Friday, 15 January 2016

ਰੂਹ ਅਤੇ ਬੁੱਤ ਦਾ ਝਗੜਾ



ਰੂਹ ਅਤੇ ਬੁੱਤ ਦਾ ਝਗੜਾ



Amarjit Singh Rai - Kaleria Mora Ve, Hun Main Na Tere Rehndi


"ਕਲੈਹਰੀਆ ਮੋਰਾ ਵੇ ਹੁਣ ਮੈ ਨਾ ਤੇਰੇ ਰਹਿੰਦੀ"
ਤੂੰਬੇ ਅਲਗੋਜ਼ੇ ਨਾਲ ਗਾਉਣ ਵਾਲੇ ਪੁਰਾਣੇ ਗਵੱਈਆਂ ਵਿੱਚ ਸਦੀਕ ਮੁਹੰਮਦ ਔੜ ਇੱਕ ਚੋਟੀ ਦਾ ਗਵੱਈਆ ਹੋਇਆ ਹੈ। ਗ੍ਰਾਮੋਫੋਨ ਦੇ ਪੱਥਰ ਵਾਲੇ ਕਾਲੇ ਤਵਿਆਂ ਵਿੱਚ ਉਸ ਦੇ ਬਹੁਤ ਸਾਰੇ ਰਿਕਾਰਡ ਮਿਲਦੇ ਹਨ ਜੋ ਕਿ ਸਦੀਕ ਮੁਹੰਮਦ ਤੇ ਸਾਥੀ ਨਾਂ ਹੇਠ ਰਿਕਾਰਡ ਹਨ। ਇਨ੍ਹਾਂ ਦੀ ਰਿਕਾਰਡਿੰਗ 1938-40 ਦੇ ਦਰਮਿਆਨ ਰੀਗਲ ਕੰਪਨੀ ਵਿੱਚ ਸ਼ੁਰੂ ਹੋਈ ਅਤੇ 1947 ਤਕ ਲਗਾਤਾਰ ਚੱਲਦੀ ਰਹੀ। ਸਦੀਕ ਮੁਹੰਮਦ ਦਾ ਜਨਮ 1892-93 ਦੇ ਲਗਪਗ ਜਲੰਧਰ ਜ਼ਿਲ੍ਹੇ ਦੇ ਪਿੰਡ ਔੜ ਵਿਖੇ ਹੋਇਆ। ਮਾਲਵੇ ਦਾ ਪ੍ਰਸਿੱਧ ਗਮੰਤਰੀ ਕਾਕਾ ਲੁਧਿਆਣੇ ਵਾਲਾ ਉਸ ਦਾ ਉਸਤਾਦ ਸੀ ਜੋ ਫੀਲਡ ਗੰਜ ਦਾ ਰਹਿਣ ਵਾਲਾ ਸੀ।
ਸਦੀਕ ਦੇ ਰਿਕਾਰਡ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਉਸ ਦੀ ਕੁਝ ਰਿਕਾਰਡਿੰਗ ਫ਼ਜ਼ਲ ਮੁਹੰਮਦ ਟੁੰਡੇ ਨਾਲ ਸਾਂਝੀ ਹੈ ਅਤੇ ਕੁਝ ਤਵੇ ਉਸ ਦੇ ਆਪਣੇ ਵੱਖਰੇ ਗਰੁੱਪ ‘ਸਦੀਕ ਮੁਹੰਮਦ ਅਤੇ ਸਾਥੀ’ ਦੇ ਨਾਂ ਹੇਠ ਰਿਕਾਰਡ ਹਨ। ਇਨ੍ਹਾਂ ਦੀ ਆਵਾਜ਼ ਵਿੱਚ ਰਿਕਾਰਡ ਗੀਤਾਂ ਵਿੱਚੋਂ ਬਹੁਤੇ ਸਦਰਦੀਨ ਜਗਰਾਵਾਂ ਵਾਲੇ ਦੇ ਲਿਖੇ ਹੋਏ ਹਨ ਜੋ ਜਗਰਾਵਾਂ ਵਿਖੇ ਘੋੜਿਆਂ ਨੂੰ ਖੁਰੀਆਂ ਲਾਉਂਦਾ ਸੀ।
ਸੰਨ 1947 ਦੀ ਦੇਸ਼ ਵੰਡ ਨੇ ਹੋਰਾਂ ਘਾਟਿਆਂ ਦੇ ਨਾਲ-ਨਾਲ ਲੋਕ ਗਾਇਕੀ ਦੇ ਖੇਤਰ ਵਿੱਚ ਵੀ ਅਹਿਮ ਘਾਟਾ ਪਾ ਕੇ ਪੰਜਾਬੀ ਲੋਕ ਸੱਭਿਆਚਾਰ ਨੂੰ ਵੱਡੀ ਸੱਟ ਮਾਰੀ। ਸਦੀਕ ਹੁਰਾਂ ਨੂੰ ਵੀ ਵੰਡ ਦਾ ਇਹ ਸੰਤਾਪ ਨੰਗੇ ਪਿੰਡੇ ਹੰਢਾਉਣਾ ਪਿਆ। ਹੋਰਨਾਂ ਮੁਸਲਮਾਨਾਂ ਦੇ ਨਾਲ ਉਹ ਵੀ ਪਾਕਿਸਤਾਨ ਚਲੇ ਗਏ। ਉੱਥੇ ਲਾਇਲਪੁਰ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਜਗ੍ਹਾ ਮਿਲੀ। ਚੂਹੜਮਾਜਰੇ ਦੇ ਗੁਰੂ ਨਾਨਕਪੁਰੇ ਵਿੱਚ ਉਹ ਪਰਿਵਾਰ ਸਮੇਤ ਰਹਿਣ ਲੱਗ ਪਏ। ਹੌਲੀ-ਹੌਲੀ ਓਧਰਲੇ ਪੰਜਾਬ ਵਿੱਚ ਵੀ ਆਪਣੀ ਗਾਇਕੀ ਦੇ ਜ਼ੋਰ ਇਨ੍ਹਾਂ ਨੇ ਆਪਣੀ ਅਹਿਮ ਥਾਂ ਬਣਾ ਲਈ। ਸਾਲਾਂਬੱਧੀ ਉਹ ਵੱਖ-ਵੱਖ ਥਾਵਾਂ, ਮੇਲਿਆਂ ਆਦਿ ’ਤੇ ਅਖਾੜੇ ਲਾਉਂਦੇ ਰਹੇ। ਉਨ੍ਹਾਂ ਦਾ ਸ਼ਾਗਿਰਦ ਸ਼ਰੀਫ ਮੁਹੰਮਦ ਜਿਸ ਨੂੰ ਉਨ੍ਹਾਂ ਨੇ ਪਾਲ-ਪੋਸ ਕੇ ਵੱਡਾ ਕੀਤਾ ਸੀ, ਅੱਜ ਵੀ ਪਾਕਿਸਤਾਨੀ ਪੰਜਾਬ ਵਿੱਚ ਇਸ ਕਲਾ ਨੂੰ ਪ੍ਰਫੁਲਤ ਕਰ ਰਿਹਾ ਹੈ। 
-ਹਰਦਿਆਲ ਥੂਹੀ 

ਗੀਤ :- "ਰੂਹ ਅਤੇ ਬੁੱਤ ਦਾ ਝਗੜਾ।
ਲੇਖਕ :- ਬਾਬੂ ਮੁਹੰਮਦ ਸਦਰਦੀਨ ਜੀ ਜਗਰਾਵਾਂ ਵਾਲੇ।



ਇਬਰਾਹੀਮ ਘੱਦੂ ਮਾਲੇਰਕੋਟਲੇ ਵਾਲੇ ਨੇ ਦੱਸਿਆ ਕਿ ਉਹ ਕਈ ਵਾਰ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਮਿਲ ਕੇ ਆਇਆ ਸੀ ਅਤੇ ਉਨ੍ਹਾਂ ਨਾਲ ਚਿੱਠੀ ਪੱਤਰ ਵੀ ਚੱਲਦਾ ਰਿਹਾ ਸੀ। ਅਖੀਰ 1992 ਵਿੱਚ ਉਨ੍ਹਾਂ ਦੀ ਰੂਹ ਇਸ ਭਰੇ ਤ੍ਰਿੰਞਣ ਨੂੰ ਕਲਿਹਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਆਖਦੀ ਹੋਈ ਸਦਾ ਲਈ ਛੱਡ ਗਈ ਪਰ ਵਿਗਿਆਨ ਦੇ ਚਮਤਕਾਰਾਂ ਸਦਕਾ ਤਵਿਆਂ ਅਤੇ ਕੈਸੇਟਾਂ ਵਿੱਚ ਬੋਲਦਾ ਹੋਇਆ ਉਹ ਅੱਜ ਵੀ ਸਾਨੂੰ ਆਪਣੇ ਵਿੱਚ ਵਿਚਰਦਾ ਮਹਿਸੂਸ ਹੁੰਦਾ ਹੈ। ਲੋੜ ਹੈ ਉਸ ਦੇ ਰਿਕਾਰਡਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਾਂਭਣ ਦੀ ਤਾਂ ਜੋ ਅਸੀਂ ਇਨ੍ਹਾਂ ਲੋਕ ਗਾਇਕਾਂ ਬਾਰੇ ਆਉਣ ਵਾਲੀਆਂ ਪੀੜ੍ਹੀਆ ਨੂੰ ਜਾਣੂੰ ਕਰਵਾ ਸਕੀਏ।

ਲੋਕ-ਕਾਵਿ ਵਿੱਚ ਮੋਰ ਨੇ ਭਰਵੀਂ ਹਾਜ਼ਰੀ ਲਵਾਈ ਹੈ, ਉਥੇ ਕੁਝ ਪੰਜਾਬੀ ਗੀਤਾਂ ਵਿੱਚ ਵੀ ਮੋਰ ਲੋਕ ਗੀਤਾਂ ਵਾਂਗੂੰ ਲੋਕਾਂ ਦੇ ਮੂੰਹ ਚੜ੍ਹਿਆ ਹੋਇਆ ਹੈ। ਲੰਮਾ ਅਰਸਾ ਪਹਿਲਾਂ ਗਾਇਆ ਕਿ ਇੱਕ ਬਹੁਤ ਪ੍ਰਸਿੱਧ ਪੰਜਾਬੀ ਗੀਤ ਅੱਜ ਵੀ ਲੋਕ ਮਨਾਂ ਵਿੱਚ ਗੂੰਜਦਾ ਹੈ ਜਿਸ ਨੂੰ ਲੋਕ ਕਾਵਿ ਦਾ ਹਿੱਸਾ ਹੀ ਸਮਝਿਆ ਜਾਂਦਾ ਹੈ, ਪਰ ਇਹ ਗੀਤ ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਹੋਇਆ ਹੈ, ਜੋ ਸੰਨ 1938 ਤੋਂ 1940 ਦੇ ਵਿੱਚ ਵਿੱਚ ਰਿਕਾਰਡ ਹੋਇਆ ਹੈ। ਉਹ ਪੱਥਰ ਦੇ ਤਵਿਆਂ ਵਾਲਾ ਯੁੱਗ ਸੀ। ਇਹ ਤਵਾ ਨੰਬਰ ਆਰ ਐਲ 3062 ‘ਤੇ ਸਾਂਭਿਆ ਗੀਤ ਫਜ਼ਲ ਮੁਹੰਮਦ ਟੁੰਡਾ ਜਿਸ ਨੂੰ ਫਜ਼ਲਾ ਟੁੰਡਾ ਵੀ ਕਿਹਾ ਜਾਂਦਾ ਹੈ ਤੇ ਸਦੀਕ ਮੁਹੰਮਦ ਔੜੀਆ ਨੇ ਗਾਇਆ। 
ਸ਼ਾਇਰ ਸਦਰ ਨੇ ਬੁੱਤ ਨੂੰ ਮੋਰ ਨਾਲ ਤਸ਼ਬੀਹ ਦਿੰਦਿਆਂ ਜਿਸ ਢੰਗ ਨਾਲ ਰੂਹ ਤੇ ਬੁੱਤ ਦਾ ਜ਼ਿਕਰ ਕੀਤਾ ਹੈ ਬਾ-ਕਮਾਲ ਹੈ। ਇਸੇ ਲਈ ਇਹ ਗੀਤ, ਪੰਜਾਬੀ ਲੋਕ ਕਾਵਿ ਵਿੱਚ ਇਉਂ ਰਲ ਗਿਆ ਜਿਵੇਂ ਘਿਓ-ਸ਼ੱਕਰ ਰਲ ਜਾਂਦੇ ਹਨ। ਰੂਹ, ਬੁੱਤ ਨੂੰ ਕਲਹਿਰੀਆ ਮੋਰਾ’ ਕਹਿੰਦੀ ਹੋਈ ਨਾਸ਼ਵਾਨ ਜੀਵਨ ਦਾ ਯਥਾਰਥ ਬਿਆਨ ਕਰਦੀ ਹੈ:
ਬੁੱਤ ਨਿਮਾਣੇ ਨੂੰ ਹਰ ਵੇਲੇ
ਰੂਹ ਇਹੋ ਗੱਲ ਕਹਿੰਦੀ।
ਕਲਹਿਰੀਆਂ ਮੋਰਾ ਵੇ 
ਮੈਂ ਨਾ ਤੇਰੇ ਰਹਿੰਦੀ।
ਸਿਰ ਤੇਰੇ ‘ਤੇ ਖੁਦੀ ਗਰੂਰ,
ਕਰਦੈਂ ਮੇਰੀ ਮੇਰੀ ਤੂੰ।
ਇਹ ਗੱਲ ਮੂਰਖ ਕਦੇ ਨਾ ਸੋਚੀ,
ਅੰਤ ਖਾਕ ਦ ਢੇਰੀ ਤੂੰ।
ਇੱਕ ਦਿਨ ਤਾਂ ਤੈਂ ਢਹਿ ਜਾਣਾ,
ਜਿਵੇਂ ਕੰਧ ਰੇਤ ਦੀ ਢਹਿੰਦੀ।
ਕਲਹਿਰੀਆ ਮੋਰਾ ਵੇ 
ਮੈਂ ਨਾ ਤੇਰੇ ਰਹਿੰਦੀ। 
-ਪਰਮਜੀਤ ਕੌਰ ਸਰਹਿੰਦ

No comments:

Post a Comment