰਚ ਗਿਆ ਅਤੇ ਮਹਾਰਾਜੇ ਨੇ ਉਸ ਨੂੰ ਸਿੱਧਾ ਮੈਦਾਨੇ ਜੰਗ'ਚ ਭੇਜ ਦਿੱਤਾ। ਫਿਰ ਥੋੜੀ ਦੇਰ ਬਾਅਦ ਸਰਦਾਰ ਹਰੀ ਸਿੰਘ ਨਲੂਆ ਅਤੇ ਜਨਰਲ ਵੈਨਟੁਰਾ ਵੀ ਤੋਪਖਾਨੇ ਸਮੇਤ ਪਹੁੰਚ ਗਿਆ। ਜਦੋਂ ਸਰਦਾਰ ਹਰੀ ਸਿੰਘ ਨਲੂਏ, ਸਰਦਾਰ ਬੁੱਧ ਸਿੰਘ ਅਤੇ ਜਨਰਲ ਵੈਨਟੁਰਾ ਨੇ ਮੈਦਾਨੇ ਜੰਗ'ਚ ਪੈਰ ਰੱਖਿਆ ਤਾਂ ਮਹੁੰਮਦ ਅਜ਼ੀਮ ਖਾਂ ਮੈਦਾਨ ਛੱਡ ਕੇ ਭੱਜ ਗਿਆ। ਜਦੋਂ ਜਿਹਾਦੀ ਗਾਜ਼ੀਆਂ ਨੂੰ ਪਤਾ ਲੱਗਾ ਕਿ ਅਜ਼ੀਮ ਖਾਂ ਭੱਜ ਗਿਆ ਤਾਂ ਉਹ ਵੀ ਹੌਸਲਾ ਹਾਰ ਗਏ ਅਤੇ ਮੈਦਾਨ ਛੱਡ ਕੇ ਭੱਜਣ ਲੱਗੇ ਤਾਂ ਸਿੱਖਾਂ ਨੇ ਜਿਹਾਦੀ ਦੂਰ ਤੱਕ ਭਜਾ -ਭਜਾ ਕੇ ਕੁੱਟੇ

ਜੰਗ ਜਿੱਤਣ ਤੋਂ ਅਕਾਲੀ ਫੂਲਾ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਫੈਲ ਗਈ। ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਸਰੂਪ ਹਾਥੀ ਉੱਪਰ ਬਣੀ ਹੋਈ ਸਵਾਰੀ'ਚ ਲਹੂ ਨਾਲ ਲੱਥ ਪੱਥ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਦੇ ਹੰਝੂ ਨਾ ਰੁਕੇ ਅਤੇ ਉਹਨਾਂ ਆਪਣੀ ਲੋਈ ਲਾਹ ਕੇ ਅਕਾਲੀ ਫੂਲਾ ਸਿੰਘ ਦਾ ਸਮਮਾਨ ਨਾਲ ਸਰੀਰ ਢਕਿਆ ਅਤੇ ਅਗਲੇ ਦਿਨ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ।
ਆਪਣੀ ਅਰਦਾਸ ਉੱਤੇ ਪਹਿਰਾ ਦੇਣ ਵਾਲੇ ਇਸ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

ਮੋਹਿੰਦਰ ਸਿੰਘ

Thursday, 16 February 2017

ਸਾਹਿਤ ਅਤੇ ਸੰਗੀਤ ਦੇ ਸੁਮੇਲ ਸੂਫੀ ਬਲਵੀਰ

ਸਾਹਿਤ ਅਤੇ ਸੰਗੀਤ ਦੇ ਸੁਮੇਲ ਸੂਫੀ ਬਲਵੀਰ


ਸੂਫੀ ਬਲਬੀਰ ਅਜਿਹਾ ਗਾਇਕ ਹੈ ਜੋ ਅਕਸਰ ਲੀਹੋਂ ਹਟਵਾਂ ਕੰਮ ਕਰਦਾ ਰਹਿੰਦਾ ਹੈ। ਸੰਜੀਦਾ ਗੀਤਕਾਰ ਤੇ ਗਾਇਕ ਹੈ...ਉਸਨੇ ਹਨੇਰੀ ਦੇ ਉਲਟ ਰੁਖ਼ ਅਖ਼ਤਿਆਰ ਕੀਤਾ ਹੈ... ਉਸਦੀ ਪਿਛਲੀ ਸੰਗੀਤਕ ਐਲਬਮ 'ਵਣਜ਼ਾਰਾ' ਉਹਦੀ ਸੁਚੱਜੀ ਸੋਚ ਦਾ ਪ੍ਰਮਾਣ ਹੈ।
ਤੂੰ ਬੱਦਲ ਵਰਗਾ ਏਂ, 
ਤੈਨੂੰ ਵਰ੍ਹਨਾ ਆਓਂਦਾ ਏ,
ਮੈ ਧਰਤੀ ਵਰਗੀ ਹਾਂ, 

ਮੈਨੂੰ ਜਰਨਾ ਆਓਂਦਾ ਏ.... 
ਬਲਬੀਰਸੂਫ਼ੀ

ਸਾਡੇ ਕੋਲ ਗਾਇਕ ਬੜੇ ਸਾਰੇ ਹੋ ਗਏ ਨੇ...ਇੱਟ ਪੁੱਟਣ ਦੀ ਵੀ ਹੁਣ ਲੋੜ ਨਹੀਂ....ਕਹਿੰਦੇ ਨੇ ਇੱਕ ਹਵਾ ਵਿਚ ਚਲਾ ਦਿਓ ਤਾਂ ਯਕੀਨਣ ਕਿਸੇ ਗਾਇਕ ਦੇ ਵੱਜੇਗੀ... ਪਰ ਇਹਨਾਂ ਵਿੱਚੋਂ ਬਹੁਤੀ ਗਿਣਤੀ ਧੱਕੇ ਨਾਲ ਬਣੇ ਗਾਇਕਾਂ ਦੀ ਐ.... ਜਿੰਨਾਂ ਕੋਲ ਨਾ ਸੁਰ ਤਾਲ ਦੀ ਕੋਈ ਸਮਝ ਐ... ਨਾ ਇਹ ਗੀਤ ਚੋਣ ਦੀ ਕੋਈ ਸਮਝ...ਵਪਾਰੀਆਂ (ਬਲਕਿ ਪੈਸੇ ਲਈ ਹਾਬੜੇ ਲੋਕਾਂ ਦੀ) ਭੀੜ ਸੰਗੀਤ ਦੇ ਖੇਤਰ ਵਿੱਚ ਹਰਲ ਹਰਲ ਕਰਦੀ ਫਿਰਦੀ ਐ....ਗਾਇਕੀ ਦੇ ਮਿਆਰ ਨੂੰ ਢਾਅ ਲੱਗ ਰਹੀ ਐ...ਕੱਚਾ ਪਿੱਲਾ, ਗ਼ੈਰ ਮਿਆਰੀ, ਬੇਸ਼ਰਮਾਂ ਵਾਂਗ ਪਰੋਸਿਆ ਜਾ ਰਿਹੈ...ਨਸ਼ਿਆਂ, ਹਿੰਸਾ ਤੇ ਬੇ-ਹਯਾਈ ਨੂੰ ਹੁਲਾਰਾ ਦਿੰਦੀ ਇਹ ਗਾਇਕੀ... ਆਪਣੀ ਕਿਸਮ ਦੀ ਦਹਿਸ਼ਤਗਰਦੀ ਹੈ...ਜਿਹੜੀ ਨਵੀਂ ਨਸਲ ਦੀਆਂ ਜੜ੍ਹਾਂ ਵਿਚ ਤੇਲ ਦੇਈ ਜਾ ਰਹੀ ਐ...ਧੀਆਂ ਭੈਣਾਂ ਪ੍ਰਤੀ ਨਜ਼ਰੀਆ ਲਗਾਤਾਰ ਵਿਗਾੜਿਆ ਜਾ ਰਿਹੈ...ਇਹ ਸੱਚ ਐ ਕਿ ਅਜੋਕੇ ਦੌਰ ਵਿੱਚ ਭੈਣ ਵਰਗੇ ਭਾਵ ਸਿਰਫ ਆਪਣੀ ਮਾਂ ਜਾਈ ਕੁੜੀ ਤੱਕ ਸਿਮਟ ਗਏ ਨੇ...
ਪਰ ਅਜੇ ਵੀ ਸਾਡੇ ਕੋਲ ਕੁੱਝ ਚੰਗੇ ਗਾਇਕ ਹੈਨ... ਜਿੰਨਾਂ ਨੂੰ ਸੁਣਕੇ ਸਕੂਨ ਵੀ ਮਿਲਦੈ...ਤੇ ਚੰਗੇ ਦੀ ਉਮੀਦ ਵੀ ਜਿਉਂਦੀ ਐ...ਅਜਿਹੇ ਗਾਇਕ ਪੁਰਾਣੀ ਪੀੜ੍ਹੀ ਦੇ ਹਨ, ਨਵੀਂ ਤੇ ਅਸਲੋਂ ਨਵੀਂ ਪੀੜ੍ਹੀ ਦੇ ਵੀ... ਸੂਫ਼ੀ ਬਲਬੀਰ ਦੇ ਗੀਤ ਸੁਣਿਆਂ ਉਹ ਏਸੇ ਜਮਾਤ ਵਿਚ ਸ਼ੁਮਾਰ ਹੁੰਦੈ...ਵਣਜ਼ਾਰਾ ਤੇ ਨੱਚਣਾਂ ਹੀ ਨੱਚਣਾ ਕੈਸਟਾਂ ਵਿਚਲੇ ਕਬੱਡੀ, ਦਰਦ, ਗੱਲ, ਦਿਲ, ਟੱਪੇ, ਨੈਣ, ਕੱਟੀ ਪਤੰਗ, ਮਾਪੇ,ਵਣਜ਼ਾਰਾ, ਅੱਜ ਦਾ ਬੰਦਾ, ਗੱਲ, ਗੱਲ ਜਦੋਂ ਕਰੀਏ, ਭਗਤ ਸਿੰਘ, ਤੇ ਆਮ ਜਿਹੀ ਗੱ ਆਦਿ ਗੀਤ ਸੁਣਕੇ ਇਹ ਧਾਰਨਾ ਬਣਦੀ ਐ. ਕਿ ਉਹਦੀ ਗੀਤਾਂ ਦੀ ਚੋਣ, ਗਾਉਣ ਦਾ ਅੰਦਾਜ਼ ਕਾਬਿਲ-ਇ-ਤਾਰੀਫ਼ ਐ...ਲਾਈਵ ਸੁਣਕੇ ਇਹ ਵੀ ਪਤਾ ਲੱਗਦੈ ਕਿ ਸੂਫ਼ੀ ਸਟੇਜ ਤੋਂ ਗਾਉਂਦਾ ਵੀ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾਈ ਰੱਖਦੈ....ਅਜਿਹਾ ਕਰਨ ਲਈ ਉਹ ਕਦੇ ਹਲਕੇ ਲਤੀਫ਼ਿਆਂ ਜਾਂ ਮਾੜੇ ਬੋਲਾਂ ਦਾ ਸਹਾਰਾ ਨਹੀਂ ਲੈਂਦਾ...ਸ਼ਾਲਾ! ਸਾਡਾ ਇਹ ਗਾਇਕ ਏਸੇ ਤਰ੍ਹਾਂ ਆਪਣੀ ਮਿੱਠੀ ਬੋਲੀ ਤੇ ਸੰਜੀਦਾ ਸੋਚ ਨਾਲ ਸੰਗੀਤ ਪ੍ਰੇਮੀਆਂ ਦੇ ਸਕੂਨ ਵਿੱਚ ਵਾਧਾ ਕਰਦਾ ਰਹੇ....ਆਮੀਨ ।
- ਹਰਮੇਲ ਪਰੀਤ

ਸੱਚ ਦੇ ਆਸ਼ਿਕ ਅੱਜ ਵੀ ਇਹ ਗੱਲ ਕਹਿੰਦੇ ਨੇ,
ਜਦ ਚਲਦਾ ਸਿਰ ਤੇ ਆਰਾ...
ਸੌਦਾ ਸਸਤਾ ਏ..

ਕਹਿੰਦਾ ਏ ਵਣਜਾਰਾ ,,ਸੌਦਾ ਸਸਤਾ ਏ



Sufi Balbir - Akhiyan Ch Jaan

ਇਸ ਨਿਜ਼ਾਮ 'ਚ ਇਕ ਧੀ ਦਾ ਬਾਪ ਹੋਣਾ ਅਜੇ ਵੀ ਇਕ ਸੰਤਾਪ ਭੋਗਣ ਦੇ ਬਰਾਬਰ ਹੈ। ਧੀ ਘਰੋਂ ਤੋਰ ਕੇ ਬੰਦਾ ਸੁਰਖੁਰੂ ਨੀਂ ਹੋ ਸਕਦਾ। ਸਹੁਰੇ ਘਰ ਜਦ ਉਸ ਦੀ ਹੋਂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਚਾਹੁੰਦਿਆਂ ਵੀ ਕੁਝ ਨੀਂ ਕਰ ਸਕਦੀ। ਜੇ ਤੁਸੀ ਕੁਝ ਕਰਨਾ ਚਾਹੋ ਤਾਂ ਉਹ ਤੁਹਾਨੂੰ ਵੀ ਰੋਕ ਦਿੰਦੀ ਹੈ, ਇਸ ਡਰੋਂ ਕਿ ਹਾਲਾਤ ਕਿਤੇ ਹੋਰ ਨਾ ਵਿਗੜ ਜਾਣ।
 ਤੁਹਾਡੇ ਮੋਢੇ ਤੇ ਸਿਰ ਰੱਖ ਕੇ ਸੌਣ ਵਾਲੀ ਧੀ ਹੱਸਣਾ ਵੀ ਭੁੱਲ ਜਾਂਦੀ ਹੈ। ਇਸ ਹਾਲਾਤ ਵਿਚ ਇਕ ਬਾਪ ਦੀ ਕੀ ਹਾਲਤ ਹੁੰਦੀ ਹੈ ਇਸ ਨੂੰ ਬਹੁਤ ਹੀ ਮਾਰਮਿਕ ਅੰਦਾਜ਼ ਨਾਲ ਲਿਖਿਆ ਤੇ ਗਾਇਆ ਹੈ ਸੂਫੀ ਬਲਬੀਰ ਨੇ। 
ਤੁਸੀਂ ਅੱਖੀਆਂ 'ਤੇ ਬਹੁਤ ਗੀਤ ਸੁਣੇ ਹੋਣਗੇ ਪਰ ਇਹਨਾਂ ਅੱਖੀਆਂ 'ਤੇ ਇੰਝ ਵੀ ਗਾਇਆ ਜਾ ਸਕਦਾ ਹੈ ਤੁਸੀ ਸੋਚ ਵੀ ਨੀਂ ਸਕਦੇ। ਇਹ ਗੀਤ ਸੁਣਨ ਵਾਲਾ ਹੀ ਨਹੀਂ ਮਹਿਸੂਸ ਕਰਨ ਵਾਲਾ ਵੀ ਹੈ। 

https://www.youtube.com/watch?v=U6agzJeifNk


Sufi Balbir - Chona Nede Ne "ਚੋਣਾਂ ਨੇੜੇ ਨੇ"

ਸੂਫੀ ਬਲਬੀਰ ਬਹੁਤ ਹੀ ਪਿਆਰਾ ਤੇ ਸੰਜੀਦਾ ਗਾਇਕ ਤੇ ਗੀਤਕਾਰ ਹੈ। ਉਹ ਜਦ ਵੀ ਕੁੱਝ ਲਿਖਦਾ-ਗਾਉਂਦਾ ਹੈ, ਉਸ ਦਾ ਕੋਈ ਅਰਥ ਹੁੰਦਾ ਹੈ, ਕੋਈ ਸੁਨੇਹਾ ਦਿੰਦਾ ਹੈ। ਉਹ ਐਵੇਂ ਹੀ ਨਹੀਂ ਗਾਉਂਦਾ , ਉਸ ਨੂੰ ਸਮਝਣ ਵਾਲਾ ਚਾਹੀਦਾ ਹੈ। ਇਹ ਗੀਤ ਸੁਣ ਕੇ ਤੁਸੀਂ ਸ਼ਾਇਦ ਮੇਰੇ ਨਾਲ ਸਹਿਮਤ ਹੋਵੋਗੇ।
ਸੰਜੀਦਾ ਤੇ ਅਰਥ-ਭਰਪੂਰ ਗਾਇਕੀ ਪੇਸ਼ ਕਰਨ ਵਾਲੇ ਹਰਮਨ-ਪਿਆਰੇ ਗਾਇਕ ਤੇ ਗੀਤਕਾਰ ਜਨਾਬ ਸੂਫੀ ਬਲਬੀਰ ਦਾ ਨਵਾਂ ਗੀਤ "ਚੋਣਾਂ ਨੇੜੇ ਨੇ" ਭਾਰਤੀ ਰਾਜਨੀਤੀ ਤੇ ਰਾਜਨੇਤਾਵਾਂ ਦੀ ਹਕੀਕਤ ਨੂੰ ਬਾਖੂਬੀ ਪੇਸ਼ ਕਰ ਰਿਹੈ।
ਜੇ ਇਹ ਗੀਤ ਸੁਣਨ ਤੋਂ ਬਾਅਦ ਵੀ ਤੁਸੀਂ ਨਾ ਜਾਗੇ ਤਾਂ ਪੰਜਾਬ ਦਾ ਰੱਬ ਰਾਖਾ।
https://www.youtube.com/watch?v=rPA8IZteLe4


Sufi Balbir - Dharam Vs Vote [Ikk Soch] 

ਵੋਟਾਂ ਅਸੀਂ ਧਰਮਾਂ ਦੇ ਨਾਂਅ 'ਤੇ ਹੀ ਪਾਉਨੇ ਹਾਂ!
ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ। ਬਹੁਤ ਕੁਝ ਸਾਹਮਣੇ ਆ ਰਿਹਾ ਹੈ। ਸੁਖਾਵਾਂ ਵੀ ਤੇ ਅਣਸੁਖਾਵਾਂ ਵੀ। ਇਸ ਯੁੱਗ ਨੇ ਬਹੁਤ ਸਾਰੀਆਂ ਰੂੜੀਵਾਦੀ ਕਦਰਾਂ-ਕੀਮਤਾਂ ਨੂੰ ਗਲੋਂ ਲਾਹੁਣ ਵਿੱਚ ਵੀ ਮਦਦ ਕੀਤੀ ਹੈ ਤੇ ਬਹੁਤ ਵੱਡੇ ਹਿੱਸੇ ਨੇ ਇਨ੍ਹਾਂ ਕਦਰਾਂ-ਕੀਮਤਾਂ ਦਾ ਪਸਾਰ ਕਰਨ 'ਚ ਵੀ ਕੋਈ ਕਸਰ ਨਹੀਂ ਛੱਡੀ।
'ਵੋਟਾਂ ਅਸੀਂ ਧਰਮਾਂ ਦੇ ਨਾਂਅ 'ਤੇ ਹੀ ਪਾਉਨੇ ਆੰ।' ਸੂਫੀ ਬਲਬੀਰ ਦਾ ਬਹੁਤ ਹੀ ਸੰਜੀਦਗੀ ਨਾਲ ਲਿਖਿਆ ਤੇ ਗਾਇਆ ਇਹ ਗੀਤ ਸੁਣਨ ਵਾਲਾ ਹੈ ਤੇ ਵਿਚਾਰਨ ਵਾਲਾ ਵੀ।

ਇਸ ਗੀਤ ਰਾਹੀਂ ਸੂਫੀ ਨੇ ਸਾਡੇ ਸਮਾਜ 'ਚ ਮੌਜੂਦ ਅਦਿੱਖ ਪਰ ਮਜ਼ਬੂਤ ਧਰਮ ਤੇ ਜਾਤ ਦੀਆਂ ਦੀਵਾਰਾਂ ਦੀ ਗੱਲ ਕੀਤੀ ਹੈ। ਉਹ ਇਨ੍ਹਾਂ ਵਲਗਣਾਂ 'ਤੇ ਚੋਟ ਕਰਦਾ ਆਖਦਾ ਹੈ ਕਿ ਅਸੀਂ ਆਪਣੀਆਂ ਦੁੱਖ ਤਕਲੀਫਾਂ, ਸਮੱਸਿਆਵਾਂ ਦੇ ਹੱਲ ਲਈ ਧਰਨੇ-ਮੁਜ਼ਾਹਰੇ ਕਰਦੇ ਹਾਂ, ਸੜਕਾਂ-ਰੇਲਾਂ ਰੋਕਦੇ ਹਾਂ, ਪਰ ਜਦ ਚੋਣਾਂ ਆਉਂਦੀਆਂ ਹਨ ਤਾਂ ਅਸੀਂ ਇਹ ਸਭ ਕੁਝ ਭੁੱਲ ਕੇ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੀ ਧਿਰ ਕਿਹੜੀ ਹੈ, ਧਰਮ ਤੇ ਜਾਤ ਨੂੰ ਸਾਹਮਣੇ ਰੱਖ ਕੇ ਵੋਟ ਪਾਉਣ ਨੂੰ ਤਰਜੀਹ ਦਿੰਦੇ ਹਾਂ।

ਰਫਲਾਂ, ਗੰਡਾਸੇ ਚੁੱਕਣ, ਪੜ੍ਹਨ ਦੇ ਬਹਾਨੇ ਆਸ਼ਕੀ ਕਰਨ ਤੇ ਹੋਰ ਬੇਥਵੀਆਂ ਮਾਰ ਕੇ ਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਗੀਤਕਾਰ ਤੇ ਗਾਇਕ ਬਹੁਤ ਹਨ, ਪਰ ਸਿਰ ਨੂੰ ਝੰਜੜਾ ਦੇ ਕੇ ਸੋਚਣੀ ਨੂੰ ਟਿਕਾਣੇ ਲਿਆਉਣ ਵਾਲਾ ਕੋਈ ਵਿਰਲਾ ਹੀ ਹੈ ਤੇ ਇਹ ਮਾਣ ਸੂਫੀ ਬਲਬੀਰ ਨੂੰ ਜਾਂਦਾ ਹੈ ।
ਸਿਹਤਮੰਤ ਗਾਇਕੀ ਦੇ ਸਮੱਰਥਕਾਂ, ਕਦਰਦਾਨਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਜਿਹੇ ਗੀਤਾਂ, ਗੀਤਕਾਰਾਂ ਤੇ ਗਾਇਕਾਂ ਦੀ ਹੌਸਲਾ-ਅਫਜ਼ਾਈ ਕਰਨ।

ਸੂਫੀ ਬਲਬੀਰ ਦਾ ਬਹੁਤ ਹੀ ਸੰਜੀਦਗੀ ਨਾਲ ਲਿਖਿਆ ਤੇ ਗਾਇਆ ਇਹ ਗੀਤ ਸੁਣਨ ਵਾਲਾ ਹੈ ਤੇ ਵਿਚਾਰਨ ਵਾਲਾ ਵੀ।
ਪੰਜਾਬ ਨੂੰ ਇੱਕ ਅਜੇਹੀ ਰਾਜਨਿਤਿਕ ਪਾਰਟੀ ਦੀ ਦਰਕਾਰ ਹੈ ਜੋ ਧਰਮ, ਜਾਤ-ਪਾਤ ਆਦਿ ਤੋਂ ਉੱਪਰ ਉੱਠ ਕੇ ਸਿਰਫ ਪੰਜਾਬ ਤੇ ਪੰਜਾਬੀ ਕੌਮ ਦੀ ਨੁਮਾਇੰਦਗੀ ਕਰਨ ਦੇ ਸਮਰਥ ਹੋਵੇ|
ਮੇਰਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀ ਹੈਂ, ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿੱਚ ਬਦਲਾਅ ਆਵੇ ਤਾਂ ਆਪਣੇ ਆਪ 'ਚ ਸੁਧਾਰ ਲਿਆਉਣਾ ਪਵੇਗਾ। ਇਹ ਰਿਸ਼ਵਤ-ਖੋਰੀ, ਘਪਲੇ, ਧਰਮਾਂ ਦੇ ਨਾਂ 'ਤੇ ਲੜਾਈਆਂ, ਇੱਕ-ਦੂਜੇ ਨੂੰ ਨੀਚਾ ਦਿਖਾਉਣਾ, ਜਾਤ-ਪਾਤ, ਭੇਦ-ਭਾਵ, ਚੋਰੀਆਂ-ਠੱਗੀਆਂ, ਰੇਪ, ਔਰਤਾਂ ਤੇ ਜ਼ੁਲਮ ਕਰਨੇ, ਨਸ਼ੇ ਕਰਨਾ ਆਦਿ ਇਹਨਾਂ ਸਭ ਬੁਰਾਈਆਂ ਤੋਂ ਦੂਰ ਰਹਿਣਾ ਪਵੇਗਾ।
ਦੇਸ਼ ਨੂੰ ਅਜ਼ਾਦ ਹੋਇਆ ਕਰੀਬ 70 ਸਾਲ ਬੀਤ ਚਲੇ ਹਨ। ਇਥੇ ਮਹਿੰਗਾਈ, ਬੇਰੁਜ਼ਗਾਰੀ, ਨਸ਼ੇ ਅਤੇ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਅਲਾਮਤਾਂ ਹਨ। ਪੰਜਾਬ ਦਾ ਨੌਜਵਾਨ ਵਰਗ ਜਿੱਥੇ ਦੇਸ਼ ਦਾ ਵਰਤਮਾਨ ਹੈ ਉੱਥੇ ਔਣ ਵਾਲਾ ਭਵਿੱਖ ਵੀ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅਤੇ ਇੱਕ ਚੰਗੀ ਸਰਕਾਰ ਦੇ ਗਠਨ ਲਈ ਇੱਕ-ਇੱਕ ਵੋਟ ਬਹੁਤ ਕੀਮਤੀ ਹੈ। ਆਉਣ ਵਾਲੇ ਸਮੇਂ 'ਚ ਆਪਣੀ ਵੋਟ ਸਹੀ ਉਮੀਦਵਾਰ ਨੂੰ ਦਿਓ।
https://www.youtube.com/watch?v=nCnzU7lc4fk


Sufi Balbir - Dhund

ਸਾਹਿਤ ਅਤੇ ਸੰਗੀਤ ਦੇ ਸੁਮੇਲ ਸੂਫੀ ਬਲਵੀਰ ਜੀ ਦਾ ਨਵਾਂ ਗੀਤ ਧੁੰਦ

ਸੂਫੀ ਬਲਬੀਰ ਦਾ ਲਿਖਿਆ ਤੇ ਗਾਇਆ ਇਹ ਗੀਤ ਅਸਾਵੇਂ ਵਿਕਾਸ, ਮਜ਼ਬੂਰੀਆਂ ਤੇ ਥੁੜਾਂ ਮਾਰੇ ਬਚਪਨ, ਬਿਰਧ ਅਵਸਥਾ ਚ ਵੀ ਰੋਟੀ ਰੋਜ਼ੀ ਲਈ ਕੰਮ ਕਰਨ ਲਈ ਮਜ਼ਬੂਰ ਲੋਕਾਂ, ਦੇਸ਼ ਦੇ ਭੁੱਖੇ ਮਰ ਰਹੇ ਕਿਸਾਨ ਦੀ ਗੱਲ ਕਰਦਾ ਹੈ।
ਜਦ ਉਹ ਆਖਦਾ ਹੈ "ਬੱਚੇ ਹੱਥੋਂ ਕਾਇਦਾ ਲੈ ਕੇ ਘੱਲਦੇ ਦਿਹਾੜੀਆਂ ਤੇ" ਉਦੋਂ ਜੀ ਕਰਦਾ ਹੈ ਕਿ "ਅੱਛੇ ਦਿਨ" ਦਾ ਭਰਮ ਸਿਰਜਣ ਵਾਲੇ ਦਾ ਰਾਹ ਰੋਕ ਕੇ ਉਸ ਨੂੰ ਸਵਾਲ ਕਰੀਏ ਕਿ ਇਹਨਾਂ ਦਾ ਦੋਸ਼ੀ ਕੌਣ ਹੈ।
ਸੂਫੀ ਨੇ ਕਿਰਸਾਨੀ ਦੇ ਹਾਲਾਤ ਨੂੰ ਵੀ ਬਾਖੂਬੀ ਨਾਲ ਬਿਆਨ ਕੀਤਾ ਹੈ "ਅੰਨ ਦਾਤਾ ਹੋ ਕੇ ਆਪ ਢਿੱਡੋਂ ਭੁੱਖਾ ਫਿਰੇ, ਕਿੰਨੇ ਵੱਡੇ ਵੇਖ ਸੂਫੀ ਜੇਰੇ ਮੇਰੇ ਪਿੰਡ ਦੇ" ਇਹ ਸੁਣ ਕੇ ਕਾਲਜੇ ਨੂੰ ਧੂਹ ਪੈਂਦੀ ਹੈ।
ਸਭ ਤੋਂ ਕਮਾਲ ਇਹ ਹੈ ਕਿ ਸੂਫੀ ਕੇਵਲ ਹਾਲਾਤ 'ਤੇ ਉਂਗਲ ਹੀ ਨਹੀਂ ਰੱਖ ਰਿਹਾ, ਉਹ ਇਹ ਆਖ ਕੇ ਰਾਹ ਵੀ ਦੱਸਦਾ ਹੈ "ਉਠ ਮਾਰ ਹੰਭਲਾ ਜਵਾਨਾ ਮੇਰੇ ਪਿੰਡ ਦਿਆ, ਤਾਹਿਓਂ ਦਿਨ ਆਉਣੇ ਨੇ ਚੰਗੇਰੇ ਮੇਰੇ ਪਿੰਡ ਦੇ।"
ਪੰਜਾਬ ਦਾ ਭਲਾ ਚਾਹੁਣ ਵਾਲਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੇ ਗੀਤਾਂ, ਗੀਤਕਾਰਾਂ - ਗਾਇਕਾਂ ਨੂੰ ਵੱਧ ਤੋਂ ਵੱਧ ਮਾਣ ਸਨਮਾਨ ਦਿੱਤਾ ਜਾਵੇ ।

ਕਾਮਲ ਦਾ ਗੀਤ ਹੈ। ਇਸ ਗੀਤ ਵਿਚ। ਧੁੰਦ ਦੇ ਬਹਾਨੇ ਬਹੁਤ ਕੁੱਝ ਕਹਿ ਗਿਆ
ਪੰਜਾਬੀ ਲੋਕ ਗਾਇਕੀ ਦੇ ਸੁਰੀਲੇ ਹਸਤਾਖਰ ਬਲਬੀਰ ਸੂਫੀ ਨੂੰ 'ਧੀਆਣੀਆਂ ਦੀ ਆਵਾਜ਼' ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਸਾਉਥਾਲ ਵਿਚ ਡਾ ਸਾਥੀ ਲੁਧਿਆਣਵੀ ਜੀ ਨੇ 'ਮਾਣ ਪੰਜਾਬ ਦਾ' ਐਵਾਰਡ ਨਾਲ ਵੀ ਨਿਵਾਜਿਆ।
ਸੂਫੀ ਬਲਬੀਰ ਇਕ ਅਜਿਹਾ ਸੰਜੀਦਾ ਗੀਤਕਾਰ ਤੇ ਗਾਇਕ ਐ, ਜਿਹੜਾ ਇਕ ਕਲਾਕਾਰ ਹੁੰਦਿਆਂ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਵੀ ਬਾਖੂਬੀ ਮਹਿਸੂਸ ਕਰਦੈ... ਇਥੇ ਬਹੁਤਾ ਕੁੱਝ ਕਹਿਣ-ਲਿਖਣ ਦੀ ਜ਼ਰੂਰਤ ਨਹੀਂ .....
ਬਹੁਤ ਮਾਣ ਮਹਿਸੂਸ ਹੁੰਦੈ ਸੂਫੀ ਬਲਬੀਰ ਜਿਹੇ ਗਾਇਕਾਂ 'ਤੇ... ਸੂਫੀ ਦੇ ਇਸ ਸੰਜੀਦਾ ਤੇ ਉਸਾਰੂ ਕਾਰਜ ਦੀ ਸਫਲਤਾ ਲਈ ਢੇਰ ਸਾਰੀਆਂ ਸ਼ੁੱਭ-ਇੱਛਾਵਾਂ
ਬਲਬੀਰ ਸੂਫੀ ਇੱਕ ਚੰਗਾ ਗਾਇਕ ਹੀ ਨਹੀ ਸਗੋ ਵਧੀਆ ਗੀਤ ਲਿਖਣ ਦੀ ਮੁਹਾਰਤ ਵੀ ਰੱਖਦਾ ਹੈ | ਉਸ ਦਾ ਹੁਣੇ ਆਇਆ ਨਵਾ ਗੀਤ ਸਾਡੇ ਪਿੰਡਾਂ ਦੁਆਲੇ ਪਸਰੀ ਗੂੜ੍ਹੀ ਧੁੰਦ ਨੂੰ ਦੂਰ ਕਰਨ ਲਈ ਅਜਿਹਾ ਕਰਨਾ ਲਾਜ਼ਮੀ ਹੈ।
https://www.youtube.com/watch?v=bOabtWvlfuo