ਪੰਜਾਬੀ ਫਿਲਮ ਸੰਗੀਤ ਦਾ ਚਾਨਣ ਮੁਨਾਰਾ ਸਰਦੂਲ ਕਵਾਤੜਾ
ਇਹ ਗੱਲ 1950 ਦੀ ਹੈ ਜਦੋਂ ਦਾਦਰ ਮੇਲ ਨੂੰ ਅੰਬਾਲਾ ਸਟੇਸ਼ਨ ’ਤੇ ਭੀੜ ਨੇ ਬੇਨਤੀ ਕਰ ਕੇ ਰੁਕਵਾ ਲਿਆ। ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਗੱਡੀ ’ਤੇ ਇੱਕ ਉੱਭਰਦਾ ਸੰਗੀਤਕਾਰ ਸਫ਼ਰ ਕਰ ਰਿਹਾ ਹੈ। ਲੋਕ ਉਨ੍ਹਾਂ ਦਾ ਖ਼ੈਰ-ਮਕਦਮ ਕਰਨ ਲਈ ਬੇਤਾਬ ਸਨ। ਲੋਕਾਂ ਨੇ ਫਿਲਮ ‘ਪੋਸਤੀ’ ਦੇ ਸੰਗੀਤਮਈ ਛੱਤੇ ਦਾ ਸ਼ਹਿਦ ਚਖ਼ ਲਿਆ ਸੀ। ਪੰਜਾਬੀ ਲੋਕਾਂ ਦੀ ਜ਼ੁਬਾਨ ’ਤੇ ‘ਤੂੰ ਪੀਂਘ ਤੇ ਮੈਂ ਪਰਛਾਵਾਂ, ਤੇਰੇ ਨਾਲ ਹੁਲਾਰੇ ਖਾਵਾਂ, ਭੈੜਾ ਪੋਸਤੀ’, ‘ਗੋਰੀਏ ਗੰਨੇ ਦੀਏ ਪੋਰੀਏ ਨੀ’, ‘ਦੋ ਗੁੱਤਾਂ ਕਰ ਮੇਰੀਆਂ’, ‘ਮਾਹੀਆ ਵੇ ਮਾਹੀਆ’, ‘ਚਲੀ ਪਿਆਰ ਦੀ ਹਵਾ’, ‘ਕਜਰੇ ਦੀ ਪਾਨੀ ਆਂ ਤਾਰ’ ਆਦਿ ਗੀਤ ਚੜ੍ਹ ਚੁੱਕੇ ਸਨ ਅਤੇ ਇਨ੍ਹਾਂ ਗੀਤਾਂ ਦੇ ਰਚੇਤਾ ਸੰਗੀਤਕਾਰ ਸਰਦੂਲ ਕਵਾਤੜਾ ਇਸ ਗੱਡੀ ’ਤੇ ਸਫ਼ਰ ਕਰ ਰਹੇ ਸਨ।
ਕੁਝ ਸਮੇਂ ਬਾਅਦ ਦੂਸਰਾ ਛੱਤਾ ਟਪਕਣ ਲੱਗਾ ‘ਕੌਡੇ ਸ਼ਾਹ’ ਦੇ ਰੂਪ ਵਿੱਚ। ਰਹਿੰਦੀ ਕਸਰ ਇਸ ਨੇ ਪੂਰੀ ਕਰ ਦਿੱਤੀ। ‘ਕੌਡੇ ਸ਼ਾਹ’ ਦੇ ਗੀਤਾਂ ‘ਫ਼ਸਲਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ’, ‘ਤੁਣਕਾ-ਤੁਣਕਾ ਮਾਰ ਤੁਣਕਾ’, ‘ਗੱਲ ਵਿੱਚ ਪਾ ਕੇ ਪੱਲਾ ਸੱਜਣ ਤੈਨੂੰ ਦੁੱਖ ਦੱਸਦੀ’ ਨੇ ਰਿਕਾਰਡ ਤੋੜ ਦਿੱਤੇ। ‘ਕੌਡੇ ਸ਼ਾਹ’ ਪੰਜਾਬੀ ਦੀ ਸੁਪਰ ਹਿੱਟ ਫਿਲਮ ਸੀ। ਫਿਰ ਜਦੋਂ ‘ਵਣਜਾਰਾ’ ਫਿਲਮ ਰਿਲੀਜ਼ ਹੋਈ ਤਾਂ ਇਸ ਦੇ ਗਾਣੇ ਪੁਰਾਣੇ ਪੱਧਰ ਤੋਂ ਕਿਤੇ ਉੱਚੇ ਸਨ। ਸਾਰੇ ਗੀਤ ਲਤਾ ਮੰਗੇਸ਼ਕਰ ਨੇ ਗਾਏ। ‘ਸਾਡੇ ਪਿੰਡ ਵਿੱਚ ਪਾ ਕੇ ਹੱਟੀ’, ‘ਜਗ ਜਾ ਨੀ ਬੱਤੀਏ’, ‘ਮਾਰਾ ਕੰਧਾਂ ਉੱਤੇ ਲੀਕਾਂ’, ‘ਉੱਚੇ ਚੁਬਾਰੇ ਵਾਲੀਏ ਨੀ’ ਆਦਿ ਗੀਤ ਬਹੁਤ ਮਕਬੂਲ ਹੋਏ। ਰਾਜ ਕੁਮਾਰੀ ਤੇ ਤਲਤ ਮਹਿਮੂਦ ਦਾ ਗਾਇਆ ਗੀਤ ‘ਕੀ ਖੱਟਿਆ ਈ ਦਿਲ ਲਾ ਕੇ’ ਬਹੁਤ ਮਕਬੂਲ ਹੋਇਆ।
ਇਨ੍ਹਾਂ ਪੰਜਾਬੀ ਫਿਲਮਾਂ ਦੇ ਸੰਗੀਤ ਦੀ ਕਾਮਯਾਬੀ ਨੇ ਸਰਦੂਲ ਕਵਾਤੜਾ ਲਈ ਹਿੰਦੀ ਫਿਲਮਾਂ ਦੇ ਦੁਆਰ ਵੀ ਖੋਲ੍ਹ ਦਿੱਤੇ। 1958 ਵਿੱਚ ਸ਼ੰਮੀ ਕਪੂਰ ਤੇ ਸ਼ਿਆਮਾ ਦੀ ‘ਮਿਰਜ਼ਾ ਸਾਹਿਬਾਂ’ ਆਈ। ਇਹ ਫਿਲਮ ਬਾਕਸ ਆਫਿਸ ’ਤੇ ਵਧੇਰੇ ਕਮਾਲ ਤਾਂ ਨਾ ਦਿਖਾ ਸਕੀ, ਪਰ ਸੰਗੀਤ ਪੱਖੋਂ ਸੰਪੂਰਨ ਸੀ। ‘ਨਹੀਂ ਰੀਸ ਪੰਜਾਬ ਦੀ, ਵਿੱਚ ਪੈਂਦੀ ਲਹਿਰ ਚਨਾਬ ਦੀ’, ‘ਇਹ ਕੁੜੀਆਂ ਨੇ ਖੰਡ ਦੀਆਂ ਪੁੜੀਆਂ’, ‘ਤਬੀਅਤ ਠੀਕ ਥੀ ਔਰ ਦਿਲ ਭੀ ਬੇਕਰਾਰ ਨਾ ਥਾ’ ਗੀਤ ਅਤੇ ਸ਼ਮਿੰਦਰਜੀਤ ਚਹਿਲ ਦਾ ਗਾਇਆ ਮਿਰਜ਼ਾ ਬਹੁਤ ਮਕਬੂਲ ਹੋਏ। ਫਿਰ ਪੰਜਾਬੀ ‘ਬਿੱਲੋ’ ਫਿਲਮ ਦੇ ਗੀਤਾਂ ਨੇ ਧੂਮ ਮਚਾਈ। ਉਨ੍ਹਾਂ ਦਿਨਾਂ ਵਿੱਚ ਹੀ ‘ਹੀਰ ਸਿਆਲ’ ਆਈ ਜਿਸ ਵਿੱਚ ਮੁਬਾਰਿਕ ਬੇਗਮ ਦਾ ਦਿਲਕਸ਼ ਗੀਤ ‘ਟੁਰ ਗਈਆਂ ਬੇੜੀਆਂ ਤੇ ਲੰਘ ਗਈਓਂ ਦੂਰ ਵੇ…’ ਮਕਬੂਲ ਹੋਇਆ। ਇਸ ਦੇ ਨਾਲ-ਨਾਲ ਕੁਝ ਗ਼ੈਰ ਫਿਲਮੀ ਰਚਨਾਵਾਂ ਵੀ ਸਰਦੂਲ ਕਵਾਤੜਾ ਨੇ ਕੀਤੀਆਂ। ਇਨ੍ਹਾਂ ਵਿੱਚ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗੀਤ ‘ਅੜੀ ਵੇ ਅੜੀ’, ‘ਸਾਡੀ ਰੁੱਸ ਗਈ ਝਾਂਜਰਾਂ ਵਾਲੀ, ਮੌਜ ਸੁਨਿਆਰਾ ਲੈ ਗਿਆ’ ਆਦਿ ਸ਼ਾਮਲ ਸਨ। ਦਰਅਸਲ ਉਨ੍ਹਾਂ ਦਿਨਾਂ ਵਿੱਚ ਸਿਰਫ਼ ਫਿਲਮਾਂ ਹੀ ਮਨੋਰੰਜਨ ਦਾ ਸਾਧਨ ਹੁੰਦੀਆਂ। ਹਰ ਕਲਾਕਾਰ ਦੀ ਮਕਬੂਲੀਅਤ ਫਿਲਮਾਂ ਉਪਰ ਹੀ ਨਿਰਭਰ ਸੀ।
ਸੰਗੀਤਕਾਰ ਸਰਦੂਲ ਕਵਾਤੜਾ ਦਾ ਜਨਮ 13 ਅਪਰੈਲ 1929 ਨੂੰ ਸ਼ੇਖੂਪੁਰਾ (ਪਾਕਿਸਤਾਨ) ਵਿੱਚ ਸ੍ਰੀ ਗੁਰਦਿੱਤ ਸਿੰਘ ਦੇ ਘਰ ਹੋਇਆ। ਕਵਾਤੜਾ ਨੇ ਆਪਣਾ ਫਿਲਮੀ ਸਫ਼ਰ ਉੱਘੇ ਸੰਗੀਤਕਾਰ ਗੁਲਾਮ ਹੈਦਰ ਨਾਲ ਵਾਜਾ ਵਜਾਉਣ ਨਾਲ ਸ਼ੁਰੂ ਕੀਤਾ। ਬਾਅਦ ਵਿੱਚ ਉਹ ਮੁੰਬਈ ਆ ਕੇ ਮਾਸਟਰ ਹੰਸ ਰਾਜ ਬਹਿਲ ਦੇ ਸਹਾਇਕ ਬਣ ਗਏ। ਆਪਣੀ ਮਿਹਨਤ ਤੇ ਲਗਨ ਸਦਕਾ ਉਹ ਮਾਸਟਰ ਜੀ ਦੇ ਅਜ਼ੀਜ਼ ਬਣ ਗਏ। ਕਿਸਮਤ ਨੇ ਪਲਟੀ ਖਾਧੀ ਜਦੋਂ ਗੀਤਕਾਰ ਨਾਜ਼ਿਮ ਪਾਣੀਪਤੀ ਦਾ ਲਿਖਿਆ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ ਦੀ ਰਿਕਾਰਡਿੰਗ ਨੇ ਰਾਤੋ ਰਾਤ ਕਵਾਤੜਾ ਨੂੰ ਸੰਗੀਤਕਾਰਾਂ ਦੀ ਪਹਿਲੀ ਸ਼੍ਰੇਣੀ ਵਿੱਚ ਪਹੁੰਚਾ ਦਿੱਤਾ। ‘ਪੋਸਤੀ’ ਦਾ ਨਿਰਮਾਣ ਸਰਦੂਲ ਕਵਾਤੜਾ ਦੇ ਆਪਣੇ ਬੈਨਰ ਕਵਾਤੜਾ ਫਿਲਮਜ਼ ਨੇ ਕੀਤਾ। ਇਸ ਫਿਲਮ ਵਿੱਚ ਚਾਂਦ ਪੰਡਿਤ ਦਾ ਲਿਖਿਆ ਗੀਤ ‘ਜਾ ਭੈੜਾ ਪੋਸਤੀ…’ ਨਿਹਾਇਤ ਮਕਬੂਲ ਹੋਇਆ। ਇਹ ਫਿਲਮ ਪਾਕਿਸਤਾਨ ਵਿੱਚ ਬਹੁਤ ਚੱਲੀ ਸੀ। ਲਾਹੌਰ ਦੇ ਨਿਸ਼ਾਤ ਸਿਨੇਮਾ ਹਾਲ ਵਿੱਚ ਅੱਜ ਵੀ ਸਰਦੂਲ ਕਵਾਤੜਾ ਦੀ ਲੱਗੀ ਫੋਟੋ ‘ਪੋਸਤੀ’ ਦੀ ਮਕਬੂਲੀਅਤ ਦੀ ਗਵਾਹ ਹੈ। ਪੰਜਾਬੀ ਸੰਗੀਤ ਦੇ ਸਫ਼ਰ ਨਾਲ ਹਿੰਦੀ ਫਿਲਮਾਂ ਵਿੱਚ ਵੀ ਸਫਰ ਜਾਰੀ ਰੱਖਿਆ। ਕਰੀਬ 50 ਹਿੰਦੀ ਫਿਲਮਾਂ ਦਾ ਸੰਗੀਤ ਤਿਆਰ ਕੀਤਾ। ‘ਗੂੰਜ’, ‘ਜਲਤੇ ਦੀਪ’, ‘ਖੇਲ ਮੁਕੱਦਰ ਕਾ’, ‘ਸ਼ਗੁਨ’, ‘ਕਾਲਾ ਚੋਰ’, ‘ਚਾਰ ਮੀਨਾਰ’, ‘ਤੀਸ ਮਾਰ ਖਾਂ’, ‘ਸਨ ਆਫ ਅਲੀਬਾਬਾ’, ‘ਦੇਖਾ ਜਾਏਗਾ’, ‘ਅਫਲਾਤੂਨ’, ‘ਜਿਪਸੀ ਗਰਲ’, ‘ਕਾਲਾ ਚਸ਼ਮਾ’ ਸਮੇਤ ਸਮੁੱਚੀ ਲਿਸਟ ਕਾਫ਼ੀ ਲੰਬੀ ਹੈ। ਇਨ੍ਹਾਂ ਵਿੱਚੋਂ ‘ਗੂੰਜ’ ਫਿਲਮ ਪ੍ਰਮੁੱਖ ਸੀ। ਸੁਰੱਈਆ ਨੇ ਆਪਣੇ ਜੀਵਨਕਾਲ ਦਾ ਬਿਹਤਰੀਨ ਗੀਤ ‘ਮੇਰੀ ਜ਼ਿੰਦਗੀ ਮੇਂ ਤੁਮ ਕਿਉਂ ਆਏ’ ਇਸ ਫਿਲਮ ਵਿੱਚ ਗਾਇਆ। ਸਰਦੂਲ ਕਵਾਤੜਾ ਨੇ ਆਪਣੇ ਸਮੇਂ ਦੇ ਉੱਭਰਦੇ ਕਲਾਕਾਰਾਂ ਨੂੰ ਪੰਜਾਬੀ ਵਿੱਚ ਗਾਉਣ ਦਾ ਮੌਕਾ ਦਿੱਤਾ। ਆਸ਼ਾ ਭੋਸਲੇ ਨੇ ‘ਪੋਸਤੀ’ ਫਿਲਮ ਦਾ ਗੀਤ ‘ਦੋ ਗੁੱਤਾਂ ਕਰ ਮੇਰੀਆਂ’ ਗੀਤ ਗਾਇਆ। ਲਤਾ ਤੋਂ ‘ਵਣਜਾਰਾ’ ਦੇ ਸਾਰੇ ਗੀਤ ਗਵਾਏ ਗਏ। ਤਲਤ ਮਹਿਮੂਦ ਤੇ ਰਾਜ ਕੁਮਾਰੀ ਨੂੰ ਮੌਕਾ ਦਿੱਤਾ। ਕੁਲਦੀਪ ਮਾਣਕ ਦਾ ਗਾਇਆ ਗੀਤ ‘ਯਾਰਾਂ ਦਾ ਟਰੱਕ ਬੱਲੀਏ’ ਸਰਦੂਲ ਕਵਾਤੜਾ ਦੇ ਸੰਗੀਤ ਦਾ ਕਮਾਲ ਸੀ। ‘ਦੋ ਪੋਸਤੀ’ ਫਿਲਮ ਵਿੱਚ ਉਨ੍ਹਾਂ ਅਨੁਰਾਧਾ ਪੌੜਵਾਲ ਤੇ ਮੁਹੰਮਦ ਅਜ਼ੀਜ਼ ਨੂੰ ਪੰਜਾਬੀ ਵਿੱਚ ਗਾਉਣ ਦਾ ਮੌਕਾ ਦਿੱਤਾ।
ਸਰਦੂਲ ਕਵਾਤੜਾ ਨੂੰ ‘ਸਰਤਾਜ-ਏ-ਮੌਸਿਕੀ’ ਦਾ ਖਿਤਾਬ ਗਗਨ ਪਾਕਿਸਤਾਨੀ ਵੱਲੋਂ ਦਿੱਤਾ ਗਿਆ। ਸ੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਨਾਲ ਨਿਵਾਜਿਆ। ‘ਪੰਜਾਬੀ ਸੰਗੀਤ ਰਤਨ’ ਦਾ ਖਿਤਾਬ ਤਤਕਾਲੀਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਿੱਤਾ। ‘ਪੰਜਾਬੀ ਮਿਲੇਨੀਅਮ ਮਿਊਜ਼ਿਕ ਐਵਾਰਡ’ ਕੈਲੇਫੋਰਨੀਆ ਰਾਜ ਦੇ ਗਵਰਨਰ ਜੌਹਨ ਗਰਿਮ ਵੱਲੋਂ ਦਿੱਤਾ ਗਿਆ। ਆਪਣੇ ਸੰਗੀਤ ਨਿਰਦੇਸ਼ਨ ਹੇਠ ਉਨ੍ਹਾਂ ਨੇ ਆਖ਼ਰੀ ਗੀਤ ਰਾਧਾ ਸ਼ਰਮਾ ਦੀ ਸੁਰੀਲੀ ਆਵਾਜ਼ ਵਿੱਚ 2005 ਵਿੱਚ ਚਰਨਜੀਤ ਅਹੂਜਾ ਦੇ ਦਿੱਲੀ ਸਥਿਤ ਸਟੂਡੀਓ ਵਿੱਚ ‘ਸੱਜਣਾ ਵੇ ਕਿਹੜੀ ਗੱਲੋਂ ਦੂਰ ਦੂਰ ਰਹਿਨਾ ਏ’ ਰਿਕਾਰਡ ਹੋਇਆ। 2006 ਵਿੱਚ ਉਹ ਇਸ ਜਹਾਨ ਤੋਂ ਵਿਦਾ ਹੋ ਗਏ। ਮੇਰਾ ਉਨ੍ਹਾਂ ਨਾਲ ਤਿੰਨ ਦਹਾਕਿਆਂ ਦਾ ਸਾਥ ਸਹਾਇਕ ਵਜੋਂ ਰਿਹਾ। ਉਨ੍ਹਾਂ ਦੀ ਸੰਗੀਤਕ ਦੇਣ ਇਸੇ ਲਈ ਮੇਰੇ ਵਾਸਤੇ ਵੱਧ ਯਾਦਗਾਰੀ ਹੈ।
ਨਰਿੰਦਰ ਸ਼ਰਮਾ, ਸੁਰੀਲੇ ਹੀਰੇ
ਕੁਝ ਸਮੇਂ ਬਾਅਦ ਦੂਸਰਾ ਛੱਤਾ ਟਪਕਣ ਲੱਗਾ ‘ਕੌਡੇ ਸ਼ਾਹ’ ਦੇ ਰੂਪ ਵਿੱਚ। ਰਹਿੰਦੀ ਕਸਰ ਇਸ ਨੇ ਪੂਰੀ ਕਰ ਦਿੱਤੀ। ‘ਕੌਡੇ ਸ਼ਾਹ’ ਦੇ ਗੀਤਾਂ ‘ਫ਼ਸਲਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ’, ‘ਤੁਣਕਾ-ਤੁਣਕਾ ਮਾਰ ਤੁਣਕਾ’, ‘ਗੱਲ ਵਿੱਚ ਪਾ ਕੇ ਪੱਲਾ ਸੱਜਣ ਤੈਨੂੰ ਦੁੱਖ ਦੱਸਦੀ’ ਨੇ ਰਿਕਾਰਡ ਤੋੜ ਦਿੱਤੇ। ‘ਕੌਡੇ ਸ਼ਾਹ’ ਪੰਜਾਬੀ ਦੀ ਸੁਪਰ ਹਿੱਟ ਫਿਲਮ ਸੀ। ਫਿਰ ਜਦੋਂ ‘ਵਣਜਾਰਾ’ ਫਿਲਮ ਰਿਲੀਜ਼ ਹੋਈ ਤਾਂ ਇਸ ਦੇ ਗਾਣੇ ਪੁਰਾਣੇ ਪੱਧਰ ਤੋਂ ਕਿਤੇ ਉੱਚੇ ਸਨ। ਸਾਰੇ ਗੀਤ ਲਤਾ ਮੰਗੇਸ਼ਕਰ ਨੇ ਗਾਏ। ‘ਸਾਡੇ ਪਿੰਡ ਵਿੱਚ ਪਾ ਕੇ ਹੱਟੀ’, ‘ਜਗ ਜਾ ਨੀ ਬੱਤੀਏ’, ‘ਮਾਰਾ ਕੰਧਾਂ ਉੱਤੇ ਲੀਕਾਂ’, ‘ਉੱਚੇ ਚੁਬਾਰੇ ਵਾਲੀਏ ਨੀ’ ਆਦਿ ਗੀਤ ਬਹੁਤ ਮਕਬੂਲ ਹੋਏ। ਰਾਜ ਕੁਮਾਰੀ ਤੇ ਤਲਤ ਮਹਿਮੂਦ ਦਾ ਗਾਇਆ ਗੀਤ ‘ਕੀ ਖੱਟਿਆ ਈ ਦਿਲ ਲਾ ਕੇ’ ਬਹੁਤ ਮਕਬੂਲ ਹੋਇਆ।
ਇਨ੍ਹਾਂ ਪੰਜਾਬੀ ਫਿਲਮਾਂ ਦੇ ਸੰਗੀਤ ਦੀ ਕਾਮਯਾਬੀ ਨੇ ਸਰਦੂਲ ਕਵਾਤੜਾ ਲਈ ਹਿੰਦੀ ਫਿਲਮਾਂ ਦੇ ਦੁਆਰ ਵੀ ਖੋਲ੍ਹ ਦਿੱਤੇ। 1958 ਵਿੱਚ ਸ਼ੰਮੀ ਕਪੂਰ ਤੇ ਸ਼ਿਆਮਾ ਦੀ ‘ਮਿਰਜ਼ਾ ਸਾਹਿਬਾਂ’ ਆਈ। ਇਹ ਫਿਲਮ ਬਾਕਸ ਆਫਿਸ ’ਤੇ ਵਧੇਰੇ ਕਮਾਲ ਤਾਂ ਨਾ ਦਿਖਾ ਸਕੀ, ਪਰ ਸੰਗੀਤ ਪੱਖੋਂ ਸੰਪੂਰਨ ਸੀ। ‘ਨਹੀਂ ਰੀਸ ਪੰਜਾਬ ਦੀ, ਵਿੱਚ ਪੈਂਦੀ ਲਹਿਰ ਚਨਾਬ ਦੀ’, ‘ਇਹ ਕੁੜੀਆਂ ਨੇ ਖੰਡ ਦੀਆਂ ਪੁੜੀਆਂ’, ‘ਤਬੀਅਤ ਠੀਕ ਥੀ ਔਰ ਦਿਲ ਭੀ ਬੇਕਰਾਰ ਨਾ ਥਾ’ ਗੀਤ ਅਤੇ ਸ਼ਮਿੰਦਰਜੀਤ ਚਹਿਲ ਦਾ ਗਾਇਆ ਮਿਰਜ਼ਾ ਬਹੁਤ ਮਕਬੂਲ ਹੋਏ। ਫਿਰ ਪੰਜਾਬੀ ‘ਬਿੱਲੋ’ ਫਿਲਮ ਦੇ ਗੀਤਾਂ ਨੇ ਧੂਮ ਮਚਾਈ। ਉਨ੍ਹਾਂ ਦਿਨਾਂ ਵਿੱਚ ਹੀ ‘ਹੀਰ ਸਿਆਲ’ ਆਈ ਜਿਸ ਵਿੱਚ ਮੁਬਾਰਿਕ ਬੇਗਮ ਦਾ ਦਿਲਕਸ਼ ਗੀਤ ‘ਟੁਰ ਗਈਆਂ ਬੇੜੀਆਂ ਤੇ ਲੰਘ ਗਈਓਂ ਦੂਰ ਵੇ…’ ਮਕਬੂਲ ਹੋਇਆ। ਇਸ ਦੇ ਨਾਲ-ਨਾਲ ਕੁਝ ਗ਼ੈਰ ਫਿਲਮੀ ਰਚਨਾਵਾਂ ਵੀ ਸਰਦੂਲ ਕਵਾਤੜਾ ਨੇ ਕੀਤੀਆਂ। ਇਨ੍ਹਾਂ ਵਿੱਚ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗੀਤ ‘ਅੜੀ ਵੇ ਅੜੀ’, ‘ਸਾਡੀ ਰੁੱਸ ਗਈ ਝਾਂਜਰਾਂ ਵਾਲੀ, ਮੌਜ ਸੁਨਿਆਰਾ ਲੈ ਗਿਆ’ ਆਦਿ ਸ਼ਾਮਲ ਸਨ। ਦਰਅਸਲ ਉਨ੍ਹਾਂ ਦਿਨਾਂ ਵਿੱਚ ਸਿਰਫ਼ ਫਿਲਮਾਂ ਹੀ ਮਨੋਰੰਜਨ ਦਾ ਸਾਧਨ ਹੁੰਦੀਆਂ। ਹਰ ਕਲਾਕਾਰ ਦੀ ਮਕਬੂਲੀਅਤ ਫਿਲਮਾਂ ਉਪਰ ਹੀ ਨਿਰਭਰ ਸੀ।

ਸਰਦੂਲ ਕਵਾਤੜਾ ਨੂੰ ‘ਸਰਤਾਜ-ਏ-ਮੌਸਿਕੀ’ ਦਾ ਖਿਤਾਬ ਗਗਨ ਪਾਕਿਸਤਾਨੀ ਵੱਲੋਂ ਦਿੱਤਾ ਗਿਆ। ਸ੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਨਾਲ ਨਿਵਾਜਿਆ। ‘ਪੰਜਾਬੀ ਸੰਗੀਤ ਰਤਨ’ ਦਾ ਖਿਤਾਬ ਤਤਕਾਲੀਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਿੱਤਾ। ‘ਪੰਜਾਬੀ ਮਿਲੇਨੀਅਮ ਮਿਊਜ਼ਿਕ ਐਵਾਰਡ’ ਕੈਲੇਫੋਰਨੀਆ ਰਾਜ ਦੇ ਗਵਰਨਰ ਜੌਹਨ ਗਰਿਮ ਵੱਲੋਂ ਦਿੱਤਾ ਗਿਆ। ਆਪਣੇ ਸੰਗੀਤ ਨਿਰਦੇਸ਼ਨ ਹੇਠ ਉਨ੍ਹਾਂ ਨੇ ਆਖ਼ਰੀ ਗੀਤ ਰਾਧਾ ਸ਼ਰਮਾ ਦੀ ਸੁਰੀਲੀ ਆਵਾਜ਼ ਵਿੱਚ 2005 ਵਿੱਚ ਚਰਨਜੀਤ ਅਹੂਜਾ ਦੇ ਦਿੱਲੀ ਸਥਿਤ ਸਟੂਡੀਓ ਵਿੱਚ ‘ਸੱਜਣਾ ਵੇ ਕਿਹੜੀ ਗੱਲੋਂ ਦੂਰ ਦੂਰ ਰਹਿਨਾ ਏ’ ਰਿਕਾਰਡ ਹੋਇਆ। 2006 ਵਿੱਚ ਉਹ ਇਸ ਜਹਾਨ ਤੋਂ ਵਿਦਾ ਹੋ ਗਏ। ਮੇਰਾ ਉਨ੍ਹਾਂ ਨਾਲ ਤਿੰਨ ਦਹਾਕਿਆਂ ਦਾ ਸਾਥ ਸਹਾਇਕ ਵਜੋਂ ਰਿਹਾ। ਉਨ੍ਹਾਂ ਦੀ ਸੰਗੀਤਕ ਦੇਣ ਇਸੇ ਲਈ ਮੇਰੇ ਵਾਸਤੇ ਵੱਧ ਯਾਦਗਾਰੀ ਹੈ।
ਨਰਿੰਦਰ ਸ਼ਰਮਾ, ਸੁਰੀਲੇ ਹੀਰੇ
ਸੰਪਰਕ: 099713-86238
No comments:
Post a Comment